News

ਮੋਗਾ, 27 ਮਈ (ਜਸ਼ਨ): ਵਿਧਾਇਕ ਡਾ: ਹਰਜੋਤ ਕਮਲ ਨੇ ਅੱਜ ਪ੍ਰੋ: ਸਰੋਜ ਸੂਦ ਰੋਡ ’ਤੇ ਪ੍ਰੀਮਿਕਸ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ । ਇਸ ਮੌਕੇ ਡਾ ਹਰਜੋਤ ਕਮਲ ਐਮ ਐਲ ਏ ਮੋਗਾ ਦੇ ਨਾਲ ਨਗਰ ਨਿਗਮ ਦੀ ਮੇਅਰ ਨੀਤਿਕਾ ਭੱਲਾ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸ਼ਰਮਾ ਪੀਨਾ, ਡਿਪਟੀ ਮੇਅਰ ਅਸ਼ੋਕ ਧਮੀਜਾ, ਕਮਿਸ਼ਨਰ ਅਨੀਤਾ ਦਰਸ਼ੀ, ਜਗਦੀਪ ਸਿੰਘ ਸੀਰਾ ਲੰਢੇਕੇ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਮੋਗਾ, ਨਵੀਨ ਸਿੰਗਲਾ ਪ੍ਰਧਾਨ ਨਈਂ ਉਡਾਨ ਸੋਸ਼ਲ ਐਂਡ ਵੈਲਫੇਅਰ ਸੋਸਾਇਟੀ, ਕੌਮੀ ਯੂਥ ਆਗੂ...
Tags: MUNICIPAL CORPORATION MOGA
********(INTERNATIONAL PUNJABI NEWS BUREAU):******** ਕੋਟ ਈਸੇ ਖਾਂ ਤੇ ਮੋਗਾ ਇਲਾਕੇ ਦੀ ਪੁਰਾਣੀ ਪੀੜ੍ਹੀ ਦੇ ਲੋਕ ਡਾ. ਧਾਲੀਵਾਲ ਨੂੰ ਇੱਕ ਸਾਧਾਰਨ ਪੇਂਡੂ ਕਿਸਾਨ ਦਾ ਪੁੱਤਰ, ਸਰਕਾਰੀ ਮਾਸਟਰ, ਜੋ ਕਿ ਸੀਮਤ ਸਾਧਨਾਂ ਨਾਲ ਜਿੰਦਗੀ ਦਾ ਸੰਘਰਸ਼ ਕਰਦਾ ਹੈ, ਵਜੋਂ ਜਾਣਦੀ ਹੈ ਅਤੇ ਨਵੀਂ ਪੀੜ੍ਹੀ ਕਈ ਵਿਦਿਅਕ ਸੰਸਥਾਵਾਂ ਦਾ ਸੰਚਾਲਕ, ਯੂਨੀਵਰਸਿਟੀ ਦਾ ਚਾਂਸਲਰ, ਦੇਸ਼-ਵਿਦੇਸ਼ ਵਿੱਚ ਘੁੰਮਣ ਵਾਲਾ ਤੇ ਵੱਡੇ ਲੋਕਾਂ ਵਿੱਚ ਵਿਚਰਣ ਵਾਲੇ ਵਿਅਕਤੀ ਵਜੋਂ ਜਾਣਦੀ ਹੈ, ਪਰ...
***ਮੋਗਾ ਦੇ ਪ੍ਰਵੇਸ਼ ਦੁਆਰਾਂ ’ਤੇ ਬਣੇ ਸਵਾਗਤੀ ਮੰਚ ਮੋਗੇ ਦੀ ਖੂਬਸੂਰਤੀ ਨੂੰ ਚਾਰ ਚੰਨ ਲਗਾਉਣਗੇ: ਵਿਧਾਇਕ ਡਾ: ਹਰਜੋਤ ਕਮਲ *** ਮੋਗਾ, 27 ਮਈ (ਜਸ਼ਨ): : ਮੋਗਾ ਦੇ ਸੁੰਦਰੀਕਰਨ ਦੀ ਪਰਕਿਰਿਆ ਤਹਿਤ ਮੋਗਾ ਦੀਆਂ ਚਾਰ ਪ੍ਰਮੁੱਖ ਸੜਕਾਂ ਦੇ ਪ੍ਰਵੇਸ਼ ਸਥਾਨਾਂ ’ਤੇ ਉਸਾਰੇ ਗਏ ਸਵਾਗਤੀ ਮੰਚਾਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ । ਮੋਗਾ ਲੁਧਿਆਣਾ ਰੋਡ ’ਤੇ ਉੱਚੇ ਪੁਲ ਤੋਂ ਪਹਿਲਾਂ ਮਿਊਂਸੀਪਲ ਕਾਰਪੋਰੇਸ਼ਨ ਵੱਲੋਂ ਤਾਮੀਰ ਕਰਵਾਏ ਸਵਾਗਤੀ ਮੰਚ ਦਾ ਰਸਮੀਂ ਉਦਘਾਟਨ ਅੱਜ ਵਿਧਾਇਕ ਡਾ...
**28 ਮਈ ਨੂੰ ਮੋਗਾ ਵਿਖੇ ਹੋਵੇਗਾ ਸ਼ਰਧਾਂਜਲੀ ਸਮਾਗਮ ** ਬਾਜ਼ ਨੂੰ ਕਿਸੇ ਪੁੱਛਿਆ ਸੀ, ਤੂੰ ਕਿੱਥੇ ਜੰਮਿਆ ਸੈਂ, ਉਸ ਉੱਤਰ ਮੋੜਿਆ ਬੁੱਢੇ ਰੁੱਖ ਦੀ ਖੋੜ ਵਿੱਚ। ਦੂਜਾ ਸਵਾਲ ਸੀ, ਹੁਣ ਕਿੱਧਰ ਦੀ ਉਡਾਰੀ ਹੈ, ਉਸ ਉੱਤਰ ਮੋੜਿਆ, ਵਿਸ਼ਾਲ ਆਕਾਸ਼ ਦੀਆਂ ਨੀਲੱਤਣਾਂ ਦੀ ਥਾਹ ਪਾਉਣ। ਇਹ ਗੱਲ ਮੈਂ 1975 ’ਚ ਰਸੂਲ ਹਮਜ਼ਾਤੋਵ ਦੀ ਪੁਸਤਕ ਮੇਰਾ ਦਾਗਿਸਤਾਨ ਦੇ ਪੰਜਾਬ ਅਨੁਵਾਦ ’ਚੋਂ ਪੜ੍ਹੀ ਸੀ। ਉਦੋਂ ਪਤਾ ਨਹੀਂ ਸੀ ਇਹ ਬਾਜ਼ ਮੋਗਾ ਜ਼ਿਲ੍ਹੇ ’ਚ ਪਿੰਡ ਗਗੜਾ ਵਿਖੇ ਜਨਮ ਲੈ ਚੁਕਾ ਹੈ। ਮੈਂ...
ਮੋਗਾ, 27 ਮਈ (ਜਸ਼ਨ): ਹਸਪਤਾਲਾਂ ਵਿਚ ਦਾਖਲ ਕੋਵਿਡ ਦੇ ਮਰੀਜ਼ਾਂ ਲਈ ਲੰਗਰ ਅਤੇ ਮਰੀਜ਼ਾਂ ਦੇ ਰਿਸ਼ਤੇਦਾਰਾਂ ਦੀ ਸਹਾਇਤਾ ਲਈ ਮੋਗਾ ਦੇ ਪਿੰਡ ਤਲਵੰਡੀ ਭੰਗੇਰੀਆਂ ਦੀਆਂ ਸੰਗਤਾਂ ਨੇ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਦੀ ਅਗਵਾਈ ਵਿਚ ਪਿਛਲੇ ਕਈ ਦਿਨਾਂ ਤੋਂ ਸੇਵਾ ਆਰੰਭੀ ਹੋਈ ਹੈ ਅਤੇ ਸੇਵਾਦਾਰ ਮਿਸ਼ਨ ਸਮਝ ਕੇ ਸੇਵਾ ਨਿਭਾਅ ਰਹੇ ਹਨ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਲਜ਼ਾਰ ਸਿੰਘ ਦੀ ਪ੍ਰੇਰਨਾ ਨਾਲ ਪਿੰਡ ਦੀਆਂ ਸੰਗਤਾਂ ਲੰਗਰ ਦੇ ਨਾਲ ਨਾਲ ਚਾਹ ਵੀ ਮਰੀਜ਼ਾਂ ਅਤੇ ਉਹਨਾਂ ਦੇ...
ਮੋਗਾ, 26 ਮਈ (ਜਸ਼ਨ): ਮੋਗਾ ਜਿਲ੍ਹੇ ਦੇ ਪਿੰਡ ਕਪੂਰੇ ਦੇ ਸ਼ਹੀਦ ਹੌਲਦਾਰ ਅਵਤਾਰ ਸਿੰਘ ਦੀ 20ਵੀਂ ਸਲਾਨਾ ਬਰਸੀ ਪਰਿਵਾਰ ਵਲੋਂ ਸਰਕਾਰ ਦੀਆਂ ਕਰੋਨਾ ਗਾਈਡਲਾਈਨਜ਼ ਮੁਤਾਬਿਕ ਮਨਾਈ ਗਈ। ਜਿਸ ਵਿੱਚ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਸਰਪੰਚ ਇਕਬਾਲ ਸਿੰਘ, ਅਮਰਜੀਤ ਸਿੰਘ, ਜਗਤਾਰ ਸਿੰਘ, ਰਾਜਵਿੰਦਰ ਸਿੰਘ ਰਾਜ, ਰਣਜੀਤ ਸਿੰਘ, ਸਤਨਾਮ ਸਿੰਘ, ਨਵਜੋਤ ਸਿੰਘ, ਹਰਪ੍ਰੀਤ ਸਿੰਘ, ਮਨਿੰਦਰ ਸਿੰਘ, ਰਾਜਦੀਪ ਸਿੰਘ, ਮਨਪ੍ਰੀਤ ਕੌਰ ਮਾ. ਗੁਰਦਿੱਤ ਸਿੰਘ, ਮੈਡਮ ਧਨਵੰਤ ਕੌਰ,...
ਮੋਗਾ,26 ਮਈ (ਜਸ਼ਨ): ਸੰਯੁਕਤ ਕਿਸਾਨ ਮੋਰਚੇ ਵੱਲੋਂ ਮੁਲਕ ਪੱਧਰ ਤੇ ਮਨਾਏ ਜਾ ਰਹੇ ਕਿਸਾਨ ਰੋਸ ਪ੍ਰਦਰਸ਼ਨ ਦਿਵਸ ਦੀ ਡਟਵੀਂ ਹਮਾਇਤ ਕਰਦੇ ਹੋਏ, ਕੇਂਦਰ ਦੀ ਭਾਜਪਾ ਹਕੂਮਤ ਵੱਲੋਂ ਕਿਸਾਨਾਂ ਦੀਆਂ ਹੱਕੀ ਮੰਗਾਂ ਪ੍ਰਤੀ ਧਾਰਨ ਕੀਤੇ ਅੜੀਅਲ ਰਵੱਈਏ ਖਿਲਾਫ ਅੱਜ ਨੇਚਰ ਪਾਰਕ ਮੋਗਾ ਵਿਖੇ ਸ਼ਹਿਰ ਦੀਆਂ ਵੱਖ ਵੱਖ ਜਨਤਕ ਜੱਥੇਬਦੀਆਂ ਜਿਵੇਂ ਕਿਸਾਨ ਸਹਾਇਤਾ ਸੰਘਰਸ਼ ਕਮੇਟੀ, ਪੰਜਾਬ ਅਤੇ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ, ਡੀ.ਟੀ.ਐਫ...
ਮੋਗਾ,26 ਮਈ (ਜਸ਼ਨ): ਪ੍ਰਗਤੀਸੀਲ ਮੰਚ ਪੰਜਾਬ ਵੱਲੋਂ ਅੱਜ ਕਾਲਾ ਦਿਵਸ ਮਨਾਉਂਦਿਆਂ ਵੱਖ ਵੱਖ ਥਾਂਵਾਂ ਤੇ ਕਾਲੇ ਕਾਨੂੰਨਾ ਖਿਲਾਫ਼ ਰੋਸ ਵਜੋਂ ਮੋਦੀ ਸਰਕਾਰ ਦੇ ਪੁਤਲੇ ਫੂਕੇ ਗਏ। ਇੰਨਾ ਰੋਸ ਮੁਜਾਹਰਿਆਂ ਦੀ ਅਗਵਾਈ ਮੰਚ ਦੇ ਆਗੂ ਅਮਨਦੀਪ ਸਿੰਘ ਸਿੰਘਾਂ ਵਾਲਾ ,ਨਵਜੋਤ ਸਿੰਘ ਜੋਗੇਵਾਲਾ,ਬੀਬੀ ਸੁਖਜੀਤ ਕੋਰ,ਹਰਜੀਤ ਕੋਰ ਤੇ ਬੀਬੀ ਪਰਮਜੀਤ ਕੋਰ ਬੁੱਕਣਵਾਲਾ ਨੇ ਕੀਤੀ।ਇਸ ਮੋਕੇ ਪਿੰਡ ਬੁੱਕਣਵਾਲਾ ਤੇ ਸਿਘਾਵਾਲਾ ਵਿਖੇ ਸੰਬੋਧਨ ਕਰਦਿਆਂ ਮੰਚ ਦੇ ਸੁਬਾਈ ਪ੍ਰਧਾਨ ਬਲਕਰਨ ਮੋਗਾ ਨੇ...
**ਮੁਫ਼ਤ ਕਾਨੂੰਨੀ ਸਹਾਇਤਾ ਅਤੇ ਸਰਕਾਰੀ ਲੋਕ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ** ਮੋਗਾ, 26 ਮਈ (ਜਸ਼ਨ): ਜਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੈਅਰਪਰਸਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਸ਼੍ਰੀਮਤੀ ਮਨਦੀਪ ਪੰਨੂ ਦੀ ਯੋਗ ਅਗਵਾਈ ਹੇਠ ਅੱਜ ਗੋਪਾਲ ਗਊਸ਼ਾਲਾ ਵਿਖੇ ਲੇਬਰ ਵਰਕਰਾਂ ਲਈ ਸੀ.ਜੇ.ਐਮ-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਸ਼੍ਰੀ ਅਮਰੀਸ਼ ਕੁਮਾਰ ਗੋਇਲ, ਵੱਲੋਂ ਇੱਕ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਜਾਗਰੂਕਤਾ ਕੈਂਪ ਵਿੱਚ ਸੀ.ਜੇ.ਐਮ ਅਮਰੀਸ਼...
ਮੋਗਾ,26 ਮਈ (ਜਸ਼ਨ): ‘ਅੱਜ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਸੰਘਰਸ਼ ਦੇ 6 ਮਹੀਨੇ ਪੂਰੇ ਹੋਣ ਤੇ ਸੰਘਰਸ਼ ਕਰ ਰਹੇ ਕਿਸਾਨਾਂ ਨਾਲ ਇੱਕਜੁਟਤਾ ਪ੍ਰਗਟ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾ ਮੁਤਾਬਕ ਸਾਰੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਵਰਕਰ ਆਪੋ ਆਪਣੇ ਘਰਾਂ ਉੱਪਰ ਰੋਸ ਵਜੋਂ ਕਾਲੇ ਝੰਡੇ ਲਹਿਰਾਉਣ।’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾਂ ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਸ.ਬਰਜਿੰਦਰ ਸਿੰਘ ਮੱਖਣ ਬਰਾੜ ਨੇ ਆਪਣੀ...

Pages