ਸੱਚ ਬੋਲ ਤਾਂ ਸਹੀ

ਸੱਚ ਬੋਲ ਤਾਂ ਸਹੀ ।
ਮੂੰਹ ਖੋਲ੍ਹ ਤਾਂ ਸਹੀ।
ਤੇਰੇ ਪੋਤੜੇ ਫੋਲ ਦੇਣਗੇ।
ਕਾਵਾਂ ਦਾ ਟੋਲਾ
ਤੈਨੂੰ ਘੇਰ ਲਵੇਗਾ।
ਤੇਰੇ ਤੇ ਤੁਹਮਤਾਂ ਦੀਆਂ
ਬਿੱਠਾਂ ਵੀ ਕਰਨਗੇ
ਪਰ ਤੂੰ ਸੱਚ ਦੀ ਗੁਲੇਲ
ਖਿੱਚ ਕੇ ਰੱਖੀਂ _
ਢਿੱਲੀ ਨਾ ਛੱਡੀਂ
ਆਪੇ ਹੀ ਚੁੱਪ ਕਰਕੇ
ਉੱਡ ਜਾਣਗੇ।
ਡਾ, ਹਰਬੰਸ ਕੌਰ ਗਿੱਲ
9646449871























