News

ਬਾਘਾਪੁਰਾਣਾ, 4 ਜੂਨ (ਜਸ਼ਨ): ਬਾਘਾਪੁਰਾਣਾ ਤੋਂ ਰੋਜ਼ਾਨਾ ਅਜੀਤ ਦੇ ਸੀਨੀਅਰ ਪੱਤਰਕਾਰ ਬਲਰਾਜ ਕੁਮਾਰ ਸਿੰਗਲਾ ਅੱਜ ਸਵੇਰੇ ਸਦੀਵੀ ਵਿਛੋੜਾ ਦੇ ਗਏ । ਉਹ 62 ਸਾਲਾਂ ਦੇ ਸਨ ਅਤੇ ਪਿਛਲੇ ਕੁਝ ਸਮੇਂ ਤੋਂ ਰੀੜ੍ਹ ਦੀ ਹੱਡੀ ਦੇ ਕੈਂਸਰ ਤੋਂ ਪੀੜਤ ਸਨ। ਬਲਰਾਜ ਸਿੰਗਲਾ ਦਾ ਅੰਤਿਮ ਸੰਸਕਾਰ ਅੱਜ 4 ਜੂਨ ਨੂੰ 11 ਵਜੇ ਸਮਸ਼ਾਨ ਘਾਟ ਕੋਟਕਪੂਰਾ ਰੋਡ ਬਾਘਾਪੁਰਾਣਾ ਵਿਖੇ ਕੀਤਾ ਜਾਵੇਗਾ। ਉਹਨਾਂ ਦੀ ਬੇਵਕਤੀ ਮੌਤ ’ਤੇ ਪੱਤਰਕਾਰ ਭਾਈਚਾਰੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ।ਦੁੱਖ ਦੀ...
ਮੋਗਾ,3 ਜੂਨ (ਜਸ਼ਨ): ਬੇਸ਼ੱਕ ਪੰਜਾਬੀਆਂ ਵੱਲੋਂ ਅਕਸਰ ਪੁਲਿਸ ’ਤੇ ਬਿਨਾਂ ਵਜਹ ਚਲਾਣ ਕੱਟਣ ਅਤੇ ਜ਼ੁਰਮਾਨੇ ਵਸੂਲਣ ਦੇ ਦੋਸ਼ ਲਗਾਏ ਜਾਂਦੇ ਨੇ ਪਰ ਇਹ ਵੀ ਸੱਚ ਹੈ ਕਿ ਆਜ਼ਾਦੀ ਦੇ ਨਾਮ ’ਤੇ ਲੋੜੋਂ ਵੱਧ ਖੁਲ੍ਹ ਲੈਣ ਦੀ ਪੰਜਾਬੀਆਂ ਦੀ ਆਦਤ ਅਕਸਰ ਕੀਮਤੀ ਜ਼ਿੰਦਗੀਆਂ ਨੂੰ ਖਤਰੇ ਵਿਚ ਪਾ ਦਿੰਦੀ ਹੈ । ਮੋਗਾ ਬਜ਼ਾਰ ਵਿਚ ਅਕਸਰ ਦੇਖਿਆ ਗਿਆ ਹੈ ਕਿ ਪਹਿਲਾਂ ਤਾਂ ਦੁਕਾਨਦਾਰਾਂ ਵੱਲੋਂ ਆਪਣਾ ਸਮਾਨ ਦੁਕਾਨ ਦੇ ਬਾਹਰ ਰੱਖ ਕੇ ਨਜਾਇਜ਼ ਕਬਜੇ ਕੀਤੇ ਜਾਂਦੇ ਨੇ ਤੇ ਫਿਰ ਉਸ ਤੋਂ ਬਾਅਦ ਦੋਪਹੀਆ...
Tags: TRAFFIC POLICE MOGA
ਮੋਗਾ, 2 ਜੂਨ (ਜਸ਼ਨ) ‘ਮੋਗਾ ਦੇ ਪਿੰਡ ਢੁੱਡੀਕੇ ਵਿਖੇ ਅੰਤਰਰਾਸ਼ਟਰੀ ਪੱਧਰ ਦਾ ਐਸਟ੍ਰੋਟਰਫ ਹਾਕੀ ਸਟੇਡੀਅਮ ਵਿਚ ਐਸਟ੍ਰੋਟਰਫ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਪੁੱਜੇ ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਵਿਭਾਗ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਹਲਕਾ ਮੋਗਾ ਦੇ ਵਿਧਾਇਕ ਡਾਕਟਰ ਹਰਜੋਤ ਕਮਲ ਦੀ ਮੰਗ ਉੱਤੇ ਐਲਾਨ ਕੀਤਾ ਕਿ ਸ਼ਹਿਰ ਮੋਗਾ ਵਿੱਚ ਅੰਤਰਰਾਸ਼ਟਰੀ ਪੱਧਰ ਦਾ ਸਵਿਮਿੰਗ ਪੂਲ ਬਣਾਇਆ ਜਾਵੇਗਾ। ਵਿਧਾਇਕ ਡਾ. ਹਰਜੋਤ ਕਮਲ ਦੇ ਯਤਨਾਂ ਸਦਕਾ ਮੋਗਾ ‘ਚ ਤਾਮੀਰ ਹੋਣ...
**ਅਨੁਸੂਚਿਤ ਜਾਤੀਆਂ ਦੇ ਪ੍ਰੀਵਾਰਾਂ ਉਤੇ ਅੱਤਿਆਚਾਰ ਬਰਦਾਸ਼ਤ ਨਹੀਂ ਕੀਤੇ ਜਾਣਗੇ --- ਕੈਂਥ** ਚੰਡੀਗੜ੍ਹ, 2 ਜੂਨ (ਇੰਟਰਨੈਸ਼ਨਲ ਪੰਜਾਬੀ ਨਿਊਜ਼ ) : ਦਿਨੀਂ ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਮਗਰੋਂ ਹੋਈ ਰਾਜਨੀਤਿਕ ਹਿੰਸਕ ਘਟਨਾਕ੍ਰਮ ਵਿੱਚ ਅਨੁਸੂਚਿਤ ਜਾਤੀਆਂ ਨਾਲ ਯੋਜਨਾਬੱਧ ਢੰਗ ਨਿਸ਼ਾਨਾ ਬਣਾਇਆ ਗਿਆ ਵਿਚਾਰਾ ਦਾ ਪ੍ਰਗਟਾਵਾ ਕਰਦਿਆਂ ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਕਿਹਾ ਕਿ ਅਜਿਹੀਆਂ ਮੰਦਭਾਗੀ ਘਟਨਾਵਾਂ ਦਾ ਵਾਪਰਿਆ ਜਾਣਾ...
**ਡਾ ਐਸ ਪੀ ਸਿੰਘ ਉਬਰਾਏ ਕਰੋਨਾ ਨੂੰ ਹਰਾਉਣ ਲਈ ਪਹਿਲੇ ਦਿਨੋਂ ਯਤਨਸ਼ੀਲ - ਲੂੰਬਾ** ਮੋਗਾ 2 ਜੂਨ (ਜਸ਼ਨ): ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ ਐਸ ਪੀ ਸਿੰਘ ਉਬਰਾਏ ਪਹਿਲੇ ਦਿਨ ਤੋਂ ਹੀ ਕਰੋਨਾ ਨੂੰ ਹਰਾਉਣ ਲਈ ਯਤਨਸ਼ੀਲ ਹਨ। ਪਹਿਲੀ ਲਹਿਰ ਦੇ ਦੌਰਾਨ ਉਨ੍ਹਾਂ ਵੱਲੋਂ ਜਿੱਥੇ ਸਿਹਤ ਅਤੇ ਪੁਲਿਸ ਵਿਭਾਗ ਨੂੰ ਸਾਧਨਾਂ ਨਾਲ ਲੈਸ ਕੀਤਾ ਸੀ ਅਤੇ ਕਰੋਨਾ ਪ੍ਰਭਾਵਿਤ ਇੱਕ ਲੱਖ ਤੋਂ ਵਧੇਰੇ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ ਸਨ ਉਥੇ...
ਮੋਗਾ, 2 ਜੂਨ (ਜਸ਼ਨ): ਅੱਜ ਮੋਗਾ ਦੇ ਬੁੱਘੀਪੁਰਾ ਬਾਈਪਾਸ ਰੋਡ ’ਤੇ ਬਣੇ ਪੁਲ ਉੱਪਰ ਵਾਪਰੇ ਸੜਕ ਹਾਦਸੇ ‘ਚ ਇਕੋ ਪਰਿਵਾਰ ਦੇ 6 ਜੀਅ ਗੰਭੀਰ ਰੂਪ ਵਿਚ ਜ਼ਖਮੀਂ ਹੋ ਗਏ ਜਿਹਨਾਂ ਵਿਚੋਂ ਹਸਪਤਾਲ ਪਹੁੰਚ ਕੇ ਇਕ ਤਿੰਨ ਸਾਲਾ ਬੱਚੇ ਦੀ ਮੌਤ ਹੋ ਗਈ। ਕੌਂਸਲਰ ਬਲਜੀਤ ਸਿੰਘ ਚਾਨੀ ਨੇ ਦੱਸਿਆ ਕਿ ਉਹ ਸਮਾਜ ਸੇਵਾ ਸੁਸਾਇਟੀ ਦੀ ਐਂਬੂਲੈਂਸ ਲੈ ਕੇ ਜ਼ਖਮੀਆਂ ਨੂੰ ਹਸਪਤਾਲ ਲੈ ਜਾਣ ਲਈ ਪਹੁੰਚੇ ਸਨ । ਉਹਨਾਂ ਦੱਸਿਆ ਕਿ ਪੁਲ ਉੱਪਰ ਰੇਤਾ ਵਾਲੀ ਟਰੈਕਟਰ ਟਰਾਲੀ ਜਾ ਰਹੀ ਸੀ ਅਤੇ ਪੁਲ ਦੇ...
Tags: ACCIDENT
ਚੰਡੀਗੜ੍ਹ, 2 ਜੂਨ: (ਜਸ਼ਨ): ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਓਵਰਆਲ ਗ੍ਰੇਡਿੰਗ ਦੇ ਅਧਾਰ ’ਤੇ ਸੈਸ਼ਨ 2020-21 ਦੇ ਸਰਬੋਤਮ ਸਰਕਾਰੀ ਸਕੂਲਾਂ ਦੀ ਜ਼ਿਲ੍ਹਾਵਾਰ ਸੂਚੀ ਜਾਰੀ ਕੀਤੀ। ਸ੍ਰੀ ਸਿੰਗਲਾ ਨੇ ਕਿਹਾ ਕਿ ਸਕੂਲਾਂ ਦੀ ਦਰਜਾਬੰਦੀ ਨੂੰ ਤਿੰਨ ਸ਼੍ਰੇਣੀਆਂ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਵੰਡਿਆ ਗਿਆ ਹੈ ਅਤੇ ਹਰੇਕ ਜ਼ਿਲ੍ਹੇ ਦੇ ਚੋਟੀ ਦਾ ਪ੍ਰਦਰਸ਼ਨ ਕਰਨ ਵਾਲੇ ਸਕੂਲਾਂ ਨੂੰ ਕ੍ਰਮਵਾਰ 5 ਲੱਖ, 7.5 ਲੱਖ ਅਤੇ...
Tags: DEPARTMENT OF SCHOOL EDUCATION PUNJAB
ਮੋਗਾ, 1 ਜੂਨ (ਜਸ਼ਨ): ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ 20 ਆਕਸੀਜ਼ਨ ਕੰਸਨਟਰੇਟਰ ਮੋਗਾ ਵਾਸੀਆਂ ਨੂੰ ਭੇਟ ਕਰਦਿਆਂ ਮਾਨਵਤਾ ਦੀ ਭਲਾਈ ਲਈ ਅਹਿਮ ਕਦਮ ਚੁੱਕਿਆ । ਉਹਨਾਂ ਆਖਿਆ ਕਿ ਕਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਨੇ ਕੋਈ ਠੋਸ ਕਦਮ ਨਹੀਂ ਚੁੱਕੇ ਇਸ ਕਰਕੇ ਪੰਜਾਬ ‘ਚ ਮਰਨ ਵਾਲਿਆਂ ਦੀ ਮੌਤ ਦਰ ਬਾਕੀ ਸੂਬਿਆਂ ਦੀ ਨਿਸਬਤ ਬਹੁਤ ਜ਼ਿਆਦਾ ਹੈ। ਉਹਨਾਂ ਕਿਹਾ ਕਿ 20 ਕੰਸਨਸਟਰੇਟਰਾਂ ਨਾਲ 10 ਗੱਡੀਆਂ ਵੀ ਮਰੀਜ਼ਾਂ ਦੀ ਸਹੂਲਤ ਲਈ...
ਮੋਗਾ, 31 ਮਈ (ਜਸ਼ਨ): ਅੱਜ ਮੋਗਾ ਆਰਚੀਟੈਕਟ ਇੰਜੀਨੀਅਰਜ਼ ਪਲੈਨਰਜ਼ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਚੇਅਰਮੈਨ ਗੁਰਮਿੰਦਰਜੀਤ ਸਿੰਘ ਬਬਲੂ ਦੀ ਅਗਵਾਈ ਵਿਚ ਵਿਧਾਇਕ ਡਾ. ਹਰਜੋਤ ਕਮਲ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਆਰਚੀਟੇਕਟਾਂ ਵੱਲੋਂ ਆਨ ਲਾਈਨ ਭੇਜੇ ਜਾਂਦੇ ਘਰਾਂ ਦੇ ਨਕਸ਼ਿਆਂ ਅਤੇ ਸੀ ਐੱਲ ਯੂ ਸਬੰਧੀ ਫਾਈਲਾਂ ਬਾਰੇ ਆ ਰਹੀਆਂ ਸਮੱਸਿਆਵਾਂ ਨੂੰ ਸੂਬਾ ਪੱਧਰ ’ਤੇ ਹੱਲ ਕਰਵਾਉਣ ਲਈ ਵਿਧਾਇਕ ਡਾ: ਹਰਜੋਤ ਕਮਲ ਦਾ ਧੰਨਵਾਦ ਕਰਨ ਲਈ ਉਹਨਾਂ ਮੋਗਾ ਸਥਿਤ ਦਫਤਰ ਵਿਖੇ...
ਚੰਡੀਗੜ੍ਹ, 31 ਮਈ (ਇੰਟਰਨੈਸ਼ਨਲ ਪੰਜਾਬੀ ਨਿਊਜ਼ ) :ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਅੱਜ ਪੰਜਾਬ ਵਿੱਚੋਂ ਪੰਜਾਬ ਦੀ ਸਰਕਾਰ ਗੈਰ ਹਾਜਰ ਹੈ, ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਾਂ ਠੰਡੀਆਂ ਵਾਦੀਆਂ ਵਿਚਲੇ ਆਪਣੇ ਮੱਹਲਾਂ ਵਿੱਚ ਬੈਠੇ ਹਨ, ਜਦੋਂ ਕਿ ਮੰਤਰੀ ਤੇ ਵਿਧਾਇਕ ਆਪਣੀਆਂ ਕੁਰਸੀਆਂ ਬਚਾਉਣ ਲਈ ਦਿੱਲੀ ਦੇ ਦਰਬਾਰ ਵਿੱਚ ਬੈਠੇ ਹਨ। ਸੋਮਵਾਰ ਨੂੰ ਪਾਰਟੀ ਦੇ ਮੁੱਖ ਦਫਤਰ ਵਿੱਚ ਚੋਣਵੇਂ ਪੱਤਰਕਾਰਾਂ ਨਾਲ...

Pages