News

*** ਪਿਛਲੀ ਨਗਰ ਨਿਗਮ ਦੌਰਾਨ ਕਾਂਗਰਸ ਦੇ ਇਕ ਕੌਂਸਲਰ ਤੋਂ ਵਾਪਸੀ ਕਰਦਿਆਂ ਕਾਂਗਰਸ ਨੇ 20 ਵਾਰਡਾਂ ‘ਚ ਝੁਲਾਇਆ ਜਿੱਤ ਦਾ ਝੰਡਾ: ਵਿਧਾਇਕ ਡਾ: ਹਰਜੋਤ ਕਮਲ*** ਮੋਗਾ,17 ਫਰਵਰੀ (ਜਸ਼ਨ): ਨਗਰ ਨਿਗਮ ਚੋਣਾਂ ਦੇ ਆਏ ਨਤੀਜਿਆਂ ਉਪਰੰਤ ਵਿਧਾਇਕ ਡਾ: ਹਰਜੋਤ ਕਮਲ ਨੇ ਪ੍ਰਤੀਕ੍ਰਮ ਦਿੰਦਿਆਂ ਆਖਿਆ ਕਿ ਨਿਗਮ ਚੋਣਾ ਦੌਰਾਨ ਲੋਕਾਂ ਵੱਲੋਂ ਦਿੱਤੇ ਫਤਵੇ ਨੂੰ ਉਹ ਸਿਰ ਮੱਥੇ ਪ੍ਰਵਾਨ ਕਰਦੇ ਹਨ । ਉਹਨਾਂ ਆਖਿਆ ਕਿ ਵਿਕਾਸ ਦੇ ਮੁੱਦੇ ’ਤੇ ਲੜੀਆਂ ਚੋਣਾਂ ਦੌਰਾਨ ਲੋਕਾਂ ਵੱਲੋਂ ਕਾਂਗਰਸ...
Tags: NAGAR NIGAM ELECTIONS
ਮੋਗਾ, 17 ਫਰਵਰੀ (ਜਸ਼ਨ): ਵਾਰਡ ਨੰਬਰ 5 ਤੋਂ ਕਾਂਗਰਸ ਦੀ ਜੇਤੂ ਉਮੀਦਵਾਰ ਨੀਤੀਕਾ ਭੱਲਾ ਅਤੇ ਉਹਨਾਂ ਦੇ ਪਤੀ ਦੀਪਕ ਭੱਲਾ ਨੇ ਵਿਧਾਇਕ ਡਾ: ਹਰਜੋਤ ਕਮਲ ਦਾ ਧੰਨਵਾਦ ਕੀਤਾ ਜਿਹਨਾਂ ਨੇ ਉਹਨਾਂ ’ਤੇ ਭਰੋਸਾ ਜਿਤਾ ਕੇ ਉਹਨਾਂ ਨੂੰ ਵਾਰਡ ਨੰਬਰ 5 ਦੀ ਨੁਮਾਇੰਦਗੀ ਕਰਨ ਦਾ ਮੌਕਾ ਦਿੱਤਾ। ਮੀਡੀਆ ਨਾਲ ਗੱਲਬਾਤ ਕਰਦਿਆਂ ਦੀਪਕ ਭੱਲਾ ਨੇ ਆਖਿਆ ਕਿ ਉਹ ਵਾਰਡ ਨੰਬਰ 5 ਦੇ ਵੋਟਰਾਂ ਦੇ ਧੰਨਵਾਦੀ ਹਨ ਜਿਹਨਾਂ ਨੇ ਉਹਨਾਂ ਨੂੰ ਆਪਣਾ ਸਮਰਥਨ ਦੇ ਕੇ ਜਿਤਾਇਆ ਹੈ। ਉਹਨਾਂ ਕਿਹਾ ਕਿ ਨੀਤੀਕਾ...
ਮੋਗਾ, 17 ਫਰਵਰੀ (ਜਸ਼ਨ): ਮੋਗਾ ਨਗਰ ਨਿਗਮ ਚੋਣਾਂ ‘ਚ ਵਾਰਡ ਨੰਬਰ 50 ਤੋਂ ਕਾਂਗਰਸ ਦੇ ਉਮੀਦਵਾਰ ਜਸਵਿੰਦਰ ਸਿੰਘ ਕਾਕਾ ਲੰਢੇਕੇ ਜੇਤੂ ਰਹੇ । ਜਿੱਤਣ ਉਪਰੰਤ ਉਹਨਾਂ ਵਿਧਾਇਕ ਡਾ: ਹਰਜੋਤ ਕਮਲ ਦਾ ਧੰਨਵਾਦ ਕੀਤਾ ਜਿਹਨਾਂ ਨੇ ਉਹਨਾਂ ’ਤੇ ਭਰੋਸਾ ਜਿਤਾਇਆ ਅਤੇ ਉਹਨਾਂ ਨੂੰ ਵਾਰਡ ਨੰਬਰ 50 ਦੀ ਨੁਮਾਇੰਦਗੀ ਕਰਨ ਦਾ ਮੌਕਾ ਦਿੱਤਾ। ਇਸ ਉਪਰੰਤ ਉਹਨਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉਹ ਵਾਰਡ ਨੰਬਰ 50 ਦੇ ਵੋਟਰਾਂ ਦੇ ਧੰਨਵਾਦੀ ਹਨ ਜਿਹਨਾਂ ਨੇ ਉਹਨਾਂ ਨੂੰ ਆਪਣਾ ਸਮਰਥਨ...
Tags: NAGAR NIGAM ELECTIONS
ਮੋਗਾ, 17 ਫਰਵਰੀ (ਜਸ਼ਨ): ਵਾਰਡ ਨੰਬਰ 42 ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਗੌਰਵ ਗੁੱਡੂ ਗੁਪਤਾ ਨੇ ਕਾਂਗਰਸ ਦੇ ਉਮੀਦਵਾਰ ਗੁਰਮਿੰਦਰ ਬਬਲੂ ਨੂੰ ਹਰਾ ਕੇ ਨਿਗਮ ਹਾਊਸ ਵਿਚ ਜਾਣ ਦਾ ਆਪਣਾ ਰਸਤਾ ਸਾਫ਼ ਕਰ ਲਿਆ ਹੈ। ਅੱਜ ਸਵੇਰ ਸਮੇਂ ਜਦੋਂ ਮੋਗਾ ਆਈ ਟੀ ਆਈ ਵਿਖੇ ਆਏ ਨਤੀਜਿਆਂ ‘ਚ ਗੌਰਵ ਗੁੱਡੂ ਗੁਪਤਾ ਨੂੰ ਉਹਨਾਂ ਦੀ ਜਿੱਤ ਦੀ ਖਬਰ ਮਿਲੀ ਤਾਂ ਗੁੱਡੂ ਬੇਹੱਦ ਉਤਸ਼ਾਹ ‘ਚ ਨਜ਼ਰ ਆਏ ਅਤੇ ਉਹਨਾਂ ਨੇ ਆਪਣੀ ਜਿੱਤ ਦਾ ਸਿਹਰਾ ਆਪਣੇ ਸਮਰਥੱਕਾਂ, ਮਾਤਾ ਪਿਤਾ ਦੇ ਆਸ਼ੀਰਵਾਦ ਅਤੇ...
ਮੋਗਾ, 17 ਫਰਵਰੀ (ਜਸ਼ਨ): ਮੋਗਾ ਨਗਰ ਨਿਗਮ ਚੋਣਾਂ ਦੇ ਨਤੀਜੇ ਘੋਸ਼ਿਤ ਹੋ ਚੁੱਕੇ ਨੇ । ਮੋਗਾ ਨਗਰ ਨਿਗਮ ਲਈ ਕੁੱਲ 50 ਵਾਰਡਾਂ ‘ਚੋਂ 20 ਸੀਟਾਂ ਕਾਂਗਰਸ ਨੇ ,15 ਸ਼ੋ੍ਰਮਣੀ ਅਕਾਲੀ ਦਲ ਨੇ ,10 ਸੀਟਾਂ ਆਜ਼ਾਦ , 4 ਆਮ ਆਦਮੀ ਪਾਰਟੀ ਨੇ ਅਤੇ 1 ਸੀਟ ਬੀ ਜੇ ਪੀ ਦੀ ਝੋਲੀ ਪਈ ਹੈ। ਇਸੇ ਤਰਾਂ ਨਗਰ ਕੌਂਸਲ ਕੋਟਈਸੇ ਖਾਂ ‘ ਕੁੱਲ 13 ‘ਚੋਂ ਕਾਂਗਰਸ ਨੇ 9 , ਸ਼ੋ੍ਰਮਣੀ ਅਕਾਲੀ ਦਲ ਨੇ 2, ਆਮ ਆਦਮੀ ਪਾਰਟੀ ਨੇ 1 ਅਤੇ 1 ਆਜ਼ਾਦ ਨੇ ਚੋਣ ਜਿੱਤੀ ਹੈ। ਨਗਰ ਕੌਂਸਲ ਨਿਹਾਲ ਸਿੰਘ ਵਾਲਾ...
ਮੋਗਾ, 16 ਫਰਵਰੀ (ਜਸ਼ਨ): - ਗੈਰ ਸਮਾਜੀ ਅਨਸਰਾਂ ਵੱਲੋਂ ਭੋਲੇ ਭਾਲੇ ਅਤੇ ਰਸੂਖਦਾਰ ਵਿਅਕਤੀਆਂ ਨੂੰ ਧਮਕੀ ਭਰੇ ਫੋਨ ਕਰਕੇ ਡਰਾਉਣ ਧਮਕਾਉਣ ਦੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਜ਼ਿਲ੍ਹਾ ਪੁਲਿਸ ਮੁਖੀ ਸ੍ਰ ਹਰਮਨਬੀਰ ਸਿੰਘ ਗਿੱਲ ਨੇ ਅਜਿਹੇ ਪੀੜਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਕੋਈ ਵੀ ਕਾਲ ਆਉਣ ਉੱਤੇ ਘਬਰਾਉਣ ਨਾ, ਬਲਕਿ ਤੁਰੰਤ ਮੋਗਾ ਪੁਲਿਸ ਨੂੰ ਸੂਚਨਾ ਦੇਣ। ਸ੍ਰ ਗਿੱਲ ਨੇ ਕਿਹਾ ਕਿ ਖਬਰਾਂ ਮਿਲ ਰਹੀਆਂ ਹਨ ਕਿ ਕੁਝ ਠੱਗ ਅਤੇ ਸ਼ਰਾਰਤੀ ਕਿਸਮ ਦੇ ਲੋਕ...
ਨਿਹਾਲ ਸਿੰਘ ਵਾਲਾ,16 ਫ਼ਰਵਰੀ (ਜਸ਼ਨ )-ਪੰਜਾਬ ਯੁੂਥ ਕਾਂਗਰਸ ਦੇ ਸਾਬਕਾ ਜਿਲ੍ਹਾ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਪ੍ਰਧਾਨ ਜਗਸੀਰ ਸਿੰਘ ਨੰਗਲ ਅਤੇ ਬਲਵੀਰ ਸਿੰਘ ਕੈਨੇਡੀਅਨ ਦੇ ਸਤਿਕਾਰਯੋਗ ਪਿਤਾ ਗੁਰਬਚਨ ਸਿੰਘ ਧਾਲੀਵਾਲ ਨਮਿੱਤ ਰੱਖੇ ਸ੍ਰੀ ਸਾਹਿਜ ਪਾਠ ਸਾਹਿਬ ਜੀ ਦੇ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਸ਼੍ਰੀ ਸ਼ੀਤਲਸਰ ਸਾਹਿਬ ਪਿੰਡ ਨੰਗਲ ਵਿਖੇ ਹੋਈ । ਇਸ ਮੌਕੇ ਰਾਗੀ ਜੱਥਿਆਂ ਨੇ ਵੈਰਾਗਮਈ ਕੀਰਤਨ ਕਰਦਿਆਂ ਸੰਗਤਾਂ ਨੂੰ ਗੁਰੂ ਚਰਨਾ ਨਾਲ ਜੋੜਿਆ। ਇਸ ਮੌਕੇ ਹੋਏ...
Tags: OBITUARY
ਮੋਗਾ, 16 ਫਰਵਰੀ (ਜਸ਼ਨ): ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿੱਚ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੀ ਅਗਲੀ ਪੜ੍ਹਾਈ ਅਤੇ ਕੈਰੀਅਰ ਨੂੰ ਮੁੱਖ ਰੱਖਦਿਆਂ 'ਕੈਰੀਅਰ ਐਂਡ ਗਾਈਡਿੰਗ ਕੌਂਸਲਿੰਗ' ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਮੈਡਮ ਸਤਵਿੰਦਰ ਕੌਰ ਨੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਤੇ ਵਿਦਿਆਰਥੀਆਂ ਨੂੰ ਅਗਲੀ ਪੜ੍ਹਾਈ ਲਈ ਵੱਖ ਵੱਖ ਵਿਸ਼ਿਆਂ ਤੇ ਵੱਖ-ਵੱਖ ਕੋਰਸਾਂ ਦੀ ਜਾਣਕਾਰੀ ਦਿੱਤੀ ਤਾਂ ਜੋ ਵਿਦਿਆਰਥੀ ਆਉਣ ਵਾਲੇ ਸਮੇਂ ਦੀਆਂ ਮੁਸ਼ਕਲਾਂ ਲਈ ਸਮੇਂ ਸਿਰ...
Tags: CAMBRIDGE INTERNATIONAL SCHOOL
ਨੱਥੂਵਾਲਾ ਗਰਬੀ,16 ਫਰਵਰੀ,(ਜਸ਼ਨ):ਸਾਹਿਤਕਾਰ ਗੁਰਮੇਜ ਸਿੰਘ ਗੇਜਾ ਵਾਸੀ ਪਿੰਡ ਲੰਗੇਆਣਾ ਨਵਾਂ ਸੀਨੀਅਰ ਮੈਂਬਰ ਸਾਹਿਤ ਸਭਾ ਰਜਿ ਬਾਘਾਪੁਰਾਣਾ ਜੋ ਬੀਤੇ ਕੱਲ੍ਹ ਸਦੀਵੀ ਵਿਛੋੜਾ ਦੇ ਗਏ ਸਨ ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਲੰਗੇਆਣਾ ਨਵਾਂ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਇਸ ਮੌਕੇ ਸਾਹਿਤ ਸਭਾ ਬਾਘਾਪੁਰਾਣਾ ਦੇ ਪ੍ਰਧਾਨ ਹਰਵਿੰਦਰ ਸਿੰਘ ਰੋਡੇ, ਖ਼ਜ਼ਾਨਚੀ ਜਸਵੰਤ ਸਿੰਘ ਜੱਸੀ ਅਤੇ ਸਭਾ ਦੇ ਬਾਕੀ ਨੁਮਾਇੰਦਿਆਂ ਵੱਲੋਂ ਸਵਰਗੀ ਕਵੀ ਗੁਰਮੇਜ ਸਿੰਘ ਦੀ ਮ੍ਰਿਤਕ ਦੇਹ ਤੇ...
*** ਸ਼ਹਿਰ ਨਿਵਾਸੀਆਂ ਨੇ ਸ਼ਹੀਦਾਂ ਨੂੰ ਨਾਅਰਿਆਂ ਨਾਲ ਕੀਤਾ ਯਾਦ*** ਮੋਗਾ, 15 ਫਰਵਰੀ(ਜਸ਼ਨ): ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ ਮੋਗਾ ਸ਼ਹਿਰ ਦੀ ਉਘੀ ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ, ਦਸ਼ਮੇਸ਼ ਪਾਰਕ ਕਲੱਬ, ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਬਾਰ ਐਸੋਸੀਏਸ਼ਨ ਮੋਗਾ ਅਤੇ ਪੰਜਾਬ ਪੁਲਿਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਵੱਲੋਂ ਸਾਂਝੇ ਤੌਰ ਤੇ ਅੱਜ ਪੁਲਵਾਮਾ ਦੇ ਸ਼ਹੀਦਾਂ ਦੀ ਯਾਦ ਵਿੱਚ ਮੋਗਾ ਸ਼ਹਿਰ ਵਿੱਚ ਮੋਮਬੱਤੀ ਮਾਰਚ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ।...

Pages