ਬਾਘਾਪੁਰਾਣਾ 28 ਫਰਵਰੀ (ਰਾਜਿੰਦਰ ਸਿੰਘ ਕੋਟਲਾ): ਦਿੱਲੀ ਮੋਰਚੇ ਨੂੰ ਹੋਰ ਮਜਬੂਤ ਕਰਨ ਲਈ ਅੱਜ ਭਾਰਤੀ ਕਿਸਾਨ ਯੂਨੀਅਨ (ਕਰਾਂਤੀਕਾਰੀ) ਪੰਜਾਬ ਦੀ ਅਗਵਾਈ ਵਿੱਚ ਦਾਣਾ ਮੰਡੀ ਬਾਘਾਪੁਰਾਣਾ ਵਿਸ਼ਾਲ ਕਾਨਫਰੰਸ ਕੀਤੀ ਗਈ ਇਸ ਕਾਨਫਰੰਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ,ਮਜ਼ਦੂਰ ਤੇ ਇਨਸਾਫ ਪਸੰਦ ਲੋਕ ਵਹੀਰਾਂ ਘੱਤ ਕੇ ਪਹੁੰਚੇ। ਇਸ ਮੌਕੇ ‘ਤੇ ਪਹੁੰਚੇ ਹੋਏ ਹਜ਼ਾਰਾਂ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਬੁਲਾਰਿਆਂ ਨੇ ਆਖਿਆ ਕਿ ਤਿੰਨਾਂ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ...
News
ਮੋਗਾ,27 ਫਰਵਰੀ (ਜਸ਼ਨ): ਰਾਈਟ ਵੇ ਏਅਰਲਿੰਕਸ ਦੇ ਡਾਇਰੈਕਟਰ ਦੇਵਪ੍ਰਿਆ ਤਿਆਗੀ ਦਾ ਆਖਣਾ ਏ ਕਿ ਕਨੇਡਾ ਵਿਚ ਪੜ੍ਹਾਈ ਕਰਨ ਜਾਂ ਉੱਥੇ ਹੀ ਸਥਾਪਿਤ ਹੋਣ ਵਾਲੇ ਹਰ ਇੰਟਰਨੈਸ਼ਨਲ ਸਟੂਡੈਂਟ ਨੂੰ ਪੀ ਟੀ ਈ ਨਾਮ ਦਾ ਟੈਸਟ ਦੇਣਾ ਹੁੰਦਾ ਹੈ । ਉਹਨਾਂ ਦੱਸਿਆ ਕਿ ਪਹਿਲਾਂ ਅੰਗਰੇਜ਼ੀ ਭਾਸ਼ਾ ਦੀ ਯੋਗਤਾ ਪਰਖਣ ਦੇ ਲਈ ਸਿਰਫ਼ ਆਈਲਜ਼ ਹੁੰਦੀ ਸੀ ਪਰ ਹੁਣ ਪੀ ਟੀ ਈ ਨੂੰ ਵੀ ਮਾਨਤਾ ਮਿਲ ਗਈ ਹੈ ਅਤੇ ਇਸ ਦਾ ਨਤੀਜਾ 5 ਵਰਕਿੰਗ ਦਿਨਾਂ ਵਿਚ ਆ ਜਾਂਦਾ ਹੈ । ਤਿਆਗੀ ਨੇ ਦੱਸਿਆ ਕਿ ਜੋ ਵਿਦਿਆਰਥੀ...
ਮੋਗਾ, 27 ਫਰਵਰੀ (ਜਸ਼ਨ)-ਗੋਲਡਨ ਟਰੈਵਲਜ਼ ਐਡਵਾਈਜ਼ਰ ਦੇ ਡਾਇਰੈਕਟਰ ਸੰਦੀਪ ਕੁਮਾਰ ਸੰਨੀ ਢੰਡ ਦੇ ਪਿਤਾ ਸਤਿੰਦਰਪਾਲ ਸਿੰਘ ਬਿੱਟੂ ਫੈਕਸ ਵਾਲੇ ਬੀਤੀ 23 ਫਰਵਰੀ ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਜ਼ਿਕਰਯੋਗ ਹੈ ਕਿ ਬਿੱਟੂ ਫੈਕਸ ਵਾਲੇ ਗੋਲਡਨ ਐਜੂਕੇਸ਼ਨਜ਼ ਦੇ ਐਮ.ਡੀ. ਤੇ ਚੇਅਰਮੈਨ ਹੋਲੀ ਹਾਰਟ ਸਕੂਲ ਦੇ ਸੁਭਾਸ਼ ਪਲਤਾ ਦੇ ਨਜ਼ਦੀਕੀ ਰਿਸ਼ਤੇਦਾਰ ਸਨ । ਇਸ ਦੁੱਖ ਦੀ ਘੜੀ ਵਿਚ ਸੁਭਾਸ਼ ਪਲਤਾ ਤੇ ਸੰਨੀ ਢੰਡ ਨਾਲ ਹਲਕਾ ਵਿਧਾਇਕ ਡਾ. ਹਰਜੋਤ ਕਮਲ, ਜਸਪਾਲ ਸਿੰਘ ਢਿੱਲੋਂ ਡੀ.ਐਸ.ਪੀ.,...
ਮੋਗਾ, 27 ਫਰਵਰੀ (ਜਸ਼ਨ): ਟਕਸਾਲੀ ਕਾਂਗਰਸੀ ਆਗੂ ਸਾਬਕਾ ਸਰਪੰਚ ਪਾਲਾ ਸਿੰਘ ਦਾ ਅੱਜ ਪਿੰਡ ਧੱਲੇ ਕੇ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ । ਹਜ਼ਾਰਾਂ ਸੇਜ਼ਲ ਅੱਖਾਂ ਨੇ ਸ. ਪਾਲਾ ਸਿੰਘ ਨੂੰ ਅੰਤਿਮ ਵਿਦਾਇਗੀ ਦਿੱਤੀ। ਮਾਰਕੀਟ ਕਮੇਟੀ ਮੋਗਾ ਦੇ ਮੈਂਬਰ ਪ੍ਰਭਜੀਤ ਸਿੰਘ ਕਾਲਾ , ਗੁਰਦੇਵ ਸਿੰਘ ਅਤੇ ਹਰਬੰਸ ਸਿੰਘ ਦੇ ਪਿਤਾ ਸਾਬਕਾ ਸਰਪੰਚ ਪਾਲਾ ਸਿੰਘ ਨੂੰ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਉਹਨਾਂ ਦਾ ਦੇਹਾਂਤ ਹੋ ਗਿਆ ਸੀ । ਅੱਜ ਸਵੇਰ ਤੋਂ ਹੀ ਇਲਾਕੇ ਦੀਆਂ ਧਾਰਮਿਕ ,...
ਮੋਗਾ, 27 ਫਰਵਰੀ (ਜਸ਼ਨ) : ਅੱਜ ਸਵੇਰੇ ਸਮੇਂ ਮੋਗਾ ਦੇ ਪਿੰਡ ਘੋਲੀਆ ਕਲਾਂ ਵਿਖੇ ਵਾਪਰੀ ਸੜਕ ਹਾਦਸੇ ‘ਚ 15 ਵਿਅਕਤੀ ਜਖਮੀਂ ਹੋ ਗਏ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਬਾਘਾਪੁਰਾਣਾ ਦੇ ਪਿੰਡ ਕਾਲੇਕੇ ਕੋਠੇ ਦਾ ਇਕ ਕਿਸਾਨ ਆਪਣੀ ਟਰੈਕਟਰ ਟਰਾਲੀ ‘ਚ 15 ਵਿਅਕਤੀਆਂ ਨੂੰ ਬਿਠਾ ਕੇ ਆਪਣੇ ਖੇਤਾਂ ਵਿਚ ਆਲੂ ਦੀ ਪੁਟਾਈ ਲਈ ਲੈ ਜਾ ਰਿਹਾ ਸੀ। ਅੱਜ ਸੇਵਰ ਸਮੇਂ ਜਦੋਂ ਮਜਦੂਰ ਬੀਬੀਆਂ, ਮਰਦ ਅਤੇ ਉਹਨਾਂ ਦੇ ਨਾਲ ਉਹਨਾਂ ਦੇ ਬੱਚੇ ਦਿਹਾੜੀ ’ਤੇ ਜਾਣ ਲਈ ਟਰੈਕਟਰ ਟਰਾਲੀ ਵਿਚ ਸਵਾਰ...
ਮੋਗਾ, 10 ਫਰਵਰੀ (ਜਸ਼ਨ): ਮੋਗਾ ਜ਼ਿਲੇ ਵਿਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਪ੍ਰਭਜੀਤ ਸਿੰਘ ਕਾਲਾ ਆੜ੍ਹਤੀਆ ਦੇ ਪਿਤਾ, ਸਾਬਕਾ ਸਰਪੰਚ ਸਰਦਾਰ ਪਾਲਾ ਸਿੰਘ, ਦੀ ਅਚਾਨਕ ਮੌਤ ਹੋ ਗਈ। ਸਾਬਕਾ ਸਰਪੰਚ ਹਰਬੰਸ ਸਿੰਘ ਜੌਹਲ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਬਕਾ ਸਰਪੰਚ ਸਰਦਾਰ ਪਾਲਾ ਸਿੰਘ ਦਾ ਅੰਤਿਮ ਸਸਕਾਰ, ਕਲ 27 ਫਰਵਰੀ, ਦਿਨ ਸ਼ਨੀਵਾਰ, ਸਵੇਰੇ 11 ਵਜੇ, ਪਿੰਡ ਧੱਲੇ ਕੇ ਜ਼ਿਲ੍ਹਾ ਮੋਗਾ ਵਿਖੇ ਕੀਤਾ ਜਾਵੇਗਾ ।
ਮੋਗਾ, 26 ਫਰਵਰੀ (ਇੰਟਰਨੈਸ਼ਨਲ ਪੰਜਾਬੀ ਨਿਊਜ਼ ): (ਵੀਡੀਓ ਦੇਖਣ ਲਈ ਖ਼ਬਰ ਦੇ ਆਖ਼ੀਰ ਵਿੱਚ ਦਿੱਤਾ ਲਿੰਕ ਕਲਿਕ ਕਰੋ ਜੀ) ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ‘ਇਕ ਜ਼ਿਲ੍ਹਾ ਇਕ ਉਤਪਾਦ’ ਯੋਜਨਾ ਦਾ ਸਵਾਗਤ ਕਰਦਿਆਂ ਮੋਗਾ ਦੇ ਪਿੰਡ ਮੰਗੇਵਾਲਾ ਦੇ ਸਫ਼ਲ ਕਿਸਾਨ ਬਲਜੀਤ ਸਿੰਘ ਜੱਸ ਮੰਗੇਵਾਲਾ ਨੇ ‘ਸਾਡਾ ਮੋਗਾ ਡੌਟ ਕੌਮ ਨਿਊਜ਼ ਪੋਰਟਲ ਦੀ ਸੰਪਾਦਕ ਮੈਡਮ ਜਸ਼ਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਨੇ 1997 ਤੋਂ ਮੂੰਗੀ ਦੀ ਕਾਸ਼ਤ ਸ਼ੁਰੂ ਕੀਤੀ ਸੀ ਅਤੇ ਉਹ ਕਣਕ ਦੀ ਬਜਾਏ...
ਮੋਗਾ,26 ਫਰਵਰੀ (ਜਸ਼ਨ): ‘ਕਿਸੇ ਵੀ ਸ਼ਹਿਰ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਨਾਲ ਨਾ ਸਿਰਫ਼ ਆਮ ਲੋਕਾਂ ਨੂੰ ਸਹੂਲਤ ਮਿਲਦੀ ਹੈ ਬਲਕਿ ਇਕੋ ਛੱਤ ਥੱਲੇ ਲੋਕਾਂ ਦੀ ਜ਼ਰੂਰਤ ਦੇ ਸਾਰੇ ਸਮਾਨ ਉਪਲੱਬਧ ਹੋਣ ਨਾਲ ਸ਼ਹਿਰੀਆਂ ਦੀ ਜ਼ਿੰਦਗੀ ਹੋਰ ਸੁਖਾਲੀ ਹੋ ਸਕਦੀ ਹੈ ਕਿਉਂਕਿ ਮੁਕਾਬਲੇ ਦੇ ਯੁੱਗ ‘ਚ ਸ਼ਹਿਰੀਆਂ ਨੂੰ ਗੁਣਵੱਤਾ ਭਰਪੂਰ ਸਸਤੇ ਖਾਧ ਪਦਾਰਥ ਮੁਹਈਆ ਹੋਣਗੇ ਅਤੇ ਬੇਰੁਜ਼ਗਾਰੀ ਨੂੰ ਵੀ ਠੱਲ ਪਵੇਗੀ। ’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਡਾ. ਹਰਜੋਤ ਕਮਲ ਨੇ ਮੋਗਾ ਸ਼ਹਿਰ ਦੇ...
ਮੋਗਾ, 25 ਫਰਵਰੀ:(ਜਸ਼ਨ): ਕੋਵਿਡ-19 ਦੇ ਵਧਦੇ ਮਾਮਲਿਆਂ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਵੱਲੋਂ ਜ਼ਿਲ੍ਹੇ ਵਿੱਚ ਕੁਝ ਪਾਬੰਦੀਆਂ ਲਗਾਈਆਂ ਗਈਆਂ ਹਨ। ਮਿਸ਼ਨ ਫਤਹਿ ਤਹਿਤ ਮੋਗਾ ਵਾਸੀਆਂ ਨੂੰ ਕੋਵਿਡ ਦੇ ਸੰਕਰਮਣ ਤੋਂ ਬਚਾਏ ਰੱਖਣ ਲਈ ਜ਼ਿਲ੍ਹਾ ਮੋਗਾ ਦੀ ਹਦੂਦ ਅੰਦਰ ਮਿਤੀ 1 ਮਾਰਚ, 2021 ਤੋਂ ਅਗਲੇ ਹੁਕਮਾਂ ਤੱਕ ਸਮਾਜਿਕ/ਧਾਰਮਿਕ/ਖੇਡ/ਮਨੋਰੰਜਨ/ਵਿੱਦਿਅਕ/ਸੱਭਿਆਚਾਰਕ ਇਨਡੋਰ ਸਮਾਰੋਹ ਲਈ ਵੱਧ ਤੋਂ ਵੱਧ 100 ਵਿਅਕਤੀਆਂ ਅਤੇ...
ਮੋਗਾ, 24 ਫਰਵਰੀ (ਜਸ਼ਨ) ਭਾਰਤ ਸਰਕਾਰ ਵੱਲੋਂ ਸੂਬਾ ਸਰਕਾਰਾਂ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ‘ ਇਕ ਜ਼ਿਲ੍ਹਾ ਇਕ ਉਤਪਾਦ ‘ ਯੋਜਨਾ ਤਹਿਤ ਜ਼ਿਲ੍ਹਾ ਮੋਗਾ ਵਿੱਚ ਮੂੰਗੀ ਦੀ ਕਾਸ਼ਤ ਅਤੇ ਕਾਰੋਬਾਰ ਨੂੰ ਉਤਸ਼ਾਹਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਫ਼ਸਲ ਦੀ ਖੇਤੀ ਕਰਨ ਵਾਲੇ ਕਿਸਾਨ ਹੁਣ ਆਪਣੇ ਆਪ ਨੂੰ ਇੱਕ ਸਫ਼ਲ ਉੱਦਮੀ ਵਜੋਂ ਵੀ ਸਥਾਪਤ ਕਰ ਸਕਣਗੇ। ਇਸ ਯੋਜਨਾ ਦਾ ਲਾਭ ਵੱਧ ਤੋਂ ਵੱਧ ਕਿਸਾਨਾਂ ਨੂੰ ਦਿਵਾਉਣ ਲਈ ਰਣਨੀਤੀ ਬਣਾਉਣ ਲਈ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਅੱਜ...

