*******ਅਸੀਂ ਚੋਣਾਂ ਵੀ ਜਿੱਤੀਆਂ ਨੇ ਤੇ ਲੋਕਾਂ ਦੇ ਦਿੱਲ ਵੀ ਜਿੱਤੇ ਨੇ : ਵਿਧਾਇਕ ਡਾ: ਹਰਜੋਤ ਕਮਲ******** *****ਅਸੀਂ ਨਾਇਕ ਹਾਂ, ਖਲਨਾਇਕ ਨਹੀਂ -ਵਿਧਾਇਕ ਡਾ: ਹਰਜੋਤ ਕਮਲ ****** ਮੋਗਾ, 20 ਫਰਵਰੀ (ਜਸ਼ਨ): ਬੀਤੀ ਸ਼ਾਮ ਮੋਗਾ ਦੇ ਤਾਜ ਹੋਟਲ ਵਿਚ ਹੋਈ ਵਿਸ਼ੇਸ਼ ਇਕੱਤਰਤਾ ਦੌਰਾਨ ਕਾਂਗਰਸ ਨਾਲ ਸਬੰਧਤ ਜੇਤੂ ਰਹੇ 29 ਕੌਂਸਲਰਾਂ ਨੇ ਇਕਸੁਰ ਹੋ ਕੇ ਵਿਧਾਇਕ ਡਾ: ਹਰਜੋਤ ਕਮਲ ਨਾਲ ਖੜ੍ਹੇ ਹੋਣ ਦਾ ਐਲਾਨ ਕਰ ਦਿੱਤਾ । ਇਸ ਮੌਕੇ ਵੱਖ ਵੱਖ ਕੌਂਸਲਰਾਂ ਨੇ ਨਿਰਸੰਕੋਚ ਆਪਣੇ...
News
ਮੋਗਾ, 20 ਫਰਵਰੀ (ਜਸ਼ਨ) ਮਾਲਵਾ ਖਿੱਤੇ ਦੀ ਪ੍ਸਿੱਧ ਸੰਸਥਾ ਗੋਲਡਨ ਐਜੂਕੇਸ਼ਨਸ ਨੇ ਜੰਗ ਸਿੰਘ ਵਾਸੀ ਗੁਜਰਾਤ ਦਾ ਕੈਨੇਡਾ ਦਾ ਸੁਪਰ ਵੀਜ਼ਾ ਲਗਵਾ ਕੇ ਦਿੱਤਾ। ਸੰਸਥਾ ਲੋਕਾਂ ਦੇ ਵੱਖ-ਵੱਖ ਦੇਸ਼ਾਂ ਦੇ ਵੀਜ਼ੇ ਲਗਵਾ ਕੇ ਮਾਲਵਾ ‘ਚ ਉੱਤਮ ਸੇਵਾਵਾਂ ਦੇ ਰਹੀ ਹੈ ਅਤੇ ਲੋਕਾਂ ਦੇ ਸੁਪਨਿਆਂ ਨੂੰ ਪੂਰਾ ਕਰ ਰਹੀ ਹੈ । ਡਾਇਰੈਕਟਰ ਅਮਿੱਤ ਪਲਤਾ ਅਤੇ ਰਮਨ ਅਰੋੜਾ ਨੇ ਜੰਗ ਸਿੰਘ ਨੂੰ ਵੀਜ਼ਾ ਸੌਂਪਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ । ਅਮਿਤ ਪਲਤਾ ਨੇ ਕਿਹਾ ਕਿ ਹੁਣ ਵਿਦੇਸ਼...
ਮੋਗਾ 20 ਫਰਵਰੀ (ਜਸ਼ਨ): ਪਿਛਲੇ ਕੁੱਝ ਦਿਨਾਂ ਤੋਂ ਮੋਗਾ ਸ਼ਹਿਰ ਵਿੱਚ ਲਾਵਾਰਿਸ ਤੌਰ ਤੇ ਘੁੰਮ ਰਹੀ 35 ਸਾਲਾ ਜਵਾਨ ਔਰਤ ਨੂੰ ਆਖਿਰ ਟਿਕਾਣਾ ਮਿਲ ਗਿਆ, ਜਦ ਅੱਜ ਮੋਗਾ ਸ਼ਹਿਰ ਦੇ ਸਮਾਜ ਸੇਵੀ ਉਸ ਨੂੰ ਪਿੰਗਲਵਾੜਾ ਅਮਿ੍ਰਤਸਰ ਸਾਹਿਬ ਵਿਖੇ ਦਾਖਲ ਕਰਵਾਉਣ ਲਈ ਰਵਾਨਾਂ ਹੋਏ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਦੇ ਪ੍ਰਧਾਨ ਮਹਿੰਦਰ ਪਾਲ ਲੂੰਬਾ ਨੇ ਪ੍ਰੈਸ ਨੂੰ ਦੱਸਿਆ ਕਿ ਕਰੀਬ ਛੇ ਦਿਨ ਪਹਿਲਾਂ ਇਹ ਔਰਤ ਤੁਰੀ ਫਿਰਦੀ ਬਾਬਾ ਹੈਦਰ ਸ਼ੇਖ...
ਮੋੋਗਾ, 19 ਫਰਵਰੀ (ਜਸ਼ਨ): ਅੱਜ ਮੋਗਾ ਦੇ ਲੁਹਾਰਾ ਚੌਂਕ ‘ਚ ਪਿੰਡ ਤਲਵੰਡੀ ਭੰਗੇਰੀਆਂ ਦੀਆਂ ਸੰਗਤਾਂ ਵੱਲੋਂ ਹਰ ਸਾਲ ਦੀ ਤਰਾਂ ਇਸ ਵਾਰ ਵੀ ਬਾਬਾ ਦਾਮੂੰ ਸ਼ਾਹ ਦੀ ਯਾਦ ਵਿਚ ਸਾਲਾਨਾ ਲੰਗਰ ਲਗਾਇਆ ਗਿਆ । ਇਸ ਮੌਕੇ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਨੇ ਲੰਗਰ ਲਗਾਉਣ ਦੀ ਸ਼ੁਰੂਆਤ ਕਰਦਿਆਂ ਪਿੰਡ ਤਲਵੰਡੀ ਭੰਗੇਰੀਆਂ ਦੇ ਨੌਜਵਾਨਾਂ ਨੂੰ ਵਧਾਈ ਦਿੱਤੀ ਜਿਹਨਾਂ ਦੇ ਉੱਦਮ ਸਦਕਾ ਇਹ ਲੰਗਰ ਲਗਾਇਆ ਗਿਆ ਹੈ। ਇਸ ਮੌਕੇ ਚੇਅਰਮੈਨ ਨੇ ਆਖਿਆ ਕਿ ਪਿੰਡ...
ਮੋਗਾ, 19 ਫਰਵਰੀ (ਜਸ਼ਨ): ਵਾਰਡ ਨੰਬਰ 3 ਤੋਂ ਕੌਂਸਲਰ ਅਮਨਪ੍ਰੀਤ ਕੌਰ ਮਾਨ ਅਤੇ ਉਹਨਾਂ ਦੇ ਪਤੀ ਸਾਬਕਾ ਕੌਂਸਲਰ ਮਨਜੀਤ ਮਾਨ ਨੇ ਵਾਰਡ ਨੰਬਰ 3 ਦੇ ਵਾਸੀਆਂ ਦਾ ਧੰਨਵਾਦ ਕੀਤਾ, ਜਿਹਨਾਂ ਨੇ ਉਹਨਾਂ ਵੱਲੋਂ ਵਾਰਡ ਵਿਚ ਕੀਤੇ ਵਿਕਾਸ ਕਾਰਜਾਂ ਦਾ ਮੁੱਲ ਪਾਉਂਦਿਆਂ ਉਹਨਾਂ ਨੂੰ ਵੱਡੇ ਅੰਤਰ ਨਾਲ ਜਿਤਾ ਕੇ ਮਾਣ ਬਖਸ਼ਿਆ ਹੈ। ਉਹਨਾਂ ਵਾਰਡ ਵਾਸੀਆਂ ਨਾਲ ਜਿੱਤ ਦੀ ਖੁਸ਼ੀ ਸਾਂਝੀ ਕਰਦਿਆਂ ਅਗਲੇ 5 ਸਾਲਾਂ ਵਿਚ, ਵਾਰਡ ਦੀ ਨਕਸ਼ ਨੁਹਾਰ ਬਦਲਣ ਦਾ ਵਾਅਦਾ ਵੀ ਕੀਤਾ।
***ਸਮਰਥਕਾਂ ਨੇ ‘ਬਦਾਮਾਂ‘ ਨਾਲ ਤੋਲਕੇ ਮਨਾਇਆ ਇਤਿਹਾਸਿਕ ਜਸ਼ਨ,850 ਵੋਟਾਂ ਦੇ ਵੱਡੇ ਅੰਤਰ ਨਾਲ ਦੂਸਰੀ ਵਾਰ ਜਿੱਤਕੇ ਚੋਪੜਾ ਪਰਿਵਾਰ ਨੇ ਕੀਤਾ ਰਿਕਾਰਡ ਕਾਇਮ*** ਮੋਗਾ,19 ਫਰਵਰੀ (ਜਸ਼ਨ) ਆਪਣੀ ਮਿਹਨਤ ਅਤੇ ਨਿਸਵਾਰਥ ਸੇਵਾ ਨਾਲ ਸ਼ਹਿਰ ਵਿਚ ਸਭ ਤੋਂ ਵੱਧ ਚਰਚਾ ‘ਚ ਰਹੇ ਵਾਰਡ ਨੰਬਰ 11 ਦੇ ਕੌਂਸਲਰ ਸ਼੍ਰੀਮਤੀ ਰੀਟਾ ਚੋਪੜਾ ਅਤੇ ਵਿਨੀਤ ਚੋਪੜਾ ਵਿੰਨੀ ਦੇ ਸਿਰ ਅੱਜ ਇੱਕ ਵਾਰ ਫਿਰ ਵਾਰਡ ਵਾਸੀਆਂ ਨੇ ਭਾਰੀ ਬਹੁਮਤ ਦੇ ਕੇ ਜਿੱਤ ਦਾ ਸਿਹਰਾ ਸਜਾਇਆ ਹੈ। 850 ਵੋਟਾਂ ਦੇ ਵੱਡੇ...
ਮੋਗਾ, 18 ਫਰਵਰੀ (ਜਸ਼ਨ):ਨਗਰ ਨਿਗਮ ਚੋਣਾਂ ਦੇ ਨਤੀਜੇ ਆਉਣ ਦੇ ਦੂਜੇ ਦਿਨ ਹੀ ਵਿਧਾਇਕ ਡਾ: ਹਰਜੋਤ ਕਮਲ ਨੇ ਪਾਰਟੀ ਵਿਚ ਆਪਣੇ ਵਿਰੋਧੀਆਂ ਨੂੰ ਚਾਰੋ ਖਾਨੇ ਚਿਤ ਕਰਦਿਆਂ ਆਜ਼ਾਦ ਉਮੀਦਵਾਰਾਂ ਵਜੋਂ ਜਿੱਤੇ 10 ਕੌਂਸਲਰਾਂ ਵਿਚੋਂ 9 ਕੌਂਸਲਰਾਂ ਨੂੰ ਕਾਂਗਰਸ ਪਾਰਟੀ ਵਿਚ ਸ਼ਾਮਲ ਕਰਵਾਉਣ ਵਿਚ ਸਫਲਤਾ ਹਾਸਲ ਕਰ ਲਈ । ਨਗਰ ਨਿਗਮ ਚੋਣਾਂ ‘ਚ ਆਜ਼ਾਦ ਉਮੀਦਵਾਰ ਵਜੋਂ ਜਿੱਤੇ ਕੌਂਸਲਰ ਅੱਜ ਵਿਧਾਇਕ ਡਾ: ਹਰਜੋਤ ਕਮਲ ਦੀ ਅਗਵਾਈ ਵਿਚ ਚੰਡੀਗੜ੍ਹ ਸਥਿਤ ਕਾਂਗਰਸ ਦੇ ਦਫਤਰ ਵਿਖੇ ਪੰਜਾਬ...
ਫਰੀਦੋਕਟ 18 ਫਰਵਰੀ (ਇੰਟਰਨੈਸ਼ਨਲ ਪੰਜਾਬੀ ਨਿਊਜ਼ ) : ਜਿਲ੍ਹਾ ਫਰੀਦਕੋਟ ਦੇ ਯੂਥ ਕਾਂਗਰਸ ਪ੍ਰਧਾਨ ਗੁਰਲਾਲ ਸਿੰਘ ਦਾ ਅੱਜ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਕਰੀਬ 5 ਵਜੇ ਉਹ ਜੁਬਲੀ ਚੌਂਕ ਵਿੱਚ ਦੁਕਾਨ ਵਿਚੋਂ ਨਿਕਲ ਕੇ ਆਪਣੀ ਕਾਰ ਵਿੱਚ ਬੈਠਣ ਲੱਗਾ ਤਾਂ ਇੱਕ ਮੋਟਰ ਸਾਈਕਲ ਤੇ ਸਵਾਰ ਤਿੰਨ ਨੌਜਵਾਨ ਉਥੇ ਆਏ ਅਤੇ ਉਸ ’ਤੇ ਗੋਲੀਆਂ ਮਾਰ ਕੇ ਮੌੇਕੇ ਤੋਂ ਫਰਾਰ ਹੋ ਗਏ । ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਜਾਂਚ ਕਰਨ ਲਈ ਨਜਦੀਕ ਹੀ ਲੱਗੇ ਕੈਮਰੇ ਦੀ...
ਮੋਗਾ, 17 ਫਰਵਰੀ (ਜਸ਼ਨ) : ਮੋਗਾ ਨਗਰ ਨਿਗਮ ਚੋਣਾਂ ਲਈ ਵਾਰਡ ਨੰਬਰ 26 ਤੋਂ ਕਾਂਗਰਸ ਦੇ ਉਮੀਦਵਾਰ ਵਿਜੇ ਖੁਰਾਣਾ ਨੇ ਜਿੱਤ ਦਰਜ ਕਰਨ ਉਪਰੰਤ ਵਿਧਾਇਕ ਡਾ: ਹਰਜੋਤ ਕਮਲ ਦਾ ਧੰਨਵਾਦ ਕੀਤਾ ਜਿਹਨਾਂ ਨੇ ਉਹਨਾਂ ਨੂੰ ਟੀਮ ਹਰਜੋਤ ਦਾ ਮੈਂਬਰ ਬਨਣ ਦਾ ਮੌਕਾ ਦਿੱਤਾ ਅਤੇ ਲੋਕ ਸੇਵਾ ਕਰਦਿਆਂ ਉਹ ਕੌਂਸਲਰ ਬਣ ਸਕੇ ਹਨ।ਜ਼ਿਕਰਯੋਗ ਹੈ ਕਿ ਬੇਹੱਦ ਨਿਮਰ ਸੁਭਾਅ ਦੇ ਮਾਲਕ ਸ਼੍ਰੀ ਵਿਜੇ ਖੁਰਾਣਾ ਨਾ ਸਿਰਫ਼ ਕਾਂਗਰਸ ਦੇ ਜੁਝਾਰੂ ਵਰਕਰ ਹਨ ਬਲਕਿ ਉਹ ਵਿਧਾਇਕ ਡਾ: ਹਰਜੋਤ ਕਮਲ ਦੇ ਸ਼ੁੱਭ...
ਮੋਗਾ, 17 ਫਰਵਰੀ (ਜਸ਼ਨ): ਮੋਗਾ ਨਗਰ ਨਿਗਮ ਚੋਣਾਂ ‘ਚ ਵਾਰਡ ਨੰਬਰ 1 ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਉਮੀਦਵਾਰ ਹਰਵਿੰਦਰ ਕੌਰ ਗਿੱਲ ਨੇ ਜਿੱਤ ਦਰਜ ਕੇ ਸ਼ੋ੍ਰਮਣੀ ਅਕਾਲੀ ਦਲ ਦੇ ਹੱਥ ਮਜਬੂਤ ਕੀਤੇ ਨੇ। ਹਰਵਿੰਦਰ ਕੌਰ ਦੀ ਜਿੱਤ ਉਪਰੰਤ ਸ਼ੋ੍ਰਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਲੰਢੇਕੇ ਨੇ ਆਖਿਆ ਕਿ ਉਹ ਵਾਰਡ ਨੰਬਰ 1 ਦੇ ਵਾਸੀਆਂ ਦੇ ਧੰਨਵਾਦੀ ਹਨ ਜਿਹਨਾਂ ਨੇ ਹਰਵਿੰਦਰ ਕੌਰ ਨੂੰ ਦੂਜੀ ਵਾਰ ਨਿਗਮ ਹਾਊਸ ਵਿਚ ਭੇਜਣ ਲਈ ਆਪਣਾ...

