News

ਮੋਗਾ, 25 ਫਰਵਰੀ (ਜਸ਼ਨ): ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਸ. ਦਵਿੰਦਰਪਾਲ ਸਿੰਘ ਨੇ ਸ੍ਰੀ ਵਿਨੋਦ ਬਾਂਸਲ ਚੇਅਰਮੈਨ ਇੰਪਰੂਵਮੈਂਟ ਟਰੱਸਟ ਮੋਗਾ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਜਨਮ ਦਿਨ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਜਲਦੀ ਸਿਹਤਯਾਬ ਹੋਣ ਲਈ ਪਰਮਾਤਮਾ ਅੱਗੇ ਅਰਦਾਸ ਕੀਤੀ।ਇਸ ਮੌਕੇ ਤੇ ਸ. ਇੰਦਰਜੀਤ ਸਿੰਘ ਬੀੜ ਚੜਿੱਕ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਕਰਨਲ ਬਾਬੂ ਸਿੰਘ, ਉਪਿੰਦਰ ਗਿੱਲ, ਹਰਪ੍ਰੀਤ ਸਿੰਘ ਮੌਕੇ ਤੇ ਹਾਜਰ ਸਨ। ਦਵਿੰਦਰਪਾਲ ਸਿੰਘ ਨੇ ਕਿਹਾ...
ਮੋਗਾ, 24 ਫਰਵਰੀ ( ਜਸ਼ਨ ): ਵਿਧਾਇਕ ਡਾਕਟਰ ਹਰਜੋਤ ਕਮਲ ਨੇ 10 ਨੌਜਵਾਨਾਂ ਨੂੰ ਵੰਡੇ ਨਵੇਂ ਬੱਸ ਪਰਮਿਟ, ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਪੈਰਾਂ ਉੱਤੇ ਖੜ੍ਹਾ ਕਰਨ ਲਈ ਹਰ ਮੌਕਾ ਮੁਹੱਈਆ ਕਰਵਾਉਣ ਦਾ ਦਿਵਾਇਆ ਭਰੋਸਾ ਪੰਜਾਬ ਸਰਕਾਰ ਵੱਲੋਂ ਬੇਰੁਜਗਾਰ ਨੌਜਵਾਨਾਂ ਨੂੰ ਰੋਜਗਾਰ ਨਾਲ ਜੋੜਨ ਲਈ ਸੁਰੂ ਕੀਤੇ ਗਏ ਉਪਰਾਲਿਆਂ ਤਹਿਤ ਅੱਜ ਸੂਬੇ ਭਰ ਦੇ ਨੌਜਵਾਨਾਂ ਨੂੰ ਬੱਸ ਪਰਮਿਟ ਵੰਡੇ ਗਏ। ਇਸ ਉਪਰਾਲੇ ਤਹਿਤ ਅੱਜ ਜਿਲ੍ਹਾ ਮੋਗਾ ਦੇ 10 ਨੌਜਵਾਨਾਂ ਨੂੰ ਵੀ ਇਹ ਪਰਮਿਟ ਜਾਰੀ...
Tags: GOVERNMENT OF PUNJAB
ਮੋਗਾ,24 ਫਰਵਰੀ (ਜਸ਼ਨ): ਅੱਜ ਮੋਗਾ ਦੇ ਐੱਸ ਡੀ ਸਕੂਲ ਦੀਆਂ 2 ਮਿਡ ਡੇ ਮੀਲ ਵਰਕਰਾਂ (ਦੁਪਹਿਰ ਦਾ ਖਾਣਾ ਤਿਆਰ ਕਰਨ ਵਾਲੀਆਂ ਬੀਬੀਆਂ) ਦੇ ਕਰੋਨਾ ਪਾਜ਼ਿਟਿਵ ਆਉਣ ਨਾਲ ਪ੍ਰਸ਼ਾਸ਼ਨ ਅਤੇ ਸਿਹਤ ਵਿਭਾਗ ਤੁਰੰਤ ਹਰਕਤ ਵਿਚ ਆ ਗਿਆ ਅਤੇ ਸਕੂਲ ਵਿਚ ਪੜ੍ਹਦੇ 49 ਬੱਚਿਆਂ ਦੇ ਤੁਰੰਤ ਸੈਂਪਲ ਲਏ ਗਏ ਜਿਹਨਾਂ ਦੀ ਰਿਪੋਰਟ ਕੱਲ 25 ਫਰਵਰੀ ਨੂੰ ਆਵੇਗੀ। ਸਹਾਇਕ ਸਿਵਲ ਸਰਜਨ ਡਾ: ਜਸਵੰਤ ਸਿੰਘ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਕੂਲ ਦੇ ਸਾਰੇ 18...
Tags: #CORONAVIRUS
ਮੋਗਾ,24 ਫਰਵਰੀ (ਜਸ਼ਨ): ਬੀਤੇ ਕੱਲ ਪੰਜਾਬੀ ਗਜ਼ਲ ਗਾਇਕ ਜਗਜੀਤ ਜੀਰਵੀ ਦੀ ਮੌਤ ਦੀ ਖਬਰ ਦੀ ਸਿਆਹੀ ਅਜੇ ਸੁੱਕੀ ਨਹੀਂ ਸੀ ਕਿ ਅੱਜ ਪੰਜਾਬ ਦੇ ਪ੍ਰਸਿੱਧ ਲੋਕ ਗਾਇਕ ਸਰਦੂਲ ਸਿਕੰਦਰ ਦੀ ਬੇਵਕਤੀ ਮੌਤ ਦੀ ਖ਼ਬਰ ਨੇ ਦੁਨੀਆਂ ਦੇ ਕੋਨੇ ਕੋਨੇ ਵਿਚ ਵੱਸਦੇ ਪੰਜਾਬੀਆਂ ਨੂੰ ਧੁਰ ਅੰਦਰ ਤੱਕ ਹਲੂਣ ਦਿੱਤਾ ਹੈ। ਸਿਕੰਦਰ ਦੀ ਮੌਤ ਨਾਲ ਪੰਜਾਬੀ ਸੰਗੀਤ ਇੰਡਸਟਰੀ ਨਾਲ ਜੁੜੀ ਹਰ ਸਖਸ਼ੀਅਤ ਅੱਜ ਮਾਯੂਸ ਹੋ ਗਈ ਏ। ਪਿਛਲੇ ਇਕ ਦੋ ਮਹੀਨਿਆਂ ਤੋਂ ਬੀਮਾਰ ਚੱਲ ਰਹੇ ਸਰਦੂਲ ਸਿਕੰਦਰ, ਕੋਰੋਨਾ...
Tags: OBITUARY
ਮੋਗਾ,23 ਫਰਵਰੀ (ਜਸ਼ਨ)-ਗੋਲਡਨ ਟਰੈਵਲ ਐਡਵਾਈਜਰ ਦੇ ਡਾਇਰੈਕਟਰ ਸੰਦੀਪ ਕੁਮਾਰ ਸੰਨੀ ਢੰਡ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪਿਤਾ ਸਤਿੰਦਰਪਾਲ ਸਿੰਘ ਬਿੱਟੂ ਫੈਕਸ ਵਾਲੇ ਕੁਝ ਸਮਾਂ ਬਿਮਾਰ ਰਹਿਣ ਪਿੱਛੋਂ ਬੀਤੀ ਰਾਤ ਸਦੀਵੀ ਵਿਛੋੜਾ ਦੇ ਗਏ । ਉਹ 58 ਵਰ੍ਹਿਆ ਦੇ ਸਨ। ਜ਼ਿਕਰਯੋਗ ਹੈ ਕਿ ਬਿੱਟੂ ਫੈਕਸ ਵਾਲੇ ਗੋਲਡਨ ਐਜੂਕੇਸਨ ਤੇ ਹੋਲੀ ਹਾਰਟ ਸਕੂਲ ਦੇ ਚੇਅਰਮੈਨ ਸੁਭਾਸ਼ ਪਲਤਾ ਦੇ ਨਜਦੀਕੀ ਰਿਸਤੇਦਾਰ (ਸਾਲਾ ਸਾਹਿਬ) ਸਨ। ਇਸ ਦੁੱਖ ਦੀ ਘੜੀ ਵਿਚ ਚੇਅਰਮੈਨ...
Tags: GOLDEN EDUCATIONS MOGA
ਚੰਡੀਗੜ, 23 ਫਰਵਰੀ (ਇੰਟਰਨੈਸ਼ਨਲ ਪੰਜਾਬੀ ਨਿਊਜ਼ ) :ਸੂਬੇ ਵਿੱਚ ਕੋਵਿਡ ਦੇ ਵਧ ਰਹੇ ਕੇਸਾਂ ’ਤੇ ਚਿੰਤਾ ਵਧਣ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਦਰੂਨੀ ਤੇ ਬਾਹਰੀ ਇਕੱਠਾਂ ਉਪਰ ਬੰਦਿਸ਼ਾਂ ਲਾਉਂਦੇ ਹੋਏ ਇਕ ਮਾਰਚ ਤੋਂ ਅੰਦਰੂਨੀ ਇਕੱਠਾਂ ਦੀ ਗਿਣਤੀ 100 ਤੱਕ ਅਤੇ ਬਾਹਰੀ ਇਕੱਠਾਂ ਦੀ ਗਿਣਤੀ 200 ਤੱਕ ਸੀਮਤ ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਮਾਸਕ/ਸਮਾਜਿਕ ਦੂਰੀ ਦਾ ਸਖ਼ਤੀ ਨਾਲ ਪਾਲਣ ਕਰਨ ਅਤੇ ਟੈਸਟਿੰਗ ਵੀ ਵਧਾ...
Tags: GOVERNMENT OF PUNJAB
ਮੋਗਾ, 23 ਫਰਵਰੀ (ਜਸ਼ਨ): ਆਮ ਆਦਮੀ ਪਾਰਟੀ ਦੇ ਸੂਬਾ ਆਗੂਆਂ ਨੇ ਮੋਗਾ ਵਿੱਚ ਪਾਰਟੀ ਦੇ ਅਹੁੱਦੇਦਾਰਾਂ ਅਤੇ ਆਗੂਆਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਹੁਣੇ ਹੋਈਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਦੀ ਸਮੀਖਿਆ ਕੀਤੀ ਗਈ ਅਤੇ ਪਾਰਟੀ ਦੀ ਅਗਲੀ ਰਣਨੀਤੀ ਉੱਤੇ ਚਰਚਾ ਕੀਤੀ ਗਈ। ਮੀਟਿੰਗ ਵਿੱਚ ਪਾਰਟੀ ਵਿਧਾਇਕ ਅਤੇ ਯੂਥ ਵਿੰਗ ਦੇ ਪ੍ਰਧਾਨ ਗੁਰਮੀਤ ਸਿੰਘ ਮੀਤ ਹੇਅਰ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ,ਵਿਧਾਇਕ ਮਾਸਟਰ ਬਲਦੇਵ ਸਿੰਘ ਜੈਤੋ, ਪ੍ਰੋ. ਬਲਜਿੰਦਰ ਕੌਰ, ਪ੍ਰਿੰਸੀਪਲ...
ਮੋਗਾ,23 ਫਰਵਰੀ (ਜਸ਼ਨ): ਵਿਧਾਨ ਸਭਾ ਚੋਣਾਂ 2022 ਲਈ ਕਮਰ ਕੱਸਦਿਆਂ ਸ਼ੋ੍ਰਮਣੀ ਅਕਾਲੀ ਦਲ ਨੇ ਪਾਰਟੀ ਨੂੰ ਲਾਮਬੰਦ ਕਰਨ ਅਤੇ ਜ਼ਮੀਨੀ ਪੱਧਰ ’ਤੇ ਪਾਰਟੀ ਗਤੀਵਿਧੀਆਂ ਆਰੰਭ ਦਿੱਤੀਆਂ ਹਨ । ਅੱਜ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਐੱਸ ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ । ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਸੂਚੀ ਮੁਤਾਬਕ ਪਾਰਟੀ ਲਈ ਨਿੱਠ ਕੇ ਕੰਮ ਕਰਨ ਵਾਲੇ ਮਿਹਨਤੀ ਆਗੂਆਂ ਨੂੰ ਐੱਸ ਸੀ ਵਿੰਗ ਦੇ...
Tags: SHROMANI AKALI DAL
ਮੋਗਾ, 22 ਫਰਵਰੀ (ਜਸ਼ਨ):ਨਗਰ ਨਿਗਮ ਚੋਣਾਂ ‘ਚ ਵਾਰਡ ਨੰਬਰ 49 ਤੋਂ ਸੀਨੀਅਰ ਕਾਂਗਰਸੀ ਆਗੂ ਲਖਬੀਰ ਸਿੰਘ ਲੱਖਾ ਦੁੱਨੇਕੇ ਦੀ ਸੁਪਤਨੀ ਮਨਜੀਤ ਕੌਰ ਗਿੱਲ ਨੇ ਕਾਂਗਰਸੀ ਉਮੀਦਵਾਰ ਵਜੋਂ ਚੋਣ ਲੜਦਿਆਂ ਸਾਬਕਾ ਡਿਪਟੀ ਮੇਅਰ ਡਾ: ਜਰਨੈਲ ਸਿੰਘ ਦੁੱਨੇਕੇ ਦੀ ਪਤਨੀ ਜਸਵਿੰਦਰ ਕੌਰ ਨੂੰ 662 ਵੋਟਾਂ ਦੇ ਅੰਤਰ ਨਾਲ ਹਰਾ ਕੇ ਸ਼ੋ੍ਰਮਣੀ ਅਕਾਲੀ ਦਲ ਦੀਆਂ ਗੋਡਣੀਆਂ ਲਵਾ ਦਿੱਤੀਆਂ। ਇਸ ਵਾਰਡ ਵਿਚੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਤੀਜੇ ਨੰਬਰ ਰਹਿ ਕੇ ਸਬਰ ਕਰਨਾ ਪਿਆ। ਆਪਣੀ ਜਿੱਤ...
ਮੋਗਾ, 22 ਫਰਵਰੀ (ਜਸ਼ਨ): ਕਰੋਨਾ ਇਕ ਵਾਰ ਫੇਰ ਪਰਤਦਾ ਦਿਖਾਈ ਦੇ ਰਿਹਾ ਹੈ । ਅੱਜ ਮੋਗਾ ਵਿਚ ਇਕੋ ਦਿਨ 13 ਨਵੇਂ ਮਰੀਜ਼ ਆਉਣ ਨਾਲ ਕਰੋਨਾ ਮਹਾਂਮਾਰੀ ਦੇ ਮੁੜ ਤੋਂ ਤੇਜ਼ ਹੋਣ ਦੇ ਸ਼ੰਕੇ ਪੈਦਾ ਹੋ ਗਏ ਹਨ। ਪੰਜਾਬ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਕਾਰਨ 15 ਮੌਤਾਂ ਹੋਈਆਂ ਹਨ ਜਦੋਂ ਕਿ 389 ਨਵੇਂ ਕੇਸ ਆਏ ਸਾਹਮਣੇ ਹਨ ਜਿਸ ਕਾਰਨ ਐਕਟਿਵ ਮਰੀਜ਼ਾਂ ਦੀ ਗਿਣਤੀ 3167 ਹੋ ਗਈ ਹੈ। ਜਦੋਂ ਕਿ ਸੂਬੇ ‘ਚ ਹੁਣ ਤੱਕ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 178847 ਹੋ ਗਈ ਹੈ ਜਦੋਂ...
Tags: COVID 19

Pages