News

ਮੋਗਾ,26 ਸਤੰਬਰ(ਜਸ਼ਨ): ਸਿਵਲ ਸਰਜਨ ਮੋਗਾ ਡਾ: ਸੁਸ਼ੀਲ ਜੈਨ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਿਹਤ ਵਿਭਾਗ ਦੇ ਮੀਡੀਆ ਵਿੰਗ ਵੱਲੋਂ ਅੱਜ ਮਮਤਾ ਦਿਵਸ ਅਤੇ ਪੋਸ਼ਨ ਅਭਿਆਨ ਪ੍ਰੋਗਰਾਮ ਦੌਰਾਨ ਲੋਕਾਂ ਨੂੰ ਕੌਂਮੀ ਸਿਹਤ ਸਹੂਲਤਾ ਸਬੰਧੀ ਜਾਗਰੂਕ ਕਰਦੇ ਹੋਏ ਮੀਡੀਆ ਵਿੰਗ ਨੇ ਅੱਜ ਬਲਾਕ ਢੁੱਡੀਕੇ ਦੇ ਸਬ ਸੈਂਟਰ ਅਜੀਤਵਾਲ ਵਿਖੇ ਮਮਤਾ ਦਿਵਸ ਦੌਰਾਨ ਕਿਹਾ ਕਿ ਗਰਭਵਤੀ ਔਰਤਾਂ ਨੂੰ ਲਗਾਤਾਰ ਸਮੇਂ ਸਮੇਂ ਤੇ ਆਪਣਾ ਚੈੱਕਅਪ ਨੇੜਲੇ ਸਿਹਤ ਕੇਂਦਰ ਵਿੱਚ ਕਰਵਾਉਣਾ ਚਾਹੀਦਾ ਹੈ। ਆਮ ਤੌਰ ਤੇ...
ਮੋਗਾ:- 25 ਸਤੰਬਰ (ਪੰਮੀ ਸਿੰਘ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਗਾਮੀ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਬੱਧਨੀ ਕਲਾਂ (ਮੋਗਾ) ਵਿਖੇ ਨਿਰਮਲ ਆਸ਼ਰਮ ਰਿਸ਼ੀਕੇਸ਼ ਤੋਂ ਬਾਬਾ ਜੋਧ ਸਿੰਘ ਅਤੇ ਸੰਤ ਆਸ਼ਰਮ ਬੱਧਨੀ ਕਲਾਂ ਤੋਂ ਸੰਤ ਬਾਬਾ ਪਿੰਦਰ ਸਿੰਘ ਜੀ ਵੱਲੋਂ ਸਾਂਝੇ ਰੂਪ ਵਿਚ 3 ਰੋਜ਼ਾ ਅੰਤਰ-ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿਚ ਸਿੱਖ ਪੰਥ ਦੀਆਂ ਸਮੁਚੀਆਂ ਜਥੇਬੰਦੀਆਂ-ਨਿਰਮਲੇ, ਉਦਾਸੀ, ਨਿਹੰਗ ਸਿੰਘ, ਸੇਵਾਪੰਥੀਏ, ਨਾਨਕਸਰੀਏ ਆਦਿ ਨੇ ਆਪਣੀ ਹਾਜ਼ਰੀ...
ਨਿਹਾਲ ਸਿੰਘ ਵਾਲਾ ,26 (ਜਸ਼ਨ)-ਸਾਹਿਤਕਾਰ ਹਰਜੀਤ ਸਿੰਘ ਦਰਸ਼ੀ ਨੇ ਆਪਣੀ ਨਵੀਂ ਪੁਸਤਕ ,‘ਸੂੜ੍ਹੇ ਦੀ ਰੋਟੀ ’ਸਾਹਿਤਕਾਰ ਤੇਜਾ ਸਿੰਘ ਰੌਂਤਾ ਨੂੰ ਭੇਂਟ ਕੀਤੀ । ਹਰਜੀਤ ਸਿੰਘ ਦਰਸ਼ੀ ਨੇ ਆਪਣੀ ਨਵੀਂ ਪੁਸਤਕ ,‘ਸੂੜ੍ਹੇ ਦੀ ਰੋਟੀ ’ਸਾਹਿਤਕਾਰ ਤੇਜਾ ਸਿੰਘ ਰੌਂਤਾ ਨੂੰ ਭੇਂਟ ਕਰਦਿਆਂ ਕਿਹਾ ਕਿ ਸੂੜ੍ਹੇ ਦੀ ਰੋਟੀ ਉਸ ਦੀ ਕਾਵਿਕ ਰੂਪ ਵਿੱਚ ਸਵੈ ਜੀਵਨੀ ਹੈ। ਜੋ ਪਿਛਲੇ ਸਮੇਂ ਵਿੱਚ ਵਾਰਤਕ ਪੁਸਤਕ ਸੀ ਅਤੇ ਪਾਠਕਾਂ ਨੇ ਬਹੁਤ ਪਸੰਦ ਕੀਤੀ ਸੀ। ਤੇਜਾ ਸਿੰਘ ਰੌਂਤਾ ਨੇ ਦਰਸ਼ੀ ਨੂੰ...
ਮੋਗਾ,26 ਸਤੰਬਰ (ਜਸ਼ਨ)-ਅੱਜ ਦੁਪਹਿਰ ਸਮੇਂ ਮੋਗਾ ਦੇ ਮੁੱਖ ਬਜ਼ਾਰ ਨਜ਼ਦੀਕ ਚੈਂਬਰ ਰੋਡ ’ਤੇ ਕੋਰੀਅਰ ਸਰਵਿਸ ਦੇ ਰਹੀ ਇਕ ਦੁਕਾਨ ’ਚ ਅਚਾਨਕ ਬੰਬ ਧਮਾਕਾ ਹੋ ਗਿਆ। ਦੁਕਾਨ ’ਤੇ ਆਏ ਕੋਰੀਅਰ ਵਾਲੇ ਪੈਕਟ ਵਿਚ ਹੋਏ ਇਸ ਧਮਾਕੇ ਨਾਲ ਉਸ ਸਮੇਂ ਹਾਜ਼ਰ ਦੁਕਾਨ ਦਾ ਮਾਲਿਕ ਵਿਕਾਸ ਸੂਦ ਜ਼ਖਮੀਂ ਹੋ ਗਿਆ ਅਤੇ ਦੁਕਾਨ ਦੇ ਕਾੳੂਂਟਰ ’ਤੇ ਪਿਆ ਸਮਾਨ ਵੀ ਨੁਕਸਾਨਿਆ ਗਿਆ। ਘਟਨਾ ਦੀ ਖਬਰ ਮਿਲਦੇ ਹੀ ਪੁਲਿਸ ਨੇ ਮੌਕੇ ’ਤੇ ਪਹੰੁਚ ਕੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ। ਪੁਲਿਸ ਦੇ ਉੱਚ...
ਮੋਗਾ,26 ਸਤੰਬਰ(ਜਸ਼ਨ)-ਮਾਲਵੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਤਪ ਅਸਥਾਨ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਚੰਦ ਪੁਰਾਣਾ ਵਿਖੇ ਸੰਗਤਾਂ ਦੀ ਅਥਾਹ ਸ਼ਰਧਾ ਹੈ ਅਤੇ ਹਰ ਰੋਜ਼ ਵੱਡੀ ਗਿਣਤੀ ਵਿਚ ਸੰਗਤਾਂ ਇਸ ਅਸਥਾਨ ਤੇ ਪਹੁੰਚ ਕੇ ਸ਼੍ਰੀ ਗੁਰੂ ਗਰੰਥ ਸਾਹਿਬ ਅੱਗੇ ਨਤਮਸਤਕ ਹੁੰਦੀਆਂ ਹਨ ਅਤੇ ਮੂੰਹੋਂ ਮੰਗੀਆਂ ਮੁਰਾਦਾਂ ਪ੍ਰਾਪਤ ਕਰਦੀਆਂ ਹਨ । ਕਾਂਗਰਸ ਦੇ ਸੀਨੀਅਰ ਆਗੂ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਵੀ...
ਮੋਗਾ, 24 ਸਤੰਬਰ (ਜਸ਼ਨ)-ਮੋਗਾ ਸਥਿਤ ਆਰ.ਆਈ.ਈ.ਸੀ. ਦੇ ਸੀ.ਈ.ਓ. ਰੋਹਿਤ ਬਾਂਸਲ ਅਤੇ ਮੈਨੇਜਿੰਗ ਡਾਇਰੈਕਟਰ ਮੈਡਮ ਕੀਰਤੀ ਬਾਂਸਲ ਵਲੋਂ ਨੌਜਵਾਨਾਂ ਦੇ ਵਿਦੇਸ਼ੀਂ ਪੜ੍ਹਨ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਲਗਾਏ ਜਾਂਦੇ ਕੇਸਾਂ ਦੇ ਆ ਰਹੇ ਸਫ਼ਲ ਨਤੀਜਿਆਂ ਸਦਕਾ ਸੰਸਥਾ ਮਾਲਵਾ ਖੇਤਰ ਦੀ ਨਾਮਵਰ ਸੰਸਥਾ ਬਣ ਕੇ ਉੱਭਰੀ ਹੈ। ਸਿਵਲ ਲਾਈਨ ਮੋਗਾ ਨਜ਼ਦੀਕ ਸਥਿਤ ਆਰ ਆਈ ਈ ਸੀ ਦੇ ਕਾਬਲ ਸਟਾਫ਼ ਵੱਲੋਂ ਨੌਜਵਾਨਾਂ ਦੀਆਂ ਵਧੀਆ ਤਰੀਕਿਆਂ ਨਾਲ ਵੀਜਾ ਫਾਈਲਾਂ ਅਪਲਾਈ ਕਰਕੇ ਉਨ੍ਹਾਂ ਨੂੰ...
ਚੰਡੀਗੜ, 25 ਸਤੰਬਰ(ਜਸ਼ਨ):ਜੁਗਨੀ ਕਲਚਰਲ ਐਂਡ ਯੂਥ ਵੈਲਫੇਅਰ ਕਲੱਬ ਮੁਹਾਲੀ ਵੱਲੋਂ ਫਰੀਦਕੋਟ ਵਿਖੇ ਬਾਬਾ ਫਰੀਦ ਆਗਮਨ ਪੁਰਬ ਮੌਕੇ ਖੇਡੇ ਪੰਜਾਬੀ ਕਮੇਡੀ ਲਘੂ ਨਾਟਕ ‘ਚੰਨ ਤੇ ਪਲਾਟ’ ਖੇਡਿਆ ਗਿਆ। ਇਸ ਲਘੂ ਨਾਟਕ ਵਿੱਚ ਪ੍ਰਾਪਰਟੀ ਡੀਲਰਾਂ ’ਤੇ ਵਿਅੰਗ ਕਰਦੇ ਹੋਏ ਲੋਕਾਂ ਨੂੰ ਜਾਗਰੂਕ ਰਹਿਣ ਦਾ ਸੁਨੇਹਾ ਦਿੱਤਾ ਗਿਆ ਅਤੇ ਵੱਖ-ਵੱਖ ਵਿਸ਼ਿਆਂ ’ਤੇ ਹਾਸਰਸ ਢੰਗ ਨਾਲ ਚੋਟ ਕਰਦੇ ਹੋਏ ਲੋਕਾਂ ਦੇ ਢਿੱਡੀਂ ਪੀੜਾਂ ਪਾਈਆਂ ਗਈਆਂ। ਇਸ ਲਘੂ ਨਾਟਕ ਵਿੱਚ ਹਰੇਕ ਕਲਾਕਾਰ ਨੇ ਆਪਣੀ ਭੂਮਿਕਾ...
ਮੋਗਾ 25ਸਤੰਬਰ(ਪੱਤਰ ਪਰੇਰਕ): ਪੰਜਾਬ ਵਿੱਚ ਬੇਮੌਸਮੀ ਵਰਖਾ ਨੇ ਕਿਸਾਨਾਂ ਦਾ ਵੱਡੇ ਪੱਧਰ ਤੇ ਨੁਕਸਾਨ ਕੀਤਾ ਹੈ ਪ੍ਰੰਤੂ ਪੰਜਾਬ ਸਰਕਾਰ ਵੋਟਾਂ ਦੇ ਨਸ਼ੇ ਵਿੱਚ ਇਹ ਭੁੱਲ ਚੁੱਕੀ ਹੈ ਕਿ ਇਹ ਨੁਕਸਾਨ ਦੀ ਭਰਪਾਈ ਲਈ ਵੀ ਕੁਝ ਕੀਤਾ ਜਾਵੇ। ਅੱਜ ਤੱਕ ਮਾਲ ਵਿਭਾਗ ਨੂੰ ਅਜਿਹਾ ਕੋਈ ਆਦੇਸ਼ ਜਾਰੀ ਨਹੀਂ ਕੀਤਾ ਗਿਆ ਕਿ ਪੰਜਾਬ ਵਿੱਚ ਵਰਖਾ ਕਾਰਨ ਹੋਏ ਨੁਕਸਾਨ ਦਾ ਜਾਇਜਾ ਲਿਆ ਜਾਵੇ ਤਾਂ ਕਿ ਕਿਸਾਨਾਂ ਨੂੰ ਪਏ ਘਾਟੇ ਦਾ ਅੰਦਾਜਾ ਲਾਇਆ ਜਾ ਸਕੇ। ਸ਼੍ਰੀ ਬਾਵਾ ਨੇ ਇਸ ਸਬੰਧ ਵਿੱਚ ਪੰਜਾਬ...
ਬਠਿੰਡਾ,25 ਸਤੰਬਰ (ਜਸ਼ਨ):-ਸਥਾਨਕ ਢਿੱਲੋਂ ਕਲੋਨੀ ਗਲੀ ਨੰਬਰ 10-11 ਵਿਖੇ ਪਰਜਾਪਤ ਧਰਮਸ਼ਾਲਾ ’ਚ ਪਰਜਾਪਤ (ਕੁਮਹਾਰ) ਵੈਲਫੇਅਰ ਸੁਸਾਇਟੀ ਵੱਲੋਂ ਪਹਿਲਾਂ ਮੁਫਤ ਅੱਖਾਂ ਦਾ ਜਾਂਚ ਕੈਂਪ ਲਾਇਆ ਗਿਆ। ਸੁਸਾਇਟੀ ਦੇ ਸੈਕਟਰੀ ਰਾਜ ਕੁਮਾਰ ਵਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਖਾਂ ਦੇ ਮਾਹਿਰ ਡਾ. ਕਰਨ ਸਾਰਵਾਲ ਅਤੇ ਡਾ. ਹਰਜੀਤ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਸੁਚੱਜੇ ਢੰਗ ਨਾਲ ਕਰੀਬ 150 ਦੇ ਮਰੀਜਾਂ ਦਾ ਚੈੱਕਅਪ ਕੀਤਾ ਗਿਆ। ਜਿਸ ਵਿੱਚ 10 ਮਰੀਜਾਂ ਦੀ ਚੋਣ ਅੱਖਾਂ ’ਚ...
ਅਮੀਕ ਵਿਰਕ ਪੰਜਾਬੀ ਫ਼ਿਲਮ ਇੰਡਸਟਰੀ ਨਾਲ ਜੁੜਿਆ ਇੱਕ ਉਹ ਸ਼ਖਸ ਹੈ ਜਿਸਨੇ ਪੰਜਾਬੀਆਂ ਦੇ ਦਿਲਾਂ ‘ਤੇ ਗੂੜੀ ਛਾਪ ਛੱਡਣ ਵਾਲੀਆਂ ਅਨੇਕਾਂ ਸਫ਼ਲ ਫ਼ਿਲਮਾਂ ਦਾ ਨਿਰਮਾਣ ਕੀਤਾ। ਭਾਵੇਂ ਉਹ ਬੰਬੂਕਾਟ ਹੋਵੇ, ਲਾਹੌਰੀਏ ਹੋਵੇ, ਵੇਖ ਬਰਾਤਾਂ ਚੱਲੀਆਂ ਜਾਂ ਫਿਰ ਗੋਲਕ ਬੁਗਨੀ ਬੈਂਕ ਤੇ ਬਟੂਆ ਹੋਵੇ..ਉਸਦੀ ਹਰ ਫ਼ਿਲਮ ਵਿੱਚੋਂ ਇੱਕ ਵੱਖਰਾ ਟੇਸਟ ਮਿਲਿਆ। ਥੋੜੇ ਸਮੇਂ ਵਿੱਚ ਵੱਡੀਆਂ ਪ੍ਰਾਪਤੀਆ ਖੱਟਣ ਵਾਲਾ ਅਮੀਕ ਵਿਰਕ ਇੰਨੀਂ ਦਿਨੀਂ ਆਪਣੀ ਨਵੀਂ ਫ਼ਿਲਮ ‘ਅਫ਼ਸਰ’ ਲੈ ਕੇ ਆ ਰਿਹਾ ਹੈ। ਪੰਜਾਬ...

Pages