News

ਮੋਗਾ ,28 ਸਤੰਬਰ (ਜਸ਼ਨ): : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਗਾਮੀ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਬੱਧਨੀ ਕਲਾਂ (ਮੋਗਾ) ਵਿਖੇ ਨਿਰਮਲ ਆਸ਼ਰਮ ਰਿਸ਼ੀਕੇਸ਼ ਤੋਂ ਬਾਬਾ ਜੋਧ ਸਿੰਘ ਅਤੇ ਸੰਤ ਆਸ਼ਰਮ ਬੱਧਨੀ ਕਲਾਂ ਤੋਂ ਸੰਤ ਬਾਬਾ ਪਿੰਦਰ ਸਿੰਘ ਜੀ ਵੱਲੋਂ ਸਾਂਝੇ ਰੂਪ ਵਿਚ 3 ਰੋਜ਼ਾ ਅੰਤਰ-ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿਚ ਸਿੱਖ ਪੰਥ ਦੀਆਂ ਸਮੁਚੀਆਂ ਜਥੇਬੰਦੀਆਂ-ਨਿਰਮਲੇ, ਉਦਾਸੀ, ਨਿਹੰਗ ਸਿੰਘ, ਸੇਵਾਪੰਥੀਏ, ਨਾਨਕਸਰੀਏ ਆਦਿ ਨੇ ਆਪਣੀ ਹਾਜ਼ਰੀ ਲਗਵਾਈ।...
ਮੋਗਾ 28 ਸਤੰਬਰ: (ਜਸ਼ਨ): ਗ੍ਰਾਮ ਪੰਚਾਇਤ ਜਲ ਅਤੇ ਸੈਨੀਟੇਸ਼ਨ ਕਮੇਟੀ ਰੌਲੀ ਵੱਲੋਂ ਪਿੰਡ ਵਿੱਚ ਪਾਣੀ ਦੀਆਂ ਪਾਈਪਾਂ ਦੀ ਹੋ ਰਹੀ ਲੀਕੇਜ਼ ਠੀਕ ਕਰਵਾ ਦਿੱਤੀ ਗਈ ਹੈ ਅਤੇ ਹੁਣ ਕੋਈ ਵੀ ਪਾਈਪ ਲੀਕੇਜ਼ ਨਹੀਂ ਹੈ।ਇਹ ਪ੍ਰਗਟਾਵਾ ਕਾਰਜਕਾਰੀ ਇੰਜਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਮੋਗਾ ਜੇ.ਐਸ.ਚਾਹਲ ਨੇ ਬੀਤੇ ਦਿਨੀਂ ਮੀਡੀਆ ਵਿੱਚ ‘‘ਪਿੰਡ ਰੌਲੀ ਵਾਸੀ ਵਾਟਰ ਵਰਕਸ ਦਾ ਦੂਸ਼ਿਤ ਪਾਣੀ ਪੀਣ ਲਈ ਮਜ਼ਬੂਰ‘‘ ਸਿਰਲੇਖ ਹੇਠ ਛਪੀ ਖ਼ਬਰ ਦਾ ਸਪਸ਼ਟੀਕਰਨ ਦਿੰਦਿਆਂ ਕੀਤਾ। ਉਨਾਂ ਦੱਸਿਆ ਕਿ...
ਮੋਗਾ, 28 ਸਤੰਬਰ (ਜਸ਼ਨ): ਸਾਨੂੰ ਆਪਣੇ ਸ਼ਹੀਦਾ ਦੇ ਦਰਸਾਏ ਹੋਏ ਮਾਰਗ ਤੇ ਚੱਲ ਕੇ ਦੇਸ਼ ਦੀ ਤਰੱਕੀ ਲਈ ਆਪਣਾ ਬਣਦਾ ਯੋਗਦਾਨ ਦੇਣਾ ਚਾਹੀਦਾ ਹੈ। ਇਨਾਂ ਵਿਚਾਰਾ ਦਾ ਪ੍ਰਗਟਾਵਾ ਮੀਨਾ ਸਰਾਂ ਕਾਲੀਏਵਾਲਾ ਵਾਈਸ ਪ੍ਰਧਾਨ ਐਨ.ਐਸ.ਯੂ.ਆਈ. ਮੋਗਾ ਨੇ ਸ਼ਹੀਦ ਏ ਆਜ਼ਾਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਉਨਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਪ੍ਰਗਟ ਕੀਤੇ। ਇਸ ਮੌਕੇ ਤੇ ਉਨਾਂ ਕਿਹਾ ਕਿ ਜਿਸ ਤਰਾਂ ਸ਼ਹੀਦ ਭਗਤ ਸਿੰਘ ਨੇ ਆਪਣਾ ਸਾਰਾ ਜੀਵਨ ਦੇਸ਼ ਦੀ ਖਾਤਿਰ ਲਗਾ ਦਿੱਤਾ ਉਸੇ ਤਰਾਂ...
ਨਿਹਾਲ ਸਿੰਘ ਵਾਲਾ,28 ਸਤੰਬਰ (ਜਸ਼ਨ):ਪੱਤੋ ਹੀਰਾ ਸਿੰਘ ਦੀ ਪ੍ਰੀਤ ਨਗਰ ਬਸਤੀ ਦੇ ਨੌਜਵਾਨਾਂ ਤੇ ਬੱਚਿਆਂ ਨੇ ਛੇਵੀਂ ਵਾਰ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਲੱਡੂ ਵੰਡ ਕੇ ਮਨਾਇਆ। ਸੁਭਾ ਤੋਂ ਸ਼ਾਮ ਤੱਕ ਸ਼ਹੀਦ ਭਗਤ ਸਿੰਘ ਨੌਜਵਾਨ ਕਲੱਬ ਦੇ ਨੌਜਵਾਨਾਂ ਵੱਲੋਂ ਹਰ ਆਉਣ ਜਾਣ ਵਾਲੇ ਨੂੰ ਲੱਡੂ ,ਪਕੌੜੀਆਂ ਤੇ ਚਾਹ ਛਕਾਈ ਗਈ। ਇਸ ਸਮੇਂ ਰਾਜਵਿੰਦਰ ਰੌਂਤਾ,ਗੁਰ ਨਾਨਕ ਸਿੰਘ ਨੇ ਭਗਤ ਸਿੰਘ ਦੇ ਵਿਚਾਰਾਂ ਬਾਰੇ ਦੱਸਦਿਆਂ ਨੌਜਵਾਨਾਂ ਨੂੰ ਮੁਬਾਰਕਵਾਦ ਦਿੰਦਿਆਂ ਭਗਤ ਸਿੰੰਘ ਦੇ ਵਿਚਾਰ...
ਮੋਗਾ 28 ਸਤੰਬਰ:(ਜਸ਼ਨ): ਇੰਚਾਰਜ਼ ਜ਼ਿਲਾ ਤੇੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਸ਼੍ਰੀ ਤਰਸੇਮ ਮੰਗਲਾ ਨੇ ਬਿਰਧ ਮਾਤਾ-ਪਿਤਾ ਦੀ ਸਾਂਭ-ਸੰਭਾਲ ਅਤੇ ਭਲਾਈ ਐਕਟ-2007 ਤਹਿਤ ਸੀਨੀਅਰ ਸਿਟੀਜ਼ਨਾਂ ਨੂੰ ਮਿਲ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਕੀਮ ਤਹਿਤ ਸੀਨੀਅਰ ਸਿਟੀਜ਼ਨਾਂ ਦੀ ਔਲਾਦ ਉਨਾਂ ਦੀ ਸਾਂਭ-ਸੰਭਾਲ ਕਰਨ ਤੋਂ ਇੰਨਕਾਰ ਨਹੀਂ ਕਰ ਸਕਦੀ। ਉਨਾਂ ਦੱਸਿਆ ਕਿ ਇਸ ਸਕੀਮ ਤਹਿਤ ਜੋ ਸੀਨੀਅਰ ਸਿਟੀਜ਼ਨ ਮਾਤਾ-ਪਿਤਾ ਆਪਣਾ ਖਰਚਾ...
ਮੋਗਾ, 28 ਸਤੰਬਰ (ਜਸ਼ਨ): ਕਲਚਰ ਐਸੋਸੀਏਸ਼ਨ ਜਿਲਾ ਮੋਗਾ ਵੱਲੋਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦਾ 111ਵਾਂ ਜਨਮ ਦਿਹਾੜਾ ਸ਼ਰਧਾ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਕਲਚਰ ਐਸੋਸੀਏਸ਼ਨ ਦੇ ਚੇਅਰਮੈਨ ਸੁਖਚੈਨ ਸਿੰਘ ਰਾਮੂੰਵਾਲੀਆ, ਪ੍ਰਧਾਨ ਕੇਵਲ ਗਿੱਲ, ਸਰਪ੍ਰਸਤ ਸੱਤਪਾਲ ਪੱਪੂ, ਜਨਰਲ ਸਕੱਤਰ ਵਰਿੰਦਰ ਭਿੰਡਰ, ਪੰਮਾ ਕੋਕਰੀ, ਅਮਰਜੀਤ ਖੁਖਰਾਣਾ, ਗੁਰਜੰਟ ਮਨਾਵਾਂ ਅਤੇ ਇਕਬਾਲ ਖੋਸਾ ਆਦਿ ਨੇ ਸ਼ਹੀਦ ਭਗਤ ਸਿੰਘ ਦੀ ਤਸਵੀਰ ਅੱਗੇ ਫੁੱਲ ਮਾਲਾ ਪਾ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ।...
ਜੈਤੋ,(ਮਨਜੀਤ ਸਿੰਘ ਢੱਲਾ)-ਪੰਜਾਬ ਸਰਕਾਰ ਵਲੋਂ ਬਿਹਤਰ ਸੇਵਾਵਾਂ ਬਦਲੇ ਪੰਜਾਬ ਪੁਲਿਸ ਦੇ ਹੌਲਦਾਰ ਸਿੰਕਦਰ ਸਿੰਘ ਪਦਉਨਤ ਕੀਤਾ ਹੈ। ਇਸ ਮੌਕੇ ਜਿਲ੍ਹਾ ਫ਼ਰੀਦਕੋਟ ਪੁਲਿਸ ਕਪਤਾਨ ਤੇ ਜੈਤੋ ਡੀਐਸਪੀ ਕੁਲਦੀਪ ਸਿੰਘ ਸੋਹੀ ਦੇ ਹੁਕਮ ਅਨੁਸਾਰ ਜੈਤੋ ਐੱਸ,ਐਚ,ਓ ਮੁਖਤਿਆਰ ਸਿੰਘ ਤੇ ਸਹਾਇਕ ਥਾਣੇਦਾਰ ਜਗਤਾਰ ਸਿੰਘ, ਮੁਨਸ਼ੀ ਗੁਰਮੁੱਖ ਸਿੰਘ ਦੀ ਅਗਵਾਈ ਹੇਠ ਹੌਲਦਾਰ ਸਿੰਕਦਰ ਸਿੰਘ ਨੂੰ ਤਰੱਕੀ ਦੇ ਕੇ ਏ,ਐਸ,ਆਈ ਨਿਯੂਕਤ ਕੀਤਾ ਹੈ । ਇਸ ਮੌਕੇ ਉਨ੍ਹਾਂ ਦੇ ਸਟਾਰ ਲਗਾਉਣ ਦੀ ਰਸਮ ਥਾਣਾ...
ਜੈਤੋ, 28 ਸਤੰਬਰ (ਮਨਜੀਤ ਸਿੰਘ ਢੱਲਾ)- ਜੈਤੋ ਨਜਦੀਕ ਪਿੰਡ ਰਾਮਗੜ੍ਹ ਭਗਤੂਆਣਾ ਭਾਈ ਭਗਤੂ ਗਰਲਜ਼ ਕਾਲਜ ਵਿਖੇ ਸ਼ਹੀਦ ਭਗਤ ਸਿੰਘ ਦਾ ਜਨਮਦਿਨ ਕਾਲਜ ਦੀ ਮੁੱਖ ਪ੍ਰਿੰਸੀਪਲ ਡਾੱ ਵੀਨਾ ਗਰਗ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਜੈਤੋ ਐੱਸਡੀਐੱਮ ਡਾੱ: ਮਨਦੀਪ ਕੌਰ ਅਤੇ ਡੀਐੱਸਪੀ ਕੁਲਦੀਪ ਸਿੰਘ ਸੋਹੀ ਵਿਸ਼ੇਸ਼ ਤੋਰ ਹਾਜ਼ਰ ਹੋਏ। ਇਸ ਮੌਕੇ ਕਾਲਜ ਅਤੇ ਸਕੂਲ ਦੇ ਬੱਚਿਆਂ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਨੌਜਵਾਨ ਪੀੜ੍ਹੀ ਨੂੰ ਚੰਗੀ ਸਿਹਤ ਦੇਣ ਲਈ...
ਨਿਹਾਲ ਸਿੰਘ ਵਾਲਾ,28 ਸਤੰਬਰ (ਪੱਤਰ ਪ੍ਰੇਰਕ)ਪੰਜਾਬੀਆਂ ਵੱਲੋਂ ਕੀਤੀਆਂ ਨਵੀਆਂ ਦੇਸੀ ਖੋਜਾਂ ,ਪਹਿਲਕਦਮੀਆਂ ਦੀ ਪ੍ਰਦਰਸ਼ਨੀ ’ਤੇ ਮੁਕਾਬਲਾ 12 ਅਕਤੂਬਰ ਨੂੰ 22 ਕਾਲਜਾਂ ਦੀ ਸ਼ਮੂਲੀਅਤ ਵਾਲੇ ਮੁਹਾਰ ਦੇ ਯੁਵਕ ਵਿਰਾਸਤੀ ਮੇਲੇ ਵਿੱਚ ਹੋਣਗੇ। ਪੰਜਾਬ ਯੂਨੀਵਰਸਿਟੀ ਕਾਲਜ ਪੱਤੋ ਹੀਰਾ ਸਿੰਘ ਦੇ ਪ੍ਰਿੰਸੀਪਲ ਡਾ.ਕੁਲਦੀਪ ਸਿੰਘ ਕਲਸੀ ਨੇ ਦੱਸਿਆ ਕਿ ਪੰਜਾਬੀਆਂ ਵਿੱਚ ਨਵੀਆਂ ਖੋਜਾਂ,ਪਹਿਲਕਦਮੀਆਂ ਨੂੰ ਪ੍ਰਫ਼ੁਲਤ ਅਤੇ ਲੋਕਾਂ ਤੱਕ ਪਾਹੁੰਚਾਉਣ ਲਈ ਜੁਗਾੜ ਮੇਲਾ ਡਾਟਕਾਮ ਦੇ ਡਾਇਰੈਕਟਰ...
ਫ਼ਿਰੋਜ਼ਪੁਰ 28 ਸਤੰਬਰ (ਸੰਦੀਪ ਕੰਬੋਜ ਜਈਆ ) : ਡਿਪਟੀ ਕਮਿਸ਼ਨਰ ਸ. ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੇ ਜਨਮ ਦਿਵਸ 2 ਅਕਤੂਬਰ ਨੂੰ ਜ਼ਿਲ੍ਹਾ ਅਤੇ ਸਬ-ਡਵੀਜ਼ਨ ਪੱਧਰ ਤੇ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਜ਼ਿਲ੍ਹਾ ਪੱਧਰ ਦਾ ਵਿਸ਼ੇਸ਼ ਕੈਂਪ ਦਾਣਾ ਮੰਡੀ ਫਿਰੋਜ਼ਪੁਰ ਛਾਉਣੀ ਵਿਖੇ ਲੱਗੇਗਾ ਜਦਕਿ ਸਬ-ਡਵੀਜ਼ਨ ਗੁਰੂਹਰਸਹਾਏ ਵਿਖੇ ਦਾਣਾ ਮੰਡੀ ਅਤੇ ਸਬ ਡਵੀਜ਼ਨ ਜ਼ੀਰਾ ਵਿਖੇ ਬੀ.ਡੀ.ਪੀ...

Pages