News

ਮੋਗਾ ,26ਸਤੰਬਰ (ਜਸ਼ਨ): ਆਈਲੈਟਸ ਸਟੂਡੈਂਟ ਵੀਜ਼ਾ ਅਤੇ ਵਿਜ਼ਟਰ ਵੀਜ਼ਾ ਦੀ ਨਾਮਵਰ ਸੰਸਥਾ ਮੈਕਰੋ ਗਲੋਬਲ ਮੋਗਾ ਦੇ ਵਿਦਿਆਰਥੀਆਂ ਨੇ ਚੰਗੇ ਬੈਂਡ ਪ੍ਰਾਪਤ ਕਰ ਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ ।ਸੰਸਥਾ ਦੇ ਐੱਮ ਡੀ ਗੁਰਮਿਲਾਪ ਸਿੰਘ ਡੱਲਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਚਿਰਾਗ ਅਰੋੜਾ ਅਤੇ ਸਿਮਰਨਜੀਤ ਸਿੰਘ ਜੌਹਲ ਨੇ 6.5 ਬੈਂਡ ਪ੍ਰਾਪਤ ਕੀਤੇ ਅਤੇ ਗੁਰਪ੍ਰੀਤ ਕੌਰ ਨੇ 7 ਬੈਂਡ ਪ੍ਰਾਪਤ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ...
ਤਰਨ ਤਾਰਨ/ਕਪੂਰਥਲਾ, 26 ਸਤੰਬਰ(ਜਸ਼ਨ):ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵਧਣ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਅੱਜ ਤਰਨ ਤਾਰਨ ਤੇ ਕਪੂਰਥਲਾ ਜ਼ਿਲਿਆਂ ਦੇ ਹੜ ਪ੍ਰਭਾਵਿਤ ਇਲਾਕਿਆਂ ਦਾ ਸਰਵੇਖਣ ਕੀਤਾ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਵਿਸ਼ੇਸ਼ ਗਿਰਦਾਵਰੀ ਵੀ ਛੇਤੀ ਤੋਂ ਛੇਤੀ ਮੁਕੰਮਲ ਕਰਨ ਦਾ ਐਲਾਨ ਕੀਤਾ ਤਾਂ ਕਿ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾ ਸਕੇ। ਉਨਾਂ ਨੇ ਇਹ ਵੀ ਐਲਾਨ ਕੀਤਾ ਕਿ ਭਾਰੀ ਮੀਂਹ ਜਾਂ ਹੜਾਂ...
ਚੰਡੀਗੜ, 25 ਸਤੰਬਰ(ਪੱਤਰ ਪਰੇਰਕ)-ਦੂਜਾ ਪੰਜਾਬ ਮਿਲਟਰੀ ਸਾਹਿਤ ਮੇਲਾ ਇਸੇ ਸਾਲ 7 ਦਸੰਬਰ ਤੋਂ 9 ਦਸੰਬਰ ਨੂੰ ਹੋਵੇਗਾ ਜਿਸ ਵਿੱਚ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਦੀ ਸਰਗਰਮ ਸ਼ਮੂਲੀਅਤ ਹੋਵੇਗੀ। ਇਸ ਬਾਰੇ ਫੈਸਲਾ ਅੱਜ ਇੱਥੇ ਪੰਜਾਬ ਦੇ ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ (ਸੇਵਾ-ਮੁਕਤ) ਟੀ.ਐਸ. ਸ਼ੇਰਗਿੱਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਹੋਇਆ। ਸ੍ਰੀ ਸ਼ੇਰਗਿੱਲ ਨੇ ਇਨ੍ਹਾਂ ਸਾਰੇ ਪ੍ਰਸਤਾਵਿਤ ਸਮਾਗਮਾਂ ਵਿੱਚ ਵਿਦਿਆਰਥੀਆਂ ਦੀ ਵੱਧ ਤੋਂ...
ਚੰਡੀਗੜ੍ਹ, 25 ਸਤੰਬਰ :ਪੰਜਾਬ ਵਿੱਚ ਭਾਰੀ ਮੀਂਹ ਕਾਰਨ ਪੈਦਾ ਹੋਈ ਹੜ੍ਹਾਂ ਵਰਗੀ ਸਥਿਤੀ ਨਾਲ ਨਜਿੱਠਣ ਲਈ ਸੂਬੇ ਦੇ ਮਾਲ, ਮੁੜ ਵਸੇਬਾ ਅਤੇ ਆਫਤ ਪ੍ਰਬੰਧਨ ਵਿਭਾਗ ਵੱਲੋਂ ਇਥੇ ਹੈੱਡਕੁਆਰਟਰ ਉਤੇ ਪੰਜ ਮੈਂਬਰੀ 'ਸਟੇਟ ਡਿਜ਼ਾਸਟਰ ਰਿਸਪਾਂਸ ਸੈੱਲ' ਕਾਇਮ ਕੀਤਾ ਗਿਆ ਹੈ। ਵਿਭਾਗ ਵੱਲੋਂ ਮੀਂਹ ਕਾਰਨ ਨੁਕਸਾਨੀਆਂ ਫ਼ਸਲਾਂ ਦੇ ਜਾਇਜ਼ੇ ਲਈ ਵਿਸ਼ੇਸ਼ ਗਿਰਦਾਵਰੀ ਦਾ ਵੀ ਹੁਕਮ ਦਿੱਤਾ ਗਿਆ ਹੈ। ਵਿਭਾਗ ਦੇ ਵਧੀਕ ਮੁੱਖ ਸਕੱਤਰ-ਕਮ-ਵਿੱਤੀ ਕਮਿਸ਼ਨਰ ਮਾਲ ਸ੍ਰੀ ਐਮ.ਪੀ. ਸਿੰਘ ਨੇ ਦੱਸਿਆ ਕਿ...
ਫਿਰੋਜ਼ਪੁਰ 25 ਸਿਤੰਬਰ ( ਸੰਦੀਪ ਕੰਬੋਜ ਜਈਆ) : ਕੰਬਾਇਨ ਤੇ ਐਸ ਐਸ ਐਮ ਐਸ ਯੰਤਰ ਲਗਾਉਣ ਦੇ ਬਾਅਦ ਵੀ ਪਰਾਲੀ ਦੇ ਮਸਲੇ ਦਾ ਕੋਈ ਹੱਲ ਨਹੀਂ ਹੋਣ ਵਾਲਾ, ਕੀ ਗਰੰਟੀ ਹੈ ਕਿ ਇਹ ਯੰਤਰ ਲਗਾਉਣ ਦੇ ਬਾਅਦ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਾਉਣਗੇ।ਇਹਨਾਂ ਗੱਲਾਂ ਦਾ ਪ੍ਰਗਟਾਵਾ ਬਲਾਕ ਸੰਘਰਸ਼ ਕਮੇਟੀ ਦੇ ਪ੍ਰਧਾਨ ਕਰਨਵੀਰ ਸਿੰਘ ਦੁੱਗਲ ਨੇ ਫਿਰੋਜ਼ਪੁਰ - ਫਾਜਿਲਕਾ ਮੁੱਖ ਮਾਰਗ ਤੇ ਸਥਿਤ ਪਿੰਡ ਮੋਹਨ ਕੇ ਡੇਰਾ ਭਜਨਗੜ ਵਿਖੇ ਕੰਬਾਇਨ ਸੰਘਰਸ਼ ਕਮੇਟੀ ਗੂਰੁਹਰਸਹਾਏ ਦੀ ਭਰਵੀਂ ਮੀਟਿੰਗ...
ਮੋਗਾ, 26 ਸਤੰਬਰ: (ਜਸ਼ਨ)- ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਜਿੱਥੇ ਗਰੀਬ ਤੇ ਪਛੜੇ ਵਰਗ ਦੇ ਉਨਾਂ ਲੋਕਾਂ ਜੋੋ ਆਰਥਿਕ ਤੰਗੀ ਕਾਰਨ ਪ੍ਰਾਈਵੇਟ ਹਸਪਤਾਲਾਂ ਵਿੱਚ ਆਪਣਾ ਇਲਾਜ ਨਹੀਂ ਕਰਵਾ ਸਕਦੇ ਲਈ ਵਰਦਾਨ ਸਾਬਤ ਹੋ ਰਹੀ ਹੈ, ਉਥੇ ਹਰੇਕ ਨਾਗਰਿਕ ਨੂੰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਨ ਵਿੱਚ ਵੀ ਮੀਲ ਪੱਥਰ ਸਾਬਤ ਹੋ ਰਹੀ ਹੈ। ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਮੋਗਾ ਸ: ਡੀ.ਪੀ.ਐਸ ਖਰਬੰਦਾ ਨੇ ਦੱਸਿਆ ਕਿ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਅਧੀਨ ਲਾਭਪਾਤਰਾਂ...
ਸੁਖਾਨੰਦ,26 ਸਤੰਬਰ (ਜਸ਼ਨ)- ਸੰਤ ਬਾਬਾ ਹਜੂਰਾ ਸਿੰਘ ਜੀ ਦੀ ਰਹਿਨੁਮਾਈ ਹੇਠ ਚੱਲ ਰਹੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ (ਮੋਗਾ) ਦੇ ਬੀ.ਐੱਸ.ਸੀ. ਫੈਸ਼ਨ ਡਿਜਾਈਨਿੰਗ ਸਮੈਸਟਰ ਦੂਜੇ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਜਿਸ ਵਿੱਚ ਮਨਿੰਦਰ ਕੌਰ ਨੇ 86.4 ਅੰਕਾਂ ਨਾਲ ਪਹਿਲਾ ਸਥਾਨ, ਰਵਿੰਦਰ ਕੌਰ 83.8 ਅੰਕਾਂ ਨਾਲ ਦੂਜਾ ਸਥਾਨ ਅਤੇ ਕਿਰਨਦੀਪ ਕੌਰ ਨੇ 83.4 ਅੰਕ ਲੈ ਕੇ ਤੀਜਾ ਸਥਾਨ ਹਾਸਿਲ ਕੀਤਾ।ਪਿ੍ਰੰਸੀਪਲ ਡਾ.ਸੁਖਵਿੰਦਰ ਕੌਰ ਨੇ ਖੁਸ਼ੀ ਦਾ ਪ੍ਰਗਟਾਵਾ...
ਚੰਡੀਗੜ, 26 ਸਤੰਬਰ(ਪੱਤਰ ਪਰੇਰਕ)-ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਕਿ ਕੇਂਦਰ ਅਤੇ ਸੂਬਾ ਸਰਕਾਰ ਦੇ ਆਪਸੀ ਸਹਿਯੋਗ ਨਾਲ ਚਲਾਈਆਂ ਜਾ ਰਹੀਆਂ ਵੱਖ-ਵੱਖ ਭਲਾਈ ਸਕੀਮਾਂ ਨੂੰ ਲਾਗੂ ਕਰਨ ਵਿੱਚ ਕਈ ਕਿਸਮ ਦੀਆਂ ਸਮੱਸਿਆਵਾਂ ਦਰਪੇਸ਼ ਹਨ, ਜਿਨਾਂ ਦੇ ਹੱਲ ਲਈ ਛੇਤੀ ਕੇਂਦਰ ਸਰਕਾਰ ਨਾਲ ਰਾਬਤਾ ਕੀਤਾ ਜਾਵੇਗਾ। ਅੱਜ ਇੱਥੇ ਪੰਜਾਬ ਭਵਨ ਵਿਖੇ ਵਿਭਾਗ ਦੇ ਉੱਚ, ਜ਼ਿਲਾ ਅਤੇ ਤਹਿਸੀਲ ਪੱਧਰ ਦੇ ਅਧਿਕਾਰੀਆਂ ਨਾਲ ਕੀਤੀ...
ਨੱਥੂਵਾਲਾ ਗਰਬੀ , 26 ਸਤੰਬਰ (ਜਸ਼ਨ)-ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਮੋਗਾ ਦੀ ਯੋਗ ਅਗਵਾਈ ਹੇਠ ਸਰਕਾਰੀ ਬਹੁਤਕਨੀਕੀ ਕਾਲਜ ਗੁਰੂੁ ਤੇਗ ਬਹਾਦਰ ਗੜ ਜ਼ਿਲਾ ਮੋਗਾ ਦੀ ਕੌਮੀ ਸੇਵਾ ਯੋਜਨਾ ਇਕਾਈ ਵੱਲੋਂ ਕਾਲਜ ਵਿੱਚ ਸਫਾਈ ਕੈਂਪ ਲਗਾਇਆ ਗਿਆ,ਜਿਸ ਵਿੱਚ ਪਿ੍ਰੰਸੀਪਲ ਸ਼ੁਰੇਸ਼ ਕੁਮਾਰ ਦੀ ਅਗਵਾਈ ਵਿੱਚ ਸਮੂਹ ਸਟਾਫ ਅਤੇ ਵਲੰਟੀਅਰਾਂ ਨੇ ਭਾਗ ਲਿਆ। ਇਸ ਮੌਕੇ ਵਲੰਟੀਅਰਾਂ ਵੱਲੋਂ ਸਕੂਲ ਕੈਂਪਸ ਦੇ ਗਰਾੳਂੂਡ,ਕਲਾਸ ਰੂਮਜ਼,ਲੈਬਾਟਰੀਜ਼,ਦਫਤਰ ਆਦਿ ਦੀ ਸਫਾਈ ਕੀਤੀ ਗਈ। ਪਿ੍ਰੰਸੀਪਲ ਸ਼ੁਰੇਸ਼...
ਫਿਰੋਜ਼ਪੁਰ 26 ਸਤੰਬਰ (ਸੰਦੀਪ ਕੰਬੋਜ ਜਈਆ ) : ਡਿਪਟੀ ਕਮਿਸ਼ਨਰ ਸ: ਬਲਵਿੰਦਰ ਸਿੰਘ ਧਾਲੀਵਾਲ ਨੇ ਬੁੱਧਵਾਰ ਨੂੰ ਸਤਲੁਜ ਦਰਿਆ ਦੇ ਸਰਹੱਦੀ ਇਲਾਕਿਆਂ ਗ਼ਜ਼ਨੀ ਵਾਲਾ, ਚੌਂਕੀ ਜੋਗਿੰਦਰ ਸਿੰਘ, ਦੋਨਾ ਤੇਲੂ ਮੱਲ, ਗੱਟੀ ਮੱਤੜ, ਚੱਕ ਰਾਓ ਕੇ ਹਿਠਾੜ, ਰਾਜਾ ਰਾਏ, ਭੰਬਾ ਹਾਜ਼ੀ ਆਦਿ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਐੱਸ.ਡੀ.ਐੱਮ. ਗੁਰੂਹਰਸਹਾਏ ਕੁਲਦੀਪ ਬਾਵਾ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਦਰਿਆ ਦੇ ਕੰਢੇ ਰਹਿਣ ਵਾਲੇ ਸਰਹੱਦੀ ਨਿਵਾਸੀਆਂ...

Pages