News

ਫ਼ਿਰੋਜ਼ਪੁਰ 28 ਸਤੰਬਰ ( ਸੰਦੀਪ ਕੰਬੋਜ ਜਈਆ) : ਨਹਿਰੂ ਯੁਵਾ ਕੇਂਦਰ ਫ਼ਿਰੋਜਪੁਰ ਵੱਲੋਂ ਸ਼ਹੀਦ ਊਧਮ ਸਿੰਘ ਯੂਥ ਕਲੱਬ ਪਿੰਡ ਖਾਈ ਫੇੜੇ ਕੇ ਦੇ ਸਹਿਯੋਗ ਨਾਲ ਸ਼ਹੀਦ-ਏ ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਰੈਲੀ ਦਾ ਆਯੋਜਨ ਕੀਤਾ ਗਿਆ । ਇਸ ਰੈਲੀ ਦਾ ਮੁੱਖ ਉਦੇਸ਼ ਸਵੱਛਤਾ ਹੀ ਸੇਵਾ ਅਤੇ ਸ਼ਹੀਦ-ਏ ਭਗਤ ਸਿੰਘ ਦੇ ਜੀਵਨ ਬਾਰੇ ਨੌਜਵਾਨਾ ਨੂੰ ਜਾਣੂ ਕਰਵਾਉਣਾ ਸੀ । ਇਹ ਰੈਲੀ ਵੱਖ-ਵੱਖ ਪਿੰਡਾ ਤੋ ਹੁੰਦੀ ਹੋਈ ਸ਼ਹੀਦ ਭਗਤ ਸਿੰਘ ਦੀ ਸਮਾਧ ਹੁਸੈਨੀਵਾਲਾ ਤੋ ਵਾਪਸ ਪਰਤੀ । ਇਸ...
ਬਾਘਾ ਪੁਰਾਣਾ (ਰਣਵਿਜੇ ਸਿੰਘ ਚੌਹਾਨ) ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਖਿਲਾਫ ਲੱਗੇ ਧਰਨੇ ਨਾਲ ਚਰਚਿਤ ਪਿੰਡ ਬਰਗਾੜੀ ਤੋਂ ਵਾਇਆ ਸਮਾਲਸਰ ਮੋਗਾ ਲਿੰਕ ਰੋਡ ਜੋ ਕਿ ਬਠਿੰਡਾ ਤੋਂ ਵਾਇਆ ਸਮਾਲਸਰ ਮੋਗਾ ਲਿੰਕ ਰੋਡ ਤੇ ਪੰਜਾਬੀ ਵਿੱਚ ਲੱਗੇ ਸਾਇਨ ਬੋਰਡ ਵਿੱਚ ਬਠਿੰਡਾ ਦੇ ਪੰਜਾਬੀ ਵਿੱਚ ਸਪੈਲੰਗ ਵਿਗਾੜ ਕੇ ਮਾਂ ਬੋਲੀ ਪੰਜਾਬੀ ਦਾ ਘੋਰ ਨਿਰਾਦਰ ਕੀਤਾ ਗਿਆ ਹੈ ।ਭਾਈ ਬਹਿਲੋ ਚੌਂਕ ਵਿੱਚ ਲੱਗੇ ਸਾਇਨ ਬੋਰਡ ਵਿੱਚ ਬਠਿੰਡਾ ਦੇ ਪੰਜਾਬੀ ਵਿੱਚ ਬਠਿੰਡਾ ਨੂੰ ਗਲਤ ਢੰਗ ਨਾਲ਼ ਲਿਖਣ...
ਮੋਗਾ, 28 ਸਤੰਬਰ (ਜਸ਼ਨ): ਸ਼ਹੀਦੇ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ 111ਵਾਂ ਜਨਮ ਦਿਨ ਅੱਜ ਸਥਾਨਕ ਆਇਰਨ ਵਿਲਾ ਹੈਲਥ ਕਲੱਬ ਅੰਮਿ੍ਰਤਸਰ ਰੋਡ ਵਿਖੇ ਕਲੱਬ ਦੇ ਐਮ.ਡੀ. ਖ਼ੁਸ਼ਪਾਲ ਸਿੰਘ ਕਲਸੀ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਅਵਤਾਰ ਸਿੰਘ ਬੰਟੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਖ਼ੁਸ਼ਪਾਲ ਕਲਸੀ ਅਤੇ ਅਵਤਾਰ ਬੰਟੀ ਨੇ ਨੋਜਵਾਨਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਸ਼ਹੀਦੇ ਆਜ਼ਮ ਭਗਤ ਸਿੰਘ ਨੇ ਸਿਰਫ਼ 23 ਸਾਲਾ ਦੀ ਉਮਰ ਵਿਚ ਹੀ...
ਚੰਡੀਗੜ•, 28 ਸਤੰਬਰ (ਪੰਕਜ ਕੁਮਾਰ):ਪੰਜਾਬ ਸਰਕਾਰ ਨੇ ਸੂਬੇ ਵਿਚਲੇ ਸਾਰੇ ਸਾਰੇ ਸਰਕਾਰੀ, ਪ੍ਰਾਈਵੇਟ ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਦਾ ਸਮਾਂ ਬਦਲਣ ਦੇ ਹੁਕਮ ਜਾਰੀ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ, ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਨਵੇਂ ਸਮੇਂ ਅਨੁਸਾਰ ਹੁਣ ਪ੍ਰਾਇਮਰੀ ਸਕੂਲ ਸਵੇਰ 9:00 ਤੋਂ ਸ਼ਾਮ 3:00 ਵਜੇ ਤੱਕ ਲੱਗਣਗੇ ਜਦਕਿ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਲਈ ਇਹ ਸਮਾਂ ਸਵੇਰੇ 9:00 ਤੋਂ ਸ਼ਾਮ 3:20 ਤੱਕ ਦਾ ਹੋਵੇਗਾ। ਸਕੂਲਾਂ...
ਬਠਿੰਡਾ,28 ਸਤੰਬਰ (ਪੱਤਰ ਪਰੇਰਕ): ਬਠਿੰਡਾ ਜ਼ਿਲੇ ਦੀ ਸਬ ਡਵੀਜ਼ਨ ਮੌੜ ਮੰਡੀ ਦੇ ਪਿੰਡ ਰਾਮ ਨਗਰ ਦਾ ਫੌਜੀ ਜਵਾਨ ਹੈਪੀ ਸਿੰਘ ਅਨੰਤਨਾਗ ਵਿੱਚ ਦਹਿਸ਼ਤਗਰਦਾਂ ਨਾਲ ਲੜਦੇ ਹੋਏ ਸ਼ਹੀਦ ਹੋ ਗਿਆ। ਸ਼ਹੀਦ ਜਵਾਨ ਦਾ ਅੰਤਿਮ ਸੰਸਕਾਰ ਅੱਜ ਉਨਾਂ ਦੇ ਪਿੰਡ ਰਾਮ ਨਗਰ ਵਿੱਚ ਕਰੀਬ 3 ਵਜੇ ਕੀਤਾ ਜਾਵੇਗਾ। ਹੈਪੀ ਸਿੰਘ ਦੀ ਸ਼ਹਾਦਤ ਉੱਤੇ ਜਿੱਥੇ ਪਿੰਡ ਵਾਲਿਆਂ ਅਤੇ ਪਰਿਵਾਰ ਨੂੰ ਮਾਣ ਹੈ ਉੱਥੇ ਹੀ ਪਾਕਿਸਤਾਨ ਦੇ ਖਿਲਾਫ਼ ਕੋਈ ਕਰਵਾਈ ਨਾ ਕਰਨ ਕਰਕੇ ਸਰਕਾਰ ‘ਤੇੇ ਗੁੱਸਾ ਵੀ ਹੈ । ਸ਼ਹੀਦ ਹੋਇਆ...
ਚੰਡੀਗੜ 27 ਸਤੰਬਰ : ਪੰਜਾਬ ਦੇ ਪੁਲਿਸ ਮੁਖੀ ਸੁਰੇਸ਼ ਅਰੋੜਾ ਨੇ ਕਿਹਾ ਹੈ ਕਿ ਨਸ਼ਿਆਂ ਦੀ ਰੋਕਥਾਮ ਲਈ ਜ਼ਿਲਾ ਪੁਲਿਸ ਅਤੇ ਵਿਸ਼ੇਸ਼ ਟਾਸਕ ਫੋਰਸ ਸਾਂਝੀ ਸਰਗਰਮੀ ਨਾਲ ਕੰਮ ਕਰੇਗੀੇ ਅਤੇ ਉਨਾਂ ਸਮੁੱਚੀ ਪੁਲਿਸ ਫੋਰਸ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਨੂੰ ਨਸ਼ੀਲੇ ਪਦਾਰਥਾਂ ਤੋਂ ਮੁਕਤ ਰਾਜ ਬਣਾਉਣ ਦੇ ਆਸ਼ੇ ਨੂੰ ਅਸਲੀਅਤ ਵਿੱਚ ਬਦਲਣ ਲਈ ਇੱਕ ਟੀਮ ਵਜੋਂ ਕੰਮ ਕਰਨ ਲਈ ਆਖਿਆ। ਸ੍ਰੀ ਅਰੋੜਾ ਨੇ ਪੁਲਿਸ ਅਧਿਕਾਰੀਆਂ ਨੂੰ ਅੱਤਵਾਦੀ, ਸੰਗਠਿਤ ਅਪਰਾਧਾਂ...
ਮੋਗਾ,27 ਸਤੰਬਰ(ਜਸ਼ਨ): ਅੱਜ ਪੰਜਾਬ ਗੌਰਮਿੰਟ ਟ੍ਰਾਂਸਪੋਰਟ ਵਰਕਰਜ਼ ਯੂਨੀਅਨ (ਏਟਕ) ਬ੍ਰਾਂਚ ਮੋਗਾ ਦੀ ਮੀਟਿੰਗ ਸ਼ਹੀਦ ਕਾ. ਨਛੱਤਰ ਸਿੰਘ ਧਾਲੀਵਾਲ ਭਵਨ ਵਿਚ ਹੋਈ ਜਿਸਦੀ ਪ੍ਰਧਾਨਗੀ ਡਿਪੂ ਪ੍ਰਧਾਨ ਬਚਿੱਤਰ ਸਿੰਘ ਧੋਥੜ ਨੇ ਕੀਤੀ। ਮੀਟਿੰਗ ਵਿਚ ਸੈਂਟਰ ਬਾਡੀ ਵੱਲੋਂ ਉਚੇਚੇ ਤੌਰ’ਤੇ ਸੂਬਾ ਜਨਰਲ ਸਕੱਤਰ ਜਗਦੀਸ਼ ਸਿੰਘ ਚਾਹਲ ਅਤੇ ਸੂਬਾ ਕੈਸ਼ੀਅਰ ਗੁਰਜੰਟ ਸਿੰਘ ਕੋਕਰੀ ਪਹੁੰਚੇ। ਮੀਟਿੰਗ ਨੂਮ ਸੰਬੋਧਨ ਕਰਦੇ ਹੋਏ ਬੁਲਾਰਿਆਂ ਨੇ ਆਉਣ ਵਾਲੀ 21 ਅਕਤੂਬਰ 2018 ਨੂੰ ਹਰ ਸਾਲ ਦੀ...
ਮੋਗਾ, 27 ਸਤੰਬਰ (ਜਸ਼ਨ)-ਸ਼ਹਿਰ ਦੀ ਪ੍ਰਮੁੱਖ ਵਿਦਅਕ ਸੰਸਥਾ ਮਾਉਟ ਲਿਟਰਾ ਜੀ ਸਕੂਲ ਦੇ ਖਿਡਾਰੀਆ ਨੇ ਜੋਨ ਮਹਿਣਾ ਵਿਚ ਬੀਤੇ ਦਿਨੀ ਹੋਏ ਮੁਕਾਬਲੇ ਵਿਚ ਮੱਲਾਂ ਮਾਰਦੇ ਹੋਏ ਸਕੂਲ ਅਤੇ ਆਪਣੇ ਮਾਪਿਆ ਦਾ ਨਾਂਅ ਰੋਸ਼ਨ ਕੀਤਾ। ਸਕੂਲ ਡਾਇਰੈਕਟਰ ਅਨੁਜ ਗੁਪਤਾ ਤੇ ਪਿ੍ਰੰਸੀਪਲ ਡਾ. ਨਿਰਮਲ ਧਾਰੀ ਨੇ ਦੱਸਿਆ ਕਿ ਮਹਿਣਾ ਜ਼ੋਨ ਵਿਚ ਹੋਏ ਮੁਕਾਬਲੇ ਵਿਚ 100 ਮੀਟਰ ਦੌੜ ਅੰਡਰ-19 ਵਿਚ ਜਸਕਰਨ ਸਿੰਘ ਤੇ ਨਵਜੋਤ ਕੌਰ ਨੇ ਪਹਿਲਾ ਸਥਾਨ, ਸੁਖਪ੍ਰੀਤ ਕੌਰ ਨੇ ਦੂਜਾ ਸਥਾਨ, 200 ਮੀਟਰ ਦੌੜ ਵਿਚ...
ਢੁੱਡੀਕੇ(ਮੋਗਾ) 27 ਸਤੰਬਰ:(ਜਸ਼ਨ): ਨੌਜਵਾਨ ਲੜਕੇ ਤੇ ਲੜਕੀਆਂ ਨੂੰ ਕਿੱਤਾਮੁਖੀ ਸਿਖਲਾਈ ਪ੍ਰਾਪਤ ਕਰਕੇ ਆਪਣਾ ਕੰਮ-ਧੰਦਾ ਸ਼ੁਰੂ ਕਰਨਾ ਚਾਹੀਦਾ ਹੈ, ਤਾਂ ਜੋ ਉਹ ਆਪਣੇ ਪ੍ਰੀਵਾਰ ਦੀ ਆਮਦਨ ਵਧਾਉਣ ਵਿੱਚ ਬਣਦਾ ਯੋਗਦਾਨ ਪਾ ਸਕਣ।ਇਹ ਪ੍ਰੇਰਣਾ ਡਿਪਟੀ ਕਮਿਸ਼ਨਰ ਸ੍ਰੀ ਡੀ.ਪੀ.ਐਸ. ਖਰਬੰਦਾ ਆਈ.ਏ.ਐਸ ਨੇ ਪਿੰਡ ਢੁੱਡੀਕੇ ਵਿਖੇ ਨੌਜਵਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਦਿੱਤੀ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਅਪਨਾਉਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ...
ਕੋਟਕਪੂਰਾ, 27 ਸਤੰਬਰ (ਟਿੰਕੂ ਪਰਜਾਪਤੀ) :- ਆਮ ਆਦਮੀ ਪਾਰਟੀ ਦੇ ਚੀਫ ਵਿੱਪ ਤੇ ਸਥਾਨਕ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਸ਼ਹਿਰ ਦੇ ਦੁਆਰੇਆਣਾ ਸੜਕ ’ਤੇ ਸਥਿੱਤ ਗਲੀ-ਮੁਹੱਲਿਆਂ ਸਮੇਤ ਗਾਂਧੀ ਬਸਤੀ ਦਾ ਦੌਰਾ ਕਰਦਿਆਂ ਮੁਹੱਲਾ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ। ਮੁਹੱਲਾ ਵਾਸੀਆਂ ਨੇ ਗਲੀਆਂ ਦੀ ਖਸਤਾ ਹਾਲਤ ਅਤੇ ਨਾਲੀਆਂ ਦੇ ਨਿਕਾਸੀ ਪਾਣੀ ਨਾਲ ਆ ਰਹੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਇਸ ਬਾਰੇ ਇਕ ਤੋਂ ਵੱਧ ਵਾਰ ਲਿਖਤੀ ਅਤੇ ਜੁਬਾਨੀ ਤੌਰ ’ਤੇ ਨਗਰ...

Pages