News

ਮੋਗਾ,23 ਸਤੰਬਰ(ਜਸ਼ਨ): ਸੀਨੀਅਰ ਕਪਤਾਨ ਪੁਲਿਸ ਮੋਗਾ ਸ: ਗੁਰਪ੍ਰੀਤ ਸਿੰਘ ਤੂਰ ਨੇ ਮੀਡੀਆ ਨੂੰ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਕੱਦਮਾ ਨੰਬਰ 97 ਮਿਤੀ 27-09-2017 ਅ/ਧ 15/29/61/85 ਐਨ.ਡੀ.ਪੀ.ਐਸ ਐਕਟ ਥਾਣਾ ਮੈਹਣਾ ਇੰਸਪੈਕਟਰ ਕਿੱਕਰ ਸਿੰਘ ਇੰਚਾਰਜ ਸਪੈਸ਼ਲ ਸਟਾਫ ਮੋਗਾ ਵੱਲੋਂ ਬਰਖਿਲਾਫ ਰਾਜਵਿੰਦਰ ਸਿੰਘ ਉਰਫ ਰਾਜੂ ਪੁੱਤਰ ਬਲਵੰਤ ਸਿੰਘ ਵਾਸੀ ਦਿਆਲਪੁਰਾ, ਜਿਲ੍ਹਾ ਬਠਿੰਡਾ ਅਤੇ ਜੰਡ ਸਿੰਘ ਪੁੱਤਰ ਬਾਜ ਸਿੰਘ ਕੌਮ ਰਾਏ ਸਿੱਖ ਵਾਸੀ ਦੌਲੇਵਾਲਾ ਅਤੇ...
ਕਨੇਡਾ ਦੀ ਯੂਨੀਵਰਸਿਟੀ ਵਲੋਂ ਸ੍ਰੀ ਚਮਕੌਰ ਸਾਹਿਬ ਸਕਿੱਲ ਯੂਨੀਵਰਸਿਟੀ ਵਿਚ ਸੈਟਾਲਾਈਟ ਕੇਂਦਰ ਖੋਲਿਆ ਜਾਵੇਗਾ: ਚੰਨੀ,...ਨੌਜਵਾਨਾਂ ਦੇ ਹੁਨਰ ਵਿਕਾਸ ਅਤੇ ਕਨੇਡਾ ਵਿਚ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਕਨੇਡਾ ਦੇ ਵਫਦ ਵਲੋਂ ਤਕਨੀਕੀ ਸਿੱਖਿਆ ਮੰਤਰੀ ਚੰਨੀ ਨਾਲ ਮੁਲਾਕਾਤ ਚੰਡੀਗੜ, 23 ਸਤੰਬਰ:(ਜਸ਼ਨ): ਪੰਜਾਬ ਦੇ ਨੌਜ਼ਵਾਨਾਂ ਦੇ ਹੁਨਰ ਵਿਕਾਸ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਕਨੇਡਾ ਦੇ ਅਲਬਰਟਾ ਸੂਬੇ ਦੇ ਵਫਦ ਵਲੋਂ ਤਕਨੀਕੀ ਸਿੱਖਿਆ ਅਤੇ...
ਚੰਡੀਗੜ, 23 ਸਤੰਬਰ: (ਜਸ਼ਨ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜ਼ਿਲਾਂ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਕਾਂਗਰਸ ਦੀ ਜਿੱਤ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਇਸ ਨੂੰ ਆਪਣੀ ਸਰਕਾਰ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਲਈ ਲੋਕਾਂ ਦਾ ਫ਼ਤਵਾ ਦੱਸਿਆ ਹੈ। ਉਨਾਂ ਕਿਹਾ ਕਿ ਇਨਾਂ ਚੋਣਾ ਵਿੱਚ ਲੋਕਾਂ ਨੇ ਵਿਰੋਧੀ ਧਿਰ ਦੀ ਬਦਨੀਤੀ ਅਤੇ ਖੁਣਸੀ ਮੁਹਿੰਮ ਨੂੰ ਰੱਦ ਕਰ ਦਿੱਤਾ ਹੈ। ਅੱਜ ਇੱਥੇ ਜਾਰੀ ਇਕ ਬਿਆਨ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਵਿਰੋਧੀ ਧਿਰ...
ਮੋਗਾ 23 ਸਤੰਬਰ:(ਜਸ਼ਨ):ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਜ਼ਿਲ੍ਹੇ ਅੰਦਰ 19 ਸਤੰਬਰ ਨੂੰ ਹੋਈਆਂ ਵੋਟਾਂ ਦੀ ਗਿਣਤੀ ਦਾ ਕੰਮ ਜਿ਼ਲ੍ਹੇ ਅੰਦਰ ਅਮਨ ਅਮਾਨ ਨਾਲ ਨੇਪਰੇ ਚੜ੍ਹਿਆ ਹੈ। ਇਸ ਸਬੰਧੀ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਡੀ.ਪੀ.ਐਸ.ਖਰਬੰਦਾ ਨੇ ਜਿ਼ਲ੍ਹੇ ਅੰਦਰ ਸ਼ਾਂਤੀ ਪੂਰਵਿਕ ਚੋਣ ਪ੍ਰਕਿਰਿਆ ਮੁਕੰਮਲ ਹੋਣ ‘ਤੇ ਜਿ਼ਲ੍ਹੇ ਦੇ ਸਮੂਹ ਨਾਗਰਿਕਾਂ, ਚੋਣ ਅਮਲ ਵਿੱਚ ਤਾਇਨਾਤ ਅਧਿਕਾਰੀਆਂ/...
ਮੋਗਾ ,23ਸਤੰਬਰ (ਜਸ਼ਨ): ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਦੀਆਂ ਵੋਟਾਂ ਦੇ ਰੁਝਾਨ ਅਤੇ ਨਤੀਜੇ ਜੋ ਰਾਤ ਦੋ ਵਜੇ ਤੱਕ ਪ੍ਰਾਪਤ ਹੋਏ ਉਨ੍ਹਾਂ ਮੁਤਾਬਕ ਪੰਚਾਇਤ ਸੰਮਤੀਆਂ ਦੇ 115 ਜ਼ੋਨਾਂ ਵਿੱਚੋਂ 115 ਜ਼ੋਨਾਂ ਦੇ ਨਤੀਜੇ ਆ ਚੁੱਕੇ ਹਨ ।ਇਨ੍ਹਾਂ ਐਲਾਨੇ ਨਤੀਜੇ ਮੁਤਾਬਕ ਕਾਂਗਰਸ ਨੂੰ 92, ਸ਼੍ਰੋਮਣੀ ਅਕਾਲੀ ਦਲ ਨੂੰ 9 ,ਆਮ ਆਦਮੀ ਪਾਰਟੀ ਨੂੰ 3 ਅਤੇ ਹੋਰਨਾਂ ਨੂੰ 11 ਸਥਾਨਾਂ ਤੇ ਜਿੱਤ ਪ੍ਰਾਪਤ ਹੋਈ ਹੈ । ਜ਼ਿਲਾ ਪ੍ਰੀਸ਼ਦ ਲਈ 15 ਜ਼ੋਨਾਂ ਵਿੱਚੋਂ 10 ਜ਼ੋਨਾਂ ਦੇ ਨਤੀਜੇ...
ਮੋਗਾ ,23ਸਤੰਬਰ (ਜਸ਼ਨ): ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਅਮਲ ਦੇ ਆਖਰੀ ਚਰਨ ਵੋਟਾਂ ਦੀ ਗਿਣਤੀ ਭਾਵੇਂ 22 ਸਤੰਬਰ ਸਵੇਰ ਨੂੰ ਸ਼ੁਰੂ ਹੋ ਗਈ ਸੀ ਪਰ ਫਸਵੇਂ ਮੁਕਾਬਲੇ ਅਤੇ ਬੈਲਟ ਪੇਪਰਾਂ ਦੀ ਗਿਣਤੀ ਕਾਰਨ ਆਖਰੀ ਨਤੀਜੇ ਆਉਣ ਤੱਕ ਰਾਤ ਦਾ ਇੱਕ ਵੱਜ ਚੁੱਕਾ ਸੀ ਤਰੀਕ ਬਦਲ ਗਈ ਸੀ। ਉਤਸ਼ਾਹੀ ਪੱਤਰਕਾਰ ਅਤੇ ਪ੍ਰਸ਼ਾਸਨ ਅਜੇ ਵੀ ਜਾਗ ਰਿਹਾ ਸੀ ਤਾਂ ਕਿ ਚੋਣ ਅਮਲ ਨੂੰ ਨੇਪਰੇ ਚਾੜਿਆ ਜਾ ਸਕੇ । ਜਿੱਥੇ ਡਿਪਟੀ ਕਮਿਸ਼ਨਰ ਸ.ਦਵਿੰਦਰਪਾਲ ਸਿੰਘ ਖਰਬੰਦਾ ,ਏਡੀਸੀ ਸ...
ਮੋਗਾ ,23 ਸਤੰਬਰ (ਜਸ਼ਨ): ਧਰਮਕੋਟ ਹਲਕੇ ਚ ਪੈਂਦੇ ਜਲਾਲਾਬਾਦ ਪੂਰਬੀ ਜ਼ੋਨ ਤੇ ਜ਼ਿਲ੍ਹਾ ਪ੍ਰੀਸ਼ਦ ਚੋਣ ਲੜ ਰਹੇ ਜਥੇਦਾਰ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਨੂੰ ਦੇਰ ਰਾਤ ਜੇਤੂ ਐਲਾਨ ਦਿੱਤਾ ਗਿਆ ।ਜ਼ਿਕਰਯੋਗ ਹੈ ਕਿ ਜਥੇਦਾਰ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਪਹਿਲਾਂ ਬਤੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸਫਲ ਪੰਥਕ ਸੇਵਾਵਾਂ ਨਿਭਾ ਚੁੱਕੇ ਹਨ ਤੇ ਹੁਣ ਉਹ ਬਤੌਰ ਪੰਜਾਬ ਕਾਂਗਰਸ ਸਕੱਤਰ ਪਾਰਟੀ ਦੀ ਮਜ਼ਬੂਤੀ ਅਤੇ ਕਾਂਗਰਸ ਦੀਆਂ ਲੋਕ ਭਲਾਈ ਸਕੀਮਾਂ ਨੂੰ...
ਨਿਹਾਲ ਸਿੰਘ ਵਾਲਾ, 22 ਸਤੰਬਰ (ਜਸ਼ਨ)- ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਦਫਤਰ ਵਿਚ ਸਾਰਾ ਦਿਨ ਸੀਨੀਅਰ ਕਾਂਗਰਸੀ ਆਗੂਆਂ ਦੇ ਫੋਨ ਇਹ ਜਾਨਣ ਲਈ ਆਉਂਦੇ ਰਹੇ ਕਿ ਬਿਲਾਸਪੁਰ ਜ਼ੋਨ ਵਿਚ ਜ਼ਿਲਾਂ ਪ੍ਰੀਸ਼ਦ ਦੀ ਚੋਣ ਲੜ ਰਹੇ ਜਗਰੂਪ ਸਿੰਘ ਤਖਤੂਪੁਰਾ ਦਾ ਕੀ ਬਣਿਆ। ‘ਤੇ ਇੰਜ ਇਸ ਜ਼ੋਨ ਦੀ ਚੋਣ ਪੰਜਾਬ ਦੀ ਸਭ ਤੋਂ ਦਿਲਚਸਪ ਚੋਣ ਬਣ ਗਈ। ਮੋਗੇ ਜ਼ਿਲੇ ‘ਚ ਅੱਜ ਜ਼ੋਨ ਬਿਲਾਸਪੁਰ ਤੋਂ ਜ਼ਿਲਾ ਪ੍ਰੀਸ਼ਦ ਲਈ ਚੋਣ ਲੜ ਰਹੇ ਜਗਰੂਪ ਸਿੰਘ ਤਖਤੂਪੁਰਾ ਨੇ ਕੁੱਲ 7241 ਵੋਟਾਂ ਹਾਸਲ...
ਮੋਗਾ, 22 ਸਤੰਬਰ (ਜਸ਼ਨ): ਬਲਾਕ ਸੰਮਤੀ ਜ਼ੋਨ ਸਲੀਣਾ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਵੀਰਪਾਲ ਕੌਰ ਅੱਜ ਜੇਤੂ ਰਹਿਣ ’ਤੇ ਇਲਾਕੇ ਦੀਆਂ ਮਹਿਲਾਵਾਂ ਵਿਖ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਹਲਕਾ ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਅਤੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ ਨੇ ਬੀਬੀ ਵੀਰਪਾਲ ਕੌਰ ਦਾ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੰਦਿਆਂ ਵਰਕਰਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਕਾਂਗਰਸ ਪਾਰਟੀ ਦੀ ਰੂਹੇ ਰਵਾਂਅ ਸ਼੍ਰੀਮਤੀ ਸੋਨੀਆਂ...
ਧਰਮਕੋਟ,22 ਸਤੰਬਰ(ਜਸ਼ਨ)- ਬਲਾਕ ਸੰਮਤੀ ਕੋਟਈਸੇ ਖਾਂ ਜ਼ੋਨ ਨੰਬਰ -1 ਚੋਟੀਆਂ ਤੋਂ ਕਾਂਗਰਸ ਦੀ ਉਮੀਦਵਾਰ ਸਾਬਕਾ ਸਰਪੰਚ ਨਰਿੰਦਰ ਕੌਰ ਨੇ ਸੰਮਤੀ ਚੋਣਾਂ ‘ਚ ਸ਼ਾਨਦਾਰ ਜਿੱਤ ਦਰਜ ਕਰ ਲਈ ਏ। ਜੇਤੂ ਉਮੀਦਵਾਰ ਬੀਬੀ ਨਰਿੰਦਰ ਕੌਰ ਦੇ ਪਤੀ ਦਲੇਰ ਸਿੰਘ ਚੋਟੀਆਂ ਸੀਨੀਅਰ ਕਾਂਗਰਸੀ ਆਗੂ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਨਾਲ ਖੁਸ਼ੀ ਸਾਂਝੀ ਕਰਦਿਆਂ ਆਖਿਆ ਕਿ ਉਹਨਾਂ ਦਾ ਪਰਿਵਾਰ ਪਿਛਲੇ ਲੰਬੇ ਸਮੇਂ ਤੋਂ ਪਿੰਡ ਦੀ ਅਗਵਾਈ ਕਰਦਾ ਆ ਰਿਹਾ ਹੈ ਅਤੇ ਅੱਜ ਦੀ ਇਸ ਜਿੱਤ ਨਾਲ...

Pages