News

ਮੋਗਾ, 24 ਸਤੰਬਰ (ਜਸ਼ਨ)- ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਨੇ ਆਪਣੇ ਕੀਤੇ ਹੋਏ ਵਾਅਦੇ ਮੁਤਾਬਿਕ ਖੋਖਾ ਸੰਚਾਲਕਾਂ ਨੂੰ ਉਨ੍ਹਾਂ ਦੇ ਮਾਲਿਕਾਨਾ ਹੱਕ ਦਵਾਉਂਣ ਲਈ ਕੀਤੇ ਪੁਰਜ਼ੋਰ ਯਤਨਾਂ ਨੂੰ ਹੁਣ ਬੂਰ ਪੈਣਾ ਸ਼ੁਰੂ ਹੋ ਗਿਆ ਹੈ। ਅੱਜ ਖੋਖਾ ਸੰਚਾਲਕਾਂ ਨੂੰ ਉਸ ਸਮੇਂ ਵੱਡੀ ਰਾਹਤ ਮਿਲੀ ਜਦੋਂ ਉਨ੍ਹਾਂ ਨੂੰ ਦੁਕਾਨਾਂ ਦੇ ਕਾਨੂੰਨੀ ਮਾਲਿਕਾਨਾ ਹੱਕਾਂ ਦੇ ਕਾਰਡ ਐਮ.ਐਲ.ਏ. ਡਾ. ਹਰਜੋਤ ਕਮਲ ਅਤੇ ਨਗਰ ਨਿਗਮ ਦੇ ਕਮਿਸ਼ਨਰ ਮੈਡਮ ਅਨੀਤਾ ਦਰਸ਼ੀ ਨੇ ਵੰਡੇ। ਇਸ ਮੌਕੇ ਤੇ ਡਾ...
ਚੰਡੀਗੜ,24 ਸਤੰਬਰ (ਪੱਤਰ ਪਰੇਰਕ): ਸੂਬੇ ਵਿਚ ਮੌਸਮ ਦੇ ਬਦਲਦੇ ਮਿਜਾਜ਼ ਅਤੇ ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਹਾਈ ਅਲਰਟ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰੀ ਮੀਂਹ ਅਤੇ ਹੜ ਦੇ ਖ਼ਤਰੇ ਕਾਰਨ ਸੂਬੇ ਦੇ ਸਾਰੇ ਵਿੱਦਿਅਕ ਅਦਾਰਿਆਂ ‘ਚ ਕੱਲ 25 ਸਤੰਬਰ ਨੂੰ ਛੁੱਟੀ ਦਾ ਐਲਾਨ ਕੀਤਾ ਹੈ। ਪੰਜਾਬ ਵਿਚ ਪਿਛਲੇ ਕੁਝ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਪੈਦਾ ਹੋਏ ਹਾਲਤ ਨੂੰ ਦੇਖਦੇ ਹੋਏ ਕੈਪਟਨ ਅਮਰਿੰਦਰ ਸਿੰਘ ਵੱਲੋਂ ਐਮਰਜੈਂਸੀ ਬੈਠਕ ਬੁਲਾਈ ਗਈ ਹੈ...
ਮੋਗਾ 24 ਸਤੰਬਰ(ਜਸ਼ਨ): ਪੰਚਾਇਤੀ ਚੋਣਾ ਵਿੱਚ ਕਾਂਗਰਸੀ ਲੀਡਰਾਂ ਨੇ ਜਿੱਤ ਦੇ ਹਊਮੇ ਲਈ ਲੋਕਤੰਤਰ ਦਾ ਘਾਣ ਕੀਤਾ। ਸਮੇਂ ਸਮੇਂ ਤੇ ਸਰਕਾਰਾਂ ਨੇ ਰਾਜ ਵਿੱਚ ਵਿਕਾਸ ਦੇ ਕੰਮਾਂ ਦਾ ਕਦੇ ਮੁਕਾਬਲਾ ਨਹੀਂ ਕੀਤਾ ਮੁਕਾਬਲਾ ਸਿਰਫ ਇਸ ਗੱਲ ਦਾ ਕੀਤਾ ਹੈ ਕਿ ਟੇਢੇ ਤਰੀਕੇ ਨਾਲ ਰਾਜਨੀਤੀ ਕਰਕੇ ਕਿਸ ਤਰ੍ਹਾਂ ਵਿਰੋਧੀ ਪਾਰਟੀਆਂ ਦੇ ਹਾਵੀ ਹੋਣਾ ਹੈ, ਅਜਿਹਾ ਕਰਨ ਲੱਗੇ ਇਹ ਪਾਰਟੀਆਂ ਦੇ ਨੇਤਾ ਇਹ ਭੁੱਲ ਜਾਂਦੇ ਹਨ ਕਿ ਪ੍ਰਸ਼ਾਸ਼ਨ ਦੀ ਤਾਕਤ ਨਾਲ ਪ੍ਰਾਪਤ ਕੀਤੀ ਸੱਤਾ ਬਹੁਤ ਲੰਬਾ ਸਮਾਂ...
ਕੋਟਈਸੇ ਖਾਂ,24 ਸਤੰਬਰ (ਜਸ਼ਨ): ਪ੍ਰਧਾਨ ਮੰਤਰੀ ਯੋਜਨਾ ਤਹਿਤ 5 ਪੰਜਾਬ ਗਰਲਜ਼ ਬਟਾਲੀਅਨ ਐੱਨ. ਸੀ. ਸੀ ਦੇ ਕਮਾਂਡਿੰਗ ਆਫੀਸਰ ਐੱਮ ਐੱਸ ਚਾਹਲ ਦੀ ਯੋਗ ਅਗਵਾਈ ਹੇਠ ਸ਼੍ਰੀ ਹੇਮਕੁੰਟ ਸੀ. ਸੈ. ਸਕੂਲ ਦੇ ਕੈਡਿਟਸ ਵੱਲੋਂ ਸਵੱਛਤਾ ਅਭਿਆਨ ਨੂੰ ਮੁੱਖ ਰੱਖਦੇ ਹੋਏ ਰੈਲੀ ਦਾ ਆਯੋਜਨ ਕੀਤਾ ਗਿਆ ਅਤੇ ਇਸ ਰੈਲੀ ਵਿੱਚ 25 ਕੈਡਿਟਸ ਨੇ ਭਾਗ ਲਿਆ। ਉਹਨਾਂ ਨੇ ਸਕੂਲ ਦੇ ਆਲੇ-ਦੁਆਲੇ ਦੀ ਸਫਾਈ ਕੀਤੀ। ਇਸ ਰੈਲੀ ਦਾ ਆਯੋਜਨ ਬਟਾਲੀਅਨ ਦੇ ਅਧਿਕਾਰੀ ਸੰਜੀਵ ਕੁਮਾਰ ਵੱਲੋਂ ਕੀਤਾ ਅਤੇ ਇਸ ਮੌਕੇ...
ਸਾਦਿਕ/ਕੋਟਕਪੂਰਾ, 24 ਸਤੰਬਰ (ਟਿੰਕੂ) :- ਸਮਾਜਿਕ ਬੁਰਾਈਆਂ ਦੀ ਦਲਦਲ ਵਿਚੋਂ ਨਿੱਕਲ ਕੇ ਨਾਮਵਰ ਫਿਲਮ ਦੇ ਲੇਖਕ ਬਣੇ ਮਿੰਟੂ ਗੁਰੂਸਰੀਆ ਦਾ ਵਿਸ਼ੇਸ਼ ਸਨਮਾਨ ਸਮਾਰੋਹ ਸਥਾਨਕ ਵਿਸ਼ਵਕਰਮਾ ਭਵਨ ਵਿਖੇ ਜੀ ਆਇਆਂ ਨੂੰ ਸੱਥ ਸਾਦਿਕ ਵੱਲੋਂ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਮਿੰਟੂ ਗੁਰੂਸਰੀਆ ਤੇ ਵਿਸੇਸ਼ ਮਹਿਮਾਨ ਵਜੋਂ ਦਰਸ਼ਨ ਜਟਾਣਾ ਨੇ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਆਰਟ ਕੌਂਸਲ ਪੰਜਾਬ ਸਰਕਾਰ ਦੇ ਵਿਸ਼ੇਸ਼ ਅਧਿਕਾਰੀ ਨਿੰਦਰ ਘੁਗਿਆਣਵੀ ਨੇ ਕੀਤੀ। ਮੰਚ ਸੰਚਾਲਨ...
ਕੋਟਕਪੂਰਾ, 24 ਸਤੰਬਰ (ਟਿੰਕੂ) :- ਸਥਾਨਕ ਮੁਹੱਲਾ ਪ੍ਰੇਮ ਨਗਰ ਵਿਖੇ ਮੀਂਹ ਦੌਰਾਨ ਮਕਾਨ ਦੀ ਛੱਤ ਡਿੱਗ ਪੈਣ ਕਾਰਨ ਭਾਂਵੇ ਨਿੱਤ ਵਰਤੋਂ ਵਾਲਾ ਜਰੂਰੀ ਸਮਾਨ ਨੁਕਸਾਨਿਆ ਗਿਆ ਪਰ ਘਰ ਦੇ ਮਾਲਕ ਵਾਲ-ਵਾਲ ਬਚ ਗਏ। ਘਰ ਦੇ ਮਾਲਕ ਪੂਰਨ ਚੰਦ ਨੇ ਦੱਸਿਆ ਕਿ ਉਹ ਆਪਣੀ ਪਤਨੀ ਅਤੇ ਲੜਕੇ ਸਮੇਤ ਘਰ ਦੇ ਕਮਰੇ ਅੰਦਰ ਸੁੱਤਾ ਪਿਆ ਸੀ ਕਿ ਸਵੇਰੇ 5:30 ਵਜੇ ਦੇ ਕਰੀਬ ਉਨਾਂ ਦੇ ਲੜਕੇ ਦੀ ਨੀਂਦ ਖੁੱਲੀ ਤੇ ਉਸਨੇ ਕੁੱਝ ਸੀਮੈਂਟ ਦੇ ਟੁਕੜੇ ਛੱਤ ਤੋਂ ਡਿੱਗਦੇ ਹੋਏ ਵੇਖੇ ਲੜਕੇ ਨੇ ਤੁਰੰਤ...
ਕੋਟਕਪੂਰਾ, 24 ਸਤੰਬਰ (ਟਿੰਕੂ) :- ਅੱਜ ਕੱਲ ਦੇ ਦੌੜ ਭੱਜ ਵਾਲੇ ਜੁਗ ’ਚ ਜਦ ਹਰ ਇੱਕ ਇਨਸਾਨ ਆਪਣੇ ਆਪ ’ਚ ਐਨਾ ਵਿਆਸਤ ਹੈ ਕਿ ਸਮਾਜ ਲਈ ਕੁਝ ਕਰਨ ਦੀ ਵਿਹਲ ਹੀ ਨਹੀਂ ਹੁੰਦੀ, ਉਥੇ ਕੁਝ ਸ਼ਖਸ਼ੀਆਂ, ਕੁਝ ਸੰਸਥਾਵਾਂ ਅਜਿਹੀਆਂ ਵੀ ਹਨ, ਜੋ ਨਿਰਸਵਾਰਥ ਭਾਵਨਾ ਨਾਲ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਰਹਿੰਦੀਆਂ ਹਨ, ਬਾਬਾ ਫਰੀਦ ਸੁਸਾਇਟੀ ਫਰੀਦਕੋਟ ਵੱਲੋਂ ਹਰ ਸਾਲ ਅਜਿਹੀਆਂ ਸ਼ਖਸ਼ੀਅਤਾ ਦਾ ਸਨਮਾਨ ਕੀਤਾ ਜਾਂਦਾ ਹੈ, ਇਸੇ ਲੜੀ ਤਹਿਤ ਇਸ ਵਾਰ ਗੁਰਪ੍ਰੀਤ ਸਿੰਘ ਮਿੰਟੂ ਮੁੱਖ...
ਮੋਗਾ,24 ਸਤੰਬਰ(ਜਸ਼ਨ): ਦੇਸ਼ ਭਗਤ ਕਾਲਜ ਮੋਗਾ ਵਿਖੇ 25-26 ਅਕਤੂਬਰ ਨੂੰ ਮਾਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਟੀ ਬਠਿੰਡਾ ਯੂਥ ਫੈਸਟੀਵਲ ਹੋ ਰਿਹਾ ਹੈ। ਇਸ ਦਾ ਫੈਸਲਾ ਵਾਈਸ ਚਾਂਸਲਰ ਡਾ: ਮੋਹਨ ਪਾਲ ਸਿੰਘ ਈਸ਼ਰ ਵੱਲੋਂ ਉੱਚ ਪੱਧਰੀ ਮੀਟਿੰਗ ਦੌਰਾਨ ਲਿਆ ਗਿਆ।ਇਹ ਯੂਥ ਫੈਸਟੀਵਲ ਦੋ ਦਿਨ ਚੱਲੇਗਾ ਅਤੇ ਇਸ ਵਿੱਚ ਸਾਹਿਤਕ,ਟੈਕਨੀਕਲ,ਫਨ,ਕਲਚਰਲ ਦਾ ਮੁਕਾਬਲਾ ਹੋਵੇਗਾ।ਇਸ ਯੂਥ ਫੈਸਟੀਵਲ ਦੇ ਇੰਨਚਾਰਜ ਸ੍ਰੀ ਅਨੁਰੀਸ਼ ਮੰਗਲਾ ਅਤੇ ਮੈਡਮ ਦਮਨਪ੍ਰੀਤ ਕੌਰ ਹੋਣਗੇ। ਮਹਾਰਾਜਾ...
ਮੋਗਾ 24 ਸਤੰਬਰ:(ਜਸ਼ਨ)- ਡਿਪਟੀ ਕਮਿਸ਼ਨਰ ਸ੍ਰੀ ਡੀ.ਪੀ.ਐਸ. ਖਰਬੰਦਾ ਨੇ ‘ਮਿਸ਼ਨ ਤੰਦਰੁਸਤ ਪੰਜਾਬ‘ ਤਹਿਤ ਜ਼ਿਲੇ ਦੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ, ਸਗੋਂ ਇਸ ਨੂੰ ਆਪਣੇ ਖੇਤਾਂ ਵਿੱਚ ਹੀ ਮਿਲਾਉਣ ਲਈ ਹੰਭਲਾ ਮਾਰਨ। ਉਨਾਂ ਕਿਹਾ ਕਿ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾ ਕੇ ਜਿੱਥੇ ਇਨਸਾਨਾਂ ਤੇ ਪਸ਼ੂਆਂ ‘ਚ ਬੀਮਾਰੀਆਂ ਦੇ ਫ਼ੈਲਾਅ ਤੋਂ ਬਚਿਆ ਜਾ ਸਕਦਾ ਹੈ, ਉੱਥੇ ਵਾਤਾਵਰਣ ਪ੍ਰਦੂਸ਼ਣ ਤੋਂ ਵੀ ਨਿਜਾਤ ਪਾਈ ਜਾ ਸਕਦੀ...
ਮੋਗਾ, 24 ਸਤੰਬਰ(ਜਸ਼ਨ)-ਸਿਹਤ ਤੇ ਪ੍ਰੀਵਾਰ ਭਲਾਈ ਵਿਭਾਗ ਪੰਜਾਬ, ਚੰਡੀਗੜ ਵੱਲੋਂ ਭੇਜੀ ਗਈ ਜਾਗਰੂਕਤਾ ਵੈਨ ਰਾਹੀਂ ਸਿਹਤ ਬਲਾਕ ਡਰੋਲੀ ਭਾਈ ਦੀਆਂ ਟੀਮਾਂ ਵੱਲੋਂ ਸਿਵਲ ਸਰਜਨ ਮੋਗਾ ਡਾ. ਸੁਸ਼ੀਲ ਜੈਨ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਇੰਦਰਵੀਰ ਸਿੰਘ ਗਿੱਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵੱਖ-ਵੱਖ ਸਕੂਲਾਂ ਤੇ ਪਿੰਡਾਂ ਵਿੱਚ ਜਾਗਰੂਕਤਾ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੀ ਅਗਵਾਈ ਬੀ.ਈ.ਈ. ਰਛਪਾਲ ਸਿੰਘ ਸੋਸਣ ਤੇ ਐਸ.ਆਈ. ਬਲਰਾਜ ਸਿੰਘ ਸਿੱਧੂ ਵੱਲੋਂ ਕੀਤੀ ਗਈ। ਇਸ ਦੌਰਾਨ...

Pages