ਨਗਰ ਨਿਗਮ ਦੇ ਡਿਪਟੀ ਮੇਅਰ ਗੌਰਵ ਗਰਗ ਨੇ ਮਹਾਕਾਲ ਤੇ ਓਂਕਾਰੇਸ਼ਵਰ ਜੋਤੀਰਲਿੰਗ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੇ ਜਥੇ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਮੋਗਾ, 16 ਨਵੰਬਰ (JASHAN  ) : ਮਹਾਕਾਲ ਦੀ ਨਗਰੀ ਉੱਜੈਨ ਅਤੇ ਸ੍ਰੀ ਓਂਕਾਰੇਸ਼ਵਰ ਜੋਤੀਰਲਿੰਗ ਦੇ ਪਵਿੱਤਰ ਦਰਸ਼ਨਾਂ ਲਈ ਮੋਗਾ ਤੋਂ ਸ਼ਰਧਾਲੂਆਂ ਦਾ ਇੱਕ ਵਿਸ਼ੇਸ਼ ਜਥਾ ਅੱਜ ਰੇਲ ਮਾਰਗ ਰਾਹੀਂ ਰਵਾਨਾ ਹੋਇਆ। 16 ਨਵੰਬਰ ਤੋਂ 20 ਨਵੰਬਰ ਤੱਕ ਚੱਲਣ ਵਾਲੀ ਇਸ ਪੰਜ ਰੋਜ਼ਾ ਧਾਰਮਿਕ ਯਾਤਰਾ ਨੂੰ ਨਗਰ ਨਿਗਮ ਦੇ ਡਿਪਟੀ ਮੇਅਰ ਗੌਰਵ ਗਰਗ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਯਾਤਰਾ ਦੌਰਾਨ ਸ਼ਰਧਾਲੂ ਸ੍ਰੀ ਮਹਾਕਾਲੇਸ਼ਵਰ ਜੋਤੀਰਲਿੰਗ, ਹਰਸਿੱਧੀ ਮਾਤਾ ਮੰਦਰ, ਕਾਲ ਭੈਰਵ ਮੰਦਰ, ਸ੍ਰੀ ਓਂਕਾਰੇਸ਼ਵਰ ਜੋਤੀਰਲਿੰਗ, ਮਮਤਾ ਮੰਦਰ ਅਤੇ ਪਵਿੱਤਰ ਨਰਮਦਾ ਆਰਤੀ ਦੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਕਰਨਗੇ। ਯਾਤਰਾ ਦੇ ਪ੍ਰਬੰਧਕ ਸੌਰਵ ਗੋਇਲ ਅਤੇ ਸ਼ਿਵ ਟੰਡਨ ਨੇ ਦੱਸਿਆ ਕਿ ਯਾਤਰੀਆਂ ਦੀ ਸਹੂਲਤ ਲਈ ਵਧੀਆ ਪ੍ਰਬੰਧ ਕੀਤੇ ਗਏ ਹਨ। ਇਸ ਤਹਿਤ ਠਹਿਰਨ ਲਈ ਵਾਤਾਨੁਕੂਲਿਤ ਹੋਟਲ, ਸਥਾਨਕ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਵਾਤਾਨੁਕੂਲਿਤ ਵਾਹਨਾਂ ਅਤੇ ਸ਼ੁੱਧ ਸ਼ਾਕਾਹਾਰੀ ਭੋਜਨ ਦਾ ਪ੍ਰਬੰਧ ਕੀਤਾ ਗਿਆ ਹੈ। ਸਾਰੇ ਸ਼ਰਧਾਲੂ 20 ਨਵੰਬਰ ਨੂੰ ਦਰਸ਼ਨਾਂ ਉਪਰੰਤ ਵਾਪਸ ਮੋਗਾ ਪਰਤਣਗੇ। ਇਸ ਪਵਿੱਤਰ ਯਾਤਰਾ 'ਤੇ ਰਵਾਨਾ ਹੋਣ ਵਾਲੇ ਸ਼ਰਧਾਲੂਆਂ ਵਿੱਚ ਡਿਪਟੀ ਮੇਅਰ ਗੌਰਵ ਗਰਗ, ਸੁਸ਼ੀਲ ਮਿੱਢਾ, ਸਨੀ ਗੋਇਲ, ਗਗਨ ਗਾਬਾ, ਮਨੀਸ਼ ਗੋਇਲ, ਰਾਕੇਸ਼ ਸਿਤਾਰਾ, ਮਨਪ੍ਰੀਤ, ਅਮਨਪ੍ਰੀਤ, ਪਰਾਗ, ਘਮਨ, ਲਵਪ੍ਰੀਤ, ਮੀਨੂ ਬਾਲਾ, ਰਾਜੇਸ਼ ਕਾਂਸਲ, ਮੀਨਾਕਸ਼ੀ ਕਾਂਸਲ, ਪ੍ਰੇਮ ਜਿੰਦਲ, ਕ੍ਰਿਸ਼ ਤਾਇਲ, ਗੌਰਵ ਗੋਇਲ, ਸਤਪਾਲ ਅਰੋੜਾ, ਜੋਤੀ ਸੁਖੰਦ, ਪ੍ਰਤਿਭਾ ਮਹੇਸ਼ਵਰੀ, ਤਨੀਸ਼ਾ ਗੋਇਲ, ਗਗਨ ਨੋਰੀਆ, ਨਰੇਸ਼, ਸ਼ਿਵ ਟੰਡਨ, ਮਦਨ ਸ਼ਰਮਾ, ਗਮਨ ਕਾਂਸਲ ਅਤੇ ਡਾ. ਜੋਗਿੰਦਰ ਸਿੰਘ ਮੱਲਾ ਸਮੇਤ ਹੋਰ ਸ਼ਰਧਾਲੂ ਸ਼ਾਮਲ ਸਨ। ਰੇਲਵੇ ਸਟੇਸ਼ਨ ਤੋਂ ਰਵਾਨਗੀ ਸਮੇਂ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਸਾਰਾ ਮਾਹੌਲ 'ਜੈ ਸ੍ਰੀ ਮਹਾਕਾਲ' ਦੇ ਜੈਕਾਰਿਆਂ ਨਾਲ ਗੂੰਜ ਉੱਠਿਆ।