ਸੱਚ ਬੋਲ ਤਾਂ ਸਹੀ

 ਸੱਚ   ਬੋਲ‌    ਤਾਂ   ਸਹੀ ।
ਮੂੰਹ ‌   ਖੋਲ੍ਹ   ਤਾਂ   ਸਹੀ।

ਤੇਰੇ   ਪੋਤੜੇ  ਫੋਲ   ਦੇਣਗੇ।

ਕਾਵਾਂ  ਦਾ‌  ਟੋਲਾ 
ਤੈਨੂੰ  ਘੇਰ  ਲਵੇਗਾ।

ਤੇਰੇ  ਤੇ  ਤੁਹਮਤਾਂ  ਦੀਆਂ 
ਬਿੱਠਾਂ  ਵੀ  ਕਰਨਗੇ 

ਪਰ   ਤੂੰ ‌   ਸੱਚ ਦੀ ਗੁਲੇਲ
ਖਿੱਚ  ਕੇ ਰੱਖੀਂ _
ਢਿੱਲੀ  ਨਾ   ਛੱਡੀਂ

ਆਪੇ ਹੀ ਚੁੱਪ  ਕਰਕੇ 
ਉੱਡ  ਜਾਣਗੇ।

ਡਾ‌, ਹਰਬੰਸ ਕੌਰ ਗਿੱਲ 
9646449871