ਵਿੱਕੀ ਮੋਗੇ ਵਾਲਾ ਨੂੰ ਸਦਮਾ ਮਾਤਾ ਦਾ ਦੇਹਾਂਤ, ਭੋਗ 27 ਸਤੰਬਰ ਦਿਨ ਐਤਵਾਰ ਨੂੰ

ਮੋਗਾ, 26 ਸਤੰਬਰ ( ਜਸ਼ਨ ) ਮੋਗੇ ਦੇ ਉੱਘੇ ਸਮਾਜਸੇਵੀ ਅਤੇ ਧਾਰਮਿਕ ਸ਼ਖ਼ਸੀਅਤ ਵਿੱਕੀ ਮਹਿੰਦੀਰੱਤਾ ਨੂੰ ਉਸ ਸਮੇਂ ਡੂੰਘਾ ਦੁੱਖ ਲੱਗਾ ਜਦੋਂ ਉਹਨਾਂ ਦੇ ਮਾਤਾ  ਸ਼੍ਰੀਮਤੀ ਦਰਸ਼ਨਾ ਮਹਿੰਦੀਰੱਤਾ  ਦਾ ਪਿਛਲੇ ਦਿਨੀ 17 ਸਤੰਬਰ ਨੂੰ ਨਿਧਨ ਹੋ ਗਿਆ। ਵਿਜੈ ਅਤੇ ਵਿਕਾਸ ਮਹਿੰਦੀਰੱਤਾ ਭਰਾਵਾਂ ਅਤੇ ਸਮੂਹ ਪਰਿਵਾਰ ਨਾਲ ਸ਼ਹਿਰ ਦੀਆਂ ਅਹਿਮ ਸ਼ਖਸੀਅਤਾਂ ਨੇ ਹਮਦਰਦੀ ਦਾ ਇਜ਼ਹਾਰ ਕੀਤਾ ।  ਵਿੱਕੀ ਮੋਗੇ ਵਾਲਾ ਨੇ  "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ  ਮਾਤਾ ਜੀ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ। ਉਹਨਾਂ ਦੱਸਿਆ ਕਿ  ਸ਼੍ਰੀਮਤੀ ਦਰਸ਼ਨਾ ਮਹਿੰਦੀਰੱਤਾ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਰੁੜ ਪੁਰਾਣ ਦਾ ਭੋਗ 27 ਸਤੰਬਰ ਦਿਨ ਐਤਵਾਰ  ਚਿੰਤਪੁਰਨੀ ਧਰਮਸ਼ਾਲਾ ਮੋਗਾ ਵਿਖ਼ੇ ਪਵੇਗਾ ।