ਵਿਧਾਇਕ ਮਨਜੀਤ ਬਿਲਾਸਪੁਰ ਦੀ ਮਾਤਾ ਵਿਦਿਆ ਕੌਰ ਨੂੰ ਸੇਜਲ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ

ਨਿਹਾਲ ਸਿੰਘ ਵਾਲਾ, 4 ਅਕਤੂਬਰ ( jashan ) ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦੀ ਮਾਤਾ ਵਿਦਿਆ ਕੌਰ ਧਰਮ ਪਤਨੀ ਸੂਬੇਦਾਰ ਮੇਜਰ ਤੇਜਾ ਸਿੰਘ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਉਨਾਂ ਦੀ ਅੰਤਿਮ ਯਾਤਰਾ ਸਮੇਂ ਵੱਖ-ਵੱਖ ਰਾਜਸੀ ਪਾਰਟੀਆਂ ਦੇ ਆਗੂ, ਧਾਰਮਿਕ ਅਤੇ ਸਮਾਜ ਸੇਵੀ ਸ਼ਖਸੀਅਤਾਂ ਤੋਂ ਇਲਾਵਾ ਜ਼ਿਲੇ ਭਰ ਤੋਂ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀ, ਪੰਚ ਸਰਪੰਚ ਅਤੇ ਪਤਵੰਤੇ ਹਾਜ਼ਰ ਸਨ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋੜੀ, ਵਿਧਾਇਕ ਦਵਿੰਦਰ ਸਿੰਘ ਲਾਡੀ ਢੋਸ, ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ, ਵਿਧਾਇਕ ਅੰਮ੍ਰਿਤ ਪਾਲ ਸਿੰਘ ਬਾਘਾ ਪੁਰਾਣਾ, ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਮਾਤਾ ਦਾ ਚਲੇ ਜਾਣਾ ਕੱਲੇ ਪਰਿਵਾਰ ਨੂੰ ਹੀ ਨਹੀਂ ਸਗੋਂ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਮੌਕੇ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ, ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ, ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਗੁਰਸ਼ਵਿੰਦਰ ਸਿੰਘ ਬਿਲਾਸਪੁਰ, ਚੇਅਰਮੈਨ ਬਰਿੰਦਰ ਕੁਮਾਰ ਮਧੇਕੇ, ਚੇਅਰਮੈਨ ਅੰਮ੍ਰਿਤਪਾਲ ਸਿੰਘ ਦੀਨਾ ਸਾਹਿਬ, ਚੇਅਰਮੈਨ ਹਰਜਿੰਦਰ ਸਿੰਘ ਕੋਕਰੀ, ਜਤਿੰਦਰ ਸਿੰਘ ਭੱਲਾ ਚੇਅਰਮੈਨ ਇੰਪਰੂਵਮਿੰਟ ਟਰੱਸਟ ਬਠਿੰਡਾ, ਵਿਧਾਇਕ ਅੰਮ੍ਰਿਤਪਾਲ ਸਿੰਘ ਬਾਘਾ ਪੁਰਾਣਾ, ਵਿਧਾਇਕ ਡਾ. ਵਿਜੈ ਕੁਮਾਰ ਬਾਂਸਲ ਮਾਨਸਾ, ਚੇਅਰਮੈਨ ਪਰਮਜੀਤ ਸਿੰਘ ਭੁੱਲਰ, ਪ੍ਰਧਾਨ ਜਗਦੀਪ ਸਿੰਘ ਗਟਰਾ, ਮਨਦੀਪ ਸਿੰਘ ਮਾਣੂੰਕੇ ਪ੍ਰਧਾਨ ਟਰੱਕ ਯੂਨੀਅਨ, ਸਰਪੰਚ ਜਗਤਾਰ ਸਿੰਘ ਭੁੱਲਰ ਬੁੱਟਰ, ਸੰਗਠਨ ਇੰਚਾਰਜ ਦਵਿੰਦਰ ਸਿੰਘ ਤਖ਼ਤੂਪੁਰਾ, ਗੁਰਤੇਜ ਸਿੰਘ ਕਾਕਾ ਸਰਪੰਚ ਬਾਰੇਵਾਲਾ, ਖਣਮੁੱਖ ਭਾਰਤੀ ਪੱਤੋ, ਸੁਤੰਤਰ ਰਾਏ, ਰਾਜੂ ਸਰਪੰਚ ਰਣਸੀਂਹ ਖੁਰਦ, ਜਗਜੀਤ ਸਿੰਘ ਦੀਸਾ ਪ੍ਰਧਾਨ ਬੱਧਨੀ ਕਲਾਂ, ਅਮਨਦੀਪ ਸਿੰਘ ਅਮਨਾ ਕੌਂਸਲਰ ਬੱਧਨੀ ਕਲਾਂ, ਸੈਕਟਰੀ ਸੁਖਬੀਰ ਸਿੰਘ ਡਾਲਾ, ਮਾਲਵਾ ਪ੍ਰਧਾਨ ਜਗਦੀਪ ਸਿੰਘ ਬਰਾੜ ਜੈਮਲਵਾਲਾ, ਪੰਮਾ ਖੋਸਾ ਕੌਂਸਲਰ, ਸਰਪੰਚ ਹਰਜੀਤ ਸਿੰਘ ਮੀਨੀਆ, ਸਰਪੰਚ ਗੁਰਵਿੰਦਰ ਸਿੰਘ ਰਾਮੂੰਵਾਲਾ, ਸਰਪੰਚ ਬਾਦਲ ਸਿੰਘ ਹਿੰਮਤਪੁਰਾ, ਡਾ ਫ਼ਕੀਰ ਮੁਹੰਮਦ, ਭੁਪਿੰਦਰ ਸਿੰਘ ਐੱਸਡੀਓ, ਡਾ. ਹਰੀ ਚੰਦ ਨੰਗਲ, ਬਲਦੇਵ ਸਿੰਘ ਮਾਣੂੰਕੇ, ਹਰਜਿੰਦਰ ਸਿੰਘ ਕੁੱਸਾ, ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ, ਐੱਸਪੀਡੀ ਅਜੇ ਰਾਜ ਸਿੰਘ, ਨਿਧੜਕ ਸਿੰਘ ਬਰਾੜ, ਜਸਵਿੰਦਰ ਸਿੰਘ ਕੁੱਸਾ ਸਾਬਕਾ ਚੇਅਰਮੈਨ, ਸਤਪਾਲ ਭੋਲਾ ਦਫ਼ਤਰ ਇੰਚਾਰਜ, ਐਂੱਸ.ਡੀ.ਐੱਮ ਗਗਨਦੀਪ, ਡੀ.ਐਂੱਸ.ਪੀ ਅਨਵਰ ਅਲੀ, ਰਣਧੀਰ ਸਿੰਘ ਧੀਰਾ ਇੰਚਾਰਜ ਸੀਆਈਡੀ, ਇੰਦਰਜੀਤ ਗਰਗ ਜੌਲੀ, ਅਕਾਸ਼ਦੀਪ ਸਿੰਘ ਲਾਲੀ ਬੁੱਟਰ, ਮੁਖਤਿਆਰ ਸਿੰਘ ਸਾਬਕਾ ਐੱਸਪੀ, ਅਮਨਦੀਪ ਸਿੰਘ ਸਿੱਧੂ, ਮਨਪ੍ਰੀਤ ਸਿੰਘ ਸੱਤ, ਗੌਰੀ ਮਾਨ, ਬਲਵੀਰ ਸਿੰਘ ਐੱਮਸੀ, ਲਛਮਣ ਸਿੰਘ ਰਾਊਕੇ, ਮਾਣਕ ਸਿੰਘ ਐੱਮਸੀ, ਗੁਰਪ੍ਰੀਤ ਸਿੰਘ ਲੋਪੋਂ, ਬਲਜਿੰਦਰ ਸਿੰਘ ਲੋਪੋਂ, ਮਨਜਿੰਦਰ ਸਿੰਘ ਸਰਪੰਚ, ਸਰਪੰਚ ਗੁਰਵਿੰਦਰ ਸਿੰਘ ਰਾਮੂਵਾਲਾ, ਸਰਪੰਚ ਹਰਜਿੰਦਰ ਸਿੰਘ ਨੱਥੂਵਾਲਾ ਆਦਿ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕ, ਗ੍ਰਾਮ ਪੰਚਾਇਤ, ਕਲੱਬਾਂ ਅਤੇ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਆਗੂਆਂ ਨੇ ਮਾਤਾ ਵਿਦਿਆ ਕੌਰ ਨੂੰ ਅੰਤਿਮ ਵਿਦਾਇਗੀ ਦਿੱਤੀ।


