ਮੋਗਾ, 27 ਜੁਲਾਈ (ਜਸ਼ਨ)-ਆਈ.ਐਸ.ਐਫ.ਕਾਲਜ ਆਫ ਫਾਰਮੇਸੀ ਦੇ ਸਾਲ 2017-18 ਵਿਚ ਨਵੇਂ ਵਿਦਿਆਰਥੀਆਂ ਲਈ ਓਰੀਏਟੇਂਸ਼ਨ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਵਰਕਸ਼ਾਪ ਦਾ ਉਦਘਾਟਨ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸੈਕਟਰੀ ਜਿਨੇਸ਼ ਗਰਗ, ਡਾਇਰੈਕਟਰ ਡਾ. ਜੀ.ਡੀ.ਗੁਪਤਾ, ਉਪ ਪਿ੍ਰੰਸੀਪਲ ਡਾ. ਆਰ.ਕੇ.ਨਾਰੰਗ, ਸਾਰੇ ਐਚ.ਓ.ਡੀ ਅਤੇ ਨਵੇਂ ਵਿਦਿਆਰਥੀਆਂ ਵੱਲੋਂ ਸਾਂਝੇ ਤੌਰ ਤੇ ਜੋਯਤੀ ਪ੍ਰਚੰਡ ਕਰਕੇ ਕੀਤੀ। ਵਰਕਸ਼ਾਪ ਨੂੰ ਸੰਬੋਧਨ ਕਰਦੇ ਚੇਅਰਮੈਨ ਪ੍ਰਵੀਨ ਗਰਗ ਨੇ ਆਏ ਸਾਰੇ ਵਿਦਿਆਰਥੀਆਂ...
News

ਅੰਮ੍ਰਿਤਸਰ, 26 ਜੁਲਾਈ : ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਬਣੀ ਕਾਂਗਰਸ ਹਕੂਮਤ ਦੀ ਆਲੋਚਨਾ ਕਰਦਿਆਂ ਪੁਛਿਆ ਹੈ ਕਿ ਕਿਸਾਨਾਂ ਦੀਆਂ ਆਤਮ ਹਤਿਆਵਾਂ ਕਦੋਂ ਰੁਕਣਗੀਆਂ? ਉਨ੍ਹਾਂ ਕੈਪਟਨ ਸਰਕਾਰ ਵਲੋਂ ਅਖੌਤੀ ਕਰਜ਼ਾ ਮਾਫ਼ੀ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਇਹ ਮਹਿਜ ਸਿਆਸੀ ਡਰਾਮਾ ਕਾਂਗਰਸ ਵਲੋਂ ਕੀਤਾ ਹੈ ਜਿਸ ਨੇ 5 ਏਕੜ ਦੇ ਕਿਸਾਨ ਦਾ ਕਰਜ਼ਾ ਮਾਫ਼ ਕਰਨ ਦਾ ਐਲਾਨ ਕੀਤਾ ਹੈ ਪਰ ਅਮਲ ਵਿਚ...

ਸਮਾਲਸਰ, 26 ਜੁਲਾਈ (ਜਸਵੰਤ ਗਿੱਲ)-ਪਿਛਲੇ ਲੰਮੇ ਸਮੇ ਤੋਂ ਲੋੜਵੰਦ ਬੱਚਿਆਂ ਦੀ ਭਲਾਈ ਲਈ ਅਤੇ ਹੋਣਹਾਰ ਬੱਚਿਆਂ ਲਈ ਸਮੇਂ ਸਮੇ ਤੇ ਸਨਮਾਨ ਸਮਾਰੋਹ ਆਯੋਜਤ ਕਰਦੀ ਆ ਰਹੀ ਭਾਈ ਘਨੱਈਆ ਜੀ ਲੋਕ ਸੇਵਾ ਸੁਸਾਇਟੀ ਭਲੂਰ ਵੱਲੋਂ ਪਿੰਡ ਭਲੂਰ ਦੀਆਂ ਦੋ ਹੋਣਹਾਰ ਵਿਦਿਆਰਥਣਾਂ ਦੇ ਸਨਮਾਨ ਵਾਸਤੇ ਜੀ.ਜੀ.ਐਸ.ਖਾਲਸਾ ਸਕੂਲ ਭਲੂਰ ਦੇ ਵਿਹੜੇ ਵਿੱਚ ਸਨਮਾਨ ਸਮਾਰੋਹ ਕੀਤਾ ਗਿਆ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਸਵੀਰ ਭਲੂਰੀਏ ਨੇ ਦੱਸਿਆ ਕਿ ਅਰਸ਼ਦੀਪ ਕੌਰ ਪੁੱਤਰੀ ਕਰਮਜੀਤ ਸਿੰਘ ਵਾਸੀ...

ਸਮਾਲਸਰ, 26 ਜੁਲਾਈ (ਜਸਵੰਤ ਗਿੱਲ) -ਚੰਗੀਆਂ ਕਿਤਾਬਾਂ ਜੀਵਨ ਜਾਂਚ ਸਿਖਾਉਦੀਆਂ ਹਨ ਅਤੇ ਇੰਨਾ੍ਹ ਤੋਂ ਸਾਨੂੰ ਜੀਵਨ ਦੀ ਵਧੀਆ ਸੇਧ ਮਿਲਦੀ ਹੈ ਇੰਨਾ੍ਹ ਗੱਲਾਂ ਦਾ ਪ੍ਰਗਟਾਵਾ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਮੁੱਖ ਮੈਨੇਜਰ ਅਤੇ ਉੱਘੇ ਸਾਹਿਤਕਾਰ ਜਥੇਦਾਰ ਗੁਰਦੀਪ ਸਿੰਘ ਕੰੰਗ ਨੇ ਕੀਤਾ।ਉਨਾ੍ਹ ਕਿਹਾ ਕਿ ਕਿਤਾਬਾਂ ਵਿੱਚ ਸਾਨੂੰ ਜਿੱਥੇ ਮਨੋਰੰਜਨ, ਹਰ ਤਰਾ੍ਹ ਦੀ ਜਾਣਕਾਰੀ, ਇਤਿਹਾਸ ਅਤੇ ਆਪਣੇ ਅਤੀਤ ਬਾਰੇ ਪਤਾ ਲੱਗਦਾ ਹੈ ਉੱਥੇ ਹੀ ਅਸੀ ਚੰਗੀਆਂ ਕਿਤਾਬਾਂ ਪੜ੍ਹ ਕੇ ਭਵਿੱਖ...

ਕੋਟਕਪੂਰਾ/ਸਮਾਲਸਰ26 ਜੁਲਾਈ (ਜਸਵੰਤ ਗਿੱਲ)-ਆਰਥਿਕ ਮੰਦਹਾਲੀ ਅਤੇ ਸਰਕਾਰਾਂ ਦੇ ਬੇਰੁਖੀ ਕਾਰਨ ਆਤਮਹੱਤਿਆ ਕਰ ਰਹੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਹੱਕ ਵਿੱਚ ਸੜਕ ਤੋਂ ਲੈ ਕੇ ਸੰਸਦ ਤੱਕ ਸੰਘਰਸ਼ ਕਰਨ ਲਈ ਆਮ ਆਦਮੀ ਪਾਰਟੀ ਨੇ ਰਾਜ ਪੱਧਰੀ ਕਿਸਾਨ ਸੰਘਰਸ਼ ਕਮੇਟੀ ਦਾ ਗਠਨ ਕਰਦਿਆਂ ਇਸ ਦੀ ਕਮਾਨ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾ ਨੂੰ ਸੌਂਪੀ ਹੈ। ਸੰਧਵਾ ਨੇ ਦੱਸਿਆ ਕਿ ਸੰਘਰਸ਼ ਕਮੇਟੀ 15 ਅਗਸਤ ਤੋਂ ਪੂਰੇ ਪੰਜਾਬ ਵਿੱਚ ਕਿਸਾਨਾਂ ਦੀ ਰਜਿਸਟ੍ਰੇਸ਼ਨ ਕਰਨੀ ਸ਼ੁਰੂ...

ਕੋਟਕਪੂਰਾ / ਸਮਾਲਸਰ 26 ਜੁਲਾਈ (ਜਸਵੰਤ ਗਿੱਲ)-ਜੋਤੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਵਿਖੇ ਬੱਚਿਆਂ ਦੇ ਭਾਸ਼ਣ, ਲੰਚ ਅਤੇ ਫੈਂਸੀ ਡਰੈਸ ਮੁਕਾਬਲੇ ਕਰਵਾਏ ਗਏ। ਚੰਗਾ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਨੂੰ ਪਿ੍ਰੰਸੀਪਲ ਅਮਨਦੀਪ ਕੌਰ ਨੇ ਸਨਮਾਨਿਤ ਕੀਤਾ। ਇਹ ਰੰਗਾ-ਰੰਗ ਪ੍ਰੋਗਰਾਮ ਬਹੁਤ ਸ਼ਾਨਦਾਰ ਸੀ ਅਤੇ ਮਨਮੋਹਕ ਸੀ। ਇਸ ਸਮਾਗਮ ਵਿੱਚ ਸਾਰੇ ਅਧਿਆਪਕਾਂ ਨੇ ਆਪਣਾ ਯੋਗਦਾਨ ਦਿੱਤਾ। ਸਕੂਲ ਪ੍ਰਬੰਧਕ ਸ਼੍ਰੀਮਤੀ ਤਾਰਾਵੰਤੀ ਨੇ ਬੱਚਿਆਂ ਨੂੰ ਚੰਗੇ ਪ੍ਰੋਗਰਾਮ ਦੀ ਵਧਾਈ...

ਸਮਾਲਸਰ 26 ਜੁਲਾਈ (ਜਸਵੰਤ ਗਿੱਲ)- ਕਸਬਾ ਸਮਾਲਸਰ ਦੇ ਨਜਦੀਕ ਪਿੰਡ ਲੰਡੇ ਵਿਖੇ ਬਾਬਾ ਫਰੀਦ ਸੂਫੀਆਨਾ ਕਾਨਫਰੰਸ ਕਮੇਟੀ ਲੰਡੇ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਹਿਲੀ ਸੂਬਾ ਪੱਧਰੀ ਬਾਬਾ ਫਰੀਦ ਸੂਫੀ ਕਾਨਫਰੰਸ ਪਿੰਡ ਲੰਡੇ ਵਿਖੇ ਕਰਵਾਈ ਗਈ।ਇਸ ਸੂਫੀ ਕਾਨਫਰੰਸ ਵਿੱਚ ਆਲ ਇੰਡੀਆਂ ਉਲਮਾ ਅਤੇ ਮੁਸ਼ਾਇਖ ਬੋਰਡ ਦੇ ਪ੍ਰਧਾਨ ਹਜਰਤ ਅਲਾਮਾ ਸੱਯਦ ਸ਼ਾਹ ਮੁਹੰਮਦ ਅਸ਼ਰਫ-ਅਲ-ਜੀਲਾਨੀ-ਕੁਸ਼ੋਸ਼ਵੀ ਵਿਸ਼ੇਸ਼ ਤੌਰ ਤੇ ਪਹੂੰਚੇ ਇਸ ਸਮੇ ਉਹਨਾਂ ਬਾਬਾ ਫਰੀਦ ਜੀ ਦੇ ਜੀਵਨ ਅਤੇ ਬਾਣੀ...
ਬਰਗਾੜੀ 26 ਜੁਲਾਈ (ਮਨਪ੍ਰੀਤ ਸਿੰਘ ਬਰਗਾੜੀ/ਸਤਨਾਮ ਬੁਰਜ ਹਰੀਕਾ) ਜਲ-ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਫਰੀਦਕੋਟ ਦੇ ਕਰਮਚਾਰੀ ਸੁਖਵਿੰਦਰ ਸਿੰਘ ਅਤੇ ਮਨਵੀਰ ਸਿੰਘ ਦੀ ਅਗਵਾਈ ਹੇਠ ਡੇਰਾ ਬਾਬਾ ਅਮਰਦਾਸ ਰੁਲੀਆ ਸਿੰਘ ਨਗਰ ਬਰਗਾੜੀ ਵਿਖੇ ਕੈਂਪ ਲਾਇਆ ਗਿਆ। ਇਸ ਕੈਂਪ ਵਿੱਚ ਲੋਕਾਂ ਨੂੰ ਆਪਣੇ ਆਲੇ-ਦੁਆਲੇ ਦੀ ਸਫਾਈ ਰੱਖਣ ਲਈ ਪ੍ਰੇਰਤ ਕੀਤਾ ਗਿਆ। ਇਸ ਸਮੇਂ ਜਾਣਕਾਰੀ ਦਿੰਦਿਆਂ ਵਿਭਾਗ ਦੇ ਕਰਮਚਾਰੀਆਂ ਨੇ ਕਿਹਾ ਕਿ ਮਨੁੱਖ ਨੂੰ ਹੋਣ ਵਾਲੀਆਂ ਬਹੁਤੀਆਂ ਬੀਮਾਰੀਆਂ ਦਾ ਕਾਰਨ ਸਫਾਈ...

ਚੰਡੀਗੜ, 27 ਜੁਲਾਈ(ਜਸ਼ਨ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬਾ ਵਾਸੀਆਂ ਬੁਨਿਆਦੀ ਸਹੂਲਤਾਂ ਅਤੇ ਆਫਤਨ ਪ੍ਰਬੰਧਨ ਸੇਵਾਵਾਂ ਦੇਣ ਲਈ ਪੂਰੀ ਤਰਾਂ ਵਚਨਬੱਧ ਹੈ ਅਤੇ ਇਸੇ ਦਿਸ਼ਾ ਵਿੱਚ ਹੰਗਾਮੀ ਹਾਲਤਾਂ ਨਾਲ ਨਜਿੱਠਣ ਲਈ 11 ਮਿਉਸਪਲ ਸ਼ਹਿਰਾਂ ਨੂੰ 11 ਆਧੁਨਿਕ ਫਾਇਰ ਵਾਹਨ ਸੌਂਪੇ ਜਾ ਰਹੇ ਹਨ। ਇਹ ਖੁਲਾਸਾ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਅੱਜ ਸੈਕਟਰ-35 ਸਥਿਤ ਪੰਜਾਬ ਮਿਉਸਪਲ ਭਵਨ ਵਿਖੇ ਸਬੰਧਤ ਸ਼ਹਿਰਾਂ ਦੇ...

ਮੋਗਾ, 26 ਜੁਲਾਈ (ਜਸ਼ਨ)ਮਾਲਵੇ ਦੀ ਆਰ.ਆਈ.ਈ.ਸੀ. ਇਮੀਗਰੇਸ਼ਨ ਸੰਸਥਾ ਲੋਕਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ। ਸੰਸਥਾ ਦੀ ਡਾਇਰੈਕਟਰ ਕੀਰਤੀ ਬਾਂਸਲ ਨੇ ਦੱਸਿਆ ਕਿ ਕਿਸੇ ਵੀ ਵਿਦਿਆਰਥੀ ਨੂੰ ਆਪਣੇ ਮਨਪਸੰਦ ਦੇਸ਼ ਵਿਚ ਜਾਣ ਕੋਈ ਦਿੱਕਤ ਆਉਂਦੀ ਹੈ ਤਾਂ ਸੰਸਥਾ ਵੱਲੋਂ ਉਨਾਂ ਦੇ ਹਰ ਸੁਪਨੇ ਨੂੰ ਪੂਰਾ ਕੀਤਾ ਜਾਂਦਾ ਹੈ। ਸੰਸਥਾ ਰਾਹੀਂ ਹੁਣ ਤੱਕ ਬਹੁਤ ਵਿਦਿਆਰਥੀ ਮਨਚਾਹੀ ਕੰਟਰੀ ਵਿਚ ਜਾ ਕੇ ਆਪਣੇ ਭਵਿੱਖ ਨੂੰ ਰੁਸ਼ਨਾ ਰਹੇ ਹਨ। ਹਰ ਵਾਰ ਦੀ ਤਰਾਂ ਇਸ ਵਾਰ ਅਮਨਦੀਪ ਕੌਰ ਪੁੱਤਰੀ...