News

ਨਿਹਾਲ ਸਿੰਘ ਵਾਲਾ,11 ਜੁਲਾਈ (ਮਨਪ੍ਰੀਤ ਸਿੰਘ)-ਬੀਤੇ ਕੱਲ ਜੰਮੂ ਕਸ਼ਮੀਰ ਦੇ ਜ਼ਿਲੇ ਅਨੰਤਨਾਗ ਵਿੱਚ ਅੱਤਵਾਦੀਆਂ ਵੱਲੋਂ ਅਮਰਨਾਥ ਯਾਤਰਾ ਤੇ ਜਾ ਰਹੇ ਸ਼ਰਧਾਲੂਆਂ ਨੂੰ ਢਾਲ ਬਣਾ ਕੇ ਕੀਤੇ ਗਏ ਹਮਲੇ ਦੀ ਨਿਖੇਧੀ ਕਰਦਿਆਂ ਬ੍ਰਾਹਮਣ ਸਭਾ ਪੰਜਾਬ ਦੇ ਚੇਅਰਮੈਨ ਖਣਮੁੱਖ ਭਾਰਤੀ ਪੱਤੋਂ ਨੇ ਕਿਹਾ ਕਿ ਇਸ ਹਮਲੇ ਵਿੱਚ ਮਾਰੇ ਗਏ ਬੇਕਸੂਰ ਯਾਤਰੀਆਂ ਮੌਤ ਦੇ ਘਾਟ ਉਤਾਰਨ ਵਾਲੇ ਅੱਤਵਾਦੀਆਂ ਨਾਲ ਸਖ਼ਤੀ ਨਾਲ ਨਜਿੱਠੀਆ ਜਾਵੇ ਤਾਂ ਜੋ ਅਜਿਹੇ ਬੁਜਦਿਲ ਕਤਲੋਗਾਰਦ ਕਰਨ ਵਾਲੇ ਦੋਸ਼ੀ ਅਜਿਹੀਆਂ...
ਕੋਟ ਈਸੇ ਖ਼ਾਂ,11 ਜੁਲਾਈ (ਜਸ਼ਨ)-ਕਸਬਾ ਕੋਟ ਈਸੇ ਖਾਂ ਵਿੱਚ ਮੋਗਾ ਛੋਟਾ ਹਾਥੀ ਯੂਨੀਅਨ, ਫਤਿਹਗੜ ਪੰਜਤੂਰ ਅਤੇ ਕੋਟ ਈਸੇ ਖਾਂ ਦੀ ਛੋਟਾ ਹਾਥੀ ਯੂਨੀਅਨ ਦੀ ਇੱਕ ਵਿਸ਼ੇਸ਼ ਮੀਟਿੰਗ ਟਰੱਕ ਯੂਨੀਅਨ ਕੋਟ ਈਸੇ ਖਾਂ ਦੇ ਦਫਤਰ ਵਿਖੇ ਹੋਈ। ਮੀਟਿੰਗ ਵਿੱਚ ਮੋਗਾ ਦੇ ਪ੍ਰਧਾਨ ਲਖਵਿੰਦਰ ਸਿੰਘ ਭੁੱਲਰ ਅਤੇ ਫਤਿਹਗੜ ਪੰਜਤੂਰ ਤੋਂ ਪ੍ਰਧਾਨ ਦਰਸ਼ਨ ਸਿੰਘ ਨੇ ਮੁੱਖ ਰੂਪ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਲਖਵਿੰਦਰ ਸਿੰਘ ਭੁੱਲਰ ਅਤੇ ਕੋਟ ਈਸੇ ਖਾਂ ਦੇ ਛੋਟਾ ਹਾਥੀ ਯੂਨੀਅਨ ਦੇ ਪ੍ਰਧਾਨ ਸੋਨੂੰ...
ਧਰਮਕੋਟ,11 ਜੁਲਾਈ (ਪੱਤਰ ਪਰੇਰਕ) ਧਰਮਕੋਟ ਹਲਕੇ ਦੇ ਪਿੰਡ ਕਮਾਲਕੇ ਵਿਖੇ ਪੀਰ ਬਾਬਾ ਬੂਟੇ ਸ਼ਾਹ ਜੀ ਦੀ ਯਾਦ ਨੂੰ ਸਮਰਪਿਤ ਸਲਾਨਾ ਸੱਭਿਆਚਾਰਕ ਮੇਲਾ ਗਰਾਮ ਪੰਚਾਇਤ, ਪ੍ਰਵਾਸੀ ਭਾਰਤੀ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ‘ਬਾਬਾ ਬੂਟੇ ਸ਼ਾਹ ਕਲੱਬ (ਰਜਿ.) ਪ੍ਰਬੰਧਕ ਕਮੇਟੀ, ਵੱਲੋਂ 13 ਜੁਲਾਈ ਦਿਨ ਵੀਰਵਾਰ (29 ਹਾੜ) ਨੂੰ ਬੜੀ ਹੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਮੇਲੇ ਦੀ ਸਮਾਂ ਸਾਰਣੀ ਵਾਲਾ ਪੋਸਟਰ ਜਾਰੀ ਕਰਦੇ ਹੋਏ ਪ੍ਰਧਾਨ ਗੁਰਮੇਲ ਸਿੰਘ, ਦਿਲਬਾਗ...
ਧਰਮਕੋਟ,11 ਜੁਲਾਈ (ਪੱਤਰ ਪਰੇਰਕ) - ਕੋਟ ਈਸੇ ਖਾਂ ਰੋਡ ’ਤੇ ਸਥਿੱਤ ਇਲਾਕੇ ਦੀ ਨਾਮਵਰ ਆਈਲੈਟਸ ਸੰਸਥਾ ‘ਕਰਵ ਪਲੱਸ ਸਟੱਡੀ ਪਲਾਜਾ’ ਵਿਚ ਵਿਦਿਆਰਥੀਆਂ ਨੂੰ ਸਟੱਡੀ ਵੀਜੇ ਸਬੰਧੀ ਜਾਣਕਾਰੀ ਦੇਣ ਦੇ ਮੰਤਵ ਨਾਲ ਵਿਸ਼ੇਸ਼ ਸੈਮੀਨਾਰ ਸੰਸਥਾ ਦੇ ਐਮ ਡੀ ਅਮਨਦੀਪ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ। ਜਿਸ ਵਿਚ ਸੰਸਥਾ ਅਤੇ ਆਸ-ਪਾਸ ਪਿੰਡਾਂ ਦੇ 70 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਸੰਸਥਾ ਦੇ ਐਮ ਡੀ ਅਮਨਦੀਪ ਸਿੰਘ ਅਤੇ ਡਾਇਰੈਕਟਰ...
ਮੋਗਾ, 11 ਜੁਲਾਈ (ਜਸ਼ਨ)-ਸ਼ਹਿਰ ਦੇ ਪ੍ਰਮੁੱਖ ਸਿੱਖਿਆ ਸੰਸਥਾ ਮਾੳੂਂਟ ਲਿਟਰਾ ਜ਼ੀ ਸਕੂਲ ਪੜਾਈ ਦੇ ਨਾਲ ਨਾਲ ਬੱਚਿਆਂ ਦੇ ਬਹੁਪੱਖੀ ਵਿਕਾਸ ਵੱਲ ਵਿਸ਼ੇਸ਼ ਧਿਆਨ ਕੈਂਦਰਿਤ ਕਰਦਾ ਹੈ। ਇਹ ਸੰਸਥਾ ਬੱਚਿਆਂ ਨੂੰ ਸਮੇਂ ਸਮੇਂ ’ਤੇ ਸਮਾਜਿਕ ਵਿਸ਼ਿਆਂ ਤੋਂ ਵੀ ਜਾਗਰੂਕ ਕਰਦੀ ਰਹਿੰਦੀ ਹੈ। ਇਸੇ ਕੜੀ ਤਹਿਤ ਅੱਜ ਸਕੂਲ ਵਿਚ ਲਾਇਨ ਕੱਲਬ ਮੋਗਾ ਐਕਟਿਵ ਵੱਲੋਂ ਵਿਸ਼ਵ ਜਨਸੰਖਿਆ ਦਿਵਸ ਤੇ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੀ ਸ਼ੁਰੂਆਤ ਕੱਲਬ ਦੇ ਰਿਜ਼ਨ ਚੇਅਰਮੈਨ ਲਾਇਨ ਡਾ: ਪਵਨ ਗਰੋਵਰ ਤੇ...
ਅਜੀਤਵਾਲ ,11 ਜੁਲਾਈ (ਜਸ਼ਨ)-ਮੋਗਾ ਦੇ ਨਜ਼ਦੀਕੀ ਪਿੰਡ ਕੋਕਰੀ ਫੂਲਾ ਸਿੰਘ ਵਿਖੇ ਇੱਕ ਕਿਸਾਨ ਨੇ ਜ਼ਹਿਰਲੀ ਚੀਜ਼ ਖਾ ਕੇ ਆਤਮ ਹੱਤਿਆ ਕਰ ਲਈ । ਬੀਤੇ ਕੱਲ ਉਹ ਆਪਣੀ ਮਾਰੂਤੀ ਕਾਰ ਤੇ ਅਜੀਤਵਾਲ ਤੋਂ ਆਪਣੇ ਪਿੰਡ ਕੋਕਰੀ ਫੂਲਾ ਸਿੰਘ ਨੂੰ ਆ ਰਿਹਾ ਸੀ, ਜਦ ਉਹ ਮਟਵਾਣੀ ਵਾਲੇ ਆਰੇ ਕੋਲ ਪੁਹੰਚਿਆ ਤਾਂ ਉਸ ਨੇ ਗੱਡੀ ਵਿਚ ਹੀ ਕੋਈ ਜ਼ਹਿਰੀਲੀ ਚੀਜ ਖਾ ਲਈ ਤੇ ਗੱਡੀ ਕੋਲੋਂ ਜਦ ਪਿੰਡ ਵਾਸੀ ਜਤਿੰਦਰ ਸਿੰਘ ਲੰਘਿਆ ਤਾਂ ਉਸ ਨੇ ਦੇਖਿਆ ਕਿ ਜਸਵੀਰ ਸਿੰਘ ਜੱਸੀ ਗੱਡੀ ਵਿਚ ਬੇਹੋਸ਼ੀ ਦੀ ਹਾਲਤ...
ਬਿਲਾਸਪੁਰ ,11 ਜੁਲਾਈ (ਜਸ਼ਨ)-ਭਾਰਤ ਚੋਣ ਕਮਿਸ਼ਨ ਵੱਲੋਂ ਕੋਈ ਵੀ ਵੋਟਰ ਵਾਂਝਾ ਨੇ ਰਹੇ ਤਹਿਤ 31 ਜੁਲਾਈ 2017 ਤੱਕ ਨਵੇਂ ਵੋਟਰਾਂ ਦੀ ਰਜਿਸ਼ਟ੍ਰੇਸ਼ਨ ਕੀਤੀ ਜਾਵੇਗੀ। ਚੋਣਕਾਰ ਰਜਿਸ਼ਟ੍ਰੇਸ਼ਨ ਹਲਕਾ ਨਿਹਾਲ ਸਿੰਘ ਵਾਲਾ (071) ਦੇ ਦਿਸ਼ਾ ਨਿਰਦੇਸ਼ ਅਨੁਸਾਰ ਪਿੰਡ ਭਾਗੀਕੇ ਦੇੇ ਬੂਥ ਨੰ. 172,173 ਅਤੇ 174 ਵਿਖੇ ਵੋਟਾਂ ਬਣਾਉਣ ਦਾ ਕੰਮ ਕੀਤਾ ਗਿਆ। ਕੇਂਦਰਾਂ ਤੇ ਬੀ.ਐਲ.ਓ. ਤਰਲੋਚਨ ਸਿੰਘ, ਦਿਲਬਾਗ ਸਿੰਘ ਅਤੇ ਗੁਰਬਿੰਦਰ ਸਿੰਘ ਨੇ ਇਸ ਸੰਬੰਧੀ ਫਾਰਮ ਭਰ ਕੇ ਰਜਿਸ਼ਟ੍ਰੇਸ਼ਨ ਕੀਤੀ।
ਮੋਗਾ, 11 ਜੁਲਾਈ (ਜਸ਼ਨ)- ਅਮਰਨਾਥ ਦੀ ਯਾਤਰਾ ਲਈ ਜਾ ਰਹੇ ਸ਼ਰਧਾਲੂਆਂ ਤੇ ਅਨੰਤਨਾਗ ਵਿਖੇ ਅੱਤਵਾਦੀਆਂ ਵਲੋਂ ਕੀਤੇ ਹਮਲੇ ਦੀ ਨਿੰਦਾ ਕਰਦੇ ਹੋਏ ਮੋਗਾ ਹਲਕੇ ਦੇ ਵਿਧਾਇਕ ਡਾ. ਹਰਜੋਤ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ, ਜਿਸਦੀ ਜਿੰਨੀ ਨਿੰਦਾ ਕੀਤੀ ਜਾਵੇ ਉਨ੍ਹੀ ਹੀ ਘੱਟ ਹੈ। ਡਾ. ਹਰਜੋਤ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਧਾਰਮਿਕ ਯਾਤਰਾ ਤੇ ਜਾਣ ਵਾਲੇ ਯਾਤਰੀਆਂ ਦੀ ਰੱਖਿਆ ਦੇ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਹਨ ਤਾਂ ਕਿ ਅਮਰਨਾਥ ਜਾਂ ਕਿਸੇ ਹੋਰ ਧਾਰਮਿਕ ਯਾਤਰਾ...
* ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਨੇ 160 ਵਿਧਵਾ ਔਰਤਾਂ ਨੂੰ ਵੰਡੇ ਪੈਨਸ਼ਨਾਂ ਦੇ ਚੈਕ ਮੋਗਾ, 11 ਜੁਲਾਈ (ਜਸ਼ਨ): ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ.ਪੀ. ਸਿੰਘ ਉਬਰਾਏ ਆਪਣੇ ਸੇਵਾ ਕਾਰਜਾਂ ਕਰਕੇ ਦੁਨੀਆ ਦੇ ਮਹਾਨ ਲੋਕਾਂ ਵਿੱਚ ਸ਼ਾਮਿਲ ਹੋ ਗਏ ਹਨ, ਜੋ ਕਿ ਪਹਿਲਾਂ ਸਿਰਫ ਇੱਕ ਮਹਾਨ ਸਿੱਖ ਦੇ ਰੂਪ ਵਿੱਚ ਜਾਣੇ ਜਾਂਦੇ ਸਨ । ਇਹ ਦੁਨੀਆ ਭਰ ਦੇ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ ਕਿ ਡਾ. ਉਬਰਾਏ ਨੇ ਭਾਈ ਘਨਈਆ ਜੀ ਦੀ ਵਿਰਾਸਤ ਨੂੰ...
ਮੋਗਾ,10 ਜੁਲਾਈ (ਜਸ਼ਨ)-ਲੋਕ ਹਿਤਾਂ ਦੀ ਰਾਖੀ ਦੇ ਦਾਅਵੇ ਕਰਨ ਵਾਲੇ ਮੋਗਾ ਜ਼ਿਲੇ ਦੇ ਕੌਂਸਲਰਾਂ ਵੱਲੋਂ ਨਗਰ ਨਿਗਮ ਦੇ ਮੇਅਰ ਅਕਸ਼ਿਤ ਜੈਨ ਖਿਲਾਫ ਵਿੱਢੀ ਹੋਈ ਮੁਹਿੰਮ ਤਹਿਤ ਪਿਛਲੇ ਲੰਬੇ ਸਮੇਂ ਤੋਂ ਧਰਨੇ ਮੁਜਾਹਰੇ ਅਤੇ ਮਰਨ ਵਰਤ ਰੱਖ ਕੇ ਕੀਤੇ ਜਾ ਰਹੇ ਰੋਹ ਪ੍ਰਦਰਸ਼ਨ ਨੂੰ ਅੱਗੇ ਤੋਰਦੇ ਹੋਏ ਪ੍ਰਦਰਸ਼ਨਕਾਰੀ ਅੱਜ ਸੜਕਾਂ ’ਤੇ ਆ ਗਏ। ਵਿਰੋਧ ਕਰ ਰਿਹਾ ਕੌਂਸਲਰਾਂ ਦਾ ਇੱਕ ਧੜਾ ਮੋਗਾ ਦੇ ਮੈਜਿਸਟਿਕ ਰੋਡ ਚੌਂਕ ਵਿੱਚ ਚਾਰੋਂ ਪਾਸੇ ਦਾ ਰਸਤਾ ਰੋਕ ਕੇ ਧਰਨਾ ਲਗਾ ਕੇ ਬੈਠ ਗਿਆ।...

Pages