News

ਮੋਗਾ,21 ਅਕਤੂਬਰ (ਜਸ਼ਨ)-ਮੋਗਾ ਪੁਲਿਸ ਨੇ ਅੱਜ ਉਸ ਸਮੇਂ ਵੱਡੀ ਸਫਲਤਾ ਹਾਸਲ ਕੀਤੀ ਜਦੋਂ ਪਿਛਲੇ ਦਿਨੀਂ 7 ਅਤੇ 8 ਅਕਤੂਬਰ ਦੀ ਰਾਤ ਨੂੰ ਬਾਘਾ ਪੁਰਾਣਾ ਦੇ ਸਿੱਧੂ ਗੰਨ ਹਾੳੂਸ ਤੋਂ ਚੋਰੀ ਕੀਤੀਆਂ ਗਈਆਂ 12 ਬੋਰ ਦੀਆਂ 5 ਬੰਦੂਕਾਂ ਬਰਾਮਦ ਕਰ ਲਈਆਂ । ਅੱਜ ਐੱਸ ਐੱਸ ਪੀ ਦਫਤਰ ਵਿਖੇ ਵਿਸ਼ੇਸ਼ ਪ੍ਰੈਸ ਕਾਨਫਰੰਸ ਦੌਰਾਨ ਜ਼ਿਲਾ ਪੁਲਿਸ ਮੁਖੀ ਰਾਜਜੀਤ ਸਿੰਘ ਹੁੰਦਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਸ.ਪੀ.ਡੀ. ਵਜ਼ੀਰ ਸਿੰਘ, ਡੀ.ਐਸ.ਪੀ. ਇਨਵੈਸਟੀਗੇਸ਼ਨ ਸਰਬਜੀਤ...
ਚੰਡੀਗੜ, 21 ਅਕਤੂਬਰ(ਪੱਤਰ ਪਰੇਰਕ)-ਸਰਕਾਰੀ ਸਕੂਲਾਂ ਅੰਦਰ ਬਿਹਤਰ ਵਿਦਿਅਕ ਮਾਹੌਲ ਸਿਰਜਣ ਅਤੇ ਮੌਜੂਦਾ ਸਟਾਫ਼ ਦੀਆਂ ਸੇਵਾਵਾਂ ਸੁਚੱਜੇ ਅਤੇ ਲੋੜਵੰਦ ਥਾਂ ਉਤੇ ਲੈਣ ਦੇ ਮਕਸਦ ਲਈ ਸਿੱਖਿਆ ਵਿਭਾਗ ਵੱਲੋਂ 20 ਤੋਂ ਘੱਟ ਵਿਦਿਆਰਥੀਆਂ ਵਾਲੇ ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਨੇੜਲੇ ਇਕ ਕਿੱਲੋਮੀਟਰ ਘੇਰੇ ਅੰਦਰ ਵਾਲੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਮਰਜ਼ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਖੁਲਾਸਾ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਅੱਜ ਚੰਡੀਗੜ ਵਿਖੇ ਜਾਰੀ ਪ੍ਰੈਸ ਬਿਆਨ...
ਮੋਗਾ 21 ਅਕਤੂਬਰ-(ਜਸ਼ਨ)-ਡਿਪਟੀ ਕਮਿਸ਼ਨਰ ਸ. ਦਿਲਰਾਜ ਸਿੰਘ ਆਈ.ਏ.ਐਸ ਨੇ ਅੱਜ ਇੱਥੇ ਦੱਸਿਆ ਕਿ ਜ਼ਿਲੇ ਦੀਆਂ ਮੰਡੀਆਂ ਵਿੱਚ 20 ਅਕਤੂਬਰ ਤੱਕ 2 ਲੱਖ 85 ਹਜ਼ਾਰ 18 ਮੀਟਿ੍ਰਕ ਟਨ ਝੋਨੇ ਦੀ ਖਰੀਦ ਹੋ ਚੁੱਕੀ ਹੈ। ਉਨਾਂ ਦੱਸਿਆ ਕਿ ਮੰਡੀਆਂ ਵਿੱਚ ਝੋਨੇ ਦੀ ਆਮਦ 2 ਲੱਖ 98 ਹਜ਼ਾਰ 634 ਮੀਟਿ੍ਰਕ ਟਨ ’ਤੇ ਪੁੱਜ ਗਈ ਹੈ, ਜਦਕਿ ਪਿਛਲੇ ਸਾਲ ਇਸ ਦਿਨ ਤੱਕ 2 ਲੱਖ 40 ਹਜ਼ਾਰ 269 ਮੀਟਿ੍ਰਕ ਟਨ ਸੀ। ਸ. ਦਿਲਰਾਜ ਸਿੰਘ ਨੇ ਦੱਸਿਆ ਕਿ ਜ਼ਿਲੇ ਵਿੱਚ ਝੋਨੇ ਦੀ ਖ੍ਰੀਦ ਨਿਰਵਿਘਨ ਚੱਲ ਰਹੀ ਹੈ...
ਮੋਗਾ, 21 ਅਕਤਬੂਰ (ਜਸ਼ਨ)-ਮਾਲਵੇ ਦੀ ਨਾਮਵਰ ਇਮੀਗਰੇਸ਼ਨ ਸੰਸਥਾ ਆਰ.ਆਈ.ਈ.ਸੀ. ਕਾਨੂੰਨੀ ਢੰਗ ਨਾਲ ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿਚ ਉੱਚ ਵਿੱਦਿਆ ਲਈ ਭੇਜਣ ਵਿਚ ਅਹਿਮ ਭੂਮਿਕਾ ਨਿਭਾਅ ਰਹੀ ਹੈ ਉੱਥੇ ਸਪਾੳੂਸ ਵੀਜ਼ੇ ਵੀ ਸਫਲਤਾ ਪੂਰਵਕ ਲਗਵਾ ਕੇ ਦੇ ਰਹੀ ਹੈ। ਹੁਣੇ ਹੁਣੇ ਸੰਸਥਾ ਵੱਲੋਂ ਬਠਿੰਡਾ ਜ਼ਿਲੇ ਦੇ ਪਿੰਡ ਭਾਈਪੁਰਾ ਤੋਂ ਬਲਕਰਨਜੀਤ ਸਿੰਘ ਪੁੱਤਰ ਜਗਸੀਰ ਸਿੰਘ ਦਾ ਆਸਟਰੇਲੀਆ ਦਾ ਸਪਾੳੂਸ ਵੀਜ਼ਾ ਲਗਵਾ ਕੇ ਦਿੱਤਾ ਗਿਆ । ਡਾਇਰੈਕਟਰ ਕੀਰਤੀ ਬਾਂਸਲ ਅਤੇ ਡਾਇਰੈਕਟਰ ਰੋਹਿਤ...
ਮੋਗਾ,21 ਅਕਤੂਬਰ (ਜਸ਼ਨ)-ਯੂਨੀਵਰਸਲ ਫਸਟ ਚੁਆਇਸ ਐਜੂਕੇਸ਼ਨ ਅਮਿੰ੍ਰਤਸਰ ਰੋਡ ਮੋਗਾ ,ਜੋ ਕਿ ਆਈਲੈਟਸ, ਨੈਨੀ, ਸਪੋਕਨ ਇੰਗਲਿਸ਼ ਦੇ ਨਾਲ ਨਾਲ ਸਟੱਡੀ ਵੀਜ਼ਾ, ਸੁਪਰ ਵੀਜ਼ਾ ਅਤੇੇ ਆਨਲਾਈਨ ਮਲਟੀਪਲ ਵੀਜ਼ਾ ਦੇ ਖੇਤਰ ਵਿਚ ਮਾਹਿਰ ਜਾਣਿਆ ਜਾਂਦਾ ਹੈ। ਇਸ ਸੰਸਥਾਂ ਨੇ ਬਿਕਰਮ ਸਿੰਘ ਰੰਧਾਵਾ ਵਾਸੀ ਮੋਗਾ ਦਾ ਆਸਟਰੇਲੀਆ ਦਾ ਮਲਟੀਪਲ ਵੀਜ਼ਾ ਲਗਵਾ ਕੇ ਦਿੱਤਾ ਹੈ। ਇਸ ਦੌਰਾਨ ਬਿਕਰਮ ਸਿੰਘ ਨੇ ਵੀਜ਼ਾ ਲੈਣ ਉਪਰੰਤ ਸੰਸਥਾ ਦੇ ਡਾਇਰੈਕਟਰ ਬਲਦੇਵ ਸਿੰਘ ਵਿਰਦੀ ਦਾ ਬਹੁਤ ਬਹੁਤ ਧੰਨਵਾਦ ਕੀਤਾ।...
*ਪੁਲਿਸ ਲਾਈਨ ਮੋਗਾ ਵਿਖੇ ‘ਪੁਲਿਸ ਸਮਿ੍ਰਤੀ ਦਿਵਸ‘ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ,ਸ਼ਹੀਦ ਜਵਾਨਾਂ ਦੇ 39 ਪ੍ਰੀਵਾਰਕ ਮੈਂਬਰਾਂ ਨੂੰ ਕੀਤਾ ਸਨਮਾਨਿਤ ਮੋਗਾ 21 ਅਕਤੂਬਰ(ਜਸ਼ਨ)-ਜ਼ਿਲਾ ਪੁਲਿਸ ਮੋਗਾ ਵੱਲੋਂ ਅੱਜ ਸਥਾਨਕ ਪੁਲਿਸ ਲਾਈਨ ਵਿਖੇ ਭਾਰਤ ਦੀ ਏਕਤਾ ਅਤੇ ਆਖੰਡਤਾ ਨੂੰ ਬਰਕਰਾਰ ਰੱਖਣ ਲਈ ਸ਼ਹੀਦੀਆਂ ਪਾਉਣ ਵਾਲੇ ਬਹਾਦਰ ਪੁਲਿਸ ਅਫ਼ਸਰਾਂ ਅਤੇ ਜਵਾਨਾਂ ਨੂੰ ਸ਼ਰਧਾਂਜ਼ਲੀ ਦੇਣ ਲਈ ‘ਪੁਲਿਸ ਸਮਿਤੀ ਦਿਵਸ‘ ਮਨਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਸੀਨੀਅਰ ਪੁਲਿਸ ਕਪਤਾਨ ਮੋਗਾ ਸ...
ਸਮਾਲਸਰ,21 ਅਕਤੂਬਰ (ਗਗਨਦੀਪ)-ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਦੀਵਾਲੀ ਦੇ ਤਿਉਹਾਰ ‘ਤੇ ਪਟਾਕਿਆਂ ਦੀ ਵਿਕਰੀ ਸਬੰਧੀ ਜਾਰੀ ਕੀਤੀਆਂ ਹਦਾਇਤਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਕੇ ਦੁਕਾਨਦਾਰਾਂ ਨੇ ਪਟਾਕਿਆਂ ਦੇ ਸਟਾਲ ਵੀ ਲਾਏ ਅਤੇ ਦੋ ਦਿਨ ਪਟਾਕਿਆਂ ਦੀ ਖੁੱਲੀ ਸੇਲ ਵੀ ਕੀਤੀ,ਪਰ ਪ੍ਰਸ਼ਾਸ਼ਨ ਦੁਆਰਾ ਕੀਤੇ ਦਾਅਵਿਆਂ ਮੁਤਾਬਕ ਕੋਰਟ ਦੇ ਹੁਕਮਾਂ ਨੂੰ ਲਾਗੂ ਕਰਵਾਉਣ ਸਬੰਧੀ ਕੋਈ ਸਖਤੀ ਨਜ਼ਰ ਨਹੀਂ ਆਈ, ਸਗੋਂ ਪੁਲਿਸ ਮੁਲਾਜ਼ਮ ਬੇਫਿਕਰੀ ਨਾਲ ਹੱਸ ਖੇਡ ਕੇ ਪਟਾਕੇ ਵੇਚਣ...
ਮੋਗਾ, 20 ਅਕਤੂਬਰ (ਜਸ਼ਨ) : ਮੋਗਾ ਜ਼ਿਲੇ ਦੇ ਪਿੰਡ ਚੂਹੜਚੱਕ ਵਿਖੇ ਸੋਗ ਦੀ ਲਹਿਰ ਦੌੜ ਗਈ, ਜਦੋਂ ਰੁੜਕੀ ਵਿਖੇ ਟਰੇਨਿੰਗ ਲੈ ਰਹੇ ਫੌਜੀ ਜਵਾਨ ਜਸਪ੍ਰੀਤ ਸਿੰਘ ਦੀ ਬੀਮਾਰੀ ਕਾਰਨ ਭਰ ਜਵਾਨੀ ’ਚ ਮੌਤ ਹੋ ਗਈ । ਫੌਜੀ ਜਸਪ੍ਰੀਤ ਸਿੰਘ ਦੀ ਮਿ੍ਰਤਕ ਦੇਹ ਨੰੂ ਅੱਜ ਫੌਜ ਦੇ ਅਧਿਕਾਰੀਆਂ ਯਸ਼ਪਾਲ ਸਿੰਘ, ਅਜੇ ਕੁਮਾਰ, ਦਾਤਾ ਰਾਮ ਦੀ ਅਗਵਾਈ ਹੇਠ ਫੌਜੀ ਸਲਾਮੀ ਟੁਕੜੀ ਅਧੀਨ ਪਿੰਡ ਚੂਹੜਚੱਕ ਵਿਖੇ ਫੌਜ ਦੇ ਰਸਮ ਓ ਰਿਵਾਜ ਅਨੁਸਾਰ ਮਿ੍ਰਤਕ ਦੇਹ ਨੰੂ ਅਗਨ ਭੇਟ ਕੀਤਾ। ਨੌਜਵਾਨ ਦੀ...
ਸਮਾਲਸਰ, 20 ਅਕਤੂਬਰ (ਜਸਵੰਤ ਗਿੱਲ)- ਦਰਵੇਸ਼ ਡੈਂਟਲ ਕਲੀਨਕ ਸਮਾਲਸਰ ਦੇ ਡਾਕਟਰ ਪ੍ਰਦੀਪ ਅਰੋੜਾ ਅਤੇ ਹਰਮਨਦੀਪ ਸਿੰਘ ਕੈਂਥ ਨੇ ਇਸ ਵਾਰ ਦੀਵਾਲੀ ਨੂੰ ਯਾਦਗਾਰ ਬਣਾਉਣ ਲਈ ਵਿਸ਼ੇਸ਼ ਉਪਰਾਲਾ ਕੀਤਾ ਹੈ। ਇਸ ਵਿਸ਼ੇਸ਼ ਉਪਰਾਲੇ ਤਹਿਤ ਦੋਵਾਂ ਨੌਜਵਾਨਾਂ ਨੇ ਝੁੱਗੀਆਂ ‘ਚ ਰਹਿ ਰਹੇ ਬੱਚਿਆਂ ਕੋਲ ਜਾ ਕੇ ਸਰੀਰ ਦੀ ਸਫਾਈ ਸਬੰਧੀ ਜਾਗਰੂਕ ਕੀਤਾ ਅਤੇ ਕਰੀਬ ਪੰਜਾਹ ਛੋਟੇ ਬੱਚਿਆਂ ਨੂੰ ਟੂਥਪੇਸਟ ਤੇ ਬੁਰਸ਼ ਵੰਡੇ। ਇੰਨ੍ਹਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਸਾਡੇ ਮਨ ਵਿੱਚ ਕੁਝ ਵਿਲੱਖਣ ਕਰਨ...
*ਅਗਲਾ ਪ੍ਰੋ. ਮੋਹਨ ਸਿੰਘ ਮੇਲਾ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ-ਗਰੇਵਾਲ,ਲਵਲੀ ਲੁਧਿਆਣਾ : 20 ਅਕਤੂਬਰ (ਗਿਆਨ ਸਿੰਘ) ਪ੍ਰੋ. ਮੋਹਨ ਸਿੰਘ ਯਾਦਗਾਰੀ ਫ਼ਾਊਡੇਸ਼ਨ ਅਤੇ ਜਗਦੇਵ ਸਿੰਘ ਜੱਸੋਵਾਲ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਸਾਂਝੇ ਤੌਰ ‘ਤੇ ਪ੍ਰੋ.ਮੋਹਨ ਸਿੰਘ ਦੇ 113ਵੇਂ ਜਨਮ ਦਿਵਸ ਤੇ 39ਵਾਂ ਅੰਤਰਰਾਸ਼ਟਰੀ ਪ੍ਰੋ. ਮੋਹਨ ਸਿੰਘ ਮੇਲਾ ਆਯੋਜਿਤ ਕੀਤਾ ਗਿਆ, ਜਿਸ ਵਿਚ ਪੰਜਾਬ ਭਰ ਤੋਂ ਪ੍ਰਸਿੱਧ ਸਾਹਿਤਕਾਰ, ਕਲਾਕਾਰ,ਬੁੱਧੀਜੀਵੀ, ਕਲਾਪ੍ਰੇਮੀ ਅਤੇ ਸਰੋਤੇ...

Pages