News

ਮੋਗਾ,15 ਜੁਲਾਈ (ਜਸ਼ਨ)- ਕਨੇਡਾ ਸਰਕਾਰ ਤੋਂ ਮਾਨਤਾ ਪ੍ਰਾਪਤ ਇੰਮੀਗਰੇਸ਼ਨ ਅਤੇ ਆਈਲੈਟਸ ਦੇ ਖੇਤਰ ਵਿਚ ਨੰਬਰ ਇਕ ਰਹਿਣ ਵਾਲੀ ਮੈਕਰੋ ਗਲੋਬਲ ਇੰਮੀਗਰੇਸ਼ਨ ਸੰਸਥਾ ਤੋਂ ਆਈਲੈਟਸ ਦੀ ਤਿਆਰੀ ਕਰਨ ਵਾਲੇ ਮਨਜਿੰਦਰ ਸਿੰਘ ਚੌਹਾਨ ਨੇ ‘ਇੰਟਰਨੈਸ਼ਨਲ ਇੰਗਲਿਸ਼ ਲੈਂਗੂਏਜ ਟੈਸਟਿੰਗ ਸਿਸਟਮ’ ’ਚੋਂ 6 ਬੈਂਡ ਲੈ ਕੇ ਕਨੇਡਾ ਵਿਚ ਉੱਚ ਵਿੱਦਿਆ ਲੈਣ ਦੇ ਸੁਪਨੇ ਨੂੰ ਸਾਕਾਰ ਕਰ ਲਿਆ ਹੈ। ਕੋਟ-ਈਸੇ-ਖਾਂ ਵਾਸੀ ਹਰਮੇਲ ਸਿੰਘ ਦੇ ਸਪੁੱਤਰ ਮਨਜਿੰਦਰ ਸਿੰਘ ਚੌਹਾਨ ਨੇ ਮੈਕਰੋਗਲੋਬਲ ਮੋਗਾ ਦੇ...
ਮੋਗਾ,15 ਜੁਲਾਈ (ਜਸ਼ਨ)-ਮੋਗਾ ਸ਼ਹਿਰ ਦਾ ਵਸਨੀਕ ਅਤੇ ਸੁਰੀਲੀ ਆਵਾਜ਼ ਦਾ ਧਨੀ ਗਾਇਕ ਰੀਤ ਰਤਨ ਜਿਸ ਨੇ ਗਾਇਕੀ ਰਾਹੀਂ ਪੰਜਾਬੀ ਮਾਂ ਬੋਲੀ ਦੀ ਝੋਲੀ ਵਿਚ ਅਨੇਕਾਂ ਪੰਜਾਬੀ ਵਿਰਸੇ ਨੂੰ ਸਮਰਪਿਤ ਗੀਤ ਪਾ ਕੇ ਵਾਹ ਵਾਹ ਖੱਟੀ ਹੈ ਅਤੇ ਹੁਣ ਫ਼ਿਰ ਸਿੰਗਲ ਵੀਡੀਓ ਟਰੈਕ ‘ਬੰਮਬੰਮ ਬੋਲੇ’ ਨਾਲ ਚਰਚਾ ਵਿਚ ਹੈ। ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਦੌਰਾਨ ਉਨਾਂ ਦੱਸਿਆ ਕਿ ਸਾਡੇ ਇਸ ਵੀਡੀਓ ਟਰੈਕ ਨੂੰ ਯੂਟਿਯੂਬ ’ਤੇ ਬੇਹੱਦ ਪਿਆਰ ਮਿਲ ਰਿਹਾ ਹੈ। ਜਿਸ...
ਸਮਾਲਸਰ,15 ਜੁਲਾਈ (ਜਸਵੰਤ ਗਿੱਲ)-ਜ਼ਿਲਾ ਸਿੱਖਿਆ ਅਫਸਰ ਗੁਰਦਰਸ਼ਨ ਸਿੰਘ ਬਰਾੜ ਤੇ ਜ਼ਿਲਾ ਸਹਾਇਕ ਅਫਸਰ ਖੇਡਾਂ ਇੰਦਰਪਾਲ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ੋਨ ਬਾਘਾ ਪੁਰਾਣਾ ਦੀ ਮੀਟਿੰਗ ਵੀਰ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਨੱਥੂਵਾਲਾ ਗਰਬੀ ਵਿਖੇ ਪਿ੍ਰੰਸੀਪਲ ਤੇਜਿੰਦਰ ਕੌਰ ਗਿੱਲ ਦੀ ਪ੍ਰਧਾਨਗੀ ਹੇਠ ਹੋਈ।ਇਸ ਮੀਟਿੰਗ ਦੌਰਾਨ ਜ਼ੋਨ ਬਾਘਾ ਪੁਰਾਣਾ ਦੇ ਸਾਰੇ ਪਿ੍ਰੰਸੀਪਲ, ਹੈੱਡਮਾਸਟਰ, ਡੀ.ਪੀ.ਈ. ਤੇ ਪੀ.ਟੀ.ਆਈ. ਹਾਜ਼ਿਰ ਸਨ। ਜਿਸ ਵਿੱਚ ਵੀਰ ਸਿੰਘ...
ਸਮਾਲਸਰ,15 ਜੁਲਾਈ (ਜਸਵੰਤ ਗਿੱਲ)-ਇੱਥੋਂ ਨਜ਼ਦੀਕ ਮੋਗਾ-ਕੋਟਕਪੂਰਾ ਮੁੱਖ ਮਾਰਗ ‘ਤੇ ਸਥਿਤ ਕੋਠੇ ਸੰਧੂਆਂ ਵਾਲੇ ਗੁਰੂ ਤੇਗ ਬਹਾਦਰ ਗੜ ਸਮਾਲਸਰ ਵਿਖੇ ਆਵਾਰਾ ਗਾਂ ਅੱਗੇ ਆਉਣ ਕਰਕੇ ਸਾਈਕਲਾ ਦਾ ਭਰਿਆ ਕੈਂਟਰ ਪਲਟ ਜਾਣ ਨਾਲ ਡਰਾਇਵਰ ਸਮੇਤ ਚਾਰ ਵਿਅਕਤੀ ਦੇ ਜਖਮੀ ਹੋ ਜਾਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਅੱਜ ਸਵੇਰੇ ਸਾਈਕਲਾ ਦਾ ਭਰਿਆ ਕੈਂਟਰ ਨੰਬਰ ਪੀਬੀ 10 ਸੀ ਸੀ 1281 ਮੋਗੇ ਵੱਲ ਤੋਂ ਕੋਟਕਪੂਰਾ ਵੱਲ ਨੂੰ ਜਾ ਰਿਹਾ ਸੀ।ਜਿਵੇਂ ਹੀ ਕੈਂਟਰ ਰੋਡੇ ਕਾਲਜ ਤੋਂ ਅੱਗੇ...
ਮੋਗਾ 15 ਜੁਲਾਈ (ਜਸ਼ਨ)-ਜ਼ਿਲਾ ਮੈਜਿਸਟ੍ਰੇਟ ਮੋਗਾ ਸ. ਦਿਲਰਾਜ ਸਿੰਘ ਵੱਲੋਂ ਫ਼ੌਜਦਾਰੀ ਜ਼ਾਬਤਾ ਸੰਘਤਾ ਦੀ ਧਾਰਾ 144 ਤਹਿਤ ਬੱਸ ਅੱਡਾ ਮੋਗਾ ਤੋਂ ਬੱਸਾਂ ਦੀ ਆਵਾਜਾਈ ‘ਚ ਤਬਦੀਲੀ ਦੇ ਹੁਕਮ ਜਾਰੀ ਕੀਤੇ ਗਏ ਸਨ, ਜਿੰਨਾਂ ਤਹਿਤ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਲੁਧਿਆਣਾ, ਬਰਨਾਲਾ, ਕੋਟਕਪੂਰਾ, ਬਠਿੰਡਾ ਆਦਿ ਸਹਿਰਾਂ ਨੂੰ ਆਉਣ-ਜਾਣ ਵਾਲੀਆਂ ਬੱਸਾਂ ਦਾ ਰੂਟ ਲੁਹਾਰਾ ਬਾਈ-ਪਾਸ ਅਤੇ ਫਿਰੋਜਪੁਰ, ਫ਼ਰੀਦਕੋਟ ਨੂੰ ਆਉਣ-ਜਾਣ ਵਾਲੀਆਂ ਬੱਸਾਂ ਦਾ ਰੂਟ ਤਿਕੋਨੀ ਜੀਰਾ ਰੋਡ ਤੋਂ ਪੁਲ...
ਮੋਗਾ, 14 ਜੁਲਾਈ (ਸਰਬਜੀਤ ਰੌਲੀ): ਪਿੰਡ ਤਲਵੰਡੀ ਭੰੰਗੇਰੀਆਂ ਦੇ ਵਿਦੇਸ਼ਾਂ ਵਿੱਚ ਰਹਿੰਦੇ ਐਨ.ਆਰ.ਆਈ. ਪਰਿਵਾਰਾਂ ਨੇ ਵਿਦੇਸ਼ਾਂ ਵਿੱਚ ਰਹਿੰਦਿਆਂ ਹਮੇਸ਼ਾ ਪਿੰਡ ਦੇ ਸਮਾਜ ਸੇਵੀ ਕੰਮਾਂ ਵਿੱਚ ਵੱਡਾ ਯੋਗਦਾਨ ਪਾਇਆ। ਇਹਨਾਂ ਐੱਨ ਆਰ ਆਈ ਵੀਰਾਂ ਨੇ ਧੰਨ ਧੰਨ ਸੰਤ ਬਾਬਾ ਬਿਸ਼ਨ ਸਿੰਘ ਜੀ ਭੋਰੇ ਵਾਲਿਆਂ ਦੀ ਯਾਦ ’ਚ ਸਮਸ਼ਾਨ ਘਾਟ ਕਮੇਟੀ ਨੂੰ 51 ਹਜ਼ਾਰ ਰੂਪੈ ਭੇਜੇ ਅਤੇ ਸ਼ਮਸਾਨ ਘਾਟ ਕਮੇਟੀ ਨੂੰ ਪਾਣੀ ਵਾਲੀ ਸਟੀਲ ਦੀ ਟੈਂਕੀ ਬਣਾ ਕੇ ਦਿੱਤੀ। ਇਹ ਟੈਂਕੀ ਕਮੇਟੀ ਮੈਬਰਾਂ ਨੂੰ...
ਸਮਾਲਸਰ,14 ਜੁਲਾਈ (ਜਸਵੰਤ ਗਿੱਲ)- ਕੁਝ ਦਿਨ ਪਹਿਲਾਂ ਇੱਥੋਂ ਨਜ਼ਦੀਕੀ ਪਿੰਡ ਲੰਡੇ-ਡੇਮਰੂ ਖੁਰਦ ਲਿੰਕ ਸੜਕ ‘ਤੇ ਗੰਦੇ ਪਾਣੀ ਵਾਲੀ ਡਰੇਨ ਨਾਲ ਪਈ ਸਰਕਾਰੀ ਜ਼ਮੀਨ ਉੱਤੇ ਆਰਜੀ ਬਣੀ ਗਊਸ਼ਾਲਾ ਵਿਖੇ ਭੇਦ ਭਰੀ ਹਾਲਤ ਵਿੱਚ ਕੁਝ ਗਾਂਵਾਂ ਦੀ ਮੌਤ ਹੋ ਗਈ ਸੀ ਅਤੇ ਕੁਝ ਗਾਂਵਾਂ ਬੀਮਾਰ ਹੋ ਗਈਆ ਸਨ। ਗਾਂਵਾਂ ਦੀ ਮੌਤ ਹੋਣ ਕਾਰਨ ਗਊਸ਼ਾਲਾ ਦਾ ਪ੍ਰਬੰਧ ਚਲਾ ਰਹੇ ਤਾਰਾ ਨਾਥ ਅਤੇ ਸੇਵਾਦਾਰਾ ਵਲੋਂ ਗਊਸ਼ਾਲਾ ਵਿੱਚ ਸ਼੍ਰੀ ਆਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਸੀ।...
ਮੋਗਾ, 14 ਜੁਲਾਈ (ਜਸ਼ਨ)ਮੋਗਾ ਸ਼ਹਿਰ ਦੀ ਨਾਮਵਰ ਇੰਮੀਗਰੇਸ਼ਨ ਆਰ.ਆਈ.ਈ.ਸੀ. ਸੰਸਥਾ ਵੱਲੋਂ ਹੁਣ ਤੱਕ ਹਜ਼ਾਰਾਂ ਦੀ ਗਿਣਤੀ ਵਿਚ ਵਿਦਿਆਰਥੀਆਂ ਦੇ ਵਿਦੇਸ਼ੀ ਵੀਜ਼ੇ ਲਗਵਾ ਉਨਾਂ ਦੇ ਭਵਿੱਖ ਨੂੰ ਸੰਵਾਰ ਰਹੀ ਹੈ। ਸੰਸਥਾ ਦੀ ਖਾਸੀਅਤ ਇਹ ਹੈ ਜਿਹੜੇ ਵਿਦਿਆਰਥੀ ਹੋਰਨਾਂ ਸੰਸਥਾਵਾਂ ਤੋਂ ਨਿਰਾਸ਼ ਹੋਏ ਆਉਂਦੇ ਹਨ, ਉਨਾਂ ਦੀ ਫ਼ਾਈਲ ਨੂੰ ਵਧੀਆ ਤਰੀਕੇ ਨਾਲ ਤਿਆਰ ਕਰਵਾ ਕੇ ਹਰ ਲਗਵਾਇਆ ਜਾਂਦਾ ਹੈ ਜਿਸ ਕਾਰਨ ਵਿਦਿਆਰਥੀ ਨੂੰ ਘੱਟ ਸਮੇਂ ਵਿਚ ਵੀਜ਼ਾ ਪ੍ਰਾਪਤ ਹੋ ਜਾਂਦਾ ਹੈ। ਇਸ ਵਾਰ ਸੰਸਥਾ...
ਮੋਗਾ,14 ਜੁਲਾਈ (ਜਸ਼ਨ )-ਮੋਗਾ ਸ਼ਹਿਰ ਵਿੱਚ ਬੁੱਢੇ ਕਾ ਅਗਵਾੜ ਵਿੱਚ ਡੇਂਗੂ ਦਾ ਦੂਸਰਾ ਕੇਸ ਮਿਲਣ ਤੇ ਸਿਹਤ ਵਿਭਾਗ ਅਤੇ ਮਿਉਂਸਪਲ ਕਾਰਪੋਰੇਸ਼ਨ ਮੋਗਾ ਪੂਰੀ ਤਰਾਂ ਚੌਕਸ ਹੋ ਗਏ ਹਨ ਤੇ ਡੇਂਗੂ ਨੂੰ ਰੋਕਣ ਲਈ ਮੁਹਿੰਮ ਵੱਡੀ ਪੱਧਰ ਤੇ ਸ਼ੁਰੂ ਕਰ ਦਿੱਤੀ ਹੈ । ਇਸ ਸਬੰਧੀ ਅੱਜ ਸਿਵਲ ਸਰਜਨ ਮੋਗਾ ਅਤੇ ਮਿਊਂਸਪਲ ਕਮਿਸ਼ਨਰ ਮੋਗਾ ਦੇ ਆਦੇਸ਼ਾਂ ਤੇ ਸਿਹਤ ਵਿਭਾਗ ਮੋਗਾ ਅਤੇ ਕਾਰਪੋਰੇਸ਼ਨ ਦੀ ਟੀਮ ਵੱਲੋਂ ਡੇਂਗੂ ਦਾ ਲਾਰਵਾ ਲੱਭਣ ਲਈ ਸਾਂਝੀ ਮੁਹਿੰਮ ਚਲਾਈ ਗਈ, ਜਿਸ ਦੌਰਾਨ ਘਰਾਂ,...
ਮੋਗਾ 14 ਜੁਲਾਈ (ਜਸ਼ਨ)-ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਰਾਜ ਦੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਿਆਪਕ ਉਪਰਾਲੇ ਕਰਦਿਆਂ ਜਿੱਥੇ ਸਿਹਤ ਦੇ ਖੇਤਰ ਵਿੱਚ ਮਹੱਤਵਪੂਰਣ ਭਲਾਈ ਸਕੀਮਾਂ ਨੂੰ ਸਫ਼ਲਤਾ ਨਾਲ ਲਾਗੂ ਕੀਤਾ ਜਾ ਰਿਹਾ ਹੈ, ਉਥੇ ਪਿੰਡਾਂ ਦੇ ਲੋਕਾਂ ਨੂੰ ਉਨਾਂ ਦੇ ਘਰਾਂ ਦੇ ਨਜ਼ਦੀਕ ਹੀ ਮੈਡੀਕਲ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਸ...

Pages