ਮੋਗਾ, 24 ਜੁਲਾਈ (ਜਸ਼ਨ)-ਮੋਗਾ ਜ਼ਿਲੇ ਦੇ ਪਿੰਡ ਤਾਰੇਵਾਲਾ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਲੁੱਟ ਦੀ ਨੀਅਤ ਨਾਲ ਬਜ਼ੁਰਗ ਜੋੜੇ ’ਤੇ ਕੀਤੇ ਕਾਤਲਾਨੇ ਹਮਲੇ ਵਿਚ ਮਾਰੇ ਗਏ ਗੁਰਚਰਨ ਸਿੰਘ ਦਾ ਅੰਤਿਮ ਸੰਸਕਾਰ ਕੱਲ ਉਹਨਾਂ ਦੇ ਪੁੱਤਰਾਂ ਦੇ ਆਉਣ ’ਤੇ ਪਿੰਡ ਤਾਰੇਵਾਲਾ ਦੇ ਸ਼ਮਸ਼ਾਨਘਾਟ ’ਚ ਦੁਪਹਿਰ 1 ਵਜੇ ਕੀਤਾ ਜਾਵੇਗਾ। ਇਹ ਜਾਣਕਾਰੀ ਮਿ੍ਰਤਕ ਗੁਰਚਰਨ ਸਿੰਘ ਦੇ ਭਰਾ ਚਮਕੌਰ ਸਿੰਘ ਅਤੇ ਪਿੰਡ ਪੱਤੀ ਸੰਧੁੂਆਂ ਦੇ ਸਾਬਕਾ ਸਰਪੰਚ ਮਲਕੀਤ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼...
News
ਮੋਗਾ,24 ਜੁਲਾਈ (ਜਸ਼ਨ)- ਮੋਗਾ ਜ਼ਿਲੇ ਦੇ ਪਿੰਡ ਤਾਰੇਵਾਲਾ ਵਿਖੇ 23 ਜੁਲਾਈ ਦੀ ਰਾਤ ਨੂੰ ਲੁਟੇਰਿਆਂ ਵੱਲੋਂ ਲੁੱਟ ਖੋਹ ਦੇ ਇਰਾਦੇ ਨਾਲ ਮਨੀਲਾ ਤੋਂ ਆਏ ਬਜ਼ੁਰਗ ਜੋੜੇ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਨਾਲ 66 ਸਾਲ ਗੁਰਚਰਨ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਉਸਦੀ ਪਤਨੀ ਬਲਜੀਤ ਕੌਰ ਗੰਭੀਰ ਜਖਮੀਂ ਹੋ ਗਈ । ਲੁਟੇਰੇ ਘਰ ਵਿਚ ਪਿਆ ਸੋਨਾ ,ਡਾਲਰ , ਨਕਦੀ ਅਤੇ ਹੋਰ ਸਮਾਨ ਲੈ ਕੇ ਫਰਾਰ ਹੋ ਗਏ। ਮਿ੍ਰਤਕ ਗੁਰਚਰਨ ਸਿੰਘ ਪਿਛਲੇ ਲੰਬੇ ਸਮੇਂ ਤੋਂ ਆਪਣੇ...
ਮੋਗਾ, 24 ਜੁਲਾਈ (ਜਸ਼ਨ): ਮੋਗਾ ਜਿਲੇ ਦੀ ਸ਼ਾਨ ਹਰਮਨਪ੍ਰੀਤ ਕੌਰ ਨੇ ਵੂਮੈਨ ਵਰਲਡ ਕੱਪ ਵਿੱਚ ਵਧੀਆ ਪ੍ਰਦਰਸ਼ਨ ਕਰਕੇ ਭਾਰਤੀ ਟੀਮ ਨੂੰ ਨਾ ਸਿਰਫ਼ ਫਾਈਨਲ ਵਿਚ ਪਹੁੰਚਾਇਆ ਬਲਕਿ ਜਿੱਤ ਹਾਸਿਲ ਕਰਨ ਲਈ 51 ਦੌੜਾਂ ਦਾ ਨਿਗਰ ਯੋਗਦਾਨ ਪਾਇਆ। ਬੇਸ਼ੱਕ ਮਹਿਲਾ ਿਕਟਰਾਂ ਦੀ ਭਾਰਤੀ ਟੀਮ ਜਿੱਤ ਹਾਸਲ ਨਹੀਂ ਕਰ ਸਕੀ ਪਰ ਦੇਰ ਰਾਤ ਤੱਕ ਹਰਮਨ ਦੇ ਘਰ ਸ਼ੁੱਭਚਿੰਤਕਾਂ ਦੇ ਪਹੰੁਚਣ ਕਰਕੇ ਵਿਆਹ ਵਰਗਾ ਮਾਹੌਲ ਬਣਿਆ ਰਿਹਾ । ਇਸ ਮੌਕੇ ਲੱਡੂੁ ਵੀ ਵੰਡੇ ਗਏ । ਇਸ ਮੌਕੇ ਖੁਸ਼ੀ ਮਨਾਉਣ ਵਾਲਿਆਂ ਨੇ...
ਬੱਧਨੀ ਕਲਾਂ,23 ਜੁਲਾਈ(ਚਮਕੌਰ ਸਿੰਘ ਲੋਪੋਂ)-ਵਿਸ਼ਵ ਪ੍ਰਸਿੱਧ ਧਾਰਮਿਕ ਸੰਸਥਾ ਦਰਬਾਰ ਸੰਪਰਦਾਇ ਲੋਪੋਂ ਦੇ ਮਹਾਂਪੁਰਸ਼ ਸੰਤ ਸੁਆਮੀ ਦਰਬਾਰਾ ਸਿੰਘ ਜੀ ਮਹਾਰਾਜ ਲੋਪੋਂ ਵਾਲੇ, ਸੰਤ ਸੁਆਮੀ ਜ਼ੋਰਾ ਸਿੰਘ ਜੀ ਮਹਾਰਾਜ ਲੋਪੋਂ ਵਾਲਿਆਂ ਦੀ ਨਿੱਘੀ ਯਾਦ ਨੂੰ ਸਮਰਪਿਤ ਅਤੇ ਸਰਬੱਤ ਦੇ ਭਲੇ ਲਈ ਪਿੰਡਾਂ ਸ਼ਹਿਰਾ ਵਿਚ ਲਗਾਤਾਰ ਦੀਵਾਨ ਸਜਾਏ ਜਾ ਰਹੇ ਉਥੇ ਅੱਜ ਦੇਸ ਵਿਦੇਸ਼ ਦੀ ਸੰਗਤ ਤੋਂ ਇਲਾਵਾਂ ਦਰਬਾਰ ਸੰਪ੍ਰਦਾਇ ਲੋਪੋਂ ਦੀਆਂ ਸਮੂਹ ਸੰਗਤਾਂ ਵੱਲੋਂ ਸੰਪ੍ਰਦਾਇ ਦੇ ਮੁੱਖ ਅਸਥਾਨ ਸੰਤ...
ਚੰਡੀਗੜ, 23 ਜੁਲਾਈ(ਜਸ਼ਨ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮਹਿਲਾ ਿਕਟ ਵਿਸ਼ਵ ਕੱਪ ਦੇ ਸੈਮੀ-ਫਾਈਨਲ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਹਰਮਨਪ੍ਰੀਤ ਕੌਰ ਜਿਹੇ ਨੌਜਵਾਨ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਦੇਣ ਲਈ ਸੂਬੇ ਦੀ ਖੇਡ ਨੀਤੀ ਦੀ ਸਮੀਖਿਆ ਕਰਨ ਦਾ ਵਾਅਦਾ ਕੀਤਾ। ਮੁੱਖ ਮੰਤਰੀ ਨੇ ਹਰਮਨਪ੍ਰੀਤ ਕੌਰ ਲਈ ਪੰਜ ਲੱਖ ਰੁਪਏ ਦੇ ਨਗਦ ਇਨਾਮ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਹਰਮਨਪ੍ਰੀਤ ਦੇ ਪਿਤਾ ਹਰਮੰਦਰ ਸਿੰਘ ਨੂੰ ਫੋਨ ਕਰਕੇ ਉਨਾਂ ਦੀ ਧੀ ਦੀ...
ਮੁਹਾਲੀ/ਖਰੜ, 23 ਜੁਲਾਈ(ਜਸ਼ਨ)-ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਸੂਬੇ ਦੇ ਸਮੂਹ ਰੋਟਰੀ ਕਲੱਬਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਨੌਜਵਾਨਾਂ ਨੂੰ ਕਿੱਤਾਮੁੱਖੀ ਸਿਕਲਾਈ ਮੁਹੱਈਆ ਕਰਵਾਉਣ ਲਈ ਸਰਕਾਰ ਨਾਲ ਭਾਈਵਾਲੀ ਕਰਨ, ਜਿਸ ਲਈ ਨੌਜਵਾਨਾਂ ਦੀ ਸਿਖਲਾਈ ਦਾ ਖਰਚਾ ਸਰਕਾਰ ਵੱਲੋਂ ਦਿੱਤਾ ਜਾਵੇਗਾ। ਅੱਜ ਇੱਥੇ ਖਰੜ ਰੋਟਰੀ ਕਲੱਬ ਦੇ ਸਾਲ 2017-18 ਲਈ ਚੁਣੇ ਗਏ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਸ. ਚੰਨੀ ਨੇ ਕਿਹਾ ਕਿ ਰੋਟਰੀ ਕਲੱਬ ਨੌਜਵਾਨਾਂ ਲਈ...
ਕੋਟ ਈਸੇ ਖਾਂ,23 ਜੁਲਾਈ (ਨਛੱਤਰ ਸਿੰਘ ਲਾਲੀ)-ਭਾਵੇਂ ਕਿ ਮੌਜ਼ੂਦਾ ਕਾਂਗਰਸ ਦੀ ਸਰਕਾਰ ਨੇ ਚੋਣਾਂ ਵੇਲੇ ਕਿਸਾਨੀ ਕਰਜ਼ੇ ਨੂੰ ਪ੍ਰਮੁੱਖਤਾ ਨਾਲ ਉਭਾਰਕੇ ਸੱਤਾ ਹਾਸਲ ਕੀਤੀ ਸੀ, ਪਰ ਕਰੀਬ ਪੰਜ ਮਹੀਨੇ ਬੀਤਣ ਦੇ ਬਾਵਯੂਦ ਵੀ ਕੈਪਟਨ ਸਰਕਾਰ ਕਿਸਾਨੀ ਕਰਜ਼ਿਆਂ ਸਬੰਧੀ ਠੋਸ ਫੈਸਲਾ ਨਹੀਂ ਲੈ ਸਕੀ,ਜਿਸ ਕਾਰਨ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਦੌਰ ਬਾ-ਦਸਤੂਰ ਜਾਰੀ ਹੈ। ਇਸ ਦੇ ਚਲਦਿਆਂ ਬੀਤੀ 22 ਜੁਲਾਈ ਦੀ ਦੇਰ ਸ਼ਾਮ ਜ਼ਿਲਾ ਮੋਗਾ ਦੇ ਥਾਣਾ ਕੋਟ ਈਸੇ ਖਾਂ ਅਧੀਨ ਆਉਂਦੇ ਪਿੰਡ ਤਲਵੰਡੀ...
ਮੋਗਾ ,23 ਜੁਲਾਈ (ਜਸ਼ਨ)- ਜੰਮੂ ਕਸ਼ਮੀਰ ’ਚ ਪਾਕਿਸਤਾਨ ਫੌਜ ਨਾਲ ਲੋਹਾ ਲੈਂਦਿਆਂ ਸ਼ਹੀਦ ਹੋਏ ਜਸਪ੍ਰੀਤ ਸਿੰਘ ਦੇ ਜੱਦੀ ਪਿੰਡ ਤਲਵੰਡੀ ਮੱਲੀਆਂ ਵਿਖੇ ਅੱਜ ਮੈਂਬਰ ਪਾਰਲੀਮੈਂਟ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਅਤੇ ਮੈਂਬਰ ਪਾਰਲੀਮੈਂਟ ਸਾਧੂ ਸਿੰਘ ਨੇ ਪਹੰੁਚ ਕੇ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ । ਇਸ ਮੌਕੇ ਉਹਨਾਂ ਨਾਲ ਵਿਧਾਇਕ ਬਲਦੇਵ ਸਿੰਘ ,ਵਿਧਾਇਕ ਮਨਜੀਤ ਸਿੰਘ,ਸੀਨੀਅਰ ਆਪ ਆਗੂ ਐਡਵੋਕੇਟ ਰਮੇਸ਼ ਗਰੋਵਰ ,ਪੀ ਡੀ ਐੱਫ ਏ ਦੇ ਸੂਬਾ ਪ੍ਰਧਾਨ...
ਮੋਗਾ, 23 ਜੁਲਾਈ,ਲਖਵੀਰ ਸਿੰਘ,....ਸੀ.ਆਈ.ਏ.ਸਟਾਫ ਮੋਗਾ ਪੁਲਿਸ ਨੰੂ ਉਸ ਮੌਕੇ ਵੱਡੀ ਸਫਲਤਾ ਮਿਲੀ ਜਦ ਪੁਲਿਸ ਪਾਰਟੀ ਵੱਲੋਂ ਬੀਤੀ ਰਾਤ ਅਜੀਤਵਾਲ ਕੋਲ ਗਸ਼ਤ ਦੌਰਾਨ ਮੁਖਬਰ ਦੀ ਸੂਚਨਾਂ ਦੇ ਅਧਾਰ ਤੇ ਦਾਣਾ ਮੰਡੀ ਅਜੀਤਵਾਲ ਕੋਲ ਡਕੈਤੀ ਦੀ ਯੋਜਨਾਂ ਬਣਾਉਣੇ ਪੰਜ ਵਿਅਕਤੀਆਂ ਨੰੂ ਹਥਿਆਰਾਂ ਸਣੇ ਕਾਬੂ ਕੀਤਾ। ਸ. ਵਜੀਰ ਸਿੰਘ ਪੀ.ਪੀ.ਐਸ.ਪੀ. (ਆਈ) ਮੋਗਾ ਨੇ ਰਾਵੀ ਬਲਾਕ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਸੀ.ਆਈ.ਏ.ਸਟਾਫ ਦੇ ਇੰਚਾਰਜ ਇੰਸਪੈਕਟਰ ਕਿੱਕਰ ਸਿੰਘ, ਸਹਾਇਕ...
ਸਮਾਲਸਰ/ਕੋਟਕਪੂਰਾ,23 ਜੁਲਾੲੀ ( ਜਸਵੰਤ ਗਿੱਲ ਸਮਾਲਸਰ) ਹਲਕਾ ਕੋਟਕਪੂਰਾ ਦੇ ਵਿਧਾਇਕ ਸਰਦਾਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਆਪਣੀ ਟੀਮ ਸਮੇਤ ਪੁਰਾਣਾ ਸ਼ਹਿਰ ਕੋਟਕਪੂਰਾ ਦੇ ਮੁਹੱਲਾ ਪਟਵਾਰੀਆਂ, ਫਰਮਾਹਾਂ ਵਾਲਾ ਡੇਰਾ ,ਗੁਰੂ ਤੇਗ ਬਹਾਦਰ ਨਗਰ ਆਦਿ ਦਾ ਦੌਰਾ ਕੀਤਾ ਅਤੇ ਸੜਕ ਦੀ ਅਤੀ ਮਾੜੀ ਹਾਲਾਤ ਤੇ ਚਿੰਤਾ ਦਾ ਪ੍ਗਟਾਵਾ ਕਰਦਿਆਂ ਹੁਣ ਤੱਕ ਰਾਜ ਕਰ ਚੁੱਕੀਆਂ ਤੇ ਹੁਣ ਰਾਜ ਕਰ ਰਹੀਆਂ ਸਿਆਸੀ ਧਿਰਾਂ ਨੂੰ ਲਾਹਨਤ ਪਾਉਦਿਆਂ ਕਿਹਾ ਕਿ ਉਕਤ ਮੁਹੱਲਿਆਂ ਦੇ ਵਾਸੀ ਨਰਕ ਤੋਂ ਵੀ...