News

ਮੋਗਾ, 17 ਜੁਲਾਈ (ਜਸ਼ਨ)-ਜ਼ਿਲਾ ਮੋਗਾ ਦੀ ਮਾਣਯੋਗ ਅਦਾਲਤ ਦੇ ਐਡੀਸ਼ਨਲ ਸ਼ੈਸ਼ਨ ਜੱਜ ਸ਼੍ਰੀਮਤੀ ਲਖਵਿੰਦਰ ਕੌਰ ਦੁੱਗਲ ਨੇ 29 ਅਪਰੈਲ 2015 ਨੂੰ ਬਾਘਾਪੁਰਾਣਾ ਨੇੜੇ ਔਰਬਿੱਟ ਬੱਸ ਵਿਚੋਂ ਡਿੱਗਣ ਕਾਰਨ ਨਬਾਲਿਗ ਲੜਕੀ ਅਰਸ਼ਦੀਪ ਕੌਰ ਦੀ ਮੌਤ ਦੇ ਮਾਮਲੇ ਵਿਚ ਨਾਮਜ਼ਦ ਸਾਰੇ ਵਿਅਕਤੀਆਂ ਨੂੰ ਅੱਜ ਬਰੀ ਕਰ ਦਿੱਤਾ । ਅਕਾਲੀ ਭਾਜਪਾ ਸਰਕਾਰ ਸਮੇਂ ਔਰਬਿੱਟ ਬੱਸ ਹਾਦਸੇ ਦੇ ਮਾਮਲੇ ਦਾ ਇਹ ਮੁੱਦਾ ਦੇਸ਼ ਭਰ ਵਿਚ ਉਠਿਆ ਸੀ ਜਦੋਂ ਬਾਦਲ ਪਰਿਵਾਰ ਦੇ ਹਿੱਸੇਦਾਰੀ ਵਾਲੀ ਬੱਸ ਵਿਚੋਂ ਨਾਬਾਲਿਗ...
ਸਮਾਲਸਰ,17 ਜੁਲਾਈ (ਜਸਵੰਤ ਗਿੱਲ)- ਨਜ਼ਦੀਕੀ ਗੁਰੂ ਤੇਗ ਬਹਾਦਰ ਗੜ੍ਹ ਰੋਡੇ ਵਿਖੇ ਮੋਗਾ-ਕੋਟਕਪੂਰਾ ਮੁੱਖ ਮਾਰਗ `ਤੇ ਸਥਿਤ ਬੈਂਕ ਅੱਗੋਂ ਬੈਂਕ ਦੇ ਹੀ ਗੰਨਮੈਨ ਦਾ ਮੋਟਰਸਾਇਕਲ ਚੋਰੀ ਹੋ ਜਾਣ ਦੀ ਸੂਚਨਾ ਮਿਲੀ ਹੈ। ਇਸ ਸਬੰਧੀ ਗੱਲਬਾਤ ਕਰਦਿਆ ਗੰਨਮੈਨ ਗੁਰਪ੍ਰੀਤ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਰੂਪਾ ਪੱਤੀ ਰੋਡੇ ਨੇ ਦੱਸਿਆ ਕਿ ਉਹ ਰੋਡੇ ਕਾਲਜ `ਤੇ ਸਥਿਤ ਬੈਂਕ ਆੱਫ ਇੰਡੀਆ ਵਿੱਚ ਗੰਨਮੈਨ ਹੈ ਅਤੇ ਹਰ ਰੋਜ਼ ਪਿੰਡ ਤੋਂ ਆਪਣੇ ਬਜਾਜ ਪਲਟੀਨਾ ਮੋਟਰਸਾਇਕਲ ਨੰਬਰ ਪੀਬੀ 29-...
ਮੋਗਾ,17 ਜੁਲਾਈ (ਜਸ਼ਨ) -ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਗੁਰੂ ਨਾਨਕ ਕਾਲਜ ਮੋਗਾ ਦੇ ਦਲਿਤ ਵਿਦਿਆਰਥੀਆਂ ਦੇ ਦਾਖਲੇ ਰੋਕਣ ਅਤੇ ਕਾਲਜ ਬਦਲਣਾ ਚਾਹੁਣ ਵਾਲੇ ਵਿਦਿਆਰਥੀਆਂ ਦੇ ਕਰੈਕਟਰ ਸਰਟੀਫਿਕੇਟ ਨਾ ਦੇਣ ਖਿਲਾਫ ਡੀ ਸੀ ਮੋਗਾ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਸੂਬਾ ਵਿੱਤ ਸਕੱਤਰ ਕਰਮਜੀਤ ਕੋਟਕਪੂਰਾ ਨੇ ਦੱਸਿਆ ਕਿ ਪਿਛਲੇ ਸਾਲ ਵਿਦਿਆਰਥੀਆਂ ਦੇ ਫੀਸ ਨਾ ਭਰਨ ਕਰਕੇ ਰੋਲ ਨੰਬਰ ਰੋਕੇ ਗਏ ਸਨ, ਜਿਸ ਕਰਕੇ ਵਿਦਿਆਰਥੀਆਂ ਨੂੰ ਸੰਘਰਸ਼ ਦਾ ਰਸਤਾ ਅਖਤਿਆਰ ਕਰਨਾ ਪਿਆ ਸੀ।...
ਚੜਿੱਕ,17 ਜੁਲਾਈ (ਜਸ਼ਨ)-ਪੰਜਾਬ ਰਾਜ ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਆਦੇਸ਼ ਮੁਤਾਬਿਕ ਸਬ-ਡਵੀਜ਼ਨ ਚੜਿੱਕ ਦੀ ਚੋਣ ਲਈ ਮੀਟਿੰਗ ਪ੍ਰਧਾਨ ਮੱਖਣ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ‘ਚ ਆਪਸੀ ਵਿਚਾਰ-ਵਟਾਂਦਰੇ ਉਪਰੰਤ ਸਾਰੇ ਅਹੁਦੇਦਾਰਾਂ ਦੀ ਚੋਣ ਸਰਬ-ਸੰਮਤੀ ਨਾਲ ਹੋਈ। ਇਸ ਚੋਣ ‘ਚ ਅਵਤਾਰ ਸਿੰਘ ਧੰਨਾ ਰਾਮੂੰਵਾਲਾ ਪ੍ਰਧਾਨ, ਰਾਜਾ ਰਾਮ ਮੀਤ ਪ੍ਰਧਾਨ, ਨਰਿੰਦਰ ਕੁਮਾਰ ਸ਼ਰਮਾ ਸਕੱਤਰ, ਰਜਿੰਦਰ ਸਿੰਘ ਮਹਿਰੋਂ ਮੀਤ ਸਕੱਤਰ ਤੇ ਗੁਰਜੰਟ ਸਿੰਘ ਹਿੰਮਤਪੁਰਾ ਕੈਸ਼ੀਅਰ ਚੁਣੇ ਗਏ। ਇਸ...
ਨਿਹਾਲ ਸਿੰਘ ਵਾਲਾ,17 ਜੁਲਾਈ (ਪੱਤਰ ਪਰੇਰਕ) -ਮੈਡੀਕਲ ਲੈਬੋਰਟਰੀ ਐਸੋਸੀਏਸ਼ਨ ਬੱਧਨੀ ਕਲਾਂ ਨੇ ਚੇਅਰਮੈਨ ਗੁਰਮੇਲ ਸਿੰਘ ਦੀ ਅਗਵਾਈ ਵਿਚ ਆਪਣੀਆਂ ਮੰਗਾਂ ਮਸਲਿਆਂ ਸਬੰਧੀ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੂੰ ਮੰਗ ਪੱਤਰ ਦਿੱਤਾ । ਇਸ ਮੌਕੇ ਐਸੋਸੀਏਸ਼ਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਜੋ ਸਖਤ ਸ਼ਰਤਾਂ ਲਾਗੂ ਕਰਕੇ ਉਨਾਂ ਦਾ ਰੁਜ਼ਗਾਰ ਖੋਹਣਾ ਚਾਹੁੰਦੀ ਹੈ ਜੋ ਉਹ ਹਰਗਿਜ਼ ਵੀ ਬਰਦਾਸ਼ਤ ਨਹੀਂ ਕਰਨਗੇ ਤੇ ਆਪਣੇ ਹੱਕਾਂ ਲਈ ਸੰਘਰਸ਼ ਦਾ ਰਾਹ ਅਖਤਿਆਰ ਕਰਨਗੇ। ਇਸ ਸਮੇਂ...
ਬਿਲਾਸਪੁਰ,17 ਜੁਲਾਈ(ਪੱਤਰ ਪਰੇਰਕ)-ਸਰਕਾਰੀ ਪ੍ਰਾਇਮਰੀ ਸਕੂਲ ਬਿਲਾਸਪੁਰ ਵਿਖੇ ਐਡਵੋਕੇਟ ਵੀਨਿਤ ਮਿੱਤਲ ਅਤੇ ਸਮਾਜ ਸੇਵੀ ਜੱਥੇਬੰਦੀਆਂ ਦੀ ਹਾਜ਼ਰੀ ਵਿੱਚ ਸਾਦਾ ਅਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਪਹਿਲੀ ਤੋਂ ਪੰਜਵੀਂ ਸ੍ਰੇਣੀ ਦੇ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਐਡਵੋਕੇਟ ਵੀਨਿਤ ਮਿੱਤਲ ਵੱਲੋਂ ਸ਼ਟੇਸ਼ਨਰੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਡਵੋਕੇਟ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸਕੂਲ ਨੂੰ ਜਾਂ ਸਕੂਲ ਦੇ...
ਧਰਮਕੋਟ,17 ਜੁਲਾਈ (ਜਸ਼ਨ)-ਬਾਰਿਸ਼ ਦੇ ਮੌਸਮ ਨੂੰ ਮੁੱਖ ਰੱਖਦਿਆਂ ਸਿਹਤ ਵਿਭਾਗ ਅਤੇ ਨਗਰ ਕੌਂਸਲ ਧਰਮਕੋਟ ਦੀ ਸਾਂਝੀ ਟੀਮ ਵੱਲੋਂ ਕਸਬੇ ਦੀਆਂ ਟਾਈਰਾਂ ਪੈਂਚਰ ਲਗਾਉਣ ਵਾਲੀਆਂ ਦੁਕਾਨਾਂ, ਢਾਬਿਆਂ, ਸਰਵਿਸ ਸਟੇਸ਼ਨਾਂ ਉਪਰ ਬਣੀਆਂ ਪਾਣੀ ਦੀਆਂ ਡਿੱਗੀਆਂ ’ਚ ਡੇਂਗੂ ਲਾਰਵੇ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਡਾ ਦਵਿੰਦਰ ਸਿੰਘ, ਸੈਨਟਰੀ ਇੰਸਪੈਕਟਰ ਨਰੇਸ ਕੁਮਾਰ, ਕਲਰਕ ਤਰਸੇਮ ਸਿੰਘ, ਰਕੇਸ਼ ਬੱਤਰਾ, ਵਰਿੰਦਰ ਧਵਨ ਵੱਲੋਂ ਚੈਕਿੰਗ ਦੌਰਾਨ ਦੁਕਾਨਦਾਰਾਂ ਨੂੰ ਪਾਣੀ ਵਾਲੀਆਂ ਡਿੱਗੀਆਂ...
ਮੋਗਾ, 17 ਜੁਲਾਈ (ਜਸ਼ਨ) : ਜੀ ਐਸ ਟੀ ਲਾਗੂ ਹੋਣ ਤੋਂ ਬਾਅਦ ਹਰੇਕ ਵਪਾਰ ਮੰਦੀ ਦੇ ਸੰਕਟ ਵਿਚੋਂ ਗੁਜ਼ਰ ਰਿਹਾ ਹੈ। ਬਾਜ਼ਾਰਾਂ ’ਚ ਸੰਨਾਟਾ ਛਾਇਆ ਪਿਆ ਹੈ। ਕਿਸਾਨ ਅਤੇ ਛੋਟਾ ਵਪਾਰੀ ਆਪਣੇ-ਆਪ ਨੂੰ ਖਤਮ ਕਰ ਰਹੇ ਹਨ। ਲਘੂ ਉਦਯੋਗ ਅਤੇ ਛੋਟੇ ਟਰਾਂਸਪੋਰਟਰ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਬੰਦ ਹੋਣ ਕਿਨਾਰੇ ਖੜੇ ਹਨ। ਉਪਰੋਂ ਸੂਬੇ ਦੀ ਕੈਪਟਨ ਸਰਕਾਰ ਨੇ ਬੀਸੀ ਵਰਗ ਨੂੰ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਮੁਫਤ ਦਿੱਤੀ ਜਾ ਰਹੀ 400 ਯੂਨਿਟ ਬਿਜਲੀ ਨੂੰ ਬੰਦ ਕਰਨ ਦਾ...
ਸਮਾਲਸਰ,17 ਜੁਲਾਈ (ਜਸਵੰਤ ਗਿੱਲ)-ਮਿੰਨੀ ਕਹਾਣੀ ਮੰਚ ਅੰਮ੍ਰਿਤਸਰ ਵਲੋਂ ਕਰਵਾਏ ਗਏ ਸਲਾਨਾ ਮਿੰਨੀ ਕਹਾਣੀ ਮੁਕਾਬਲਿਆਂ `ਚੋ ਸਾਹਿਤ ਸਭਾ ਬਾਘਾਪੁਰਾਣਾ ਦੇ ਉੱਘੇ ਸਾਹਿਤਕਾਰ ਸਵਰਨ ਸਿੰਘ ਪਤੰਗ ਮਾਣੂਕੇ ਦੀ ਮਿੰਨੀ ਕਹਾਣੀ ਨੇ ਦੂਸਰਾ ਸਥਾਨ ਅਤੇ ਜਸਕਰਨ ਲੰਡੇ ਦੀ ਕਹਾਣੀ ਨੇ ਉਤਸ਼ਾਹਿਤ ਇਨਾਮ ਹਾਸਲ ਕੀਤਾ ਹੈ।ਇਨ੍ਹਾਂ ਦੋਵੇਂ ਜੇਤੂ ਲੇਖਕਾਂ ਦਾ ਸਨਮਾਨ ਮਿੰਨੀ ਕਹਾਣੀ ਮੰਚ ਅੰਮ੍ਰਿਤਸਰ ਵਲੋਂ ਪਿੰਡ ਫਤਿਹਗੜ੍ਹ ਪੰਜਗਰਾਈਂ ਜਿਲ੍ਹਾ ਸੰਗਰੂਰ ਵਿਖੇ ਕਰਵਾਏ ਗਏ ਸਾਹਿਤਕ ਸਮਾਗਮ ਦੌਰਾਨ...
ਮੋਗਾ 17 ਜੁਲਾਈ: (ਜਸ਼ਨ)- ਡੇਅਰੀ ਵਿਕਾਸ ਵਿਭਾਗ ਤੇ ਪੰਜਾਬ ਡੇਅਰੀ ਵਿਕਾਸ ਬੋਰਡ ਰਾਹੀਂ ਖੇਤੀਬਾੜੀ ਵਿੱਚ ਵਿਭਿੰਨਤਾ ਲਿਆਉਣ ਅਤੇ ਕਿਸਾਨਾਂ ਨੂੰ ਡੇਅਰੀ ਧੰਦੇ ਸਬੰਧੀ ਤਕਨੀਕੀ ਗਿਆਨ ਦੇਣ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਦਿਲਰਾਜ ਸਿੰਘ ਨੇ ਦੱਸਿਆ ਕਿ ਜ਼ਿਲੇ ਵਿੱਚ ਚਾਲੂ ਮਾਲੀ ਸਾਲ ਦੌਰਾਨ 80 ਸਿਖਿਆਰਥੀਆਂ ਨੂੰ ਡੇਅਰੀ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ ਅਤੇ ਵੱਖ-ਵੱਖ ਬੈਂਕਾਂ ਪਾਸੋਂ 40 ਡੇਅਰੀ ਯੂਨਿਟ ਸਥਾਪਿਤ...

Pages