ਚੰਡੀਗੜ•, 30 ਅਪਰੈਲ (ਜਸ਼ਨ): ਵੱਖ-ਵੱਖ ਡਿਪਟੀ ਕਮਿਸ਼ਨਰਾਂ ਵੱਲੋਂ ਹਾਲ ਹੀ ਦੇ ਦਿਨਾਂ ਵਿੱਚ ਦੂਜੇ ਸੂਬਿਆਂ ਤੋਂ ਕੋਵਿਡ ਪ੍ਰਭਾਵਿਤ ਮਰੀਜ਼ਾਂ ਦੇ ਆਉਣ ਦੇ ਮਾਮਲੇ ਬਾਰੇ ਡੂੰਘੀ ਚਿੰਤਾ ਜ਼ਾਹਰ ਕਰਨ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਦੂਜੇ ਸੂਬਿਆਂ ਤੋਂ ਆਉਣ ਵਾਲਿਆਂ ਨੂੰ ਪਿੰਡ ਪੱਧਰ 'ਤੇ ਏਕਾਂਤਵਾਸ ਵਜੋਂ ਐਲਾਨੀਆਂ ਇਮਾਰਤਾਂ ਵਿੱਚ ਰੱਖਣ ਦੇ ਆਦੇਸ਼ ਦਿੱਤੇ। ਉਨ•ਾਂ ਕਿਹਾ ਕਿ ਚਾਹੇ ਕੋਈ ਕੇਸ ਪਾਜ਼ੇਟਿਵ ਹੋਵੇ ਜਾਂ ਨੈਗੇਟਿਵ ਹੋਵੇ,...
News
ਮੋਗਾ,30 ਅਪਰੈਲ(ਜਸ਼ਨ): ‘‘ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਸਰਕਾਰ ਵੱਲੋਂ ਕਰੋਨਾ ਵਾਇਰਸ ਤੋਂ ਲੋਕਾਂ ਦੀ ਸੁਰੱਖਿਆ ਲਈ ਕੀਤੇ ਜਾ ਰਹੇ ਯਤਨਾਂ ਅਤੇ ਕਰਫਿਊ ਦੌਰਾਨ ਘਰਾਂ ਵਿਚ ਰਹਿ ਰਹੇ ਲੋੜਵੰਦ ਪਰਿਵਾਰਾਂ ਨੂੰ ਦਿੱਤੇ ਜਾ ਰਹੇ ਰਾਸ਼ਨ ਦੇ ਸੁਚਾਰੂ ਪ੍ਰਬੰਧ ਕਰਵਾ ਕੇ ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਨੇ ਆਪਣੀ ਦੂਰਅੰਦੇਸ਼ੀ ਸੋਚ ਅਤੇ ਸੂਝਬੂਝ ਦਾ ਬਾਖੂਬੀ ਸਬੂਤ ਦਿੱਤਾ ਹੈ। ’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮਹਿਲਾ ਕਾਂਗਰਸ ਦੀ ਜ਼ਿਲ੍ਹਾ...
ਮੋਗਾ 30 ਅਪ੍ਰੈਲ:(ਜਸ਼ਨ): ਜ਼ਿਲਾ ਮੋਗਾ ਦੀਆਂ ਮੰਡੀਆਂ ਵਿੱਚ ਹੁਣ ਤੱਕ 4 ਲੱਖ 49 ਹਜ਼ਾਰ 343 ਮੀਟ੍ਰਿਕ ਟਨ ਕਣਕ ਪੁੱਜੀ ਹੈ ਜਿਸ ਵਿੱਚੋ 61214 ਮੀਟ੍ਰਿਕ ਟਨ ਕਣਕ 29 ਅਪ੍ਰੈਲ ਨੂੰ ਪੁੱਜੀ। ਹੁਣ ਤੱਕ ਕੁੱਲ 4 ਲੱਖ 43 ਹਜ਼ਾਰ 40 ਮੀਟ੍ਰਿਕ ਟਨ ਕਣਕ ਦੀ ਖ੍ਰੀਦ ਹੋ ਚੁੱਕੀ ਹੈ। ਇਸ ਵਿੱਚੋ 51834 ਮੀਟ੍ਰਿਕ ਟਨ ਕਣਕ ਦੀ ਖ੍ਰੀਦ 29 ਅਪ੍ਰੈਲ ਨੂੰ ਕੀਤੀ ਗਈ ਜਿਸ ਵਿੱਚੋ 40434 ਮੀਟ੍ਰਿ਼ਕ ਟਨ ਸਰਕਾਰੀ ਏਜੰਸੀਆਂ ਵੱਲੋ ਅਤੇ 622 ਮੀਟ੍ਰਿਕ ਟਨ ਕਣਕ ਪ੍ਰਾਈਵੇਟ ਤੌਰ ਤੇ ਖ੍ਰੀਦੀ ਗਈ।...
ਮੋਗਾ 30 ਅਪ੍ਰੈਲ: (ਜਸ਼ਨ): ਜ਼ਿਲ੍ਹਾ ਮੋਗਾ ਦੇ ਪਿੰਡ ਭਿੰਡਰ ਕਲਾਂ ਦੀਆਂ ਟਿਕ ਟੋਕ ਸੋਸ਼ਲ ਮੀਡੀਆ ਦੀਆਂ ਸਟਾਰ ਬੱਚੀਆਂ 5 ਸਾਲ ਦੀ ਨੂਰਪ੍ਰੀਤ ਕੌਰ ਅਤੇ ਉਸ ਦੀ ਭੈਣ 9 ਸਾਲਾ ਜ਼ਸਨਪ੍ਰੀਤ ਦੇ ਘਰ ਮੋਗਾ ਪੁਲਸ ਦੀ ਟੀਮ ਬੱਚਿਆਂ ਨੂੰ ਉਤਸ਼ਾਹਿਤ ਕਰਨ ਅਤੇ ਉਹਨ੍ਹਾਂ ਦੇ ਪਰਿਵਾਰ ਨੂੰ ਕੋਵਿਡ ਕਾਰਨ ਘੱਟ ਤੋਂ ਘੱਟ ਲੋਕਾਂ ਨੂੰ ਮਿਲਣ ਲਈ ਪ੍ਰੇਰਤ ਕਰਨ ਲਈ ਪਹੁੰਚੀ।ਦੋਵੇਂ ਬੱਚਿਆਂ ਆਪਣੀਆਂ ਹਾਸ ਰਸ ਅਤੇ ਸੰਕੇਤਕ ਵੀਡੀਓਜ਼ ਕਾਰਣ ਅੱਜਕੱਲ੍ਹ ਸ਼ੋਸਲ ਮੀਡੀਆ ਟਿਕ ਟੌਕ ਉੱਪਰ ਕਾਫ਼ੀ ਮਸ਼ਹੂਰ ਹੋ...
ਮੋਗਾ,30 ਅਪਰੈਲ (ਜਸ਼ਨ): ਅੱਜ ਮੋਗਾ ਦੇ ਵਾਰਡ ਨੰਬਰ 49 ਲੰਢੇਕੇ ਵਿਖੇ ਸੀਨੀਅਰ ਕਾਂਗਰਸੀ ਆਗੂ ਜਸਵਿੰਦਰ ਸਿੰਘ ਕਾਕਾ ਲੰਢੇਕੇ ਅਤੇ ਸਾਬਕਾ ਸਰਪੰਚ ਹਰਦਿਆਲ ਸਿੰਘ ਨੇ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਕਰਮਚਾਰੀਆਂ ਦਾ ਉਚੇਚਾ ਸਨਮਾਨ ਕੀਤਾ ਜੋ ਕਰੋਨਾ ਵਾਇਰਸ ਦੇ ਚੱਲਦਿਆਂ ਵੀ ਆਪਣੀ ਡਿੳੂਟੀ ਤਨਦੇਹੀ ਨਾਲ ਨਿਭਾਅ ਰਹੇ ਹਨ । ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਜਸਵਿੰਦਰ ਸਿੰਘ ਕਾਕਾ ਲੰਢੇਕੇ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੋਗਾ ਦੇ...
ਮੋਗਾ 30 ਅਪ੍ਰੈਲ (ਜਸ਼ਨ): ਵਿੱਦਿਅਕ ਅਦਾਰਿਆਂ ਅਤੇ ਗੁਰਦੁਆਰਾ ਸਾਹਿਬਾਨ ਦੀ ਕਾਰ ਸੇਵਾ ਕਰਵਾਉਣ ਵਾਲੇ ਸੱਚਖੰਡ ਵਾਸੀ ਸੰਤ ਬਾਬਾ ਫਤਿਹ ਸਿੰਘ ਤੋਂ ਵਰੋਸਾਏ ਸੰਤ ਗਿਆਨੀ ਗੁਰਮੀਤ ਸਿੰਘ ਖੋਸਾ ਕੋਟਲਾ ਵੱਲੋਂ ਕੋਵਿਡ 19 ਦੌਰਾਨ ਸਿਹਤ ਵਿਭਾਗ ਮੋਗਾ ਅਤੇ ਸਮਾਜ ਦੇ ਆਮ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਲਾਮਿਸਾਲ ਹਨ, ਜਿਨ੍ਹਾਂ ਦੀ ਜਿੰਨੀ ਤਾਰੀਫ ਕੀਤੀ ਜਾਵੇ ਥੋੜ੍ਹੀ ਹੈ। ਬਾਬਾ ਜੀ ਵੱਲੋਂ ਜਿੱਥੇ ਰੋਜਾਨਾ ਕਰੋਨਾ ਮਹਾਂਮਾਰੀ ਨਾਲ ਜੂਝ ਰਹੇ ਸਿਵਲ ਹਸਪਤਾਲ ਮੋਗਾ ਦੇ ਸਟਾਫ...
ਮੋਗਾ,30 ਅਪਰੈਲ (ਜਸ਼ਨ): ‘‘ਸਨਾਤਨ ਸੰਸਿਤੀ ਮੁਤਾਬਕ ਜਾਤੀ ,ਪੰਥ ,ਧਰਮ ਅਤੇ ਸੰਪ੍ਰਦਾਇ ਤੋਂ ਉੱਪਰ ਉੱਠ ਕੇ ਸੇਵਾ ਕਰਨੀ ਚਾਹੀਦੀ ਹੈ ਅਤੇ ਇਸੇ ਸੰਸਿਤੀ ਮੁਤਾਬਕ ਕੇਂਦਰ ਸਰਕਾਰ ,ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗਰੀਬਾਂ ਨੂੰ ਘਰ ਘਰ ਰਾਸ਼ਨ ਪਹੁੰਚਾਉਣ ਲਈ ਦਿਨ ਰਾਤ ਮਿਹਨਤ ਕੀਤੀ ਜਾ ਰਹੀ ਹੈ ।’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਰਾਈਟਵੇਅ ਏਅਰਿਕਸ ਦੇ ਡਾਇਰੈਕਟਰ ਦੇਵ ਪ੍ਰਿਆ ਤਿਆਗੀ ਨੇ ਥਾਣਾ ਸਿਟੀ 1 ਦੇ ਸੀ ਆਰ ਪੀ ਸੀ ਇੰਚਾਰਜ ਅਤੇ ਐੱਸ ਐੱਸ ਪੀ ਦਫਤਰ ਮੋਗਾ ਦੇ...
ਮੋਗਾ,30 ਅਪਰੈਲ (ਜਸ਼ਨ) : ਮੋਗਾ ਲਈ ਉਦਾਸ ਕਰਨ ਵਾਲੀ ਖਬਰ ਹੈ ਕਿ ਨੰਦੇੜ ਸਾਹਿਬ ਤੋਂ ਆਏ ਸ਼ਰਧਾਲੂਆਂ ਵਿਚੋਂ ਦਰਸ਼ਨ ਸਿੰਘ ਘਲੋਟੀ ਦੇ ਕਰੋਨਾ ਪਾਜ਼ਿਟਿਵ ਆਉਣ ਉਪਰੰਤ ਪਿੰਡ ਘਲੋਟੀ ਦੇ 32 ਵਿਅਕਤੀਆਂ ਦੀ ਪਹਿਚਾਣ ਕੀਤੀ ਗਈ ਹੈ ਜੋ ਪਿਛਲੇ ਤਿੰਨ ਦਿਨਾਂ ਤੋਂ ਦਰਸ਼ਨ ਸਿੰਘ ਨਾਲ ਸੰਪਰਕ ਵਿਚ ਰਹੇ ਅਤੇ ਇਹਨਾਂ 32 ਵਿਅਕਤੀਆਂ ਵਿਚੋਂ ਦਰਸ਼ਨ ਸਿੰਘ ਦੇ 15 ਪਰਿਵਾਰਕ ਮੈਂਬਰਾਂ ਦੇ ਸੈਂਪਲ ਲੈ ਕੇ ਫਰੀਦਕੋਟ ਭੇਜ ਦਿੱਤੇ ਗਏ ਹਨ ਅਤੇ ਇਹਨਾਂ ਨੂੰ ਵੀ ਆਈਸੋਲੇਟ ਕਰ ਦਿੱਤਾ ਗਿਆ ਹੈ । ਨੋਡਲ...
ਮੋਗਾ, 30 ਅਪ੍ਰੈਲ ( ਤੇਜਿੰਦਰ ਸਿੰਘ ਜਸ਼ਨ ): ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਦੁਕਾਨਾਂ ਅਤੇ ਹੋਰ ਅਦਾਰੇ ਖੋਲਣ ਦੇ ਕੀਤੇ ਗਏ ਐਲਾਨ ਦੇ ਸੰਬਧ ਵਿਚ ਜਿਲ੍ਹਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਸਪੱਸ਼ਟ ਕੀਤਾ ਹੈ ਕਿ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਫਿਲਹਾਲ ਅੱਜ ਕਰਫਿਊ ਵਿਚ ਕੋਈ ਢਿੱਲ ਨਹੀਂ ਦਿੱਤੀ ਜਾ ਸਕਦੀ ਅਤੇ ਨਾ ਹੀ ਕੋਈ ਦੁਕਾਨ ਜ਼ਿਲ੍ਹਾ ਮੋਗਾ ਵਿੱਚ ਖੁੱਲੇਗੀ। ਉਨਾਂ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋੋਰਟਲ ਨੂੰ ਜਾਣਕਾਰੀ ਦਿੰਦਿਆਂ...
ਮੋਗਾ,29 ਅਪਰੈਲ (ਜਸ਼ਨ) : ਅੱਜ ਦੇਰ ਸ਼ਾਮ ਮੋਗਾ ਦੇ ਪਿੰਡ ਜਲਾਲਾਬਾਦ ਪੂਰਬੀ ਸਥਿਤ ਐੱਸ ਐੱਫ ਸੀ ਕਾਨਵੈਂਟ ਸਕੂਲ ਅਤੇ ਐੱਸ ਐੱਫ ਸੀ ਨਰਸਿੰਗ ਕਾਲਜ ਵਿਖੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਰਾਹੀਂ ਸ਼੍ਰੀ ਹਜ਼ੂਰ ਸਾਹਿਬ ਤੋਂ 114 ਹੋਰ ਸ਼ਰਧਾਲੂ ਪਹੰੁਚੇ ,ਜਿਹਨਾਂ ਦੀ ਸ਼ਨਾਖਤ ਕਰਨ ਉਪਰੰਤ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਇਕਾਂਤਵਾਸ ਵਿਚ ਰਹਿਣ ਦੀ ਹਦਾਇਤ ਕੀਤੀ ਗਈ । ’ਤੇ ਇੰਜ ਮੋਗਾ ਵਿਚ ਸ਼੍ਰੀ ਹਜ਼ੂਰ ਸਾਹਿਬ ਤੋਂ ਪਹੁੰਚਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਤਕਰੀਬਨ 200 ਹੋ ਚੁੱਕੀ ਹੈ ਅਤੇ...

