News

ਮੋਗਾ 27 ਅਪ੍ਰੈਲ(ਜਸ਼ਨ):ਪੰਜਾਬ ਡੀ.ਜੀ.ਪੀ. ਦੇ ਨਿਰਦੇਸ਼ਾਂ ਅਨੁਸਾਰ ਪਟਿਆਲਾ ਦੇ ਸਬ ਇੰਸਪੈਕਟਰ ਹਰਜੀਤ ਸਿੰਘ ਦੇ ਹੱਕ ਵਿੱਚ ਖੜ੍ਹੇ ਹੁੰਦਿਆਂ ਅੱਜ ਮੋਗਾ ਪੁਲਿਸ ਦੇ ਅਫ਼ਸਰਾਂ ਅਤੇ ਕ੍ਰਮਚਾਰੀਆਂ ਵੱਲੋ 'ਮੈ ਵੀ ਹਰਜੀਤ ਸਿੰਘ' ਦੀ ਤਖਤੀਆਂ ਆਪਣੇ ਵਰਦੀ ਦੇ ਬੈਚ ਉੱਤੇ ਲਗਾਈਆਂ।ਜਿਲ੍ਹਾ ਪੁਲਿਸ ਮੁਖੀ ਸ੍ਰੀ ਹਰਮਨਬੀਰ ਸਿੰਘ ਗਿੱਲ ਨੇ ਵੀ ਇਹ ਤਖਤੀ ਲਗਾਈ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਹਰ ਔਖੀ ਘੜੀ ਵਿੱਚ ਪੰਜਾਬ ਦੀ ਰਾਖੀ ਲਈ ਖੜ੍ਹੀ ਹੈ। ਇਸਦਾ ਉਦਾਹਰਨ ਸਬ...
ਮੋਗਾ,27 ਅਪਰੈਲ (ਜਸ਼ਨ): ਮੋਗਾ ਮੰਡੀ ਵਿਚ ਕਿਸਾਨਾਂ ਦੀ ਜਿਣਸ ਦੇ ਮੰਡੀਕਰਣ ਅਤੇ ਸਾਂਭ ਸੰਭਾਲ ਲਈ ਪ੍ਰਬੰਧਾਂ ਦੀ ਨਜ਼ਰਸਾਨੀ ਵਾਸਤੇ ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਨੇ ਵਿਸ਼ੇਸ਼ ਤੌਰ ’ਤੇ ਮੰਡੀ ਦਾ ਦੌਰਾ ਕੀਤਾ । ਇਸ ਮੌਕੇ ਉਹਨਾਂ ਨਾਲ ਚੇਅਰਮੈਨ ਰਾਮਪਾਲ ਧਵਨ ,ਉੱਪ ਚੇਅਰਮੈਨ ਰਜਿੰਦਰਪਾਲ ਸਿੰਘ ਗਿੱਲ ਸਿੰਘਾਂਵਾਲਾ , ਪ੍ਰਭਜੀਤ ਸਿੰਘ ਕਾਲਾ ਧਲ਼ੇਕੇ ਤੇ ਹਰਿੰਦਰ ਟਿੰਕੂ ਮੈਂਬਰ, ਸੈਕਟਰੀ ਵਜੀਰ ਸਿੰਘ ਅਤੇ ਮੰਡੀਕਰਣ ਨਾਲ ਸਬੰਧਤ ਅਧਿਕਾਰੀ ਵੀ ਮੌਜੂਦ ਸਨ। ਇਸ ਮੌਕੇ ਵਿਧਾਇਕ ਡਾ...
ਚੰਡੀਗੜ•, 27 ਅਪ੍ਰੈਲ: ਪੰਜਾਬ ਵਿਜੀਲੈਂਸ ਬਿਊਰੋ (ਵੀਬੀ) ਨੇ ਅੱਜ ਸਬ ਇੰਸਪੈਕਟਰ ਹਰਜੀਤ ਸਿੰਘ ਦੀ ਬਹਾਦਰੀ ਦੀ ਪ੍ਰਸ਼ੰਸਾ ਕੀਤੀ ਜਿਨ•ਾਂ ਨੇ ਆਪਣੀ ਜ਼ਿੰਦਗੀ ਦੀ ਪਰਵਾਹ ਕੀਤੇ ਬਿਨਾਂ ਸਬਜ਼ੀ ਮੰਡੀ ਪਟਿਆਲਾ ਵਿਖੇ ਕਰਫਿਊ ਦੌਰਾਨ ਹਿੰਮਤ ਅਤੇ ਬਹਾਦਰੀ ਨਾਲ ਆਪਣੀ ਡਿਊਟੀ ਨਿਭਾਈ। ਮੁੱਖ ਡਾਇਰੈਕਟਰ-ਕਮ -ਏਡੀਜੀਪੀ ਸ੍ਰੀ ਬੀ.ਕੇ. ਉੱਪਲ ਦੀ ਅਗਵਾਈ ਅਧੀਨ ਵਿਜੀਲੈਂਸ ਦੇ ਸਾਰੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਹਰਜੀਤ ਸਿੰਘ ਦੇ ਨਾਂ ਦੀ ਨੇਮਪਲੇਟ ਲਗਾ ਕੇ ਇਕਜੁੱਟਤਾ ਜਤਾਈ।ਇਸ ਸਬੰਧੀ...
ਮੋਗਾ,27 ਅਪਰੈਲ (ਜਸ਼ਨ): ਅੱਜ ਲਾਇਨਜ਼ ਕਲੱਬ ਮੋਗਾ ਵਿਸ਼ਾਲ ਨੇ ਕੋਵਿਡ 19 ਦੌਰਾਨ ਡਿਊਟੀ ਕਰ ਰਹੇ ਹੋਮ ਗਾਰਡ ਦੇ ਜਵਾਨਾਂ ਨੂੰ ਬੂਟ ਵੰਡੇ । ਡੀ ਐੱਸ ਪੀ ਸ. ਪਰਮਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਕੰਮ ਕਰਦੇ ਪੰਜਾਬ ਹੋਮ ਗਾਰਡ ਦੇ ਜਵਾਨਾਂ ਨੂੰ ਡੀ ਐੱਸ ਪੀ ਸ. ਸੰਧੂ ਦੀ ਹਾਜ਼ਰੀ ਵਿਚ ਲਾਈਨਜ਼ ਕਲੱਬ ਮੋਗਾ ਵਿਸ਼ਾਲ ਵੱਲੋਂ ਬੂਟ ਵੰਡੇ ਗਏ । ਇਸ ਮੌਕੇ ਪ੍ਰਧਾਨ ਦਰਸ਼ਨ ਗਰਗ,ਲਾਇਨ ਦੀਪਕ ਜਿੰਦਲ,ਲਾਇਨ ਰਾਜਨ ਗਰਵ,ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ,ਕੈਂਬਰਿੱਜ ਇੰਟਰਨੈਸ਼ਨਲ...
ਚੰਡੀਗੜ•, 27 ਅਪਰੈਲ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਵਾਰ ਫੇਰ ਕੇਂਦਰ ਸਰਕਾਰ ਦਾ ਧਿਆਨ ਕੋਵਿਡ ਦੇ ਅਣਕਿਆਸੇ ਸੰਕਟ ਅਤੇ ਲੌਕਡਾਊਨ ਦੇ ਮੱਦੇਨਜ਼ਰ ਪੰਜਾਬ ਦੀਆਂ ਨਾਜ਼ੁਕ ਲੋੜਾਂ ਪੂਰੀਆਂ ਕਰਨ ਲਈ ਲੰਬਿਤ ਪਏ ਮਾਮਲਿਆਂ ਵੱਲ ਦਿਵਾਉਣ ਦੇ ਨਾਲ ਕੇਂਦਰੀ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਸੀਮਤ ਜ਼ੋਨਾਂ ਨੂੰ ਛੱਡ ਕੇ ਸਾਰੇ ਖੇਤਰਾਂ ਵਿੱਚ ਛੋਟੀਆਂ ਦੁਕਾਨਾਂ, ਕਾਰੋਬਾਰ ਤੇ ਉਦਯੋਗਾਂ ਨੂੰ ਖੋਲ•ਣ ਦੀ ਆਗਿਆ ਦੇਣ। ਇਨ...
(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਭਾਰਤ ਸਰਕਾਰ ਵਲੋ ਵਿਦੇਸ਼ਾ ਵਿਚ ਸੈਰ ਸਪਾਟੇ ਲਏ ਗਏ ਭਾਰਤੀ ਨਾਗਰਿਕ (ਸੈਲਾਨੀ, ਵਪਾਰੀ,ਵਿਦਿਆਰਥੀ) ਲਈ ਵਤਨ ਵਾਪਸੀ ਦੀ ਸੁਰੂ ਕੀਤੀ ਚਾਰਾਜੋਈ ਦੀ ਸੁਸਤ ਰਫਤਾਰ ਉਥੇ ਅਟਕੇ ਭਾਰਤੀ ਨਾਗਰਿਕਾ ਨੂੰ ਹੋਰ ਮਾਯੂਸ ਕਰ ਰਹੀ ਹੈ।ਵਿਦੇਸ਼ਾ ਵਿਚ 22 ਮਾਰਚ ਤੋ ਵਤਨ ਵਾਪਸੀ ਲਈ ਤਰਲੋ ਮੱਛੀ ਹੋ ਰਹੇ ਇਨ੍ਹਾਂ ਭਾਰਤੀਆ ਨੂੰ ਹਾਲੇ ਹੋਰ ਲੰਬਾ ਸਮਾਂ ਆਪਣੇ ਵਤਨ ਵਾਪਸੀ ਲਈ ਇੰਤਜਾਰ ਕਰਨਾ ਪਵੇਗਾ। ਇਨ੍ਹਾਂ ਇੰਤਜਾਰ ਦੇ ਦਿਨਾਂ ਦੋਰਾਨ ਉਨ੍ਹਾਂ ਦੇ ਪਹਿਲਾ...
ਮੋਗਾ, 27 ਅਪਰੈਲ (ਜਸ਼ਨ)- ਸਿਹਤ ਵਿਭਾਗ ਅਧੀਨ ਪੰਜਾਬ ਭਰ ਦੇ 151 ਕਮਿਊਨਿਟੀ ਸਿਹਤ ਕੇਂਦਰਾਂ (ਸੀ.ਐਚ.ਸੀ.) ਦੇ ਹੋਏ ਕਾਇਆਕਲਪ ਸਰਵੇਖਣ ਦੌਰਾਨ ਸੀ.ਐਚ.ਸੀ. ਡਰੋਲੀ ਭਾਈ ਨੂੰ ਪੰਜਾਬ ਭਰ ‘ਚੋਂ 13ਵਾਂ ਰੈਂਕ ਪ੍ਰਾਪਤ ਹੋਇਆ ਹੈ। ਇਸ ਸਰਵੇਖਣ ‘ਚ ਸੀ.ਐਚ.ਸੀ. ਢੁੱਡੀਕੇ ਨੂੰ 22ਵਾਂ ਤੇ ਬਾਘਾਪੁਰਾਣਾ ਨੂੰ 27ਵਾਂ ਰੈਂਕ ਮਿਲਿਆ ਹੈ। ਡਰੋਲੀ ਭਾਈ ਨੂੰ ਪੀਅਰ ਅਸੈਸਮੈਂਟ ‘ਚ 72.30 ਫੀਸਦੀ ਅਤੇ ਫਾਈਨਲ ਅਸੈਸਮੈਂਟ ‘ਚ 72.50 ਫੀਸਦੀ ਅੰਕ ਮਿਲੇ ਹਨ।ਸਿਹਤ ਵਿਭਾਗ ਦੇ ਮਾਸ ਮੀਡੀਆ ਵਿੰਗ...
ਮੋਗਾ,26 ਅਪਰੈਲ (ਜਸ਼ਨ): ਰਾਈਟ ਵੇਅ ਏਅਰਲਾਈਨਜ਼ ਇੰਮੀਗਰੇਸ਼ਨ ਸੰਸਥਾ ਵੱਲੋਂ ਵਿਸ਼ਵ ਪੱਧਰ ’ਤੇ ਫੈਲੀ ਕਰੋਨਾ ਵਾਇਰਸ ਮਹਾਂਮਾਰੀ ਨੂੰ ਦੂਰ ਕਰਨ ਲਈ ਭਗਵਾਨ ਪਰਸ਼ੂਰਾਮ ਜੇਅੰਤੀ ਮੌਕੇ ਹਵਨ ਯੱਗ ਦਾ ਆਯੋਜਨ ਕੀਤਾ ਗਿਆ। ਇਸ ਹਵਨ ਦਾ ਮੰਤਵ ਪ੍ਰਭੂ ਤੋਂ ਪ੍ਰਾਰਥਨਾ ਕਰਨਾ ਸੀ ਕਿ ਪੂਰੀ ਮਾਨਵ ਜਾਤੀ ਲਈ ਸੰਕਟ ਬਣੀ ਇਸ ਬੀਮਾਰੀ ਨਾਲ ਲੜਨ ਦੀ ਸਾਨੂੰ ਸ਼ਕਤੀ ਦੇਵੇ ਅਤੇ ਸਮੁੱਚਾ ਵਿਸ਼ਵ ਇਸ ਸੰਕਟ ਤੋਂ ਮੁਕਤ ਹੋ ਸਕੇ। ਇਸ ਮੌਕੇ ਰਾਈਟ ਵੇਅ ਏਅਰਲਾਈਨਜ਼ ਇੰਮੀਗਰੇਸ਼ਨ ਸੰਸਥਾ ਦੇ ਡਾਇਰੈਕਟਰ ਦੇਵ...
Tags: RIGHTWAY AIRLINKS
ਮੋਗਾ,26 ਅਪਰੈਲ (ਜਸ਼ਨ): ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਕਾਂਗਰਸੀ ਆਗੂ ਜਗਸੀਰ ਸਿੰਘ ਸੀਰਾ ਦੀ ਦੇਖ ਰੇਖ ਹੇਠ ਸਮੁੱਚੇ ਹਲਕੇ ਦੇ ਲੋੜਵੰਦ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਭੇਜਿਆ ਰਾਸ਼ਨ ਵੰਡਿਆ ਜਾ ਰਿਹਾ ਹੈ। ਇਸ ਰਾਸ਼ਨ ਵੰਡਣ ਦੀ ਮੁਹਿੰਮ ਤਹਿਤ ਵਾਰਡ ਨੰਬਰ 36 ਦੇ 100 ਘਰਾਂ ਨੂੰ ਰਾਸ਼ਨ ਦਿੱਤਾ ਗਿਆ। ਰਾਸ਼ਨ ਵੰਡਣ ਦੀ ਮੁਹਿੰਮ ਨੂੰ ਸਫ਼ਲ ਕਰਨ ਲਈ ਬੀ ਐੱਲ ਓ ਲਕੇਸ਼ ਕੁਮਾਰ,ਫੁਟਵਾਲ ਪਲੇਅਰ ਰਵੀ ਕੁਮਾਰ,ਫੁੱਟਬਾਲ ਕੋਚ ਹਰਦੀਪ ਕੋਕਰੀ ,ਰਾਜ ਕੌਰ...
ਮੋਗਾ 26 ਅਪ੍ਰੈਲ(ਜਸ਼ਨ):ਪ੍ਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਮੋਗਾ ਵੱਲੋਂ ਮੈਡੀਕਲ ਟੀਮਾਂ ਨੂੰ ਪੀ ਪੀ ਈ ਕਿੱਟਾਂ ਦੇ ਨਾਲ ਪਹਿਨੇ ਜਾਣ ਵਾਲੇ 50 ਹੈਡ ਕਵਰ ਭੇਂਟ ਕੀਤੇ ਗਏ ਤਾਂ ਜੋ ਕਰੋਨਾ ਮਹਾਂਮਾਰੀ ਖਿਲਾਫ ਲੜਾਈ ਲੜ ਰਹੇ ਮੈਡੀਕਲ ਅਤੇ ਪੈਰਾ ਮੈਡੀਕਲ ਕਰਮਚਾਰੀਆਂ ਨੂੰ ਇਲਾਜ ਦੌਰਾਨ ਪੂਰੀ ਸੁਰੱਖਿਆ ਮਿਲ ਸਕੇ। ਸੇਵਾ ਦਲ ਦੀ ਮੋਗਾ ਇਕਾਈ ਦੇ ਪ੍ਰਧਾਨ ਕੁਲਵਿੰਦਰ ਸਿੰਘ ਸੋਨੂੰ ਅਤੇ ਮੈਂਬਰਾਂ ਵੱਲੋਂ ਅੱਜ ਇਹ ਹੈਡ ਕਵਰ ਸਹਾਇਕ ਸਿਵਲ ਸਰਜਨ ਡਾ ਜਸਵੰਤ ਸਿੰਘ ਅਤੇ ਕਰੋਨਾ...

Pages