ਨੱਥੂਵਾਲਾ ਗਰਬੀ , 15 ਦਸੰਬਰ (ਪੱਤਰ ਪਰੇਰਕ)-ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਵਾਸਤੇ ਪਿਛਲੇ ਲੰਮੇ ਸਮੇ ਤੋਂ ਕਿਸਾਨ ਸ਼ੰਘਰਸ਼ ਕਰ ਰਹੇ ਹਨ ਅਤੇ 26 ਨਵੰਬਰ ਤੋਂ ਲੱਖਾਂ ਕਿਸਾਨ ਘਰ ਬਾਰ ਛੱਡ ਕੇ ਦਿੱਲੀ ਬਾਰਡਰ ਤੇ ਮੋਰਚਾ ਸੰਭਾਲੀ ਬੈਠੇ ਹਨ।ਦਿੱਲੀ ਮੋਰਚਾ ਜਿੱਤਣ ਵਾਸਤੇ ਵੱਧ ਤੋਂ ਵੱਧ ਸੰਗਤਾਂ ਨੂੰ ਇਸ ਸ਼ੰਘਰਸ਼ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਇੰਨਾ੍ਹ ਗੱਲਾਂ ਦਾ ਪ੍ਰਗਟਾਵਾ ਬਾਬਾ ਸਾਧੂ ਸਿੰਘ ਜੀ ਦਮਦਮੀ ਟਕਸਾਲ ਵਾਲਿਆਂ ਨੇ ਲੰਗੇਆਣਾ ਕਲਾਂ ਦੇ ਗੁਰਦੁਆਰਾ...
News
ਜੈਤੋ,15 ਦਸੰਬਰ (ਮਨਜੀਤ ਸਿੰਘ ਢੱਲਾ/ਆਤਿਸ਼ ਅਰੋੜਾ)- ਸਮਾਜ ਸੇਵੀ ਸੰਸਥਾ ਅਰਪਣ ਵੈਲਫੇਅਰ ਸੁਸਾਇਟੀ ਵੱਲੋਂ ਜੈਤੋ ਦੇ ਨਜ਼ਦੀਕ ਡੇਰਾ ਭਾਈ ਭਗਤੂ ਜੀ ਪਿੰਡ ਰਾਮਗੜ (ਭਗਤੂਆਣਾ) ਵਿਖੇ ਡੇਰਾ ਡੇਰੇ ਦੇ ਸੰਚਾਲਕ ਅਚਾਰੀਆਂ ਕਿ੍ਸ਼ਨਾ ਨੰਦ ਸ਼ਾਸਤਰੀ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਪ੍ਰਧਾਨ ਡਾ.ਵੀਨਾ ਗਰਗ ਦੀ ਰਹਿਨੁਮਾਈ ਹੇਠ ਲੋੜਵੰਦ ਪਰਿਵਾਰਾਂ ਨੂੰ ਸਰਦੀਆਂ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਗਰਮ ਕੰਬਲ ਵੰਡੇ ਗਏ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਐਸ.ਡੀ.ਐਮ...
ਮੋਗਾ,14 ਦਸੰਬਰ (ਜਸ਼ਨ): ਅੱਜ ਪੰਜਾਬ ਪ੍ਦੇਸ਼ ਕਾਂਗਰਸ ਕਮੇਟੀ ਵਲੋਂ ਸ਼ੰਭੂ ਬਾਰਡਰ ’ਤੇ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਪੰਜਾਬ ਕਾਂਗਰਸ ਦੇ ਪ੍ਧਾਨ ਸੀ੍ ਸੁਨੀਲ ਜਾਖੜ ਅਤੇ ਪ੍ਦੇਸ਼ ਇੰਜਾਰਜ ਹਰੀਸ਼ ਰਾਵਤ ਦੀ ਅਗਵਾਈ ਵਿੱਚ ਸੂਬਾ ਪੱਧਰੀ ਧਰਨਾ ਦਿੱਤਾ ਗਿਆ,ਜਿਸ ਵਿੱਚ ਵੱਖ ਵੱਖ ਜ਼ਿਲ੍ਹਿਆਂ ਤੋਂ ਵਿਧਾਇਕਾਂ ਅਤੇ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਆਪਣੇ ਸਾਥੀਆਂ ਸਮੇਤ ਧਰਨੇ ਵਿੱਚ ਸ਼ਿਰਕਤ ਕੀਤੀ। ਸੂਬਾ ਕਾਂਗਰਸ ਦੇ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਅਤੇ ਕਿਸਾਨਾਂ ਦੇ ਹੱਕ ਵਿਚ ਸ਼ੰਭੂ...
ਮੋਗਾ, 14 ਦਸੰਬਰ (ਜਸ਼ਨ): ਕਰੋਨਾ ਮਹਾਂਮਾਰੀ ਵੇਲੇ ਜਿਸ ਤਰਾਹ ਜ਼ਿੰਦਗੀ ਰੁਕ ਗਈ ਸੀ ਉਸੇ ਤਰ੍ਹਾਂ ਅੱਜ ਸ਼ਾਮ YOU TUBE , GMAIL , DOCS , PLAY STORE , GOOGLE ACCOUNTS , DRIVE , NEWS PORTAL ਸਭ ਬੰਦ ਹੋਣ ਕਰਨ ਦੁਨੀਆਂ ਰੁਕੀ ਰੁਕੀ ਮਹਿਸੂਸ ਕਰ ਰਹੀ ਹੈ। ਇਸ ਘਟਨਾ ਕਰਮ ਕਾਰਨ ਮੀਡੀਆ ਅਤੇ ਆਰਥਿਕ ਖੇਤਰ ਤੇ ਸਭ ਤੋਂ ਵੱਧ ਅਸਰ ਪੈਣ ਦੀ ਸੰਭਾਵਨਾ ਹੈ। 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਸਟੇਟ ਅਵਾਰਡੀ ਅਧਿਆਪਕ ਤੇਜਿੰਦਰ ਸਿੰਘ ਜਸ਼ਨ ਨੇ...
ਮੋਗਾ, 14 ਦਸੰਬਰ (ਜਸ਼ਨ): ਪੰਜਾਬ ਸਰਕਾਰ ਵਲੋਂ 12 ਤਹਿਸੀਲਦਾਰ ਤੇ 25 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਜਾਣ ਦੀ ਲੜੀ ਵਿਚ ਸ੍ਰੀ ਕਰਨ ਗੁਪਤਾ ਮੋਗਾ ਦੇ ਨਵੇਂ ਤਹਿਸੀਲਦਾਰ ਹੋਣਗੇ ਜਦ ਕਿ ਸ. ਮਨਿੰਦਰ ਸਿੰਘ ਧਰਮਕੋਟ ਅਤੇ ਕੋਟ ਈਸੇ ਖਾਂ ਦੇ ਨਾਇਬ ਤਹਿਸੀਲਦਾਰ ਵਜੋਂ ਸੇਵਾਵਾਂ ਨਿਭਾਉਣਗੇ । ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ
ਮੋਗਾ,13 ਦਸੰਬਰ (ਜਸ਼ਨ): ਸ਼ੋ੍ਰਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਗਿੱਲ ਲੰਢੇਕੇ ਨੇ ਕੱਲ 14 ਦਸੰਬਰ ਨੂੰ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ 11 ਵਜੇ ਡੀ ਸੀ ਦਫਤਰ ਮੋਗਾ ਦੇ ਸਾਹਮਣੇ ਦਿੱਤੇ ਜਾ ਰਹੇ ਜ਼ਿਲ੍ਹਾ ਪੱਧਰੀ ਧਰਨੇ ਵਿਚ ਪਹੁੰਚਣ ਦੀ ਅਪੀਲ ਕੀਤੀ ਹੈ ਤਾਂ ਕਿ ਕੇਂਦਰ ਸਰਕਾਰ ਖਿਲਾਫ ਦਿੱਲੀ ਵਿਖੇ ਦਿੱਤੇ ਜਾ ਰਹੇ ਧਰਨਿਆਂ ‘ਚ ਬੈਠੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੌਸਲੇ ਵਧਾਏ ਜਾ ਸਕਣ। ਸ. ਗਿੱਲ ਨੇ ਆਖਿਆ ਕਿ ਹੁਣ ਸਮਾਂ ਆ ਗਿਆ ਹੈ ਕਿ ਅਸੀਂ...
ਮੋਗਾ, 13 ਦਸੰਬਰ (ਜਸ਼ਨ):ਮੋਗਾ ਦੇ ਵਾਰਡ ਨੰਬਰ 2 ਦੇ ਸਾਬਕਾ ਕੌਂਸਲਰ ਅਤੇ ਸੀਨੀਅਰ ਕਾਂਗਰਸੀ ਆਗੂ ਮਨਜੀਤ ਸਿੰਘ ਮਾਨ ਵੱਲੋਂ ਵਾਰਡ ਨੰਬਰ 2 ‘ਚ ਨਿੰਬੂਆਂ ਵਾਲਾ ਬਾਗ ਅਤੇ ਗਲੀ ਨੰਬਰ 6 ਦੇ ਕਾਰਨਰਾਂ ’ਤੇ ਬਣੀਆਂ ਸੀਵਰੇਜ ਦੀਆਂ ਹੌਦੀਆਂ ਦੀ ਬਲਾਕੇਜ ਖਤਮ ਕਰਨ ਅਤੇ ਸੀਵਰੇਜ ਸਿਸਟਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਜੰਗੀ ਪੱਧਰ ਮੁਹਿੰਮ ਆਰੰਭੀ ਗਈ ਹੈ । ਇਸ ਦੇ ਨਾਲ ਨਾਲ ਪਿਛਲੇ ਦਿਨੀਂ ਟੈਂਕੀ ਵਾਲੀ ਗਲੀ ਦਸ਼ਮੇਸ਼ ਨਗਰ ਵਿਖੇ ਐੱਲ ਟਾਈਪ ਨਾਲੀਆਂ ਦੇ ਸ਼ੁਰੂ ਕਰਵਾਏ ਕੰਮ ’ਤੇ ਵੀ...
*ਮੋਗਾ ਜ਼ਿਲ੍ਹੇ ਦੀਆਂ ਵੱਖ ਵੱਖ ਸਾਹਿਤਕ ਸਭਾਵਾਂ ਨੇ ਕੀਤੀ ਸ਼ਿਰਕਤ ਮੋਗਾ,13 ਦਸੰਬਰ (ਜਸ਼ਨ): ਇੰਟਰਨੈਸ਼ਨਲ ਪੰਜਾਬੀ ਫ਼ਾਊਂਡੇਸ਼ਨ ਵੱਲੋਂ ਅੱਜ ਪ੍ਰਵਾਸੀ ਪੰਜਾਬੀ ਲੇਖਕ ਸੁਰਜੀਤ ਸੰਧੂ ਦੀ ਪੁਸਤਕ ‘ਨਿੱਕੇ ਨਿੱਕੇ ਤਾਰੇ’ ’ਤੇ ਵਿਸ਼ੇਸ਼ ਗੋਸ਼ਟੀ ਕਰਵਾਈ ਗਈ। ਸ਼ਹੀਦ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਹਾਲ ਵਿਖੇ ਹੋਏ ਇਸ ਸਮਾਗਮ ਵਿਚ ਮੋਗਾ ਜ਼ਿਲ੍ਹੇ ਦੀਆਂ ਵੱਖ ਵੱਖ ਸਾਹਿਤ ਸਭਾਵਾਂ ਦੇ ਨੁਮਾਇੰਦਿਆਂ, ਸਾਹਿਤਕਾਰਾਂ ਅਤੇ ਉੱਭਰਦੇ ਲੇਖਕਾਂ ਨੇ ਸ਼ਿਰਕਤ ਕਰਕੇ ਇਸ ਗੋਸ਼ਟੀ ਨੂੰ ਸਫ਼ਲ ਬਣਾਇਆ। ਸਮਾਗਮ...
ਮੋਗਾ,12 ਦਸੰਬਰ (ਜਸ਼ਨ): ਸੰਸਦ ਮੈਂਬਰ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੁਪਤਨੀ ਮਹਾਰਾਣੀ ਪ੍ਰਨੀਤ ਕੌਰ ਦੇ ਮਾਤਾ ਸਰਦਾਰਨੀ ਸਤਿੰਦਰ ਕੌਰ ਕਾਹਲੋਂ ਬੀਤੀ ਰਾਤ ਸਦੀਵੀ ਵਿਛੋੜਾ ਦੇ ਗਏ। ਉਹਨਾਂ ਦੇ ਇਸ ਫ਼ਾਨੀ ਦੁਨੀਆਂ ਤੋਂ ਰੁਖ਼ਸਤ ਹੋਣ ’ਤੇ ਦੁੱਖ ਪ੍ਰਗਟ ਕਰਦਿਆਂ ਮਾਰਕੀਟ ਕਮੇਟੀ ਨਿਹਾਲ ਸਿੰਘ ਵਾਲਾ ਦੇ ਵਾਈਸ ਚੇਅਰਮੈਨ ਸੇਵਕ ਸਿੰਘ ਸੈਦੋਕੇ ਨੇ ਆਖਿਆ ਕਿ ਸਮੁੱਚੇ ਪਰਿਵਾਰ ਲਈ ਇਹ ਬੇਹੱਦ ਔਖੀ ਘੜੀ ਹੈ । ਉਹਨਾਂ ਕਿਹਾ ਕਿ ਰੱਬ ਤੋਂ ਬਾਅਦ ਮਾਂ ਦਾ ਰੁਤਬਾ...
ਮੋਗਾ,12 ਦਸੰਬਰ (ਜਸ਼ਨ): ਕਾਂਗਰਸੀ ਖੇਮਿਆਂ ਵਿਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਬੀਤੀ ਰਾਤ ਸੰਸਦ ਮੈਂਬਰ ਮਹਾਰਾਣੀ ਪ੍ਰਨੀਤ ਕੌਰ ਦੇ ਮਾਤਾ ਸਰਦਾਰਨੀ ਸਤਿੰਦਰ ਕੌਰ ਕਾਹਲੋਂ ਸਦੀਵੀ ਵਿਛੋੜਾ ਦੇ ਗਏ। ਉਹਨਾਂ ਦੇ ਅਕਾਲ ਚਲਾਣੇ ’ਤੇ ਦੁੱਖ ਪ੍ਰਗਟ ਕਰਦਿਆਂ ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ, ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ,ਵਿਧਾਇਕ ਕੁਲਬੀਰ ਸਿੰਘ ਜੀਰਾ, ਵਿਧਾਇਕ ਦਰਸ਼ਨ ਬਰਾੜ, ਸਾਬਕਾ ਵਿਧਾਇਕ ਬੀਬੀ ਰਾਜਵਿੰਦਰ ਕੌਰ ਭਾਗੀਕੇ, ਚੇਅਰਮੈਨ ਵਿਨੋਦ ਬਾਂਸਲ, ਸਾਬਕਾ...

