News

ਮੋਗਾ,20 ਦਸੰਬਰ (ਜਸ਼ਨ):ਐਂਟੀ ਕਰੋਨਾ ਟਾਸਕ ਫੋਰਸ ਦੀ ਮੋਗਾ ਇਕਾਈ ਦੀ ਟੀਮ ਵੱਲੋਂ ਸਰਕਾਰੀ ਹਸਪਤਾਲ ਅਤੇ ਮੇਨ ਬਾਜ਼ਾਰ ਵਿਚ 500 ਤੋਂ ਵੱਧ ਮਾਸਕ ਵੰਡੇ ਗਏ। ਟਾਸਕ ਫੋਰਸ ਦੀ ਟੀਮ ਨੇ ਖੁਦ ਬਾਜ਼ਾਰ ਵਿਚ ਆਟੋ ਰਿਕਸ਼ਾ ਚਾਲਕਾਂ,ਰਾਹਗੀਰਾਂ,ਸਕੂਟਰ ਸਵਾਰਾਂ ਆਦਿ ਨੂੰ ਮਾਸਕ ਵੰਡਦਿਆਂ ਇਸ ਮੁਹਿੰਮ ਦੀ ਅਹਿਮੀਅਤ ਦੱਸੀ ਅਤੇ ਕਰੋਨਾ ਸੰਕਰਮਣ ਤੋਂ ਬਚਣ ਲਈ ਮਾਸਕਾਂ ਦੀ ਵਰਤੋਂ ਯਕੀਨੀ ਬਣਾਉਣ ਲਈ ਸੁਨੇਹਾ ਵੀ ਦਿੱਤਾ। ਐਂਟੀ ਕਰੋਨਾ ਟਾਸਕ ਫੋਰਸ ਦੇ ਸਟੇਟ ਐਡਵਾਈਜ਼ਰ ਸ਼੍ਰੀ ਐੱਸ ਕੇ ਬਾਂਸਲ ਅਤੇ...
ਮੋਗਾ,20 ਦਸੰਬਰ (ਜਸ਼ਨ): ਕੇਂਦਰ ਦੀ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਖਿਲਾਫ ਕਿਸਾਨਾਂ ਅਤੇ ਮਜਦੂਰਾਂ ਵੱਲੋਂ ਦਿੱਲੀ ਦੇ ਬਾਰਡਰਾਂ ਤੇ ਕੜਾਕੇ ਦੀ ਠੰਡ ਵਿੱਚ ਸੰਘਰਸ਼ ਵਿਚ ਡਟੇ ਕਿਸਾਨਾਂ ‘ਚੋਂ ਹੁਣ ਤੱਕ 35 ਕਿਸਾਨ ਤੇ ਮਜ਼ਦੂਰ ਸ਼ਹੀਦ ਹੋ ਚੁੱਕੇ ਹਨ, ਸ਼ਹੀਦ ਹੋ ਚੁੱਕੇ ਇਹਨਾਂ ਕਿਸਾਨਾਂ ਲਈ, ਭਾਰਤੀ ਕਿਸਾਨ ਜਥੇਬੰਦੀਆਂ ਦੇ ਸਾਂਝੇੇ ਮੋਰਚੇ ਵੱਲੋਂ ਦਿੱਤੇ ਸੱਦੇ ਦੀ ਰੋਸ਼ਨੀ ਵਿੱਚ ਜ਼ਿਲ੍ਹਾ ਕਮੇਟੀ ਦੇ ਫੈਸਲੇ ਅਨੁਸਾਰ ਇਨ੍ਹਾਂ ਸ਼ਹੀਦਾਂ ਨਮਿੱਤ ਸ਼ਰਧਾਂਜਲੀ ਸਮਾਗਮ ਮੋਗਾ ਜ਼ਿਲ੍ਹੇ ਦੇ...
ਮੋਗਾ, 20 ਦਸੰਬਰ (ਜਸ਼ਨ): ਇਲਾਕੇ ਦੇ ਉਘੇ ਕਾਰੋਬਾਰੀ ਸੁਰਜੀਤ ਸ਼ਰਮਾ ਅਤੇ ਰਣਜੀਤ ਸ਼ਰਮਾ (ਸ਼ਰਮਾ ਡੇਅਰੀ ਵਾਲੇ ) ਅਤੇ ਸਮੁੱਚੇ ਪਰਿਵਾਰ ਨੂੰ ਉਸ ਸਮੇ ਡੂੰਘਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਮਾਤਾ ਸ਼੍ਰੀ ਮਤੀ ਪਦਮਾ ਦੇਵੀ ਬੀਤੀ ਸ਼ਾਮ ਅਕਾਲ ਚਲਾਣਾ ਕਰ ਗਏ । ਸੁਰਜੀਤ ਸ਼ਰਮਾ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 80 ਸਾਲ ਦੀ ਉਮਰ ਦੇ ਮਾਤਾ ਜੀ ਪੂਰੀ ਤਰਾਂ ਤੰਦਰੁਸਤ ਸਨ ਪਰ ਅਚਾਨਕ ਸ਼ੂਗਰ ਵਧਣ ਕਾਰਨ ਉਹ ਸਦੀਵੀ ਵਿਛੋੜਾ ਦੇ ਗਏ ।ਉਹਨਾਂ ਕਿਹਾ...
Tags: OBITUARY
*ਪਾਰਟੀ ਨੇ ਹੁਣ ਤੱਕ ਸੂਬਾ ਪੱਧਰ ਦੇ 22, ਜ਼ਿਲ੍ਹਾ ਪੱਧਰ ਦੇ 168 ਬਲਾਕ ਪੱਧਰ ਤੇ 468 ਅਤੇ ਸਰਕਲ ਪੱਧਰ ਦੇ 3399 ਅਹੁਦੇਦਾਰਾਂ ਦੀ ਕੀਤੀ ਨਿਯੁਕਤੀ ਚੰਡੀਗੜ, 19 ਦਸੰਬਰ ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਆਪਣੇ ਸੰਗਠਨ ਦਾ ਵਿਸਥਾਰ ਕਰਦਿਆਂ ਅੱਜ ਵੱਡੇ ਪੱਧਰ 'ਤੇ ਨਿਯੁਕਤੀਆਂ ਕੀਤੀਆਂ ਗਈਆਂ। ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ, ਸੂਬਾ ਖਜਾਨਚੀ ਨੀਨਾ ਮਿੱਤਲ ਅਤੇ ਸੂਬਾ ਸਕੱਤਰ...
ਮੋਗਾ,19 ਦਸੰਬਰ (ਜਸ਼ਨ) : ਲੋੜਵੰਦਾਂ ਨੂੰ ਠੰਡ ਤੋਂ ਬਚਾਅ ਲਈ ‘ਨੇਕੀ ਦੀ ਹੱਟ’ ਤੋਂ ਅੱਜ ਗਰਮ ਕੱਪੜੇ ਕੰਬਲ ,ਬੂਟ ਅਤੇ ਜੁਰਾਬਾਂ ਵੰਡੇ ਗਏ। ਇਸ ਮੌਕੇ ਸੰਸਥਾ ਦੇ ਸੰਸਥਾਪਕ ਗਗਨ ਨੌਹਰੀਆ , ਸਮਾਜ ਸੇਵੀ ਗੌਰਵ ਗੁਪਤਾ ‘ਗੁੱਡੂ’ ,ਰਾਕੇਸ਼ ਸਿਤਾਰਾ, ਕਪਿਲ ਮਿੱਤਲ, ਮਨੀਸ਼ ਤਾਇਲ,ਕੇਵਲ ਕ੍ਰਿਸ਼ਨ ਸਹਿਗਲ,ਰਾਹੁਲ ਗਰਗ ,ਰਸਿਕ ਗੁਪਤਾ ,ਅੰਮਾਨੀ ਗਰਗ ,ਲੀਲਾ ਗੋਇਲ ,ਸ਼ਿਲਪਾ ਬਾਂਸਲ ,ਕਾਲੀ ਗਰੋਵਰ ,ਕੁਲਵਿੰਦਰ ਸਿੰਘ, ਕ੍ਰਿਸ਼ਨ ਕੁਮਾਰ ,ਦੀਪਕ ਸਿੰਘ, ਦੇਵ ਸਿੰਘ ਘਈ, ਰਾਜੂ ਮਸੀਹਾ ਅਤੇ...
ਮੋਗਾ,19 ਦਸੰਬਰ (ਜਸ਼ਨ): ‘ਸਵਾਮੀ ਵੇਦਾਂਤਾ ਨੰਦ ਜੀ ਦੀ ਵਿਰਾਸਤ ’ਤੇ ਪਾਖੰਡੀਆਂ ਦੀ ਬੁਰੀ ਨਜ਼ਰ ਹੈ ਅਤੇ ਮੋਗਾ ਸ਼ਹਿਰ ਦੀ ਧਰੋਹਰ ਮੰਨੀ ਜਾਂਦੀ ਗੀਤਾ ਭਵਨ ਟਰੱਸਟ ਅਤੇ ਪੂਜਨੀਕ ਸਥਾਨ ਪਾਵਨ ਧਾਮ ਦੀ ਜਾਇਦਾਦ ਨੂੰ ਹੜੱਪਣ ਦੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਨੇ ’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਮਾਜ ਸੇਵੀ ਦੇਵਪ੍ਰਿਆ ਤਿਆਗੀ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਉਹਨਾਂ ਨਾਲ ਵਿੱਕੀ ਮੋਗੇਵਾਲਾ ਅਤੇ ਨਵਦੀਪ ਗੁਪਤਾ ਵੀ ਹਾਜ਼ਰ ਸਨ ।...
ਮੋਗਾ,19 ਦਸੰਬਰ (ਜਸ਼ਨ) : ਕੋਵਿਡ 19 ਮਹਾਂਮਾਰੀ ਦੌਰਾਨ ਸੂਬਾ ਸਰਕਾਰ ਵੱਲੋਂ ਕਰੋਨਾ ਸੰਕਰਮਣ ਤੋਂ ਬਚਾਅ ਦੇ ਮੱਦੇਨਜ਼ਰ ਸਾਰੇ ਸਕੂਲਾਂ ਨੂੰ ਮੁਕੰਮਲ ਬੰਦ ਕਰਨ ਦੇ ਲਏ ਫੈਸਲੇ ਤੋਂ ਬਾਅਦ ਵਿਦਿਆਰਥੀਆਂ ਦੇ ਭਵਿੱਖ ਨੂੰ ਦੇਖਦੇ ਹੋਏ ਸਿੱਖਿਆ ਪ੍ਰਣਾਲੀ ਨੂੰ ਆਨਲਾਈਨ ਸ਼ੁਰੂ ਕਰਨ ਲਈ ਹਰ ਵਿਦਿਆਰਥੀ ਲਈ ਸਮਾਰਟ ਫ਼ੋਨ ਇਕ ਜ਼ਰੂਰਤ ਬਣ ਕੇ ਉੱਭਰਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਤੋਂ ਪਹਿਲਾਂ ਸੂਬੇ ਦੇ ਵਿਦਿਆਰਥੀਆਂ ਨੂੰ ਸਮਾਰਟ ਫ਼ੋਨ ਦੇਣ ਦਾ ਵਾਅਦਾ ਕੀਤਾ ਸੀ...
*ਕਿਸਾਨ ਅੰਦੋਲਨ ਦਾ ਸਮਰਥਨ ਕਰ ਰਹੇ ਵਪਾਰੀ ਵਰਗ ਨਾਲ ਬਦਲੇ ਦੀ ਨੀਤੀ 'ਤੇ ਉਤਰੀ ਮੋਦੀ ਸਰਕਾਰ : ਭਗਵੰਤ ਮਾਨ ਚੰਡੀਗੜ੍ਹ, 19 ਦਸੰਬਰ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬੇ ਦੇ ਆੜਤੀਆਂ ਅਤੇ ਵਾਪਰੀਆਂ-ਕਾਰੋਬਾਰੀਆਂ 'ਤੇ ਆਮਦਨ ਕਰ ਵਿਭਾਗ ਵੱਲੋਂ ਕੀਤੀ ਜਾ ਰਹੀ ਅਚਾਨਕ ਛਾਪੇਮਾਰੀ ਨੂੰ ਬਦਲੇ ਦੀ ਭਾਵਨਾ ਨਾਲ ਕੀਤੀ ਜਾ ਰਹੀ ਕਾਰਵਾਈ ਦੱਸਿਆ ਅਤੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੀ ਸਖਤ ਨਿੰਦਿਆ ਕੀਤੀ ਹੈ।ਪਾਰਟੀ ਹੈੱਡਕੁਆਟਰ ਤੋਂ ਜਾਰੀ ਇਕ ਬਿਆਨ ਰਾਹੀਂ ਸੂਬਾ ਪ੍ਰਧਾਨ ਅਤੇ...
ਮੋਗਾ,19 ਦਸੰਬਰ (ਜਸ਼ਨ): ਐਂਟੀ ਕੋਰੋਨਾ ਟਾਸਕ ਫੋਰਸ ਦੇ ਪ੍ਰੈਜੀਡੈਂਟ ਸ. ਦਵਿੰਦਰਪਾਲ ਸਿੰਘ ਨੇ ਕੈਂਬਰਿਜ ਇੰਟਰਨੈਸਨਲ ਸਕੂਲ ਦੇ ਸਾਰੇ ਅਧਿਆਪਕਾਂ ਨੂੰ ਮਾਸਕ ਵੰਡੇ। ਦੂਜੇ ਫੇਜ ‘ਚ ਕੋਰੋਨਾ ਦੇ ਮੱਦੇਨਜਰ ਐਂਟੀ ਕੋਰੋਨਾ ਟਾਸਕ ਫੋਰਸ ਵੱਲੋਂ ਮੋਗਾ ਜਿਲ੍ਹੇ ਵਿਚ 5 ਹਜ਼ਾਰ ਮਾਸਕ ਵੰਡੇ ਜਾ ਰਹੇ ਹਨ ਅਤੇ ਲੋਕਾਂ ਨੂੰ ਇਸ ਭਿਆਨਕ ਬੀਮਾਰੀ ਤੋਂ ਬਚਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਸ. ਦਵਿੰਦਰਪਾਲ ਨੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਉਹ ਸਿੱਖਿਅਕ ਹੋਣ ਦੇ ਨਾਤੇ ਬਾਕੀ...
Tags: ANTI CORONA TASK FORCE
ਮੋਗਾ,18 ਦਸੰਬਰ (ਜਸ਼ਨ): ਮੋਗਾ ਦੇ ਵਧੀਕ ਡਿਪਟੀ ਕਮਿਸ਼ਨਰ ਅਤੇ ਨਗਰ ਨਿਗਮ ਦੇ ਕਮਿਸ਼ਨਰ ਮੈਡਮ ਅਨੀਤਾ ਦਰਸ਼ੀ ਦੀ ਪੁੱਤਰੀ ਮੋਕਸ਼ਾ ਬੈਂਸ ਜੱਜ ਬਣ ਗਈ ਹੈ। ਮਹਿਜ਼ 23 ਵਰ੍ਹਿਆਂ ਦੀ ਮੋਕਸ਼ਾ ਬੈਂਸ ਨੇ ਦਿੱਲੀ ਜੂਡੀਸ਼ੀਅਲ ਸਰਵਿਸਜ਼ ਦੀ ਪ੍ਰੀਖਿਆ ਪਾਸ ਕੀਤੀ ਅਤੇ ਉਸ ਦੀ ਚੋਣ ਬਤੌਰ ਮੈਟਰੋ ਪੌਲੀਟੀਅਨ ਮੈਜਿਸਟਰੇਟ ਕਲਾਸ 1 ਵਜੋਂ ਹੋਈ ਹੈ। ਜ਼ਿਕਰਯੋਗ ਹੈ ਕਿ ਮੋਕਸ਼ਾ ਬੈਂਸ ਪਹਿਲੀ ਵਾਰ ਹੀ ਇਸ ਪ੍ਰੀਖਿਆ ਵਿਚ ਬੈਠੀ ਸੀ ਅਤੇ ਉਸ ਦੀ ਕਾਬਲੀਅਤ ਸਦਕਾ ਸਫ਼ਲਤਾ ਨੇ ਉਸ ਦੇ ਪੈਰ ਚੁੰਮੇ ਨੇ। ਇਹ ਵੀ...

Pages