ਮੋਗਾ,12 ਦਸੰਬਰ (ਜਸ਼ਨ): ‘ਮੋਗਾ ਸ਼ਹਿਰ ਦੀ ਨਕਸ਼ ਨੁਹਾਰ ਬਦਲ ਕੇ ਵਿਧਾਇਕ ਡਾ: ਹਰਜੋਤ ਕਮਲ ਨੇ ਨਵਾਂ ਇਤਿਹਾਸ ਸਿਰਜਿਆ ਹੈ।’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮਾਰਕੀਟ ਕਮੇਟੀ ਮੋਗਾ ਦੇ ਚੇਅਰਮੈਨ ਰਜਿੰਦਰਪਾਲ ਸਿੰਘ ਗਿੱਲ ਸਿੰਘਾਵਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਮੋਗਾ ਪਿਛਲੇ ਲੰਬੇ ਸਮੇਂ ਤੋਂ ਬੁਨਿਆਦੀ ਸਹੂਲਤਾਂ ਤੋਂ ਸੱਖਣਾ ਸੀ ਅਤੇ ਲੋਕ ਤਰਸਯੋਗ ਹਾਲਤ ਵਿਚ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਸਨ ਅਤੇ ਉਹ ਚਾਹੁੰਦੇ ਸਨ ਕਿ ਕੋਈ ਪੜ੍ਹਿਆ ਲਿਖਿਆ...
News
ਮੋਗਾ, 12 ਦਸੰਬਰ:(ਜਸ਼ਨ): ਆਮ ਜਨਤਾ ਦੀ ਸਹੂਲਤ ਲਈ ਲਗਾਈਆਂ ਜਾ ਰਹੀਆਂ ਲੋਕ ਅਦਾਲਤਾਂ ਦੀ ਲੜੀ ਵਿੱਚ ਜਿਲ੍ਹਾ ਅਤੇ ਸ਼ੇਸਨਜ਼ ਜੱਜ੍ਕਮ੍ਚੇਅਰਮੇਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਸ਼੍ਰੀ ਮੁਨੀਸ਼ ਸਿੰਗਲ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਹਿੱਤ ਅੱਜ ਮੋਗਾ ਵਿਖੇ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੀ.ਜ਼ੇ.ਅੇਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਸ਼੍ਰੀ ਬਗੀਚਾ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਅਦਾਲਤਾਂ, ਮੋਗਾ...
* ਅਣਅਧਿਕਾਰਤ ਜਗ੍ਹਾ ਤੋੋਂ ਅਤੇ ਬਾਹਰਲੇ ਰਾਜ ਤੋੋਂ ਸਮਗਲਿੰਗ ਹੋ ਕੇ ਆਈ ਸ਼ਰਾਬ ਨੂੰ ਖਰੀਦਣਾ, ਵੇਚਣਾ, ਕਬਜ਼ੇ ਵਿੱਚ ਰੱਖਣਾ ਅਤੇ ਇਸਦਾ ਸੇਵਨ ਕਰਨਾ ਕਾਨੂੰਨੀ ਜ਼ੁਰਮ - ਆਬਕਾਰੀ ਅਫ਼ਸਰ ਨਵਦੀਪ ਸਿੰਘ ਹਾਦੀਵਲ ਮੋਗਾ, 12 ਦਸੰਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ) :ਪੰਜਾਬ ਸਰਕਾਰ ਵੱਲੋੋਂ ਨਜਾਇਜ਼ ਸ਼ਰਾਬ ਦੀ ਵਰਤੋਂ ਅਤੇ ਵਿਕਰੀ ਦੀ ਰੋੋਕਥਾਮ ਲਈ ਵਿੱਢੀ ਗਈ ਮੁਹਿੰਮ ਤਹਿਤ ਆਬਕਾਰੀ ਵਿਭਾਗ ਅਤੇ ਪੁਲਿਸ ਵੱਲੋਂ ਜ਼ਿਲ੍ਹਾ ਮੋਗਾ ਵਿੱਚ ਇਸ ਵਰਤਾਰੇ ਨੂੰ ਰੋਕਣ ਲਈ ਵੱਡੀ ਪੱਧਰ ’ਤੇ...
ਨੱਥੂਵਾਲਾ ਗਰਬੀ, 11 ਦਸੰਬਰ (ਪੱਤਰ ਪਰੇਰਕ)-ਕੇਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਬਰਬਾਦ ਕਰਨ ਵਾਸਤੇ ਲੈਆਦੇ ਗਏ ਤਿੰਨ ਕਾਲੇ ਕਾਨੂੰਨਾਂ ਦੇ ਖਾਤਮੇ ਵਾਸਤੇ ਚੱਲ ਰਹੇ ਸ਼ੰਘਰਸ ਵਾਸਤੇ ਲੱਖਾਂ ਲੋਕ ਦਿੱਲੀ ਦੇ ਬਾਰਡਰਾਂ ਤੇ ਧਰਨਾ ਲਗਾ ਕੇ ਬੈਠੇ ਹਨ ਅਤੇ ਲੱਖਾਂ ਲੋਕ ਹੀ ਪੰਜਾਬ ਦੀਆਂ ਸੜਕਾਂ,ਪਟਰੌਲ ਪੰਪਾਂ,ਟੋਲ ਟੈਕਸਾਂ ਤੇ ਧਰਨੇ ਲਗਾ ਕੇ ਬੈਠੇ ਹਨ।ਇੰਨਾਂ ਲੋਕਾਂ ਵਾਸਤੇ ਬਹੁਤ ਸਾਰੇ ਦਾਨੀ ਵੀਰ ਵੱਖ ਵੱਖ ਤਰਾ੍ਹ ਦੀ ਮਦਦ ਕਰ ਰਹੇ ਹਨ ਅਤੇ ਵੱਖ ਵੱਖ ਤਰਾਂ੍ਹ ਦੇ ਪਕਵਾਨ, ਸੁੱਕੇ...
ਨੱਥੂਵਾਲਾ ਗਰਬੀ , 11 ਦਸੰਬਰ (ਪੱਤਰ ਪਰੇਰਕ)- ਸਥਾਨਕ ਕਸਬੇ ਨੱਥੂਵਾਲਾ ਗਰਬੀ ਦੇ ਜੰਮਪਲ ਸਾਬਕਾ ਏ.ਡੀ.ਸੀ.ਪੀ.(ਕਰਾਇਮ) ਸ: ਹਰਜੀਤ ਸਿੰਘ ਬਰਾੜ ਆਪਣਾ ਬਹਾਦਰੀ ਪੁਰਸਕਾਰ (ਮੈਡਲ) ਰਾਸ਼ਟਰਪਤੀ ਨੂੰ ਵਾਪਸ ਕਰਨਗੇ ।ਇਸ ਸਬੰਧੀ ਪ੍ਰੈੱਸ ਨਾਲ ਗੱਲ ਕਰਦੇ ਹੋਏ ਸ: ਹਰਜੀਤ ਸਿੰਘ ਬਰਾੜ ਨੇ ਦੱਸਿਆ ਦੇਸ਼ ਦੀ ਨਿਕੰਮੀ ਸਰਕਾਰ ਦੇ ਪ੍ਰਧਾਨ ਮੰਤਰੀ ਵੱਲੋਂ ਕਾਲੇ ਕਾਨੂੰਨ ਬਣਾ ਕੇ ਦੇਸ਼ ਦੇ ਅੰਨ ਦਾਤੇ ਨਾਲ ਸ਼ਰੇਆਮ ਧੱਕੇਸ਼ਾਹੀ ਕੀਤੀ ਜਾ ਰਹੀ ਹੈ ।ਕਿਸਾਨ ਸਾਡੇ ਸਮਾਜ ਦੀ ਰੀੜ ਦੀ ਹੱਡੀ ਹਨ ਅਤੇ...
ਨਿਹਾਲ ਸਿੰਘ ਵਾਲਾ ਜੈਤੋ, 11 ਦਸੰਬਰ ( ਕੁਲਦੀਪ ਗੋਹਲ ,ਮਿੰਟੂ ਖੁਰਮੀ) ਭਾਰਤੀ ਕਮਿਊਨਿਸਟ ਪਾਰਟੀ ਨਿਹਾਲ ਸਿੰਘ ਵਾਲਾ ਦੇ ਸਿਰੜੀ ਯੋਧੇ ਕਾਮਰੇਡ ਕਰਨੈਲ ਸਿੰਘ ਰਣਸ਼ੀਹ ਕਲਾਂ ਸਾਡੇ ਵਿੱਚ ਨਹੀਂ ਰਹੇ । ਕਾਮਰੇਡ ਕਰਨੈਲ ਸਿੰਘ ਨੇ ਆਪਣੀ ਸਾਰੀ ਜ਼ਿੰਦਗੀ ਲਾਲ ਝੰਡੇ ਹੇਠ ਭਾਰਤੀ ਕਮਿਊਨਿਸਟ ਪਾਰਟੀ ਦਾ ਵਫ਼ਾਦਾਰ ਸਿਪਾਹੀ ਬਣਕੇ ਕੱਢੀ । ਇਸ ਗੱਲ ਦਾ ਪ੍ਰਗਟਾਵਾ ਭਾਰਤੀ ਕਮਿਊਨਿਸਟ ਪਾਰਟੀ ਦੇ ਬਲਾਕ ਸਕੱਤਰ ਜਗਜੀਤ ਸਿੰਘ ਧੂੜਕੋਟ ਨੇ ਕੀਤਾ ਉਹਨਾਂ ਕਿਹਾ ਕਿ ਕਾਮਰੇਡ ਬਹੁਤ ਹੀ ਬੁਲੰਦ...
ਜੈਤੋ, 11 ਦਸੰਬਰ (ਮਨਜੀਤ ਸਿੰਘ ਢੱਲਾ)- ਜੈਤੋ ਰਣ ਸਿੰਘ ਵਾਲਾ ਰੋਡ ਭੱਠੇ ਦੇ ਨਜ਼ਦੀਕ ਸੜਕ ਹਾਦਸੇ ਵਿੱਚ ਜੈਤੋ ਦੇ ਪੱਤਰਕਾਰ ਜੋਗਿੰਦਰ ਸਿੰਘ ਪੁੰਨੀ ਮੋਟਰਸਾਈਕਲ ਤੇ ਜਾ ਰਹੇ ਸਨ ਤੇ ਅਚਾਨਕ ਮੋਟਰਸਾਈਕਲ ਦਾ ਸੰਤੁਲਨ ਵਿਗੜਨ ਕਾਰਨ ਡਿੱਗ ਪਏ ਡਿੱਗਣ ਕਾਰਨ ਨੱਕ, ਮੂੰਹ,ਲੱਤਾਂ ਤੇ ਸੱਟਾ ਵੱਜਣ ਕਾਰਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਘਟਨਾ ਸਥਾਨ ਤੇ ਜੈਤੋ ਦੀ ਸਮਾਜ ਸੇਵੀ ਸੰਸਥਾ ਗੋਮੁੱਖ ਸਹਾਰਾ ਲੰਗਰ ਕਮੇਟੀ ਦੀ ਟੀਮ ਨੇ ਪਹੁੰਚ ਕੇ ਜ਼ਖ਼ਮੀ ਵਿਅਕਤੀ ਮਦਦ ਕੀਤੀ ਤੇ ਉਸ ਨੂੰ...
ਮੋਗਾ,11 ਦਸੰਬਰ (ਜਸ਼ਨ) : ਜਿੱਥੇ ਪੂਰਾ ਦੇਸ਼ ਅਤੇ ਵਿਦੇਸ਼ਾਂ ਵਿੱਚ ਬੈਠੇ ਲੋਕ ਵੀ ਚੱਲ ਰਹੇ ਕਿਸਾਨ ਧਰਨੇ ਦੀ ਆਪੋ ਆਪਣੇ ਤਰੀਕੇ ਨਾਲ ਹਰ ਸੰਭਵ ਮੱਦਦ ਕਰ ਰਹੇ ਹਨ, ਉਸੇ ਤਰ੍ਹਾਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਅਤੇ ਮਹਾਨ ਦਾਨੀ ਡਾ. ਐਸ.ਪੀ. ਸਿੰਘ ਉਬਰਾਏ ਜੀ ਨੇ ਵੀ ਠੰਡ ਵਿੱਚ ਠਰ ਰਹੇ ਕਿਸਾਨਾਂ ਲਈ 20 ਟਨ ਸੁੱਕੀ ਰਸਦ, ਕੰਬਲ, ਤੌਲੀਏ, ਜੈਕਟਾਂ, ਡਾਕਟਰ, ਦਵਾਈਆਂ, ਚੱਪਲਾਂ ਅਤੇ ਰਿਫਲੈਕਟਰ ਭੇਜ ਕੇ ਸੰਘਰਸ਼ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ ਤੇ...
ਕੋਟਈਸੇ ਖਾਂ, 11 ਦਸੰਬਰ (ਜਸ਼ਨ): ਸਾਬਕਾ ਸੂਬੇਦਾਰ ਅਜਮੇਰ ਸਿੰਘ ਹੇਰ ਅਤੇ ਸਾਬਕਾ ਸਰਪੰਚ ਦਵਿੰਦਰ ਸਿੰਘ ਬਿੰਦਰ ਘਲੋਟੀ ਦੇ ਮਾਤਾ ਸ਼ਮਿੰਦਰ ਕੌਰ ਨਮਿੱਤ ਅੰਤਿਮ ਅਰਦਾਸ ਪਿੰਡ ਘਲੋਟੀ ਦੇ ਗੁੁਰਦੁਆਰਾ ਭਾਈ ਮਨਸਾ ਸਿੰਘ ਜੀ ਵਿਖੇ ਹੋਈ । ਇਸ ਮੌਕੇ ਦਮਦਮੀ ਟਕਸਾਲ ਜਨੇਰ ਦੇ ਕੀਰਤਨੀ ਜਥੇ ਨੇ ਵੈਰਾਗਮਈ ਕੀਰਤਨ ਕੀਤਾ। ਇਸ ਉਪਰੰਤ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ,ਚੇਅਰਮੈਨ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ, ਚੇਅਰਮੈਨ ਸ਼ਿਵਾਜ ਭੋਲਾ ਮਸਤੇਵਾਲਾ...
ਨਿਹਾਲ ਸਿੰਘ ਵਾਲਾ, 11 ਦਸੰਬਰ (ਜਸ਼ਨ): ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਸੂਬੇ ਦੇ ਕਿਸਾਨਾਂ ਵੱਲੋਂ ਦਿੱਲੀ ਜਾ ਕੇ ਕੇਂਦਰ ਸਰਕਾਰ ਨੂੰ ਕਾਨੂੰਨ ਵਾਪਸ ਲੈਣ ਲਈ ਮਜਬੂਰ ਕਰਨ ਵਾਸਤੇ ਪਿਛਲੇ ਕਈ ਦਿਨਾਂ ਤੋਂ ਕਿਸਾਨ ਸੰਘਰਸ਼ ਆਰੰਭਿਆ ਹੋਇਆ ਹੈ । ਪਿਛਲੇ ਦਿਨੀਂ ਇਸ ਸੰਘਰਸ਼ ਦਾ ਹਿੱਸਾ ਬਣੇ ਪਿੰਡ ਖੋਟੇ ਦੇ ਇਕ ਕਿਸਾਨ ਮੇਵਾ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ । ਮੇਵਾ ਸਿੰਘ ਦੀ ਬੇਵਕਤੀ ਮੌਤ ’ਤੇ ਵੱਖ-ਵੱਖ ਜਨਤਕ ਅਤੇ ਸਿਆਸੀ ਜਥੇਬੰਦੀਆਂ ਦੇ ਆਗੂਆਂ ਨੇ...

