ਬਾਘਾਪੁਰਾਣਾ 23 ਮਾਰਚ (ਰਾਜਿੰਦਰ ਸਿੰਘ ਕੋਟਲਾ) ਅੱਜ ਬਾਘਾਪੁਰਾਣਾ ਵਿੱਖੇ ਲੋਕ ਇਨਸਾਫ ਪਾਰਟੀ ਦੀ ਇੱਕ ਅਹਿਮ ਮੀਟਿੰਗ ਮਹਿੰਦਰ ਸਿੰਘ ਦਾਨਗੜ ਅਤੇ ਯੂਥ ਪ੍ਰਧਾਨ ਸਨੀ ਕੈਥ ਦੀ ਪ੍ਰਧਾਨਗੀ ਵਿੱਚ ਹੋਈ। ਜਿਸ ਵਿੱਚ ਦੋਵਾਂ ਲੀਡਰਾਂ ਨੇ ਜੱਥੇਬੰਧਕ ਢਾਂਚੇ ਨੂੰ ਹੋਰ ਮਜਬੂਤ ਕਰਨ ਤੇ ਜੋਰ ਦਿੱਤਾ। ਜਿਸ ਸਬੰਧੀ ਜਿਲਾ ਪ੍ਰਧਾਨ ਜਗਮੋਹਨ ਸਿੰਘ ਸਮਾਧ ਭਾਈ ਨੇ ਦੱਸਿਆ ਕਿ ਜਿਲ੍ਹੇ ਦਾ ਜੱਥੇਬੰਧਕ ਢਾਂਚਾ ਲੱਗ ਭੱਗ ਤਿਆਰ ਹੋ ਚੁੱਕਾ ਹੈ ਅਤੇ ਬਹੁਤ ਜਲਦ ਬਲਾਕ ਅਤੇ ਬੂਥ ਲੇਬਲ ਦੀਆਂ ਕਮੇਟੀਆਂ...
News
ਨਵੀਂ ਦਿੱਲੀ/ਚੰਡੀਗੜ੍ਹ, 23 ਮਾਰਚ (ਇੰਟਰਨੈਸ਼ਨਲ ਪੰਜਾਬੀ ਨਿਊਜ਼ ) :ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਖੁਰਾਕ ਖਪਤਕਾਰ ਮਾਮਲੇ ਅਤੇ ਜਨਤਕ ਵੰਡ ਸਬੰਧੀ ਸੰਸਦ ਦੀ ਸਥਾਈ ਕਮੇਟੀ ਦੇ ਮਿੰਟਾਂ ਨੂੰ ਜਨਤਕ ਕਰਕੇ ਸਾਬਕਾ ਕੇਂਦਰੀ ਮੰਤਰ ਹਰਸਿਮਰਤ ਕੌਰ ਬਾਦਲ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੁਣੌਤੀ ਦਿੱਤੀ ਕਿ ਉਹ ਵੀ ਇਨ੍ਹਾਂ ਕਾਲੇ ਕਾਨੂੰਨਾਂ ਸਬੰਧੀ ਉਚ ਕਮੇਟੀ ਵਿੱਚ ਆਪਣੇ ਵੱਲੋਂ ਦਿੱਤੇ ਗਏ ਬਿਆਨਾਂ ਨੂੰ ਜਨਤਕ...
ਮੋਗਾ, 23 ਮਾਰਚ (ਜਸ਼ਨ):ਸੂਬੇ ਵਿਚ ਖੇਤੀ ਵਿਭਿੰਨਤਾ ਲਿਆਉਣ ਲਈ ਨਾਬਾਰਡ ਵੱਲੋਂ ਸਾਲ 2021-22 ਦੌਰਾਨ ਨੈਸ਼ਨਲ ਐਡੇਪਸ਼ਨ ਫੰਡ ਫ਼ਾਰ ਕਲਾਈਮੇਟ ਚੇੰਜ (NAFCC) ਪ੍ਰੋਜੈਕਟ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਜਿਸ ਤਹਿਤ ਪੰਜਾਬ ਦੇ 11 ਜ਼ਿਲ੍ਹਿਆਂ ਵਿੱਚ 10 ਹਜ਼ਾਰ ਹੈਕਟੇਅਰ ਰਕਬੇ ਨੂੰ ਕਵਰ ਕੀਤਾ ਜਾਣਾ ਹੈ। ਇਸ ਪ੍ਰੋਜੈਕਟ ਅਧੀਨ ਝੋਨੇ ਦੀ ਖੇਤੀ ਛੱਡ ਕੇ ਮੱਕੀ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਪ੍ਰਤੀ ਹੈਕਟੇਅਰ 23500 ਰੁਪੈ ਸਹਾਇਤਾ ਦੇ ਨਾਲ ਨਾਲ ਹੋਰ ਲਾਭ ਦਿੱਤੇ ਜਾਣਗੇ...
ਮੋਗਾ,22 ਮਾਰਚ (ਜਸ਼ਨ): ਹਲਕਾ ਧਰਮਕੋਟ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਹਿਕਾਰੀ ਸਭਾ ਜਲਾਲਾਬਾਦ ਪੂਰਬੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ ਜਿਸ ਵਿੱਚ ਬਲਵਿੰਦਰ ਸਿੰਘ ਸਮਰਾ ਸਾਬਕਾ ਸਰਪੰਚ ਨੂੰ ਪ੍ਰਧਾਨ ਅਤੇ ਨਿਰਮਲ ਸਿੰਘ ਬਿੱਟੂ ਇੰਟਰਲੌਕ ਟਾਈਲਾਂ ਵਾਲੇ ਨੂੰ ਮੀਤ ਪ੍ਰਧਾਨ ਚੁਣ ਲਿਆ ਗਿਆ । ਇਸ ਮੌਕੇ ਅਮਰਜੀਤ ਸਿੰਘ ਖੇਲਾ ਸਰਪੰਚ, ਗੁਰਮੇਲ ਸਿੰਘ ਬਾਸੀ ਭੱਠੇ ਵਾਲੇ, ਸੁਖਦੇਵ ਸਿੰਘ ਸਮਰਾ ਨੰਬਰਦਾਰ,ਸੁਖਜਿੰਦਰ ਸਿੰਘ ਲੈਂਡਲੌਰਡ ,...
***ਖੂਨਦਾਨ ਕੌਮ ਦੇ ਯੋਧਿਆਂ ਨੂੰ ਸ਼ਰਧਾਂਜਲੀ ਭੇਂਟ ਕਰਨ ਦਾ ਸਭ ਤੋਂ ਉਤਮ ਤਰੀਕਾ – ਲੂੰਬਾ*** ਮੋਗਾ 22 ਮਾਰਚ(ਜਸ਼ਨ): ਦੇਸ਼ ਅਤੇ ਕੌਮ ਦੀ ਖਾਤਰ ਆਪਣੀਆਂ ਜਾਨਾਂ ਨਛਾਵਰ ਕਰਨ ਵਾਲੇ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਂਦਾ ਹੈ ਤੇ ਉਹਨਾਂ ਦੀ ਸ਼ਹੀਦੀ ਨੂੰ ਕੌਮ ਵੱਲੋਂ ਬੜੇ ਮਾਣ ਨਾਲ ਯਾਦ ਕੀਤਾ ਜਾਂਦਾ ਹੈ। ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਵਰਗੇ ਮਹਾਨ ਸ਼ਹੀਦ ਤਾਂ ਸਾਡੇ ਹਮੇਸ਼ਾ ਨਾਇਕ ਰਹੇ ਹਨ ਅਤੇ ਭਵਿੱਖ ਵਿੱਚ ਵੀ ਬਣੇ ਰਹਿਣਗੇ ਪਰ ਜੋ ਕਿਸਾਨ ਅੰਦੋਲਨ ਵਿੱਚ ਹੁਣ ਤੱਕ...
ਮੋਗਾ,22 ਮਾਰਚ (ਜਸ਼ਨ): ਵਿਧਾਇਕ ਡਾ: ਹਰਜੋਤ ਕਮਲ ਦੇ ਮਿੱਠਬੋਲੜੇ ਸੁਭਾਅ ਅਤੇ ਨਿਮਰਤਾ ਤੋਂ ਜਿੱਥੇ ਆਮ ਲੋਕ ਪ੍ਰਭਾਵਿਤ ਹਨ ਉੱਥੇ ਹੁਣ ਸਾਹਿਤਕਾਰ ਵੀ ਡਾ: ਹਰਜੋਤ ਦੇ ਇਸ ਗੁਣ ਨੂੰ ਤਸਲੀਮ ਕਰਦਿਆਂ ਉਹਨਾਂ ਦੀ ਸ਼ਖਸੀਅਤ ਨੂੰ ਸ਼ਬਦਾਂ ਨਾਲ ਚਿੱਤਰਨ ਲੱਗੇ ਹਨ । ਪੰਜਾਬ ਦੇ ਉੱਘੇ ਲੇਖਕ ਅਤੇ ਗੀਤਕਾਰ ਪ੍ਰੀਤ ਸੰਘਰੇੜੀ ਨੇ ਵਿਧਾਇਕ ਡਾ: ਹਰਜੋਤ ਕਮਲ ਦੇ ਦਫਤਰ ਵਿਖੇ ਉਹਨਾਂ ਨਾਲ ਮੁਲਾਕਾਤ ਕਰਦਿਆਂ ਡਾ: ਹਰਜੋਤ ਦੀ ਸ਼ਖਸੀਅਤ ਨੂੰ ਕਵਿਤਾ ਦੇ ਰੂਪ ਵਿਚ ਢਾਲਦਿਆਂ ਰਚਿਆ ‘ਸ਼ਬਦ ਚਿੱਤਰ’...
ਮੋਗਾ, 22 ਮਾਰਚ (ਜਸ਼ਨ): ਮੋਗਾ ਪੁਲਿਸ ਨੇ ਇਕ ਔਰਤ ਦੇ ਅੰਨ੍ਹੇ ਕਤਲ ਦੇ ਮਾਮਲੇ ਨੂੰ ਸੁਲਝਾਉਂਦਿਆਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਸ੍ਰੀ ਹਰਮਨਬੀਰ ਸਿੰਘ ਗਿੱਲ ਸੀਨੀਅਰ ਪੁਲਿਸ ਕਪਤਾਨ ਨੇ ਦੱਸਿਆ ਕਿ 16 ਮਾਰਚ 2021 ਨੂੰ ਜ਼ੀਰਾ ਰੋਡ ਮੋਗਾ ਦੇ ਨਿਊ ਸੋਢੀ ਨਗਰ ਵਿਖੇ ਸੁਸ਼ੀਲ ਕੁਮਾਰੀ (75 ਸਾਲ) ਪੁੱਤਰੀ ਸਵਰਗੀ ਬਚਨ ਰਾਮ ਦਾ ਕਤਲ ਕਰ ਦਿੱਤਾ ਗਿਆ ਸੀ। ਉਸ ਨੂੰ ਉਸੇ ਦਾ ਹੀ ਚਿੱਟਾ...
ਮੋਗਾ,22(ਜਸ਼ਨ): ਅੱਜ ਫਿਰੋਜ਼ਪੁਰ ਤੋਂ ਮੋਗਾ ਆ ਰਹੇ ਇਕ ਟਰੱਕ ਨੇ ਸੜਕ ਪਾਰ ਕਰ ਰਹੇ ਨੌਜਵਾਨ ਨੂੰ ਆਪਣੀ ਲਪੇਟ ਵਿਚ ਲੈ ਲਿਆ ਜਿਸ ਨਾਲ ਨੌਜਵਾਨ ਲੜਕੇ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮਿ੍ਰਤਕ 29 ਸਾਲਾ ਨੌਜਵਾਨ ਰਾਮ ਸਿੰਘ ਰੋਡ ’ਤੇ ਹੀ ਨਾਈ ਦੀ ਦੁਕਾਨ ਕਰਦਾ ਸੀ। ਘਟਨਾ ਉਸ ਸਮੇਂ ਵਾਪਰੀ ਜਦੋਂ ਮੱਝਾਂ ਨਾਲ ਲੱਦਿਆਂ ਟਰੱਕ ਫਿਰੋਜ਼ਪੁਰ ਤੋਂ ਮੋਗਾ ਵੱਲ ਆ ਰਿਹਾ ਸੀ ਤਾਂ ਪਿੰਡ ਦੁੱਨੇਕੇ ਤੋਂ ਗੁਜ਼ਰ ਰਹੇ ਇਸ ਟਰੱਕ ਦੀ ਲਪੇਟ ਵਿਚ ਇਕ ਨੌਜਵਾਨ ਆ ਗਿਆ ਜੋ ਉਸ ਵੇਲੇ ਸੜਕ ਪਾਰ ਕਰਨ ਦੀ...
ਮੋਗਾ,22 ਮਾਰਚ (ਜਸ਼ਨ): ਬੀਬੀ ਰਾਜਵਿੰਦਰ ਕੌਰ ਭਾਗੀਕੇ ਦੇ ਸਿਆਸੀ ਸਕੱਤਰ ਰੁਪਿੰਦਰ ਸਿੰਘ ਦੀਨਾ ਮੈਂਬਰ ਬਲਾਕ ਸੰਮਤੀ ਅਤੇ ਮੈਂਬਰ ਮਾਰਕੀਟ ਕਮੇਟੀ ਨੂੰ ਉਸ ਸਮੇਂ ਡੂੰਘਾ ਸਦਮਾ ਲੱਗਾ ਜਦੋਂ ਉਹਨਾਂ ਦੇ ਨਾਨਾ ਸਾਬਕਾ ਸਰਪੰਚ ਗੁਰਦਿਆਲ ਸਿੰਘ ਧਾਲੀਵਾਲ ਦਾ ਦੇਹਾਂਤ ਹੋ ਗਿਆ। ਉਹ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਹੋਣ ਕਰਕੇ ਲੁਧਿਆਣਾ ਵਿਖੇ ਜ਼ੇਰੇ ਇਲਾਜ ਸਨ। ਅੱਜ ਬਾਅਦ ਦੁਪਹਿਰ ਸ. ਗੁਰਦਿਆਲ ਸਿੰਘ ਧਾਲੀਵਾਲ ਦਾ ਅੰਤਿਮ ਸਸਕਾਰ ਸਿੱਧਵਾਂ ਬੇਟ ਦੇ ਪਿੰਡ ਭੁਮਾਲ ਵਿਖੇ ਕਰ ਦਿੱਤਾ ਗਿਆ...
ਮੋਗਾ,21 ਮਾਰਚ (ਜਸ਼ਨ): ਕਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਪਿਛਲੇ ਸਾਲ ਦੇ ਕਰੋਨਾ ਕਹਿਰ ਤੋਂ ਵੀ ਪ੍ਰਚੰਡ ਹੁੰਦੀ ਦਿਖਾਈ ਦੇ ਰਹੀ ਹੈ । ਪੰਜਾਬ ਸਰਕਾਰ ਵਲੋਂ ਜਾਰੀ ਬੁਲੇਟਿਨ ਮੁਤਾਬਕ ਮੋਗਾ ਜ਼ਿਲ੍ਹੇ ਵਿਚ 37 ਵਿਅਕਤੀਆਂ ਦੇ ਕਰੋਨਾ ਤੋਂ ਸੰਕਰਮਿਤ ਪਾਏ ਜਾਣ ਉਪਰੰਤ ਜਿੱਥੇ ਸਿਹਤ ਵਿਭਾਗ ਨੇ ਪਹਿਲਾਂ ਨਾਲੋਂ ਸਰਗਰਮੀਆਂ ਹੋਰ ਤੇਜ਼ ਕਰ ਦਿੱਤੀਆਂ ਹਨ ਉੱਥੇ ਪ੍ਰਸ਼ਾਸਨ ਵੱਲੋਂ ਵਧੇਰੇ ਸਖਤੀ ਦਿਖਾਏ ਜਾਣ ਦੀ ਸੰਭਾਵਨਾ ਬਣ ਗਈ ਹੈ। ਕੋਵਿਡ ਦੇ ਮੁੜ ਪੈਰ ਪਸਾਰਨ 'ਤੇ ਸਖ਼ਤ ਕਾਰਵਾਈ ਕਰਦਿਆਂ...

