*ਕਾਰ ਚੋਂ 4.64 ਲੱਖ ਰੁਪਏ ਦੀ ਨਕਦੀ ਵੀ ਕੀਤੀ ਬਰਾਮਦ*,*ਦੋਸ਼ੀ ਦੇ ਘਰ ਦੀ ਤਲਾਸ਼ੀ ਦੌਰਾਨ ਪਿਛਲੀ ਰਿਸ਼ਵਤ ਦੇ 5 ਲੱਖ ਰੁਪਏ ਵਿੱਚੋਂ 1 ਲੱਖ ਰੁਪਏ ਬਰਾਮਦ* ਚੰਡੀਗੜ੍ਹ, 31 ਮਾਰਚ (ਇੰਟਰਨੈਸ਼ਨਲ ਪੰਜਾਬੀ ਨਿਊਜ਼): ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਸਬ ਤਹਿਸੀਲ ਮਾਜਰੀ, ਐਸ.ਏ.ਐਸ. ਨਗਰ ਵਿਖੇ ਤਾਇਨਾਤ ਵਣ ਰੱਖਿਅਕ ਰਣਜੀਤ ਖਾਨ ਨੂੰ ਆਪਣੇ ਸੀਨੀਅਰ ਬਲਾਕ ਅਫ਼ਸਰ ਬਲਦੇਵ ਸਿੰਘ ਦੀ ਤਰਫੋਂ 4,50,000 ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਇਸ...
News
ਮੋਗਾ, 31 ਮਾਰਚ (ਜਸ਼ਨ): ‘ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਕੱਲ ਪਹਿਲੀ ਅਪਰੈਲ ਤੋਂ ਪੰਜਾਬ ਵਿੱਚ ਔਰਤਾਂ ਨੂੰ ਸਰਕਾਰੀ ਬੱਸਾਂ ਵਿੱਚ ਮੁਫਤ ਬੱਸ ਸਫਰ ਕਰਨ ਦੀ ਸਕੀਮ ਨੂੰ ਮਨਜ਼ੂਰੀ ਮਿਲਣ ਨਾਲ ਮਹਿਲਾਵਾਂ ‘ਚ ਖੁਸ਼ੀ ਦੀ ਲਹਿਰ ਹੈ। ’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਡਾ: ਹਰਜੋਤ ਕਮਲ ਨੇ ਮੋਗਾ ਵਿਖੇ ਕੀਤਾ । ਉਹਨਾਂ ਕਿਹਾ ਕਿ ਕੈਪਟਨ ਸਾਬ੍ਹ ਜੋ ਕਹਿੰਦੇ ਨੇ ਉਹ ਕਰਦੇ ਨੇ ਅਤੇ ਉਹਨਾਂ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਪੰਜਾਬ ਵਿੱਚ ਔਰਤਾਂ ਲਈ ਸਰਕਾਰੀ ਬੱਸਾਂ...
ਸਿੱਧਵਾ ਬੇਟ/ਮੋਗਾ, 31 ਮਾਰਚ (ਜਸ਼ਨ) : ਬੀਬੀ ਰਾਜਵਿੰਦਰ ਕੌਰ ਭਾਗੀਕੇ ਦੇ ਸਿਆਸੀ ਸਕੱਤਰ ਰੁਪਿੰਦਰ ਸਿੰਘ ਦੀਨਾ ਦੇ ਨਾਨਾ, ਪਿ੍ਰੰਸੀਪਲ ਜਤਿੰਦਰ ਕੌਰ ਬਰਾੜ, ਇੰਦਰਜੀਤ ਸਿੰਘ ਧਾਲੀਵਾਲ ਅਤੇ ਤੇਜਿੰਦਰਜੀਤ ਸਿੰਘ ਧਾਲੀਵਾਲ ਦੇ ਪਿਤਾ ਸ. ਗੁਰਦਿਆਲ ਸਿੰਘ ਧਾਲੀਵਾਲ ਸਾਬਕਾ ਸਰਪੰਚ ਨਮਿੱਤ ਅੰਤਿਮ ਅਰਦਾਸ ਅੱਜ ਪਿੰਡ ਭੁਮਾਲ ਜ਼ਿਲ੍ਹਾ ਲੁਧਿਆਣਾ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ। ਇਸ ਮੌਕੇ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਕੈਪਟਨ ਸੰਦੀਪ ਸੰਧੂ ਸਿਆਸੀ ਸਕੱਤਰ ਮੁੱਖ ਮੰਤਰੀ ਕੈਪਟਨ...
*ਜਥੇ.ਤੋਤਾ ਸਿੰਘ ਨੇ ਨੌਜਵਾਨਾਂ ਨੂੰ ਰਿਹਾਅ ਕਰਵਾ ਕੇ ਸ਼ਲਾਘਾਯੋਗ ਕੰਮ ਕੀਤਾ:ਬਾਬਾ ਗੁਰਦੀਪ ਸਿੰਘ * ਬਾਘਾਪੁਰਾਣਾ,30 ਮਾਰਚ (ਜਸ਼ਨ): 26 ਜਨਵਰੀ ਦੇ ਦਿੱਲੀ ਅੰਦੋਲਨ ਦੌਰਾਨ ਜ਼ਿਲ੍ਹਾ ਮੋਗਾ ਦੇ ਪਿੰਡ ਤਤਾਰੀਏ ਵਾਲਾ ਦੇ ਨੌਜਵਾਨ ਜਿਹੜੇ ਕਿ ਤਿਹਾੜ ਜੇਲ੍ਹ ਵਿੱਚ ਨਜ਼ਰਬੰਦ ਸਨ ਉਹ ਰਿਹਾਈ ਉਪਰੰਤ ਮਾਲਵੇ ਦੇ ਪ੍ਰਸਿੱਧ ਅਤੇ ਪਵਿੱਤਰ ਇਤਿਹਾਸਕ ਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਤਪ ਅਸਥਾਨ ਸੱਚਖੰਡ ਵਾਸੀ ਬਾਬਾ ਨਛੱਤਰ ਸਿੰਘ ਚੰਦ ਪੁਰਾਣਾ ਵਿਖੇ ਨਤਮਸਤਕ ਹੋਣ ਲਈ ਪੁੱਜੇ,...
ਮੋਗਾ,30 ਮਾਰਚ (ਜਸ਼ਨ) : ਸਰਕਾਰ ਵੱਲੋਂ ਕਰੋਨਾ ਬਹਾਨੇ ਵਿੱਦਿਅਕ ਸੰਸਥਾਵਾਂ ਬੰਦ ਕਰਕੇ ਵਿਦਿਆਰਥੀਆਂ ਦੇ ਭਵਿੱਖ ਨਾਲ ਕੀਤੇ ਜਾ ਰਹੇ ਖਿਲਵਾੜ ਦੇ ਵਿਰੋਧ ਵਿੱਚ ਅੱਜ ਡੀਸੀ ਦਫਤਰ ਅੱਗੇ ਪ੍ਰਦਰਸ਼ਨ ਕੀਤਾ ਗਿਆ। ਪੰਜਾਬ ਦੀਆਂ ਨੌਂ ਵਿਦਿਆਰਥੀ ਜੱਥੇਬੰਦੀਆਂ ਵੱਲੋਂ ਅੱਜ ਪੂਰੇ ਪੰਜਾਬ ਵਿੱਚ ਜਿਲ੍ਹਾ ਕੇਂਦਰਾਂ ਉੱਤੇ ਧਰਨੇ ਦੇ ਕੇ ਮੰਗ ਕੀਤੀ ਗਈ ਕਿ ਵਿੱਦਿਅਕ ਅਦਾਰੇ ਖੋਲ੍ਹੇ ਜਾਣ। ਅੱਜ ਇੱਥੇ ਸੰਬੋਧਨ ਕਰਦਿਆਂ ਪੰਜਾਬ ਸਟੂਡੈਂਟ ਯੂਨੀਅਨ ਦੇ ਮੋਹਨ ਸਿੰਘ ਔਲਖ, ਪੰਜਾਬ ਰੈਡੀਕਲ...
ਮੋਗਾ,30 ਮਾਰਚ (ਜਸ਼ਨ) ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਮੀਟਿੰਗ ਕਰਕੇ ਕੇਂਦਰ ਸਰਕਾਰ ਵੱਲੋਂ ਕਣਕ ਦੀ ਖਰੀਦ ਸਬੰਧੀ ਲਗਾਈਆਂ ਗਈਆਂ ਨਵੀਆਂ ਸ਼ਰਤਾਂ ਨੂੰ ਰੱਦ ਕਰਵਾਉਣ ਅਤੇ ਪੰਜਾਬ ਸਰਕਾਰ ਵੱਲੋਂ ਕਰਜ਼ਾ ਮੁਆਫੀ ਸਬੰਧੀ ਦੋ ਲੱਖ ਤੱਕ ਦੀ ਹੱਦ ਮਿੱਥਣ ਸਬੰਧੀ ਚਿਤਾਵਨੀ ਦਿੱਤੀ ਗਈ। ਅੱਜ ਕਿਸਾਨ ਜੱਥੇਬੰਦੀਆਂ ਨੇ ਮੀਟਿੰਗ ਕਰਕੇ ਏਡੀਸੀ ਮੋਗਾ ਰਾਹੀਂ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਮੰਗ ਪੱਤਰ ਅਤੇ ਯਾਦ ਪੱਤਰ ਭੇਜੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਨਿਰਮਲ ਸਿੰਘ...
ਮੋਗਾ,30 ਮਾਰਚ (ਜਸ਼ਨ): ਪੰਦਰਾਂ ਸਾਲਾਂ ਤੋਂ ਸਮਾਜ ਦੀ ਸੇਵਾ ਕਰ ਰਹੀ ਲਾਇਨਜ ਕਲੱਬ ਮੋਗਾ ਵਿਸ਼ਾਲ ਦੀ ਚੋਣ ਸਰਬਸੰਮਤੀ ਨਾਲ ਹੋਟਲ ਔਰਬਿਟ ਵਿਖੇ ਹੋਈ, ਜਿਸ ਵਿਚ ਚਾਰਟਡ ਪ੍ਰੈਜੀਡੈਂਟ ਲਾਇਨ ਰਵਿੰਦਰ ਗੋਇਲ ਨੇ ਲਾਇਨ ਦੀਪਕ ਜਿੰਦਲ ਦਾ ਨਾਮ ਪ੍ਰਪੋਜ਼ ਕੀਤਾ। ਸਾਰੇ ਹੀ ਮੈਂਬਰਾਂ ਨੇ ਉਸ ਦੀ ਤਾਇਦ ਕਰ ਕੇ ਪ੍ਰਧਾਨ ਬਣਾ ਲਿਆ। ਲਾਇਨ ਪ੍ਰੇਮਦੀਪ ਬਾਂਸਲ ਸੈਕਟਰੀ, ਲਾਇਨ ਕਰਨ ਨਰੂਲਾ ਕੈਸੀਅਰ, ਲਾਇਨ ਕੁਲਦੀਪ ਸਿੰਘ ਸਹਿਗਲ ਬਤੌਰ ਪੀ. ਆਰ. ਓ. ਚੁਣੇ ਗਏ। ਚੇਅਰਮੈਂਨ ਵਿਨੋਦ ਬਾਂਸਲ ਨੇ...
ਮੋਗਾ, 30 ਮਾਰਚ: (ਜਸ਼ਨ): ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਡਾ ਸੁਖਦੇਵ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਮੁਖ ਖੇਤੀਬਾੜੀ ਅਫਸਰ ਡਾ ਬਲਵਿੰਦਰ ਸਿੰਘ ਦੀ ਰਹਿਨੁਮਾਈ ਹੇਠ ਅਤੇ ਬਲਾਕ ਖੇਤੀਬਾੜੀ ਅਫਸਰ ਡਾ ਗੁਰਪ੍ਰੀਤ ਸਿੰਘ ਦੀ ਅਗਵਾਹੀ ਨਾਲ ਖੇਤੀਬਾੜੀ ਵਿਕਾਸ ਅਫਸਰ ਡਾ ਹਰਿੰਦਰਪਾਲ ਸ਼ਰਮਾ, ਡਾ ਗੁਰਲਵਲੀਨ ਸਿੰਘ ਸਿੱਧੂ ਅਤੇ ਡਾ ਗੁਰਪ੍ਰੀਤ ਸਿੰਘ ਵੱਲੋ ਂਪਿੰਡ ਭਿੰਡਰ ਕਲਾਂ ਸਰਕਲ ਤਲਵੰਡੀ ਮੱਲੀਆਂ ਵਿਖੇ ਕਿਸਾਨ ਸਿਖਲਾਈ ਅਤੇ ਜਾਗਰੂਕਤਾ ਕੈਂਪ...
ਸਿੱਧਵਾ ਬੇਟ/ਮੋਗਾ, 30 ਮਾਰਚ (ਜਸ਼ਨ): ਸਾਬਕਾ ਸਰਪੰਚ ਸਵਰਗੀ ਗੁਰਦਿਆਲ ਸਿੰਘ ਧਾਲੀਵਾਲ ਦਾ ਜਨਮ 1940 ਵਿਚ ਪਿੰਡ ਸੁਧਾਰ ਜਿਲਾ ਲਾਇਲਪੁਰ ਪਾਕਿਸਤਾਨ ਵਿਖੇ ਪਿਤਾ ਬਖਤੌਰ ਸਿੰਘ ਧਾਲੀਵਾਲ ਦੇ ਘਰ ਅਤੇ ਮਾਤਾ ਸ਼ਾਮ ਕੌਰ ਦੀ ਕੁੱਖੋ ਹੋਇਆ। ਭਾਰਤ ਪਾਕਿਸਤਾਨ ਦੀ ਵੰਡ ਪਿਛੋਂ ਆਪ ਜੀ ਦੇ ਪਰਿਵਾਰ ਨੂੰ ਲੁਧਿਆਣਾ ਜਿਲੇ ਦੇ ਪਿੰਡ ਹਲਵਾਰੇ ਵਿਖੇ ਜ਼ਮੀਨ ਅਲਾਟ ਹੋਈ। ਆਪ ਜੀ ਦਾ ਪਰਿਵਾਰ ਕਾਫੀ ਸਮੇਂ ਹਲਵਾਰੇ ਵਿਖੇ ਰਹਿੰਦਾ ਰਿਹਾ ਉਸ ਤੋਂ ਬਾਅਦ ਸਮੂਹ ਪਰਿਵਾਰ ਪਿੰਡ ਭੁਮਾਲ ਜਿਲਾ ਲੁਧਿਆਣਾ...
ਮੋਗਾ,30 ਮਾਰਚ (ਜਸ਼ਨ):ਨਗਰ ਸੁਧਾਰ ਟਰੱਸਟ ਮੋਗਾ ਦੇ ਚੇਅਰਮੈਨ ਵਿਨੋਦ ਬਾਂਸਲ, ਵੱਲੋਂ ਅੱਜ ਸਕੀਮ ਨੰ:3 ਲਾਲ ਬਹਾਦਰ ਸ਼ਾਸਤਰੀ ਕੰਪਲੈਕਸ ਦੀਆਂ ਸੜਕਾਂ ‘ਤੇ ਪ੍ਰੀਮੈਕਸ ਪਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ,ਜਿਸ ਤੇ ਲਗਭਗ 17.98 ਲੱਖ ਰੁਪਏ ਖਰਚ ਆਉਣਗੇ। ਸ਼੍ਰੀ ਬਾਂਸਲ ਨੇ ਦੱਸਿਆ ਕਿ ਟਰੱਸਟ ਦੀ ਵਿਕਾਸ ਸਕੀਮ ਵਿੱਚ ਪਹਿਲਾ ਬਣੀਆਂ ਹੋਈਆਂ ਸੜਕਾਂ ਜਿਨ੍ਹਾ ਤੇ ਪ੍ਰੀਮੈਕਸ ਪਾਏ ਨੂੰ ਲਗਭਗ 10-12 ਸਾਲ ਹੋ ਚੁੱਕੇ ਸਨ ਅਤੇ ਹੁਣ ਕਾਫੀ ਹੱਦ ਤੱਕ ਇਹਨਾਂ ਦੀ ਹਾਲਤ ਖਸਤਾ ਹੋ ਚੁੱਕੀ ਸੀ,...

