News

ਚੰਡੀਗੜ੍ਹ, 26 ਮਾਰਚ (ਇੰਟਰਨੈਸ਼ਨਲ ਪੰਜਾਬੀ ਨਿਊਜ਼ ) :ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਸ੍ਰੀ ਕਿਸ਼ਨ ਕੁਮਾਰ ਦੀ ਦੇਖ-ਰੇਖ ਹੇਠ ਸਰਕਾਰੀ ਸਕੂਲਾਂ ਦੀ ਬਦਲੀ ਗਈ ਨੁਹਾਰ ਦੀ ਚਰਚਾ ਹੁਣ ਦੂਰਦਰਸ਼ਨ ’ਤੇ ਹੋਵੇਗੀ। ਸਰਕਾਰੀ ਸਕੂਲਾਂ ਦੀਆਂ ਪ੍ਰਾਪਤੀਆਂ ਅਤੇ ਢਾਂਚੇ ’ਚ ਤਬਦੀਲੀ ਦਾ ਸੁਨੇਹਾ ਦੇਣ ਲਈ 27 ਮਾਰਚ ਤੋਂ ਡੀਡੀ ਪੰਜਾਬੀ ਤੋਂ ਪ੍ਰੋਗਰਾਮ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਇਹ ਪ੍ਰੋਗਰਾਮ ਹਰ ਸ਼ਨੀਵਾਰ ਅਤੇ ਐਤਵਾਰ ਸ਼ਾਮ 3...
ਮੋਗਾ,26 ਮਾਰਚ (ਜਸ਼ਨ): ਭਾਰਤ ਬੰਦ ਨੂੰ ਲੈਕੇ ਮੋਗਾ ਚ ਕਿਸਾਨ ਜਥੇਬੰਦੀਆਂ ਵਲੋਂ ਸਾਰੇ ਮੁੱਖ ਮਾਰਗ ਜਾਮ ਕੀਤੇ ਗਏ। ਮੋਗਾ ਦੇ ਮੇਨ ਚੌਂਕ ਚ ਹਜ਼ਾਰਾਂ ਦੀ ਗਿਣਤੀ ਚ ਪਹੁੰਚੇ ਕਿਸਾਨਾਂ ਨੇ ਰੋਹ ਭਰਪੂਰ ਪ੍ਰਦਰਸ਼ਨ ਕੀਤਾ। ਭਾਰਤ ਬੰਦ ਦਾ ਸਮਰਥਨ ਕਰਦਿਆਂ ਸਮਾਜ ਸੇਵਾ ਸੁਸਾਇਟੀ ਰਜਿ ਮੋਗਾ ਵਲੋਂ ਐਮਰਜੈਂਸੀ ਗੱਡੀ ਅਤੇ ਸੁਸਾਇਟੀ ਦੇ ਸਾਰੇ ਸੇਵਾਦਾਰਾਂ ਨੇ ਸੇਵਾ ਨਿਭਾਈ ਅਤੇ ਮੇਨ ਚੌਂਕ ਵਿੱਚ ਕਿਸਾਨ ਵਿਰੋਧੀ ਬਿੱਲ ਦਾ ਵਿਰੋਧ ਕਰਦੇ ਹੋਏ ਕਿਸਾਨ ਭੈਣ ਭਰਾਵਾਂ ਨਾਲ ਸ਼ਮੂਲੀਅਤ ਕੀਤੀ। ਇਸ...
ਮੋਗਾ,26 ਮਾਰਚ (ਜਸ਼ਨ) ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਬੰਦ ਦੇ ਸੱਦੇ ਉੱਤੇ ਕਿਸਾਨ ਜੱਥੇਬੰਦੀਆਂ, ਮਜਦੂਰਾਂ-ਮੁਲਾਜਮਾਂ ਅਤੇ ਸਮਾਜਸੇਵੀ ਸੰਸਥਾਵਾਂ ਨੇ ਮੋਗਾ ਦੇ ਮੁੱਖ ਚੌਂਕ ਵਿੱਚ ਧਰਨਾ ਦਿੱਤਾ । ਵੱਡੀ ਗਿਣਤੀ ਵਿੱਚ ਅੱਜ ਜਿਲ੍ਹੇ ਦੇ ਪਿੰਡਾਂ ਸ਼ਹਿਰਾਂ ਤੋਂ ਲੋਕ ਆਪਣੇ ਕਾਰੋਬਾਰ ਬੰਦ ਕਰਕੇ ਮੋਦੀ ਸਰਕਾਰ ਦੇ ਖੇਤੀ ਮਾਰੂ ਕਾਲੇ ਕਾਨੂੰਨਾਂ ਖਿਲਾਫ ਰੋਸ ਪ੍ਰਗਟ ਕਰਨ ਪਹੁੰਚੇ। ਇਸ ਮੌਕੇ ਕਿਸਾਨ ਆਗੂਆਂ ਨਿਰਭੈ ਸਿੰਘ ਢੁੱਡੀਕੇ, ਨਿਰਮਲ ਸਿੰਘ ਮਾਣੂੰਕੇ, ਸੂਰਤ ਸਿੰਘ...
ਮੋਗਾ,25 ਮਾਰਚ (ਜਸ਼ਨ): ਉੱਘੇ ਸਮਾਜ ਸੇਵੀ ਅਤੇ ਟਕਸਾਲੀ ਕਾਂਗਰਸੀ ਆਗੂ ਰਾਮ ਸਰੂਪ ਮੱਦੋਕੇ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੀ ਮਾਤਾ ਪੂਰਨ ਦੇਵੀ ਇਸ ਫ਼ਾਨੀ ਦੁਨੀਆਂ ਵੀ ਅਲਵਿਦਾ ਆਖ ਗਏ। ਮਾਤਾ ਪੂਰਨ ਦੇਵੀ ਦੀ ਉਮਰ 89 ਸਾਲ ਸੀ ਅਤੇ ਉਹਨਾਂ ਦਾ ਅੰਤਿਮ ਸਸਕਾਰ ਬੀਤੇ ਕੱਲ ਕਰ ਦਿੱਤਾ ਗਿਆ। ਦੁੱਖ ਦੀ ਇਸ ਘੜੀ ਵਿਚ ਰਾਮ ਸਰੂਪ ਮੱਦੋਕੇ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਨ ਵਾਲਿਆਂ ਵਿਚ ਵਿਧਾਇਕ ਡਾ: ਹਰਜੋਤ ਕਮਲ, ਸੀਰਾ ਚਕਰ, ਮਾਰਕੀਟ ਕਮੇਟੀ ਦੇ ਚੇਅਰਮੈਨ...
ਮੋਗਾ 25 ਮਾਰਚ (ਜਸ਼ਨ) : ਕੇਂਦਰ ਦੀ ਫਿਰਕੂ ਤਾਨਾਸ਼ਾਹ ਭਾਜਪਾ ਹਕੂਮਤ ਵੱਲੋਂ ਧੱਕੇ ਨਾਲ ਲੋਕਾਂ ਸਿਰ ਮੜ੍ਹੇ ਕਾਲੇ ਖੇਤੀ ਕਾਨੂੰਨ ਵਾਪਸ ਲੈਣ, ਬਿਜਲੀ ਸੋਧ ਬਿੱਲ 2020 ਵਾਪਿਸ ਲੈਣ, ਨੌਜਵਾਨਾਂ, ਕਿਸਾਨਾਂ ਸਿਰ ਮੜ੍ਹੇ ਝੂਠੇ ਪੁਲਸ ਕੇਸ ਰੱਦ ਕਰਨ ਅਤੇ ਹੋਰਨਾਂ ਹੱਕੀ ਮੰਗਾਂ ਦੀ ਪੂਰਤੀ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਮਾਰਚ ਨੂੰ ਭਾਰਤ ਬੰਦ ਦੇ ਦਿੱਤੇ ਸੱਦੇ ਦੀ ਹਮਾਇਤ ਵਿੱਚ ਮਿਤੀ 26 ਮਾਰਚ 2021 ਨੂੰ ਸਵੇਰੇ 10 ਵਜੇ ਨੇਚਰ ਪਾਰਕ ਮੋਗਾ ਵਿਖੇ ਸਮੂਹ ਮੋਗਾ ਸ਼ਹਿਰ ਦੇ...
ਮੋਗਾ,25 ਮਾਰਚ (ਜਸ਼ਨ): ਪਿਛਲੇ ਲੰਮੇ ਸਮੇਂ ਤੋਂ ਪੰਜਾਬ ਵਿਚ ਅਤੇ ਪੂਰੇ ਭਾਰਤ ਵਿੱਚ ਪ੍ਰਾਈਵੇਟ ਸੰਸਥਾਵਾਂ ਨੇ ਸਿੱਖਿਆ ਦੇ ਖੇਤਰ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਇਆ । ਜਿਸ ਨਾਲ ਸਰਕਾਰਾਂ ਨੂੰ ਬੜੀ ਵੱਡੀ ਰਾਹਤ ਮਿਲੀ ਕਿਉਂਕਿ ਸਿੱਖਿਆ ਅਤੇ ਸਿਹਤ ਸੇਵਾਵਾਂ ਦੇਣ ਦੀ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਹੁੰਦੀ ਹੈ । ਪ੍ਰਾਈਵੇਟ ਸੰਸਥਾਵਾਂ ਵਿੱਚੋਂ ਵਿਦਿਆਰਥੀ ਪੜ੍ਹ ਕੇ ਅੱਜ ਦੇਸ਼ ਦੀਆਂ ਰਾਜਨੀਤਿਕ, ਪ੍ਰਸ਼ਾਸਨ, ਮਿਲਟਰੀ, ਇੰਜੀਨੀਅਰਿੰਗ ਅਤੇ ਡਾਕਟਰੀ ਦੇ ਖੇਤਰ ਵਿੱਚ ਉੱਚ...
ਮੋਗਾ,25 ਮਾਰਚ (ਜਸ਼ਨ): ਸੰਯੁਕਤ ਸੰਘਰਸ਼ ਕਮੇਟੀ ਅਤੇ ਆਲ ਪੰਜਾਬ ਟੈਕਸੀ ਟਰੇਡ ਯੂਨੀਅਨ ਪੰਜਾਬ ਦਾ ਵਫ਼ਦ ਨੇ ਆਪਣੀਆਂ ਮੰਗਾਂ ਦੀ ਪ੍ਰਾਪਤੀ ਵਾਸਤੇ ਵਿਧਾਇਕ ਡਾ: ਹਰਜੋਤ ਕਮਲ ਨੂੰ ਮੰਗ ਪੱਤਰ ਸੌਂਪਿਆ। ਟੈਕਸੀ ਡਰਾਈਵਰਾਂ ਨੇ ਆਪਣੀਆਂ ਮੰਗਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਟਰਾਂਸਪੋਟ ਮੰਤਰੀ ਦੇ ਧਿਆਨ ਵਿਚ ਲਿਆਉਣ ਲਈ ਵਿਧਾਇਕ ਡਾ: ਹਰਜੋਤ ਕਮਲ ਨੂੰ ਮੰਗ ਪੱਤਰ ਸੌਂਪਿਆ। ਇਸ ਮੌਕੇ ਪੰਜਾਬ ਟੈਕਸੀ ਟਰੇਡ ਯੂਨੀਅਨ ਦੇ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਨੇ ਆਖਿਆ...
***ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਲਈ ਕੈਪਟਨ ਸਰਕਾਰ ਪੂਰੀ ਤਰਾਂ ਵਚਨਬੱਧ: ਵਿਧਾਇਕ ਡਾ: ਹਰਜੋਤ ਕਮਲ*** ਮੋਗਾ,25 ਮਾਰਚ (ਜਸ਼ਨ): ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਮੋਗਾ ਹਲਕੇ ਦੇ ਸੰਪੂਰਨ ਵਿਕਾਸ ਲਈ ਲਗਾਤਾਰ ਵੱਖ ਵੱਖ ਥਾਵਾਂ ’ਤੇ ਨਵੇਂ ਪ੍ਰੌਜੈਕਟਾਂ ਦੀ ਸ਼ਰੁੂਆਤ ਕੀਤੀ ਜਾ ਰਹੀ ਹੈ । ਅੱਜ ਉਹ ਮੋਗਾ ਹਲਕੇ ਦੇ ਪਿੰਡ ਕਾਹਨ ਸਿੰਘ ਵਾਲਾ ਵਿਖੇ ਪਹੰੁਚੇ ਜਿਥੇ ਉਹਨਾਂ ਨੇ ਕਾਹਨ ਸਿੰਘ ਵਾਲਾ ਤੋਂ ਮਹੇਸ਼ਰੀ ਤੱਕ ਜਾਂਦੀ ਿਕ ਰੋਡ ’ਤੇ ਪ੍ਰੀਮਿਕਸ ਨਾਲ ਬਨਣ ਵਾਲੀ ਸੜਕ...
ਮੋਗਾ, 25 ਮਾਰਚ (ਜਸ਼ਨ): ਮੋਗਾ ‘ਚ ਪਿਛਲੇ 24 ਘੰਟਿਆਂ ਦੌਰਾਨ 83 ਵਿਅਕਤੀਆਂ ਦੇ ਕਰੋਨਾ ਪਾਜ਼ਿਟਿਵ ਪਾਏ ਜਾਣ ਨਾਲ ਕਰੋਨਾ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਜਾਰੀ ਹੈ ਅਤੇ ਅੱਜ ਦੇ ਮਰੀਜ਼ਾਂ ਸਣੇ ਐਕਟਿਵ ਕੇਸਾਂ ਦੀ ਗਿਣਤੀ 307 ਹੋ ਗਈ ਹੈ। ਲੋਕ ਅਜੇ ਮਾਸਕ ਲਗਾਉਣ ਨਹੀਂ ਲੱਗੇ, ਸਮਾਜਿਕ ਦੂਰੀ ਦਾ ਖਿਆਲ ਬਿੱਲਕੁੱਲ ਨਹੀਂ ਰੱਖਿਆ ਜਾ ਰਿਹਾ ਅਤੇ ਹੱਥਾਂ ਨੂੰ ਵਾਰ ਵਾਰ ਧੋਣ ਜਾਂ ਸੈਨੇਟਾਈਜ਼ ਕਰਨਾ ਤਾਂ ਦੂਰ ਦੀ ਗੱਲ ਸਗੋਂ ਖਾਣ ਪੀਣ ਦੀਆਂ ਦੁਕਾਨਾਂ ਖਾਸਕਰ ਮਠਿਆਈ...
Tags: COVID 19
ਮੋਗਾ, 25 ਮਾਰਚ (ਜਸ਼ਨ):ਸਿਹਤ ਵਿਭਾਗ ਮੋਗਾ ਵੱਲੋਂ ਇਸ ਵਾਰ ਡੇਂਗੂ ਨਾਲ ਨਜਿੱਠਣ ਲਈ ਵੱਖਰੀ ਰਣਨੀਤੀ ਤਿਆਰ ਕਰਕੇ ਉਸਤੇ ਕੰਮ ਸ਼ੁਰੂ ਕਰ ਦਿੱਤਾ ਹੈ । ਪਿਛਲੇ ਸਾਲ ਦੌਰਾਨ ਡੇਗੂ ਅਤੇ ਕਰੋਨਾ ਦੇ ਕੇਸਾਂ ਵਿੱਚ ਬਹੁਤ ਵਾਧਾ ਹੋਇਆ ਸੀ, ਜਿਸਦਾ ਮੁੱਖ ਕਾਰਨ ਕਰੋਨਾ ਕਾਰਨ ਡੇਂਗੂ ਗਤੀਵਿਧੀਆਂ ਦਾ ਦੇਰ ਨਾਲ ਸ਼ੁਰੂ ਹੋਣਾ ਵੀ ਮੰਨਿਆ ਗਿਆ ਸੀ, ਜਿਸ ਕਾਰਨ ਇਸ ਵਾਰ ਅਪ੍ਰੈਲ ਮਹੀਨੇ ਵਿੱਚ ਹੀ ਸਿਹਤ ਵਿਭਾਗ ਵੱਲੋਂ ਬ੍ਰੀਡ ਚੈਕਰਾਂ ਦੀ ਭਰਤੀ ਕਰਕੇ ਡੇਂਗੂ ਵਿਰੋਧੀ ਗਤੀਵਿਧੀਆਂ ਅਗੇਤੀਆਂ ਹੀ...

Pages