News

ਮੋਗਾ, 16 ਮਾਰਚ (ਜਸ਼ਨ): ਮੋਗਾ ਨਗਰ ਨਿਵਾਸੀਆਂ ਨੇ ਅੱਜ ਦਿੱਲੀ ਮੋਰਚੇ ‘ਚ ਸ਼ਹੀਦ ਹੋਏ ਨੌਜਵਾਨ ਨਵਰੀਤ ਸਿੰਘ ਦੇ ਦਾਦੇ ਹਰਦੀਪ ਸਿੰਘ ਡਿਬਡਿਬਾ ਨੂੰ ਉਚੇਚੇ ਤੌਰ ’ਤੇ ਸਨਮਾਨਿਤ ਕਰਦਿਆਂ ਨਵਰੀਤ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ । ਇਸ ਮੌਕੇ ਸੰਬੋਧਨ ਕਰਦਿਆਂ ਨਵਰੀਤ ਦੇ ਦਾਦੇ ਹਰਦੀਪ ਸਿੰਘ ਨੇ ਕਿਹਾ ਕਿ ਕੌਮ ਉਹੀ ਜ਼ਿੰਦਾ ਰਹਿਦੀਆਂ ਨੇ ਜਿਹੜੀਆਂ ਸ਼ਹਾਦਤਾਂ ‘ਤੇ ਮਾਣ ਸਤਿਕਾਰ ਮਹਿਸੂਸ ਕਰਦੀਆਂ ਹਨ। ਉਹਨਾਂ ਕਿਹਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੂੰ ਹੋਰ ਬੁੱਧੀ ਅਤੇ...
***ਵਿਧਾਇਕ ਡਾ: ਹਰਜੋਤ ਕਮਲ 17 ਮਾਰਚ ਨੂੰ ਕਰਨਗੇ ਐੱਫ ਸੀ ਆਰ ਨਾਲ ਮੀਟਿੰਗ*** ਮੋਗਾ, 15 ਮਾਰਚ (ਜਸ਼ਨ): ਮੋਗਾ ਦੇ ਨਿਊ ਟਾਊਨ ਖੇਤਰ ਜੋ ਪਹਿਲਾਂ ਬਾਰਟਨਗੰਜ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਦੇ ਵਸਨੀਕਾਂ ਦੀਆਂ ਰਜਿਸਟਰੀਆਂ ਨੂੰ ਲੈ ਕੇ ਆ ਰਹੀਆਂ ਦਿੱਕਤਾਂ ਵਿਧਾਇਕ ਡਾ: ਹਰਜੋਤ ਕਮਲ ਦੇ ਯਤਨਾਂ ਸਦਕਾ ਹੱਲ ਹੋਣ ਦੀ ਆਸ ਬੱਝੀ ਹੈ । ਵਿਧਾਇਕ ਡਾ: ਹਰਜੋਤ ਕਮਲ ਨੇ ਅੱਜ ਸ਼ਹਿਰੀਆਂ ਨੂੰ ਨਾਲ ਲੈ ਕੇ ਡਿਪਟੀ ਕਮਿਸ਼ਨਰ ਮੋਗਾ ਨਾਲ ਮੁਲਾਕਾਤ ਕੀਤੀ ਤਾਂ ਕਿ ਨਿਊ ਟਾਊਨ ਦੀ ਜਗਹ ਦੀ...
ਧਰਮਕੋਟ, 15 ਮਾਰਚ (ਜਸ਼ਨ): ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀ ਰਾਜੀਵ ਛਾਬੜਾ ਦੇ ਆਦੇਸ਼ਾਂ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਰਾਕੇਸ਼ ਕੁਮਾਰ ਮੱਕੜ ਦੀ ਦੇਖਰੇਖ ਵਿਚ ਸਰਕਾਰੀ ਸਕੂਲਾਂ ਵਿਚ ਅੱਜ ਕੋਵਿਡ ਸਬੰਧੀ ਨਿਯਮਾਂ ਦੀ ਪਾਲਣਾ ਕਰਦਿਆਂ ਸਾਲਾਨਾ ਪ੍ਰੀਖਿਆਵਾਂ ਆਰੰਭ ਹੋਈਆਂ । ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਲਾਲਾਬਾਦ ਪੂਰਬੀ ਵਿਖੇ ਸਵੇਰ ਵੇਲੇ ਛੇਵੀਂ ਜਮਾਤ ਦੇ ਵਿਦਿਆਰਥੀਆਂ ਦੀ ਸਾਲਾਨਾ ਪ੍ਰੀਖਿਆ ਦੀ ਆਰੰਭਤਾ ਮੌਕੇ ਇੰਚਾਰਜ ਪਿ੍ਰੰਸੀਪਲ ਤੇਜਿੰਦਰ ਸਿੰਘ ਜਸ਼ਨ ਨੇ ਨਿੱਜੀ ਤੌਰ ’...
ਮੋਗਾ,15 ਮਾਰਚ (ਜਸ਼ਨ) : ਮੋਗਾ ਜ਼ਿਲ੍ਹੇ ‘ਚ ਅੱਜ 26 ਵਿਅਕਤੀਆਂ ਦੇ ਕਰੋਨਾ ਪਾਜ਼ਿਟਿਵ ਪਾਏ ਜਾਣ ਦੀ ਪੁਸ਼ਟੀ ਹੋਈ ਹੈ । ਸਿਹਤ ਵਿਭਾਗ ਵੱਲੋਂ ਜਾਰੀ ਰਿਪੋਰਟ ਮੁਤਾਬਕ ਇਹਨਾਂ 26 ਵਿਅਕਤੀਆਂ ਸਮੇਤ ਜ਼ਿਲ੍ਹੇ ਵਿਚ ਕੁੱਲ ਐਕਟਿਵ ਕੇਸਾਂ ਦੀ ਗਿਣਤੀ 140 ਹੋ ਗਈ ਹੈ । ਇੰਜ ਕਰੋਨਾ ਦੀ ਦੂਸਰੀ ਲਹਿਰ ਪ੍ਰਚੰਡ ਹੁੰਦੀ ਦਿਖਾਈ ਦੇ ਰਹੀ ਹੈ । ਮੋਗਾ ਦੇ ਸਰਕਾਰੀ ਸਕੂਲ ਗੋਧੇਵਾਲਾ ਦੇ 2 ਵਿਦਿਆਰਥੀਆਂ ਦੇ ਕਰੋਨਾ ਪਾਜ਼ਿਟਿਵ ਪਾਏ ਜਾਣ ਤੇ ਮਾਪਿਆਂ ਵਿਚ ਚਿੰਤਾ ਦਾ ਮਾਹੌਲ ਹੈ ****ਨਵੀਆਂ ਅਤੇ...
Tags: COVID 19
ਚੰਡੀਗੜ੍ਹ, 15 ਮਾਰਚ (ਇੰਟਰਨੈਸ਼ਨਲ ਪੰਜਾਬੀ ਨਿਊਜ਼ ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਰਚ 2021 ਵਿੱਚ ਕਰਵਾਈ ਜਾਣ ਵਾਲੀਆਂ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ (ਸਮੇਤ ਓਪਨ ਸਕੂਲ) ਦੀਆਂ ਕੰਪਾਰਟਮੈਂਟ/ਰੀ-ਅਪੀਅਰ, ਵਾਧੂ ਵਿਸ਼ਾ, ਕਾਰਗੁਜ਼ਾਰੀ ਵਧਾਉਣ ਸਬੰਧੀ ਕੈਟਾਗਰੀਆਂ ਦੀਆਂ ਪਰੀਖਿਆਵਾਂ ਸੂਬੇ ਵਿੱਚ ਕੋਵਿਡ-19 ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਲਗਪਗ ਇੱਕ ਮਹੀਨਾ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੰਟਰੋਲਰ ਪਰੀਖਿਆਵਾਂ ਸ਼੍ਰੀ ਜਨਕ...
ਮੋਗਾ,15 ਮਾਰਚ (ਜਸ਼ਨ): ਮਾਲਵਾ ਖਿੱਤੇ ਦੀ ਪ੍ਸਿੱਧ ਸੰਸਥਾ ਗੋਲਡਨ ਐਜੂਕੇਸ਼ਨਸ ਵਧੇਰੇ ਲੋਕਾਂ ਦੇ ਵੱਖ-ਵੱਖ ਦੇਸ਼ਾਂ ਦੇ ਵੀਜ਼ੇ ਲਗਵਾ ਕੇ ਉਨ੍ਹਾਂ ਦੇ ਵਿਦੇਸ਼ੀਂ ਜਾਣ ਦੇ ਸੁਪਨਿਆਂ ਨੂੰ ਪੂਰਾ ਕਰ ਰਹੀ ਹੈ। ਸੰਸਥਾ ਨੇ ਲਾਕ ਡਾਊਨ ਤੋਂ ਬਾਅਦ ਸਿਮਰਨਪ੍ਰੀਤ ਕੌਰ ਦਾ ਕੈਨੇਡਾ ਦਾ ਸਟੂਡੈਂਟ ਵੀਜ਼ਾ ਲਗਵਾ ਕੇ ਦਿੱਤਾ। ਅਮਿਤ ਪਲਤਾ,ਰਮਨ ਅਰੌੜਾ ਅਤੇ ਓਹਨਾ ਦੇ ਸਟਾਫ ਮੈਂਬਰਸ ਨੇ ਸਿਮਰਨਪ੍ਰੀਤ ਕੌਰ ਨੂੰ ਵੀਜ਼ਾ ਸੌਂਪਦਿਆਂ ਉਨ੍ਹਾਂ ਨੂੰ ਸ਼ੁੱਭ ਕਾਮਨਾਵਾਂ ਦਿਤੀਆਂ। ਅਮਿਤ ਪਲਤਾ ਨੇ ਕਿਹਾ ਕਿ...
Tags: GOLDEN EDUCATIONS MOGA
ਮੋਗਾ,14 ਮਾਰਚ (ਜਸ਼ਨ)-ਮੋਗਾ ਦੇ ਪਿੰਡ ਸੇਖਾ ਖੁਰਦ ਦੇ ਚੋਰਾਹੇ ਵਿਚ ਦੋ ਕਾਰਾਂ ਦੀ ਹੋਈ ਆਪਸੀ ਭਿਆਨਕ ਟੱਕਰ ਵਿਚ ਇਕੋ ਪਰਿਵਾਰ ਦੇ ਚਾਰ ਜੀਅ ਗੰਭੀਰ ਰੂਪ ਵਿਚ ਜਖਮੀ ਹੋ ਗਏ। ਜਖਮੀਆਂ ਨੂੰ ਮੁੱਢਲੇ ਇਲਾਜ ਲਈ ਤੁਰੰਤ ਬਾਘਾਪੁਰਾਣਾ ਦੇ ਹਸਪਤਾਲ ਭੇਜਿਆ ਗਿਆ । ਘਟਨਾ ਉਸ ਸਮੇਂ ਵਾਪਰੀ ਜਦੋਂ ਦੋ ਕਾਰਾਂ ਦੀ ਆਹਮੋ ਸਾਹਮਣੀ ਟੱਕਰ ਹੋ ਗਈ ਅਤੇ ਦੋਵੇਂ ਕਾਰਾਂ ਬੁਰੀ ਤਰ੍ਹਾਂ ਚਕਨਾਚੂਰ ਹੋ ਗਈਆਂ । ਟੱਕਰ ਇਨੀ ਭਿਆਨਕ ਸੀ ਇਕ ਕਾਰ ਟੱਕਰ ਤੋਂ ਬਾਅਦ ਪਲਟ ਗਈ। ਇਸ ਭਿਆਨਕ ਟੱਕਰ ਵਿਚ...
ਮਲੋਟ, 15 ਮਾਰਚ (ਜਸ਼ਨ): ਸ਼ੋ੍ਰਮਣੀ ਅਕਾਲੀ ਦਲ ਦੇ ਥੰਮ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਦਾ ਅੱਜ ਦਿਹਾਂਤ ਹੋ ਗਿਆ । ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਅਤਿ ਨਜ਼ਦੀਕੀ ਜਥੇਦਾਰ ਕੋਲਿਆਂਵਾਲੀ ਮੇਦਾਂਤਾ ਹਸਪਤਾਲ ਦਿੱਲੀ ਵਿਖੇ ਜ਼ੇਰੇ ਇਲਾਜ ਸਨ ਅਤੇ ਉਨ੍ਹਾਂ ਨੇ ਅੱਜ ਤੜਕੇ ਆਖ਼ਰੀ ਸਾਹ ਲਿਆ। ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਪੰਜਾਬ ਐਗਰੇ ਇੰਡਸਟਰੀਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਹਿ ਚੁੱਕੇ ਹਨ। ਜ਼ਿਕਰਯੋਗ ਹੈ ਕਿ ਉਹ ਕੈਂਸਰ ਦੀ ਬੀਮਾਰੀ ਤੋਂ ਪੀੜਤ ਸਨ ਅਤੇ ਵੱਖ...
ਕੋਟਕਪੂਰਾ, 14 ਮਾਰਚ (ਇੰਟਰਨੈਸ਼ਨਲ ਪੰਜਾਬੀ ਨਿਊਜ਼ ) :- ਸਥਾਨਕ ਡਾ. ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਨਵੇੇਂ ਬਣਾਏ ਗਏ ਕਮਰਿਆਂ ਦਾ ਰਸਮੀ ਉਦਘਾਟਨ ਜ਼ਿਲਾ ਕਾਂਗਰਸ ਕਮੇਟੀ ਫ਼ਰੀਦਕੋਟ ਦੇ ਪ੍ਰਧਾਨ ਅਜੈਪਾਲ ਸਿੰਘ ਸੰਧੂ ਨੇ ਕੀਤਾ। ਆਪਣੇ ਸੰਬੋਧਨ ’ਚ ਉੁਨਾਂ ਸਮੂਹ ਵਿਦਿਆਰਥਣਾਂ ਨੂੰ ਚੰਗੀ ਸਿੱਖਿਆ ਹਾਸਲ ਕਰਕੇ ਚੰਗੇ ਨਾਗਰਿਕ ਬਣਨ ਅਤੇ ਆਪਣੇ ਮਾਪਿਆਂ ਦਾ ਨਾਂਅ ਉੱਚਾ ਕਰਨ ਦੀ ਪੇ੍ਰਰਨਾ ਦਿੱਤੀ। ਪਿੰ੍ਰਸੀਪਲ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਕਮਰਿਆਂ...
ਧਰਮਕੋਟ, 14 ਮਾਰਚ (ਜਸ਼ਨ): ਸਾਬਕਾ ਸਰਪੰਚ ਸ. ਨੱਥਾ ਸਿੰਘ ਨਮਿੱਤ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਸਰਪੰਚ ਨੱਥਾ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਪਿੰਡ ਜਲਾਲਾਬਾਦ ਪੂਰਬੀ ਦੇ ਗੁਰਦੁਆਰਾ ਸਈਅਦ ਕਬੀਰ ਸਾਹਿਬ ਵਿਖੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਹੋਏ ਸਮਾਗਮ ਦੌਰਾਨ ਰਾਗੀ ਜਥਿਆਂ ਨੇ ਵੈਰਾਗਮਈ ਕੀਰਤਨ ਕੀਤਾ । ਅੰਤਿਮ ਅਰਦਾਸ ਉਪਰੰਤ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਸੰਬੋਧਨ ਕਰਦਿਆਂ ਆਖਿਆ ਕਿ ਸਿਆਸਤ...

Pages