ਮੋਗਾ,17 ਮਾਰਚ (ਜਸ਼ਨ): ਮੋਗਾ ਦੇ ਨਿਊ ਟਾਊਨ ਖੇਤਰ ਦੇ ਲੋਕਾਂ ਲਈ ਉਸ ਸਮੇਂ ਰਾਹਤ ਦੀ ਖਬਰ ਆਈ ਜਦੋਂ ਵਿਧਾਇਕ ਡਾ: ਹਰਜੋਤ ਕਮਲ ਨੇ ਅੱਜ ਚੰਡੀਗੜ੍ਰ ਵਿਖੇ ਫਾਇਨੈਸ਼ੀਅਲ ਕਮਿਸ਼ਨਰ (ਐੱਫ ਸੀ ਆਰ) ਸ਼੍ਰੀ ਵਿਸ਼ਵਜੀਤ ਖੰਨਾ ਨਾਲ, ਮੋਗਾ ਦੇ ਬਾਰਟਨਗੰਜ ਖੇਤਰ ਦੇ ਲੋਕਾਂ ਦੇ ਮਸਲੇ ਸਬੰਧੀ, ਮੁਲਾਕਾਤ ਕੀਤੀ । ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਸ਼੍ਰੀ ਖੰਨਾ ਨਾਲ ਮੋਗਾ ਦੇ ਲੋਕਾਂ ਦੀਆਂ ਚਿੰਤਾਵਾਂ ਸਾਂਝੀਆਂ ਕਰਨ ’ਤੇ ਸ਼੍ਰੀ ਖੰਨਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਮੋਗਾ ਵੱਲੋਂ ਇਸ ਮਾਮਲੇ...
News
****ਪਰਿਵਾਰਾਂ ਦੇ ਈ-ਕਾਰਡ ਬਣਾਉਣ ਲਈ ਫਾਜ਼ਿਲਕਾ, ਪਠਾਨਕੋਟ, ਜਲੰਧਰ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਰਹੇ**** ਚੰਡੀਗੜ੍ਹ, 17 ਮਾਰਚ:(ਇੰਟਰਨੈਸ਼ਨਲ ਪੰਜਾਬੀ ਨਿਊਜ਼ ) :ਪੰਜਾਬ ਸਰਕਾਰ ਨੇ ਏ.ਬੀ.-ਸਰਬੱਤ ਸਿਹਤ ਬੀਮਾ ਯੋਜਨਾ ਤਹਿਤ 22 ਫਰਵਰੀ ਤੋਂ 16 ਮਾਰਚ 2021 ਤੱਕ ਲਾਭਪਾਤਰੀਆਂ ਦੇ 9,55,489 ਈ-ਕਾਰਡ ਬਣਾ ਕੇ ਰਿਕਾਰਡ ਕਾਇਮ ਕੀਤਾ ਹੈ। ਇਹ ਪ੍ਰਗਟਾਵਾ ਸਿਹਤ ਅਤੇ ਪਰਿਵਾਰ ਭਲਾਈ ਦੇ ਪ੍ਰਮੁੱਖ ਸਕੱਤਰ ਸ੍ਰੀ ਹੁਸਨ ਲਾਲ ਨੇ ਪ੍ਰਆਸ ਭਵਨ ਸੈਕਟਰ -38 ਚੰਡੀਗੜ੍ਹ...
ਚੰਡੀਗੜ, 17 ਮਾਰਚ:(ਇੰਟਰਨੈਸ਼ਨਲ ਪੰਜਾਬੀ ਨਿਊਜ਼ ) : ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਸਰਕਾਰੀ ਨੌਕਰੀ ਦੇ ਲਾਰਿਆਂ ਸਹਾਰੇ ਡੰਗ ਟਪਾ ਰਹੇ ਮਾਣਮੱਤੀਆਂ ਪ੍ਰਾਪਤੀਆਂ ਵਾਲੇ 26 ਖਿਡਾਰੀਆਂ ਨੂੰ ਅੱਜ ਖੇਡਾਂ, ਯੁਵਕ ਸੇਵਾਵਾਂ ਅਤੇ ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਪੰਜਾਬ ਭਵਨ ਵਿਖੇ ਨਿਯੁਕਤੀ ਪੱਤਰ ਸੌਂਪੇ। ਇਨਾਂ ਖਿਡਾਰੀਆਂ ਨੂੰ ਪੰਜਾਬ ਪੁਲਿਸ ਵਿੱਚ ਨੌਕਰੀ ਲਈ ਨਿਯੁਕਤੀ ਪੱਤਰ ਦਿੰਦਿਆਂ ਰਾਣਾ ਸੋਢੀ ਨੇ ਆਖਿਆ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ...
ਮੋਗਾ,17 ਮਾਰਚ (ਜਸ਼ਨ): ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਅਤੇ ਵੈਰਾਗੀ ਮਹਾਂਮੰਡਲ ਪੰਜਾਬ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਅਤੇ ਕਿਸਾਨੀ ਦੇ ਮੁਕਤੀਦਾਤਾ ਬਾਬਾ ਬੰਦਾ ਬਹਾਦਰ ਜੀ ਦੇ 351ਵੇਂ ਜਨਮ ਦਿਨ ਨੂੰ ਸਮਰਪਿਤ ਵਿਸ਼ਾਲ ਮਾਰਚ ਦੇ ਰਕਬਾ ਤੋਂ ਆਰੰਭ ਹੋ ਕੇ ਸ਼੍ਰੀ ਦਰਬਾਰ ਸਾਹਿਬ ਅਮਿ੍ਰਤਸਰ ਸਾਹਿਬ ਵਿਖੇ ਜਾਂਦਿਆਂ, ਮੋਗਾ ਪਹੁੰਚਣ ’ਤੇ ਵਿਧਾਇਕ ਡਾ: ਹਰਜੋਤ ਕਮਲ ਦੀ ਧਰਮਪਤਨੀ ਡਾ: ਰਜਿੰਦਰ ਕੌਰ ਦੀ ਅਗਵਾਈ ਵਿਚ ਕਾਂਗਰਸੀ...
ਮੋਗਾ,17 ਮਾਰਚ (ਜਸ਼ਨ): ਮਾਲਵੇ ਦੀ ਮਸ਼ਹੂਰ ਸੰਸਥਾ ਗੋਲਡਨ ਟਰੈਵਲ ਐਡਵਾਈਜ਼ਰ ਇਲਾਕੇ ਦੇ ਨੌਜਵਾਨਾਂ ਨੂੰ ਸਟੱਡੀ ਬੇਸ ’ਤੇ ਬਾਹਰ ਭੇਜ ਉਹਨਾਂ ਦੇ ਵਿਦੇਸ਼ਾਂ ਵਿਚ ਪੜ੍ਹਨ ਦੇ ਸੁਪਨੇ ਨੂੰ ਸਾਕਾਰ ਕਰ ਰਹੀ ਹੈ। ਸੰਸਥਾ ਨਾ ਕੇਵਲ ਵਿਦੇਸ਼ ਪੜ੍ਰਾਈ ਕਰਨ ਵਾਲੇ ਵਿਦਿਆਰਥੀਆਂ ਦੀਆਂ ਫਾਈਲਾਂ ਵਧੀਆ ਢੰਗ ਨਾਲ ਅੰਬੈਂਸੀ ‘ਚ ਪੇਸ਼ ਕਰਦੀ ਹੈ ਸਗੋਂ ਵਿਦਿਆਰਥੀਆਂ ਨੂੰ ਆਈਲਜ਼ ਦੀ ਟਰੇਨਿੰਗ ਵੀ ਦਿੰਦੀ ਹੈ। ਸੰਸਥਾ ਦੀ ਵਿਦਿਆਰਥਣ ਵੀਰਪਾਲ ਕੌਰ ਨੇ ਆਇਲਜ਼ ਵਿੱਚੋਂ 6.5 ਬੈਂਡ ਪ੍ਰਾਪਤ ਕਰਕੇ ਸੰਸਥਾ...
ਨਿਹਾਲ ਸਿੰਘ ਵਾਲਾ, 17 ਮਾਰਚ (ਜਸ਼ਨ)-‘ਆਜਾਦੀ ਦੇ 7 ਦਹਾਕਿਆਂ ਬਾਅਦ ਵੀ ਲੋਕਾਂ ਨੂੰ ਸਰਕਾਰਾਂ ਵੱਲੋਂ ਮਾਨਸਿਕ ਗੁਲਾਮ ਹੋਣ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ, ਕਿਉਂਕਿ ਸਾਰੀਆਂ ਸਰਕਾਰਾਂ ਨੇ ਦੇਸ਼ ‘ਚ ਸਿਹਤ ਤੇ ਸਿੱਖਿਆ ਤੋ ਪੱਲਾ ਝਾੜ ਕੇ ਸਿਰਫ਼ ਆਪਣੇ ਹੀ ਬੋਝੇ ਭਰੇ ਨੇ।’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਬਿਲਾਸਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਸਰਕਾਰਾਂ ਦੀਆਂ ਇਹਨਾਂ ਹਰਕਤਾਂ ਕਰਕੇ ਦੇਸ਼ ਦਾ ਹਰੇਕ...
ਮੋਗਾ,16 ਮਾਰਚ (ਜਸ਼ਨ): ਮੋਗਾ ਸ਼ਹਿਰ ‘ਚ ਉਸ ਸਮੇਂ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਘੁੱਗ ਵੱਸਦੇ ਇਲਾਕੇ ਸੋਢੀ ਨਗਰ ਵਿਚ ਇਕ ਲੇਡੀ ਡਾਕਟਰ ਦਾ ਕਤਲ ਹੋ ਗਿਆ। ਮ੍ਰਿਤਕਾ ਉੱਘੇ ਕਲਾਕਾਰਾਂ ਦੁੱਕੀ ਤਿੱਕੀ ਦੀ ਸਕੀ ਭੈਣ ਸੀ । ਸੁਸ਼ੀਲ ਕੁਮਾਰੀ ਨਾਮ ਦੀ ਇਹ ਮਹਿਲਾ ਨੇ ਮੰਗਲੀਕ ਹੋਣ ਕਾਰਨ ਵਿਆਹ ਨਹੀਂ ਸੀ ਕਰਵਾਇਆ ਅਤੇ ਉਸ ਦੀ ਉਮਰ ਤਕਰੀਬਨ 75 ਸਾਲ ਸੀ । ਸੋਢੀ ਨਗਰ ਦੀ 7 ਨੰਬਰ ਗਲੀ ਵਿਚ ਆਪਣੇ ਪਿਤਾ ਵੱਲੋਂ ਬਣਾਏ ਮਕਾਨ ਵਿਚ ਸੁਸ਼ੀਲ ਕੁਮਾਰੀ ਅਤੇ ਉਸ ਦੇ ਦੋਨੋਂ ਜੁੜਵੇਂ ਭਰਾ...
ਚੰਡੀਗੜ੍ਹ,16 ਮਾਰਚ (ਇੰਟਰਨੈਸ਼ਨਲ ਪੰਜਾਬੀ ਨਿਊਜ਼ ) : ਵਿਜੀਲੈਂਸ ਬਿਉਰੋ ਨੇ ਅੱਜ ਮਾਈਨਿੰਗ ਇੰਸਪੈਕਟਰ ਵਜੋਂ ਸੇਵਾਵਾਂ ਨਿਭਾਅ ਰਹੇ ਜੇ ਈ ਨੂੰ 30 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਨੂੰ ਰੰਗੀ ਹੱਥੀਂ ਗਿ੍ਰਫਤਾਰ ਕਰ ਲਿਆ। ਵਿਜੀਲੈਂਸ ਅਧਿਕਾਰੀ ਨੇ ਦੱਸਿਆ ਕਿ ਜੇ ਈ ਜਸਪਾਲ ਸਿੰਘ ਜੋ ਜਲ ਸੋਮੇਂ ਵਿਭਾਗ ਪਟਿਆਲਾ ਵਿਖੇ ਤਾਇਨਾਤ ਹੈ ਉਹ ਸ਼ਿਕਾਇਤਕਰਤਾ ਦੀਪ ਕੁਮਾਰ ਮਾਨਸਾ ਤੋਂ ਉਸ ਅਧੀਨ ਚੱਲ ਰਹੇ ਠੇਕੇਦਾਰੀ ਦੇ ਇਕ ਪ੍ਰੌਜੈਕਟ ਲਈ 30 ਹਜ਼ਾਰ ਰੁਪਏ ਰਿਸ਼ਵਤ ਵਜੋਂ ਮੰਗ ਰਿਹਾ ਸੀ ਜਿਸ ’ਤੇ...
ਮੋਗਾ,16 ਮਾਰਚ(ਜਸ਼ਨ): ਮਾਣਯੋਗ ਸੀਨੀਅਰ ਕਪਤਾਨ ਪੁਲਿਸ ਮੋਗਾ ਸ੍ਰੀ ਹਰਮਨਬੀਰ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਐਸ ਪੀ ਸ੍ਰੀਮਤੀ ਹਰਕਮਲ ਕੌਰ ਐੱਸ ਪੀ ਪੀ ਬੀ ਆਈ ਮੋਗਾ ਦੀ ਅਗਵਾਈ ਵਿਚ ਕਮਿਊਨਿਟੀ ਯੂਥ ਇੰਟਰਵੈਨਸ਼ਨ ਮੁਹਿੰਮ ਦੇ ਤਹਿਤ ਐਮ ਡੀ ਏ ਐਸ ਸੀਨੀਅਰ ਸੈਕੰਡਰੀ ਸਕੂਲ ਮੋਗਾ ਦੇ ਵਿਦਿਆਰਥੀਆਂ ਨੂੰ ਟ੍ਰੈਫਿਕ ਐਜੂਕੇਸ਼ਨ ਸੈੱਲ ਮੋਗਾ ਵਲੋਂ ਨਸ਼ਿਆਂ ਦੇ ਖਿਲਾਫ਼, ਟ੍ਰੈਫਿਕ ਨਿਯਮਾਂ ਅਤੇ ਕੋਰੋਨਾ ਵਾਇਰਸ ਸਬੰਧੀ ਜਾਗਰੂਕ ਕੀਤਾ ਗਿਆ। ਏ ਐਸ ਆਈ ਕੇਵਲ ਸਿੰਘ ਇੰਚਾਰਜ ਟਰੈਫਿਕ...
ਮੋਗਾ, 16 ਮਾਰਚ (ਜਸ਼ਨ): ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਹਜਾਰਾਂ ਦੀ ਗਿਣਤੀ ਵਿੱਚ ਨੌਜਵਾਨ ਬਸੰਤੀ ਪੱਗਾਂ ਬੰਨ ਕੇ 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦ ਦਿਹਾੜੇ ਮੌਕੇ ਦਿੱਲੀ ਬਾਰਡਰਾਂ 'ਤੇ ਪਹੁੰਚਣਗੇ। ਜਿਸ ਦੇ ਲਈ 22 ਮਾਰਚ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਪਿੰਡ ਸਰਾਭਾ ਦੀ ਪਵਿੱਤਰ ਧਰਤੀ ਦੀ ਮਿੱਟੀ ਚੁੱਕਣ ਲਈ ਨੌਜਵਾਨ ਸਰਾਭੇ ਜੁੜਨਗੇ। ਇਹ ਮਿੱਟੀ ਨਾਲ ਲੈ ਕੇ ਹੀ...

