News

* ਹਰ ਪੀੜਤ ਨੂੰ ਦਿੱਤੀ ਜਾਵੇਗੀ ਆਕਸੀਮੀਟਰ ਵਾਲੀ ਕਿੱਟ -- ਚੇਅਰਮੈਨ ਪਰਮਪਾਲ ਸਿੰਘ ਤਖਤੂਪੁਰਾ ਮੋਗਾ,3 ਮਈ (ਜਸ਼ਨ):: ਸਮੁੱਚੇ ਦੇਸ਼ ਵਿਚ ਜਿੱਥੇ ਕਰੋਨਾ ਦੇ ਪ੍ਰਕੋਪ ਕਾਰਨ ਲੋਕਾਂ ਵਿਚ ਸਹਿਮ ਦਾ ਮਾਹੌਲ ਹੈ ਉੱਥੇ ਸਰਕਾਰਾਂ ਦੇ ਨਾਲ ਨਾਲ ਕਈ ਜਥੇਬੰਦੀਆਂ ਅਤੇ ਪਰਿਵਾਰ ਇਸ ਔਖੀ ਘੜੀ ਵੇਲੇ ਲੋਕਾਂ ਲਈ ਰਾਹਤ ਦਾ ਸਬੱਬ ਬਣ ਰਹੇ ਹਨ । ਮੋਗਾ ਜ਼ਿਲ੍ਹੇ ‘ਚ ਸਿਆਸੀ ਅਸਰ ਰਸੂਖ਼ ਰੱਖਣ ਵਾਲੇ ਤਖਤੂਪੁਰੀਆ ਪਰਿਵਾਰ ਨੇ ਅੱਜ ਪ੍ਰਭਾਵਸ਼ਾਲੀ ਫੈਸਲਾ ਲੈਂਦਿਆਂ ਕੋਵਿਡ ਪਾਜ਼ਿਟਿਵ ਮਰੀਜ਼ਾਂ ਲਈ...
ਮੋਗਾ,3 ਮਈ (ਜਸ਼ਨ): ਮੋਗਾ ਦੇ ਕਸਬਾ ਬੱਧਨੀ ਕਲਾਂ ਦੇ ਥਾਣੇ ਨਾਲ ਸਬੰਧਿਤ ਪੁਲਿਸ ਚੌਕੀ ਲੋਪੋਂ ਵਿਖੇ ਏ ਐੱਸ ਆਈ ਵਜੋਂ ਤੈਨਾਤ ਸਤਨਾਮ ਸਿੰਘ ਨੇ ਅੱਜ ਸਵੇਰ ਸਮੇਂ ਆਪਣੇ ਸਰਕਾਰੀ ਪਿਸਤੌਲ ਨਾਲ ਆਪਣੀ ਪੁੜਪੜੀ ਵਿਚ ਗੋਲੀ ਮਾਰ ਕੇ ਆਤਮ-ਹੱਤਿਆ ਕਰ ਲਈ । ਮਿ੍ਰਤਕ ਸਤਨਾਮ ਸਿੰਘ ਦੀ ਉਮਰ 48 ਸਾਲ ਸੀ। ਮੌਕੇ ‘ਤੇ ਪੁੱਜੇ ਉਚ ਪੁਲਿਸ ਅਧਿਕਾਰੀ ਮਾਮਲੇ ਦੀ ਜਾਂਚ ਵਿਚ ਲੱਗੇ ਹੋਏ ਹਨ, ਪਰ ਪਰਿਵਾਰਕ ਸੂਤਰਾਂ ਅਨੁਸਾਰ ਸਤਨਾਮ ਸਿੰਘ ਬੱਧਣੀ ਕਲਾਂ ਥਾਣੇ ‘ਚ ਸਬ ਇੰਸਪੈਕਟਰ ਕਰਮਜੀਤ ਸਿੰਘ...
ਟੋਰਾਟੋ ,1 ਮਈ (ਬਲਜਿੰਦਰ ਸੇਖਾ ) ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਸੰਗਤਾ ਵਲੋਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਥਾਨਕ ਗੁਰਦੁਆਰਾ ਸਿੰਘ ਸਭਾ ਮਾਲਟਨ ਵਿਖੇ ਪੁਰਾਤਨ ਵਿਧੀ ਨਾਲ ਮਨਾਇਆ ਗਿਆ ।ਸ੍ਰੀ ਆਖੰਡ ਪਾਠ ਸਾਹਿਬ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਏ ਗਏ । ਇਸ ਮੌਕੇ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ 'ਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਵਾਏ ਗਏ । ਕਰੋਨਾ ਕਾਰਨ...
ਟੋਰਾਟੋ ,1 ਮਈ (ਬਲਵਿੰਦਰ ਸੇਖਾ) ਕੈਨੇਡੀਅਨ ਸੂਬੇ ੳਨਟਾਰੀਉ ਦੇ ਸ਼ਹਿਰ ਟਰਾਂਟੋ ਵਿਖੇ ਇੱਕ ਹੋਰ ਅੰਤਰ-ਰਾਸ਼ਟਰੀ ਵਿਦਿਆਰਥੀ ਵੱਲੋ ਰੇਲਗੱਡੀ ਅੱਗੇ ਛਾਲ ਮਾਰਕੇ ਖੁਦਕੁਸ਼ੀ ਕਰਨ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ । ਮਿਤਰਕ ਨੋਜਵਾਨ ਦੀ ਪਛਾਣ ਲਵਪ੍ਰੀਤ ਸਿੰਘ ਵਜੋ ਹੋਈ ਹੈ ।ਨੋਜਵਾਨ ਪੰਜਾਬ ਤੋ ਮੋਗਾ ਦੇ ਚੜਿੱਕ ਪਿੰਡ ਨਾਲ ਸਬੰਧਤ ਸੀ। ਲਵਪ੍ਰੀਤ ਸਿੰਘ ਵੱਲੋ ਆਰਥਿਕ ਅਤੇ ਇਮੀਗ੍ਰੇਸ਼ਨ ਨਾਲ ਸਬੰਧਤ ਮੁਸ਼ਕਲਾ ਤਹਿਤ ਖੁਦਕੁਸ਼ੀ ਕੀਤੀ ਗਈ ਹੈ । ਇਸਤੋ ਪਹਿਲਾ ਅੰਤਰ-ਰਾਸ਼ਟਰੀ ਵਿਦਿਆਰਥੀ...
ਮੋਗਾ 1 ਮਈ (ਜਸ਼ਨ): : ਮਲਟੀਪਰਪਜ ਹੈਲਥ ਇੰਪਲਾਈਜ ਯੂਨੀਅਨ ਜਿਲ੍ਹਾ ਮੋਗਾ ਅਤੇ ਤਾਲਮੇਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਮੋਗਾ ਵੱਲੋਂ ਰੂਰਲ ਡਿਸਪੈਂਸਰੀ ਡਾਲਾ ਵਿਖੇ ਮਈ ਦਿਵਸ ਦੇ ਸਬੰਧ ਵਿੱਚ ਸਾਸਮਾਗਮ ਕੀਤਾ ਗਿਆ, ਜਿਸ ਨੂੰ ਸੰਬੋਧਨ ਕਰਦਿਆਂ ਜੱਥੇਬੰਦੀ ਦੇ ਜਿਲ੍ਹਾ ਅਤੇ ਸੂਬਾ ਪ੍ਰਧਾਨ ਸਾਥੀ ਕੁਲਬੀਰ ਸਿੰਘ ਢਿੱਲੋਂ ਨੇ ਕਿਹਾ ਕਿ ਅੱਜ ਕਰੋਨਾ ਮਹਾਂਮਾਰੀ ਦੀ ਆੜ ਵਿੱਚ ਸਰਕਾਰ ਵੱਲੋਂ ਫਿਰ ਮਜਦੂਰਾਂ ਦੇ ਹੱਕਾਂ ਤੇ ਡਾਕੇ ਮਾਰੇ ਜਾ ਰਹੇ ਹਨ ਤੇ ਮਜਦੂਰਾਂ ਵੱਲੋਂ ਆਪਣਾ...
ਨਿਹਾਲ ਸਿੰਘ ਵਾਲਾ, 1 ਮਈ (ਜਸ਼ਨ) :‘ਪੰਜਾਬ ਸਰਕਾਰ ਆਪਣੇ ਵਾਅਦੇ ਮੁਤਾਬਿਕ ਅਕਾਲੀ ਭਾਜਪਾ ਸਰਕਾਰ ਸਮੇਂ ਹੋਏ ਬਿਜਲੀ ਸਮਝੌਤੇ ਤੁਰੰਤ ਰੱਦ ਕਰੇ, ਕਿਉਂਕਿ ਇਨ੍ਹਾਂ ਸਮਝੌਤਿਆਂ ਦੇ ਕਾਰਨ ਹੀ ਬਿਜਲੀ ਪੈਦਾ ਕਰਨ ਵਾਲੇ ਸੂਬੇ ਪੰਜਾਬ ਵਿਚ ਹੀ ਬੇ ਅਥਾਹ ਮਹਿੰਗੀ ਬਿਜਲੀ ਮਿਲਦੀ ਹੈ, ਜਿਸ ਕਰਕੇ ਬਿਜਲੀ ਦੇ ਬਿੱਲ ਭਰਨੇ ਗਰੀਬ ਲੋਕਾਂ ਦੀ ਪਹੁੰਚ ਤੋਂ ਬਾਹਰ ਦੀ ਗੱਲ ਹੋ ਚੁੱਕੀ ਹੈ।’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਪਾਰਟੀ ਵੱਲੋਂ ਚਲਾਏ ਜਾ...
ਮੋਗਾ, 1 ਮਈ (ਜਸ਼ਨ): ਯੂਥ ਅਕਾਲੀ ਦਲ ਦੇ ਸਰਕਲ ਪ੍ਰਧਾਨ ਅਤੇ ਵਾਰਡ ਨੰਬਰ 3 ਦੇ ਇੰਚਾਰਜ ਰਾਜਪਾਲ ਸਿੰਘ ਭੰਗੂ ਦੀ ਪ੍ਰੇਰਨਾ ਸਦਕਾ, ਐਡਵੋਕੇਟ ਮਨਪ੍ਰੀਤ ਸਿੰਘ ਸਿੱਧੂ ਜੁਆਇੰਟ ਸੈਕਟਰੀ ਬਾਰ ਐਸੋਸੀਏਸ਼ਨ ਮੋਗਾ, ਸ਼ੋ੍ਰਮਣੀ ਅਕਾਲੀ ਦਲ ‘ਚ ਸ਼ਾਮਲ ਹੋ ਗਏ। ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਦੀ ਅਗਵਾਈ ਵਿਚ ਹੋਈ ਇਕੱਤਰਤਾ ਦੌਰਾਨ ਮੱਖਣ ਬਰਾੜ ਨੇ ਐਡਵੋਕੇਟ ਮਨਪ੍ਰੀਤ ਸਿੰਘ ਸਿੱਧੂ ਨੂੰ ਸਿਰੋਪਾਓ ਦੇ ਕੇ ਪਾਰਟੀ ਵਿਚ ਸ਼ਾਮਲ ਕੀਤਾ । ਸ. ਬਰਾੜ ਨੇ ਆਖਿਆ ਕਿ ਸ਼ੋ੍ਰਮਣੀ ਅਕਾਲੀ ਦਲ...
Tags: SHROMANI AKALI DAL
ਨਿਹਾਲ ਸਿੰਘ ਵਾਲਾ, 1 ਮਈ (ਜਸ਼ਨ) - ਆਮ ਆਦਮੀ ਪਾਰਟੀ ਵੱਲੋਂ ਸੂਬਾ ਪੱਧਰ ਤੇ ਚਲਾਏ ਜਾ ਰਹੇ ਬਿਜਲੀ ਅੰਦੋਲਨ ਤਹਿਤ ਪਿੰਡ ਧੂੜਕੋਟ ਰਣਸੀਂਹ ਵਿਖੇ ਬਿਜਲੀ ਦੇ ਬਿੱਲ ਸਾੜੇ ਗਏ। ਜਿਸ ਦੌਰਾਨ ਅਗਵਾਈ ਕਰਦਿਆਂ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਕਿਹਾ ਕਿ ਬਿਜਲੀ ਦੇ ਬਿੱਲਾਂ ਨੂੰ ਲੈ ਕੇ ਲੋਕਾਂ ਵਿਚ ਹਾਹਾਕਾਰ ਮੱਚੀ ਹੋਈ ਹੈ, ਕਿਉਂ ਕਿ ਗਰੀਬ ਲੋਕਾਂ ਦੀ ਸਮਰੱਥਾ ਤੋਂ ਕਿਤੇ ਜ਼ਿਆਦਾ ਬਿੱਲ ਆ ਰਹੇ ਹਨ। ਜੋ ਕਿ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਚੁੱਕੇ ਹਨ। ਇਸ ਮੌਕੇ ਵਿਧਾਇਕ...
(INTERNATIONAL PUNJABI NEWS BUREAU): ਉਹ ਕਿੰਨੇ ਚੰਗੇ ਸਮੇਂ ਸਨ ਜਦੋਂ ਘਰ ਵੱਡੇ, ਕਮਰੇ ਘੱਟ ਤੇ ਟੱਬਰ ਸੰਯੁਕਤ ਹੁੰਦੇ ਸਨ। ਦੋ ਤਿੰਨ ਕਮਰਿਆਂ ਵਾਲੇ ਘਰ ਵਿਚ 15 - 20 ਤੱਕ ਮੈਂਬਰ ਹੱਸਦੇ ਖੇਡਦੇ ਤੇ ਬੇਫਕਿਰ ਜੀਵਨ ਜਿਉਂਦੇ ਸਨ। ਖੁੱਲ੍ਹੇ ਵਿਹੜਿਆਂ ਵਿੱਚ ਦਰੱਖਤਾਂ ਦੇ ਹੇਠਾਂ ਸੁਰਗਾਂ ਦੇ ਝੂਟੇ ਆਉਂਦੇ ਸਨ। ਹਰ ਘਰ ਵਿੱਚ 1-2 ਦਰੱਖਤ ਲਾਜਮੀ ਲੱਗੇ ਹੁੰਦੇ ਸਨ। ਉਹਨਾਂ ਦਰਖਤਾਂ ਦੀ ਛਾਂ ਵਿੱਚ ਹੀ ਲੋਕ ਆਪਣਾ ਜੀਵਨ ਬਸਰ ਕਰਦੇ ਤੇ ਬਚਪਨ ਖੇਡਾਂ ਦਾ ਅਨੰਦ ਲੈਂਦਾ ਹੁੰਦਾ...
" ਪਲਸ ਆਕਸੀਮੀਟਰ ਅਤੇ ਹੋਰ ਮੈਡੀਕਲ ਉਪਕਰਨ ਸਿਹਤ ਵਿਭਾਗ ਨੂੰ ਭੇਜੇ ਜਾਣ, ਤਾਂ ਜੋ ਲੋੜਵੰਦਾਂ ਦੇ ਕੰਮ ਆ ਸਕਣ " ਮੋਗਾ, 30 ਅਪ੍ਰੈਲ (ਜਸ਼ਨ)- ਪੂਰੇ ਦੇਸ਼ ਦੀ ਤਰ੍ਹਾਂ ਪੰਜਾਬ ਵਿੱਚ ਵੀ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਦਿਨੋਂ ਦਿਨ ਵਧ ਰਹੀ ਹੈ। ਜਿਸ ਨਾਲ ਘਰੇਲੂ ਇਕਾਂਤਵਾਸ ਕੀਤੇ ਜਾ ਰਹੇ ਮਰੀਜ਼ਾਂ ਨੂੰ ਮੈਡੀਕਲ ਉਪਕਰਨਾਂ ਦੀ ਕਮੀ ਵੀ ਸਾਹਮਣੇ ਆਉਣ ਲੱਗੀ ਹੈ। ਇਸ ਕਮੀ ਨੂੰ ਪੂਰਾ ਕਰਨ ਵਿੱਚ ਠੀਕ ਹੋ ਚੁੱਕੇ ਮਰੀਜ਼ਾਂ ਦੇ ਸਹਿਯੋਗ ਦੀ ਮੰਗ ਕਰਦਿਆਂ ਵਿਧਾਨ ਸਭਾ ਹਲਕਾ ਮੋਗਾ...

Pages