ਮੋਗਾ,8 ਮਈ (ਜਸ਼ਨ): ਮੋਗਾ ਜ਼ਿਲ੍ਹੇ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਸੁਸ਼ੀਲ ਨਾਥ ਨੇ ਸਮੂਹ ਸਕੂਲ ਮੁਖੀਆਂ ਨੂੰ ਅਪੀਲ ਕਰਦਿਆਂ ਆਖਿਆ ਕਿ ਦੇਸ ਦੀ ਆਜਾਦੀ ਦੀ 75 ਵੀਂ ਵਰ੍ਹੇਗੰਢ ਨੂੰ ਸਮਰਪਿਤ ਵਿੱਦਿਅਕ ਮੁਕਾਬਲੇ ਆਰੰਭ ਹੋ ਚੁੱਕੇ ਹਨ ਅਤੇ ਪ੍ਰਾਇਮਰੀ , ਮਿਡਲ ਅਤੇ ਸੈਕੰਡਰੀ ਵਰਗ ਲਈ ਸਕੂਲ, ਬਲਾਕ, ਤਹਿਸੀਲ, ਜ਼ਿਲ੍ਹਾ ਅਤੇ ਰਾਜ ਪੱਧਰ ਵਾਸਤੇ ਵਿਦਿਅਰਥੀਆਂ ਨੂੰ ਵੱਧ ਤੋਂ ਵੱਧ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਜਾਵੇ। ਉਹਨਾਂ ਕਿਹਾ ਕਿ ਇਸੇ ਤਰਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ...
News
ਮੋਗਾ, 8 ਮਈ (ਜਸ਼ਨ): ਮੋਗਾ ‘ਚ 154 ਕਰੋਨਾ ਮਾਮਲੇ ਆਉਣ ਅਤੇ ਤਿੰਨ ਵਿਅਕਤੀ ਦੀ ਮੌਤ ਨਾਲ ਜ਼ਿਲ੍ਹੇ ‘ਚ ਕੁੱਲ ਐਕਟਿਵ ਕੇਸਾਂ ਦੀ ਗਿਣਤੀ 1550 ਹੋ ਗਈ ਹੈ। ਸਿਵਲ ਸਰਜਨ ਮੋਗਾ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਕਰੋਨਾ ਕੇਸਾਂ ਦੀ ਜਿਲੇ ਵਿੱਚ ਸਥਿਤੀ ਬਾਰੇ ਦੱਸਦਿਆਂ ਕਿਹਾ ਕਿ ਅੱਜ ਜਿਲੇ ਵਿੱਚ 154 ਨਵੇ ਕਰੋਨਾਂ ਦੇ ਮਾਮਲੇ ਸਾਹਮਣੇ ਆਏ ਹਨ । ਜ਼ਿਕਰਯੋਗ ਹੈ ਕਿ ਕਰੋਨਾ ਮਹਾਂਮਾਰੀ ਦੌਰਾਨ ਹੁਣ ਤੱਕ 138 ਵਿਅਕਤੀ ਜਾਨ ਗਵਾ ਚੁੱਕੇ ਨੇ ।
ਮੋਗਾ 7 ਮਈ ( ) ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਕਰੋਨਾ ਬਹਾਨੇ ਲੋਕਾਂ ਨੂੰ ਜ਼ਲੀਲ ਤੇ ਪ੍ਰੇਸ਼ਾਨ ਕਰਨ ਲਈ ਸਰਕਾਰ ਅਤੇ ਪ੍ਰਸ਼ਾਸਨ ਦੀ ਨਿਖੇਧੀ ਕੀਤੀ ਹੈ। ਅੱਜ ਇੱਥੇ ਨੇਚਰ ਪਾਰਕ ਵਿਖੇ ਪ੍ਰਗਟ ਸਿੰਘ ਸਾਫੂਵਾਲਾ ਦੀ ਪ੍ਰਧਾਨਗੀ ਹੇਠ ਹੋਈ ਜੱਥੇਬੰਦੀਆਂ ਦੀ ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦਿਆਂ ਸੁਖਚੈਨ ਸਿੰਘ ਰਾਮਾ, ਮੁਖਤਿਆਰ ਸਿੰਘ ਕਾਹਨ ਸਿੰਘ ਵਾਲਾ, ਸੁਖਜਿੰਦਰ ਮਹੇਸਰੀ, ਪਰਮਿੰਦਰ ਸਿੰਘ ਫੌਜੀ ਲੋਹਗੜ੍ਹ, ਪਰਮਜੀਤ ਬੱਡੂਵਾਲ, ਗੁਰਤੇਜ ਸਿੰਘ ਨੇ ਕਿਹਾ ਕਿ ਪਿਛਲੇ ਇੱਕ...
ਮੋਗਾ,7 ਮਈ (ਜਸ਼ਨ): ਵਿਧਾਇਕ ਡਾ: ਹਰਜੋਤ ਕਮਲ ਦੇ ਨਿਰੰਤਰ ਯਤਨਾਂ ਸਦਕਾ ਮੋਗਾ ਹਲਕੇ ਦੇ ਪਿੰਡ ਲੰਢੇਕੇ ਦੇ ਸਰਕਾਰੀ ਸਕੂਲ ਦੀ ਉਸਾਰੀ ਜਾ ਰਹੀ ਨਵੀਂ ਇਮਾਰਤ ਦੇ ਕਮਰੇ ਦਾ ਨੀਂਹ ਪੱਥਰ ਰੱਖਣ ਦੀਆਂ ਰਸਮਾਂ ਜ਼ਿਲ੍ਹਾ ਸਿੱਖਿਆ ਅਫਸਰ ਸੈ: ਸਿ: ਸ਼੍ਰੀ ਸੁਸ਼ੀਲ ਨਾਥ ਨੇ ਨਿਭਾਈਆਂ। ਇਸ ਮੌਕੇ ਜਗਦੀਪ ਸਿੰਘ ਸੀਰਾ ਲੰਢੇਕੇ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਮੋਗਾ, ਕੌਂਸਲਰ ਜਸਵਿੰਦਰ ਸਿੰਘ ਕਾਕਾ ਲੰਢੇਕੇ, ਸਾਬਕਾ ਸਰਪੰਚ ਹਰਦਿਆਲ ਸਿੰਘ,ਚੇਅਰਮੈਨ ਦੀਸ਼ਾ ਬਰਾੜ, ਛਿੰਦਰਪਾਲ ਸਿੰਘ ਹੈੱਡ...
ਮੋਗਾ,6 ਮਈ (ਜਸ਼ਨ): ਮੋਗਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਸ਼੍ਰੀ ਵਿਨੋਦ ਬਾਂਸਲ ਨੇ ਸਮੁੱਚੇ ਦੇਸ਼ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਲਗਾਤਾਰ ਵਾਧੇ ਨੂੰ ਸਿੱਧੇ ਸਿੱਧੇ ਕੇਂਦਰ ਸਰਕਾਰ ਦੀ ਨਾਕਾਮੀ ਦੱਸਿਆ । ਉਹਨਾਂ ਆਖਿਆ ਕਿ ਇਸ ਮਹੀਨੇ ਤੇਲ ਦੀਆਂ ਕੀਮਤਾਂ ‘ਚ ਲਗਾਤਾਰ ਤੀਜੀ ਵਾਰ ਵਾਧਾ ਹੋਇਆ ਹੈ ਜਿਸ ਦੀ ਮਾਰ ਆਮ ਲੋਕਾਂ ਨੂੰ ਪੈ ਰਹੀ ਹੈ। ਉਹਨਾਂ ਕਿਹਾ ਕਿ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਪਹਿਲਾਂ ਹੀ ਲੋਕ ਆਰਥਿਕ ਪੱਖੋਂ ਕਮਜ਼ੋਰ ਹੋ...
ਮੋਗਾ,6 ਮਈ (ਜਸ਼ਨ): ਪੂਰੇ ਦੇਸ਼ ਅੰਦਰ ਕੋਵਿਡ19 ਦੇ ਲਗਾਤਾਰ ਹੋ ਰਹੇ ਵਾਧੇ ਕਾਰਨ ਸਹਿਮ ਦਾ ਮਾਹੌਲ ਹੈ ਉਸ ਸਮੇਂ ਜਿਲ੍ਹਾ ਮੋਗਾ ਅੰਦਰ ਸਿਵਲ ਸਰਜਨ ਮੋਗਾ ਡਾ ਅਮਰਪ੍ਰੀਤ ਕੌਰ ਬਾਜਵਾ ਦੀ ਸੁੱਚਜੀ ਅਗਵਾਈ ਹੇਠ ਸਿਹਤ ਵਿਭਾਗ ਦੇ ਫਰੰਟਲਾਈਟ ਵਾਰੀਅਰਜ਼ ਕਰੋਨਾ ਯੋਧੇ ਬਣ ਕੇ ਲੜਾਈ ਲੜਦਿਆਂ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਅ ਰਹੇ ਹਨ । ਇਸੇ ਕੜੀ ਦੌਰਾਨ ਹੀ ਜਿਲ੍ਹੇ ਦੇ ਡਾ. ਮਥਰਾ ਦਾਸ ਸਿਵਲ ਹਸਪਤਾਲ ਮੋਗਾ ਦੇ ਜੱਚਾ ਵਾਰਡ ਵਿੱਚ ਕਰੋਨਾ ਤੋਂ ਪ੍ਰਭਾਵਿਤ ਔਰਤ ਨੇ ਤੰਦਰੁਸਤ ਬੱਚੇ ਨੂੰ...
ਮੋਗਾ, 6 ਮਈ (ਜਸ਼ਨ): ਮੋਗਾ ‘ਚ 109 ਕਰੋਨਾ ਮਾਮਲੇ ਆਉਣ ਅਤੇ ਇਕ ਵਿਅਕਤੀ ਦੀ ਮੌਤ ਨਾਲ ਜ਼ਿਲ੍ਹੇ ‘ਚ ਕੁੱਲ ਐਕਟਿਵ ਕੇਸਾਂ ਦੀ ਗਿਣਤੀ 1498 ਹੋ ਗਈ ਹੈ। ਸਿਵਲ ਸਰਜਨ ਮੋਗਾ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਕਰੋਨਾ ਕੇਸਾਂ ਦੀ ਜਿਲੇ ਵਿੱਚ ਸਥਿਤੀ ਬਾਰੇ ਦੱਸਦਿਆਂ ਕਿਹਾ ਕਿ ਅੱਜ ਜਿਲੇ ਵਿੱਚ 109 ਨਵੇ ਕਰੋਨਾਂ ਦੇ ਮਾਮਲੇ ਸਾਹਮਣੇ ਆਏ ਹਨ । ਜ਼ਿਕਰਯੋਗ ਹੈ ਕਿ ਕਰੋਨਾ ਮਹਾਂਮਾਰੀ ਦੌਰਾਨ ਹੁਣ ਤੱਕ 138 ਵਿਅਕਤੀ ਜਾਨ ਗਵਾ ਚੁੱਕੇ ਨੇ ।
ਮੋਗਾ,6 ਮਈ (ਜਸ਼ਨ) ਮੋਗਾ ਦੇ ਰਾਮਗੰਜ ਇਲਾਕੇ ‘ਚ ਛੱਤ ਡਿੱਗਣ ਕਾਰਨ ਮਾਰੀਆਂ ਗਈਆਂ ਮਾਵਾਂ ਧੀਆਂ ਦੀ ਘਟਨਾ ’ਤੇ ਦੁੱਖ ਦਾ ਇਜ਼ਹਾਰ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਰਿਵਾਰ ਵਿਚ ਬਚੀ ਇਕੋ ਇਕ ਲੜਕੀ ਲਈ ਭੇਜੀ 4 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਵਿਧਾਇਕ ਡਾ: ਹਰਜੋਤ ਕਮਲ ਨੇ ਬੀਤੀ ਰਾਤ ਲੜਕੀ ਨੂੰ ਸੌਂਪਿਆ ।ਇਸ ਮੌਕੇ ਉਹਨਾਂ ਵਿਸ਼ਵਾਸ਼ ਦਿਵਾਇਆ ਕਿ ਢੱਠੇ ਮਕਾਨ ਦੀ ਪੁਨਰ ਉਸਾਰੀ ਲਈ ਵੀ ਉਹ ਯਤਨ ਕਰਨਗੇ ਅਤੇ ਇਸ ਲੜਕੀ ਲਈ ਤਮਾਮ ਉਮਰ ਸਿੱਖਿਆ ਅਤੇ...
** ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣ ਮੈਨੀਫੈਸਟੋ ਮੁਤਾਬਕ ਹਰ ਵਾਅਦਾ ਕੀਤਾ ਪੂਰਾ: ਵਿਧਾਇਕ ਡਾ: ਹਰਜੋਤ ਕਮਲ ** ਮੋਗਾ, 6 ਮਈ (ਜਸ਼ਨ): ਵਿਧਾਇਕ ਡਾ: ਹਰਜੋਤ ਕਮਲ ਨੇ ਛੇਵੇਂ ਤਨਖਾਹ ਕਮਿਸ਼ਨ ਵੱਲੋਂ ਪੰਜਾਬ ਸਰਕਾਰ ਦੇ ਸਾਰੇ ਕਰਮਚਾਰੀਆਂ ਦੀਆਂ ਤਨਖਾਹਾਂ ‘ਚ ਦੁੱਗਣੇ ਤੋਂ ਵੱਧ ਵਾਧੇ ਦੀ ਸਿਫਾਰਸ਼ ’ਤੇ ਸਰਕਾਰੀ ਮੁਲਜ਼ਮਾਂ ਨੂੰ ਮੁਬਾਰਕਬਾਦ ਦਿੰਦਿਆਂ ਆਖਿਆ ਕਿ ਸਰਕਾਰੀ ਸੇਵਾਵਾਂ ਦੇ ਰਹੇ ਮੁਲਾਜ਼ਮਾਂ ਵੱਲੋਂ ਵੱਖ ਵੱਖ ਵਿਭਾਗਾਂ ਦੀ ਨਿਰੰਤਰਤਾ ਨੂੰ ਬਣਾਈ ਰੱਖਣ ਅਤੇ ਸੂਬੇ...
ਮੋਗਾ,6 ਮਈ (ਜਸ਼ਨ):ਮਾਲਵਾ ਖਿੱਤੇ ਦੀ ਪ੍ਰਸਿੱਧ ਸੰਸਥਾ ਗੋਲਡਨ ਐਜੂਕੇਸ਼ਨਸ ਦੀ ਇੱਕ ਹੋਰ ਉਪਲੱਬਧੀ ਜੋ ਵਧੇਰੇ ਲੋਕਾਂ ਦੇ ਵੱਖ-ਵੱਖ ਦੇਸ਼ਾਂ ਦੇ ਵੀਜ਼ੇ ਲਗਵਾ ਕੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰ ਰਹੀ ਹੈ। ਸੰਸਥਾ ਨੇ ਇੱਕ ਮਹੀਨੇ ਵਿੱਚ 90 ਪਲੱਸ ਕੈਨੇਡਾ ਦੇ ਸਟੂਡੈਂਟ ਵੀਜ਼ੇ ਅਤੇ ਇੱਕ ਦਿਨ ਵਿੱਚ 3 ਹੋਰ ਵੀਜ਼ੇ ਲਗਵਾ ਕੇ ਦਿੱਤੇ । ਅਮਿਤ ਪਲਤਾ,ਰਮਨ ਅਰੌੜਾ ਅਤੇ ਓਹਨਾ ਦੇ ਸਟਾਫ ਮੈਂਬਰਸ ਨੇ ਇਹਨਾਂ ਸਟੂਡੈਂਟਜ਼ ਨੂੰ ਵੀਜ਼ਾ ਸੌਂਪਦਿਆਂ ਉਨ੍ਹਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ।...

