ਲਖਨਊ, 6 ਮਈ (ਇੰਟਰਨੈਸ਼ਨਲ ਪੰਜਾਬੀ ਨਿਊਜ਼):ਰਾਸ਼ਟਰੀ ਲੋਕ ਦਲ ਦੇ ਪ੍ਰਧਾਨ ਤੇ ਸਾਬਕਾ ਕੇਂਦਰੀ ਮੰਤਰੀ ਚੌਧਰੀ ਅਜੀਤ ਸਿੰਘ ਦਾ ਦਿਹਾਂਤ ਹੋ ਗਿਆ ਹੈ। ਉਹ 86 ਸਾਲ ਦੇ ਸਨ। ਚੌਧਰੀ ਅਜੀਤ ਸਿੰਘ 20 ਅਪਰੈਲ ਨੂੰ ਕੋਰੋਨਾ ਪਾਜ਼ੀਟਿਵ ਆਏ ਸਨ ਅਤੇ ਮੰਗਲਵਾਰ ਰਾਤ ਨੂੰ ਤਬੀਅਤ ਬੇਹੱਦ ਵਿਗੜ ਗਈ ਸੀ, ਜਿਸ ਦੇ ਚੱਲਦਿਆਂ ਉਨ੍ਹਾਂ ਨੂੰ ਮੇਧਾਂਤਾ ਹਸਪਤਾਲ ‘ਚ ਭਰਤੀ ਕਰਾਇਆ ਗਿਆ ਸੀ ਅਤੇ ਅੱਜ ਵੀਰਵਾਰ ਨੂੰ ਸਵੇਰੇ 6 ਵਜੇ ਉਹਨਾਂ ਅੰਤਿਮ ਸਾਹ ਲਿਆ। ਸ. ਮਨਮੋਹਣ ਸਿੰਘ ਦੀ ਸਰਕਾਰ ਸਮੇਂ ਕੈਬਨਿਟ...
News
ਮੋਗਾ,5 ਮਈ (ਜਸ਼ਨ) : ਰਾਈਟ ਵੇਅ ਏਅਰਿਕ ਦੇ ਡਾਇਰੈਕਟਰ ਅਤੇ ਉੱਘੇ ਸਮਾਜ ਸੇਵੀ ਦੇਵ ਪਿ੍ਆ ਤਿਆਗੀ ਨੇ ਕਰੋਨਾ ਮੁਕਤ ਭਾਰਤ ਅਭਿਆਨ ਨੂੰ ਸਫ਼ਲ ਕਰਨ ਲਈ ਇੰਮੀਗਰੇਸ਼ਨ ਸੰਸਥਾ ਦੇ ਸਾਰੇ ਸਟਾਫ਼ ਨੂੰ ਵੈਕਸੀਨੇਟ ਕਰਵਾ ਕੇ ਇਕ ਚੰਗੇ ਅਤੇ ਜਿੰਮੇਵਾਰ ਨਾਗਰਿਕ ਹੋਣ ਦਾ ਸਬੂਤ ਦਿੱਤਾ ਹੈ। ਇਸ ਮੌਕੇ ਉਹਨਾਂ ਆਖਿਆ ਕਿ ਕਰੋਨਾ ਵਾਇਰਸ ਖਿਲਾਫ਼ ਲੜਾਈ ਨੂੰ ਮਜਬੂਤ ਕਰਨ ਲਈ ਸਾਰਿਆਂ ਨੂੰ ਵੈਕਸੀਨੇਸ਼ਨ ਕਰਵਾਉਣੀ ਚਾਹੀਦੀ ਹੈ ਅਤੇ ਕਿਸੇਵੀ ਤਰਾਂ ਦੀਆਂ ਅਫਵਾਹਾਂ ਵੱਲ ਧਿਆਨ ਨਹੀਂ ਦੇਣਾ ਚਾਹੀਦਾ।...
ਮੋਗਾ, 4 ਮਈ (ਜਸ਼ਨ): ਕਰੋਨਾ ਦੀ ਦੂਜੀ ਸਟਰੇਨ ਦੇ ਮੱਦੇਨਜ਼ਰ ਮੋਗਾ ਦੇ ਸਿਵਲ ਹਸਪਤਾਲ ‘ਚ ਕਰੋਨਾ ਸੰਕਰਮਣ ਦੀ ਜ਼ਦ ਵਿਚ ਆਏ ਮਰੀਜ਼ਾਂ ਦੀ ਦੇਖ ਭਾਲ ਲਈ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਨੇ ਹਸਪਤਾਲ ਦਾ ਦੌਰਾ ਕੀਤਾ ਅਤੇ ਸਿਵਲ ਸਰਜਨ ਡਾ: ਅਮਰਪ੍ਰੀਤ ਕੌਰ ਬਾਜਵਾ, ਸਹਾਇਕ ਸਿਵਲ ਸਰਜਨ ਡਾ: ਜਸਵੰਤ ਸਿੰਘ, ਐੱਸ ਐੱਮ ਓ ਡਾ: ਰਾਜੇਸ਼ ਅੱਤਰੀ ਅਤੇ ਸਬੰਧਤ ਡਾਕਟਰਾਂ ਨਾਲ ਮੁਲਾਕਾਤ ਕਰਕੇ ਸਮੁੱਚੇ ਪ੍ਰਬੰਧਾਂ ’ਤੇ ਨਜ਼ਰਸਾਨੀ ਕੀਤੀ। ਵਿਧਾਇਕ ਡਾ:...
ਮੋਗਾ,4 ਮਈ (ਜਸ਼ਨ) : ਅੱਜ ਮੋਗਾ ਦੀ ਰਾਮਗੰਜ ਮੰਡੀ ਵਿਚ ਬਣੇ ਇਕ ਪੁਰਾਣੇ ਮਕਾਨ ਦੀ ਛੱਤ ਡਿੱਗਣ ਨਾਲ ਇਕ ਔਰਤ ਤੇ ਉਸ ਦੀ ਇਕ ਧੀ ਦੀ ਛੱਤ ਦੇ ਮਲਬੇ ਹੇਠ ਦੱਬ ਜਾਣ ਨਾਲ ਮੌਤ ਹੋ ਗਈ। ਅੱਜ ਦੁਪਹਿਰ ਸਮੇਂ ਅਚਾਨਕ ਵਾਪਰੀ ਇਸ ਘਟਨਾ ਤੋਂ ਤੁਰੰਤ ਬਾਅਦ ਪ੍ਰਸ਼ਾਸਨ, ਪੁਲਿਸ ਮੁਲਾਜ਼ਮਾਂ ਅਤੇ ਮੁਹੱਲਾ ਵਾਸੀਆਂ ਨੇ ਮਲਬੇ ਹੇਠ ਦੱਬ ਚੁੱਕੀਆਂ ਮਾਵਾਂ ਧੀਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ ਕੀਤੀ, ਪਰ ਮਾਂ ਦੀ ਮੌਕੇ ’ਤੇ ਮੌਤ ਹੋ ਗਈ ਸੀ ਜਦਕਿ ਧੀ ਦੀ ਹਸਪਤਾਲ ਪਹੁੰਚਦਿਆਂ ਮੌਤ ਹੋ ਗਈ।...
ਮੋਗਾ, 4 ਮਈ (ਜਸ਼ਨ): ਮੋਗਾ ‘ਚ 194 ਕਰੋਨਾ ਮਾਮਲੇ ਆਉਣ ਅਤੇ ਤਿੰਨ ਵਿਅਕਤੀ ਦੀ ਮੌਤ ਨਾਲ ਜ਼ਿਲ੍ਹੇ ‘ਚ ਕੁੱਲ ਐਕਟਿਵ ਕੇਸਾਂ ਦੀ ਗਿਣਤੀ 1400 ਹੋ ਗਈ ਹੈ। ਸਿਵਲ ਸਰਜਨ ਮੋਗਾ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਕਰੋਨਾ ਕੇਸਾਂ ਦੀ ਜਿਲੇ ਵਿੱਚ ਸਥਿਤੀ ਬਾਰੇ ਦੱਸਦਿਆਂ ਕਿਹਾ ਕਿ ਅੱਜ ਜਿਲੇ ਵਿੱਚ 194 ਨਵੇ ਕਰੋਨਾਂ ਦੇ ਮਾਮਲੇ ਸਾਹਮਣੇ ਆਏ ਹਨ । ਜ਼ਿਕਰਯੋਗ ਹੈ ਕਿ ਕਰੋਨਾ ਮਹਾਂਮਾਰੀ ਦੌਰਾਨ ਹੁਣ ਤੱਕ 132 ਵਿਅਕਤੀ ਜਾਨ ਗਵਾ ਚੁੱਕੇ ਨੇ ।
ਮੋਗਾ,4 ਮਈ (ਜਸ਼ਨ) : ਅੱਜ ਮੋਗਾ ਦੀ ਰਾਮਗੰਜ ਮੰਡੀ ਵਿਚ ਬਣੇ ਇਕ ਪੁਰਾਣੇ ਮਕਾਨ ਦੀ ਛੱਤ ਡਿੱਗਣ ਨਾਲ ਇਕ ਔਰਤ ਤੇ ਉਸ ਦੀ ਇਕ ਧੀ ਦੀ ਛੱਤ ਦੇ ਮਲਬੇ ਹੇਠ ਦੱਬ ਜਾਣ ਨਾਲ ਮੌਤ ਹੋ ਗਈ। ਅੱਜ ਦੁਪਹਿਰ ਸਮੇਂ ਅਚਾਨਕ ਵਾਪਰੀ ਇਸ ਘਟਨਾ ਤੋਂ ਤੁਰੰਤ ਬਾਅਦ ਪ੍ਰਸ਼ਾਸਨ, ਪੁਲਿਸ ਮੁਲਾਜ਼ਮਾਂ ਅਤੇ ਮੁਹੱਲਾ ਵਾਸੀਆਂ ਨੇ ਮਲਬੇ ਹੇਠ ਦੱਬ ਚੁੱਕੀਆਂ ਮਾਵਾਂ ਧੀਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ ਕੀਤੀ, ਪਰ ਮਾਂ ਦੀ ਮੌਕੇ ’ਤੇ ਮੌਤ ਹੋ ਗਈ ਸੀ ਜਦਕਿ ਧੀ ਦੀ ਹਸਪਤਾਲ ਪਹੁੰਚਦਿਆਂ ਮੌਤ ਹੋ ਗਈ।...
ਡਾ.ਹਰਜੋਤ ਕਮਲ ਨੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਵਜੋਂ ਭਾਵਪੂਰਤ ਅਪੀਲ ਕਰਦਿਆਂ ਆਖਿਆ ਹੈ ਕਿ "ਮੈਂ ਤੁਹਾਡਾ ਆਪਣਾ ਚੁਣਿਆਂ ਹੋਇਆਂ ਨੁਮਾਇੰਦਾ ਹੋਣ ਕਰਕੇ ਆਪ ਸਭ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਸਰਕਾਰ ਵਲੋਂ ਅੰਸ਼ਕ ਰੂਪ ਵਿੱਚ ਲੌਕਡਾਉਨ ਲਗਾਇਆ ਗਿਆ ਹੈ। ਜੇਕਰ ਸਥਿਤੀ ਕੰਟਰੋਲ ਤੋਂ ਬਾਹਰ ਹੋ ਗਈ ਤਾਂ ਪੂਰਨ ਰੂਪ ਵਿੱਚ ਲੌਕਡਾਉਨ ਵੀ ਲੱਗ ਸਕਦਾ ਹੈ। ਜਿਸ ਨਾਲ ਲੋਕਾਂ ਨੂੰ ਪਿਛਲੇ ਸਾਲ ਦੀ ਤਰ੍ਹਾਂ ਅਨੇਕਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੋ ਪੰਜਾਬ...
**ਸਮਾਰਟ ਸਕੂਲ ਬਣਨ ਸਦਕਾ ਦਾਖਲਾ ਮੁਹਿੰਮ ‘ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਲਾਲਾਬਾਦ ਪੂਰਬੀ ਬਣਿਆ ਜ਼ਿਲ੍ਹੇ ਦਾ ਮੋਹਰੀ ਸਕੂਲ: ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ** ਧਰਮਕੋਟ,3 ਮਈ (ਜਸ਼ਨ): ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੀ ਅਗਵਾਈ ਵਿਚ ਧਰਮਕੋਟ ਹਲਕੇ ਦੇ ਸਮੁੱਚੇ ਵਿਕਾਸ ਲਈ ਲਗਾਤਾਰ ਕੀਤੇ ਜਾ ਰਹੇ ਯਤਨਾਂ ਸਦਕਾ ਜਿੱਥੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਹੋ ਰਹੀਆਂ ਹਨ ਉੱਥੇ ਸਰਕਾਰੀ ਸਕੂਲਾਂ ਦੀ ਨਕਸ਼ ਨੁਹਾਰ ਵੀ ਬਦਲ ਰਹੀ ਹੈ ਅਤੇ ਨਿੱਤ ਦਿਨ...
ਧਰਮਕੋਟ,3 ਮਈ (ਜਸ਼ਨ): ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਦੀਆਂ ਵਰਕਰਾਂ ਨੇ ਆਪਣੀਆਂ ਹੱਕੀ ਮੰਗਾਂ ਦੇ ਸਬੰਧ ਵਿਚ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੂੰ ਮੰਗ ਪੱਤਰ ਸੌਂਪਿਆ। ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੇ ਗ੍ਰਹਿ ਵਿਖੇ ਮੁੱਖ ਮੰਤਰੀ ਦੇ ਨਾਮ ਸੌਂਪੇ ਮੈਂਮੋਰੰਡਮ ਵਿਚ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਮੰਗ ਕੀਤੀ ਕਿ ਜਦੋਂ ਤੋਂ ਕੈਪਟਨ ਸਰਕਾਰ ਹੋਂਦ ਵਿਚ ਆਈ ਹੈ ਉਹ ਲਗਾਤਾਰ ਸੰਘਰਸ਼ ਕਰ ਰਹੀਆਂ ਹਨ ਪਰ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ।...
ਮੋਗਾ, 3 ਮਈ (ਜਸ਼ਨ):ਵਿਧਾਇਕ ਡਾ: ਹਰਜੋਤ ਕਮਲ ਦੇ ਯਤਨਾਂ ਸਦਕਾ ਮੋਗਾ ਸ਼ਹਿਰ ਅਤੇ ਿਕ ਸੜਕਾਂ ਲਈ 33 ਕਰੋੜ ਦੇ ਪ੍ਰੌਜੈਕਟਾਂ ਨਾਲ ਸੜਕਾਂ ਦੀ ਨਕਸ਼ ਨੁਹਾਰ ਹੀ ਬਦਲ ਗਈ ਹੈ ਅਤੇ ਕਈ ਵਾਰ ਤਾਂ ਸੜਕਾਂ ਮੈਟਰੋ ਸਿਟੀ ਦਾ ਭੁਲੇਖਾ ਪਾਉਂਦੀਆਂ ਨੇ। ਮੋਗਾ ਹਲਕੇ ਦੇ ਲੋਕਾਂ ਨੇ ਪਿਛਲੇ ਇਕ ਦਹਾਕੇ ਤੋਂ ਵਿਕਾਸ ਵਿਹੂਣੇ ਮੋਗੇ ਦੀ ਤਕਦੀਰ ਬਦਲਣ ਲਈ 2017 ‘ਚ ਵਿਧਾਇਕ ਡਾ: ਹਰਜੋਤ ਕਮਲ ਨੂੰ ਵੋਟਾਂ ਪਾ ਕੇ ਜਤਾਇਆ ਤਾਂ ਕਿ ਸ਼ਹਿਰਵਾਸੀ ਟੁੱਟੀਆਂ ਸੜਕਾਂ ’ਤੇ ਪਏ ਫੁੱਟ ਫੁੱਟ ਡੂੰਘੇ ਟੋਇਆਂ ਦੇ...

