ਮੋਗਾ,11 ਮਈ (ਜਸ਼ਨ): ਮਾਲਵਾ ਖਿੱਤੇ ਦੀ ਪ੍ਰਸਿੱਧ ਸੰਸਥਾ ਗੋਲਡਨ ਐਜੂਕੇਸ਼ਨਸ ਦੀ ਇੱਕ ਹੋਰ ਉਪਲੱਬਧੀ ਜੋ ਵਧੇਰੇ ਲੋਕਾਂ ਦੇ ਵੱਖ-ਵੱਖ ਦੇਸ਼ਾਂ ਦੇ ਵੀਜ਼ੇ ਲਗਵਾ ਕੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰ ਰਹੀ ਹੈ। ਸੰਸਥਾ ਨੇ ਲਾਕ ਡਾਊਨ ਤੋਂ ਬਾਅਦ ਸਿਮਰਨਪ੍ਰੀਤ ਕੌਰ ਦਾ ਕੈਨੇਡਾ ਦਾ ਸਟੂਡੈਂਟ ਵੀਜ਼ਾ ਲਗਵਾ ਕੇ ਦਿੱਤਾ। ਅਮਿਤ ਪਲਤਾ,ਰਮਨ ਅਰੋੜਾ ਅਤੇ ਉਹਨਾ ਦੇ ਸਟਾਫ ਮੈਂਬਰਜ਼ ਨੇ ਸਿਮਰਨਪ੍ਰੀਤ ਕੌਰ ਨੂੰ ਵੀਜ਼ਾ ਸੌਂਪਦਿਆਂ ਉਨ੍ਹਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ। ਅਮਿਤ ਪਲਤਾ ਨੇ...
News
ਮੋਗਾ,10 ਮਈ (ਜਸ਼ਨ): ਜ਼ਿਲ੍ਹਾ ਮੋਗਾ ਵਿੱਚ 18 ਤੋਂ 44 ਸਾਲ ਉਮਰ ਵਰਗ ਦੇ ਉਸਾਰੀ ਕਾਮਿਆਂ ਨੂੰ ਕੋਵਿਡ-19 ਟੀਕੇ ਲਗਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ ਦੱਸਿਆ ਕਿ ਸਿਹਤ ਵਿਭਾਗ ਨੂੰ 18 ਤੋਂ 44 ਉਮਰ ਵਰਗ ਦੇ ਟੀਕਾਕਰਨ ਲਈ ਕੋਵਿਡ-19 ਟੀਕੇ ਦੀਆਂ ਲੋੜੀਂਦੀਆਂ ਖੁਰਾਕਾਂ ਪ੍ਰਾਪਤ ਹੋ ਗਈਆਂ ਹਨ, ਇਸ ਲਈ ਪਹਿਲੇ ਪੜਾਅ ਵਿੱਚ ਉਸਾਰੀ ਕਾਮਿਆਂ ਨੂੰ ਕਵਰ ਕਰਨ ਦਾ ਫੈਸਲਾ ਕੀਤਾ ਗਿਆ ਹੈ।ਉਹਨਾਂ ਕਿਹਾ ਕਿ ਉਸਾਰੀ...
ਮੋਗਾ,10 ਮਈ (ਜਸ਼ਨ): ਜ਼ਿਲਾ ਅਤੇ ਸੈਸਨ ਜੱਜ ਮੋਗਾ ਸ੍ਰੀਮਤੀ ਮਨਦੀਪ ਪੰਨੂੰ ਦੇ ਨਿਰਦੇਸਾਂ ਅਤੇ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ (ਡੀਐਲਐਸਏ) ਮੋਗਾ ਦੀ ਅਗਵਾਈ ਤਹਿਤ ਜ਼ਿਲਾ ਕਚਹਿਰੀਆਂ ਵਿੱਚ ਕਰੋਨਾ ਤੋਂ ਬਚਾਅ ਲਈ ਟੀਕਾਕਰਨ ਮੁਹਿੰਮ ਦੀ ਸੁਰੂਆਤ ਮਿਤੀ 7 ਮਈ, 2021 ਨੂੰ ਕੀਤੀ ਗਈ, ਜਿਸ ਦੌਰਾਨ ਅਦਾਲਤ ਦੇ ਸਟਾਫ, ਐਡਵੋਕੇਟਾਂ ਅਤੇ ਡੀਐਲਐਸਏ ਦਫਤਰ ਮੋਗਾ ਦੇ ਸਟਾਫ ਸਮੇਤ ਕੁਲ 150 ਵਿਅਕਤੀਆਂ ਨੂੰ ਕੋਵਿਡ ਟੀਕੇ ਦੀ ਪਹਿਲੀ ਖੁਰਾਕ ਮਿਲੀ। ਇਸ ਮੌਕੇ ਸ੍ਰੀਮਤੀ ਮਨਦੀਪ ਪੰਨੂੰ ਨੇ...
ਵਿਧਾਇਕ ਡਾ: ਹਰਜੋਤ ਕਮਲ ਨੇ ਸਰਪੰਚ ਗੁਰਪ੍ਰਤਾਪ ਸਿੰਘ ਰਾਜੂ ਘੱਲਕਲਾਂ ਦੀ ਮਾਤਾ ਦੇ ਦੇਹਾਂਤ ’ਤੇ ਕੀਤਾ ਹਮਦਰਦੀ ਦਾ ਇਜ਼ਹਾਰ
ਮੋਗਾ,10 ਮਈ (ਜਸ਼ਨ): ਕਾਂਗਰਸ ਦੇ ਸੀਨੀਅਰ ਆਗੂ ਸਰਪੰਚ ਗੁਰਪ੍ਰਤਾਪ ਸਿੰਘ ਰਾਜੂ ਘੱਲਕਲਾਂ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਅੱਜ ਸਵੇਰੇ ਉਹਨਾਂ ਦੀ ਮਾਤਾ ਪਰਮਿੰਦਰ ਕੌਰ ਧਰਮ ਪਤਨੀ ਸਾਬਕਾ ਸਰਪੰਚ ਸਤਗੁਰਦਿਆਲ ਸਿੰਘ, ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ। ਗਮਗੀਨ ਮਾਹੌਲ ਵਿਚ ਮਾਤਾ ਪਰਮਿੰਦਰ ਕੌਰ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ । ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਸਰਪੰਚ ਗੁਰਪ੍ਰਤਾਪ ਸਿੰਘ ਰਾਜੂ ਘੱਲਕਲਾਂ ਦੇ ਗ੍ਰਹਿ ਵਿਖੇ ਪਹੰੁਚ ਕੇ ਉਹਨਾਂ ਦੀ ਮਾਤਾ...
ਮੋਗਾ, 10 ਮਈ (ਜਸ਼ਨ): ਲਿਖਾਰੀ ਸਭਾ ਮੋਗਾ ( ਰਜਿ:) ਦੇ ਪ੍ਰਧਾਨ ਪ੍ਰੋਫੈਸਰ ਸੁਰਜੀਤ ਸਿੰਘ ਕਾਉਂੁਕੇ ਅਤੇ ਜਨਰਲ ਸਕੱਤਰ ਜੰਗੀਰ ਸਿੰਘ ਖੋਖਰ ਨੇ ਇਕ ਸ਼ੋਕ ਮਤੇ ਰਾਹੀਂ ਸੀਨੀਅਰ ਐਡਵੋਕੇਟ ਅਤੇ ਬਜ਼ਮ- ਏ- ਅਦਬ ਸਾਹਿਤਕ ਸੰਸਥਾ ਦੇ ਰੂਹੇ ਰਵਾਂ ਜਸਵੀਰ ਸਿੰਘ ਗਿੱਲ ਦੇ ਅਕਾਲ ਚਲਾਣੇ ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਹ ਉਰਦੂ ਸ਼ਾਇਰੀ ਦਾ ਭਰ ਵਗਦਾ ਦਰਿਆ ਤੇ ਕਾਵਿ ਮਹਿਫਲਾਂ ਦਾ ਸ਼ਿੰਗਾਰ ਸੀ । ਨਾਮਵਰ ਸਾਹਿਤਕਾਰਾਂ ਆਤਮਾ ਸਿੰਘ ਚੜਿੱਕ ਪਰਮਜੀਤ ਸਿੰਘ ਚੂਹੜਚੱਕ, ਦਿਲਬਾਗ...
ਮੋਗਾ,10 ਮਈ (ਜਸ਼ਨ): ਪੰਜਾਬ ਪੁਲਿਸ ’ਤੇ ਅਕਸਰ ਸਖ਼ਤ ਮਿਜਾਜ਼ ਹੋਣ ਅਤੇ ਬਿਨਾਂ ਵਜਹ ਚਲਾਣ ਕੱਟਣ ਦੇ ਦੋਸ਼ ਲੱਗਦੇ ਰਹਿੰਦੇ ਨੇ ਪਰ ਅੱਜ ਮੋਗਾ ਦੇ ਮੁੱਖ ਚੌਂਕ ਵਿਚ ਨਵਜਨਮੇਂ ਜੌੜੇ ਭੈਣ ਭਰਾਵਾਂ ਦਾ ਨਿੱਘਾ ਸਵਾਗਤ ਕਰਨ ਅਤੇ ਲੱਡੂ ਵੰਡ ਕੇ ਖੁਸ਼ੀ ਮਨਾਉਣ ਦੀ ਪਰਿਕਿਰਿਆ ਨੇ ਸਿੱਧ ਕਰ ਦਿੱਤਾ ਕਿ ਪੁਲਿਸ ਕਰਮੀਆਂ ਦੇ ਵੀ ਜਜ਼ਬਾਤ ਹੁੰਦੇ ਨੇ ਅਤੇ ਉਹ 24 ਘਟੇ ਡਿਊਟੀ ਦੇਣ ਦੇ ਬਾਵਜੂਦ ਲੋਕਾਂ ਦੀਆਂ ਖੁਸ਼ੀਆਂ ਵਿਚ ਸ਼ਰੀਕ ਹੋਣ ਤੋ ਪਿੱਛੇ ਨਹੀਂ ਰਹਿੰਦੇ । ਦਰਅਸਲ ਪਿੱਛਲੇ ਦਿਨੀਂ ਉੱਘੇ...
ਧਰਮਕੋਟ,10 ਮਈ (ਜਸ਼ਨ): ਧਰਮਕੋਟ ਹਲਕੇ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੇ ਭਤੀਜੇ ਸੁਖਮਦੀਪ ਸਿੰਘ ਸਮਰਾ ਪੁੱਤਰ ਸ:ਸੁਖਮੰਦਰ ਸਿੰਘ ਸਮਰਾ ਦੀ ਬਨਪ੍ਰੀਤ ਕੌਰ ਪੁੱਤਰੀ ਸੋਹਣ ਸਿੰਘ ਗਿੱਲ ਦੇ ਨਾਲ ਯੂਐਸਏ ਵਿੱਚ ਹੋਈ ਮੰਗਣੀ ’ਤੇ ਜਿੱਥੇ ਸਮਰਾ ਪਰਿਵਾਰ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਉੱਥੇ ਧਰਮਕੋਟ ਹਲਕੇ ਦੇ ਅਹਿਮ ਆਗੂਆਂ ਨੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਤੋਂ ਇਲਾਵਾ ਉਹਨਾਂ ਦੇ ਭਰਾ ਸ. ਇਕਬਾਲ ਸਿੰਘ ਸਮਰਾ, ਸ. ਜਗਤਾਰ ਸਿੰਘ ਸਮਰਾ, ਸ:ਸੁਖਮੰਦਰ...
ਮੋਗਾ,10 ਮਈ (ਜਸ਼ਨ): ਕਾਂਗਰਸ ਦੇ ਸੀਨੀਅਰ ਆਗੂ ਸਰਪੰਚ ਗੁਰਪ੍ਰਤਾਪ ਸਿੰਘ ਰਾਜੂ ਘੱਲਕਲਾਂ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਅੱਜ ਸਵੇਰੇ ਉਹਨਾਂ ਦੀ ਮਾਤਾ ਪਰਮਿੰਦਰ ਕੌਰ ਧਰਮ ਪਤਨੀ ਸਾਬਕਾ ਸਰਪੰਚ ਸਤਗੁਰਦਿਆਲ ਸਿੰਘ, ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ। ਗਮਗੀਨ ਮਾਹੌਲ ਵਿਚ ਮਾਤਾ ਪਰਮਿੰਦਰ ਕੌਰ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ । ਇਸ ਮੌਕੇ ਸਰਪੰਚ ਸਿਮਰਨਜੀਤ ਸਿੰਘ ਰਿੱਕੀ ਘੱਲਕਲਾਂ ,ਜਗਸੀਰ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ ,ਚੇਅਰਮੈਨ ਤਰਸੇਮ ਸਿੰਘ ਰੱਤੀਆਂ,...
ਮੋਗਾ,8 ਮਈ (ਜਸ਼ਨ): ਸ਼੍ਰੀ ਸਤਿਆ ਸਾਈਂ ਮੁਰਲੀਧਰ ਆਯੂਰਵੈਦਿਕ ਕਾਲਜ ਵਿਖੇ ਕਰੋਨਾ ਵਾਰੀਅਰਜ਼ ਲਈ ਲਗਾਏ ਗਏ ਵੈਕਸੀਨੇਸ਼ਨ ਕੈਂਪ ਵਿਚ ਵਿਧਾਇਕ ਡਾ: ਹਰਜੋਤ ਕਮਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਡਾ: ਹਰਜੋਤ ਕਮਲ ਨੇ ਆਖਿਆ ਕਿ ਉਹ ਅੱਜ ਵਿਧਾਇਕ ਵਜੋਂ ਨਹੀਂ ਸਗੋਂ ਕਾਲਜ ਦੇ ਸਾਬਕਾ ਵਿਦਿਆਰਥੀ ਵਜੋਂ ਆਏ ਹਨ ਅਤੇ ਕੈਂਪ ਵਿਚ ਆਉਣ ਦਾ ਮਕਸਦ ਜਿੱਥੇ ਕਰੋਨਾ ਯੋਧਿਆਂ ਦਾ ਸਤਿਕਾਰ ਕਰਨਾ ਹੈ ਉੱਥੇ ਆਪਣੇ ਪੁਰਾਣੇ ਅਧਿਆਪਕਾਂ ਅੱਗੇ ਸੀਸ ਨਿਵਾਉਣਾ ਵੀ ਹੈ ਜਿਨਾਂ ਵੱਲੋਂ ਦਿੱਤੀ...
ਮੋਗਾ, 8 ਮਈ:(ਜਸ਼ਨ): ਕਰੋਨਾ ਸੰਕਰਮਣ ਦੇ ਫੈਲਾਅ ਨੂੰ ਰੋਕਣ ਅਤੇ ਲੋਕਾਂ ਨੂੰ ਮਾਸਕ ਅਤੇ ਜ਼ਰੂਰੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਮੋਗਾ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਸਖਤੀ ਵਰਤੀ ਜਾ ਰਹੀ ਹੈ। ਰੋਜ਼ਾਨਾ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਅਤੇ ਹਫ਼ਤਾਵਰੀ ਕਰਫਿਊ ਦੌਰਾਨ, ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਦੀ ਮੁਕੰਮਲ ਪਾਲਣਾ ਦੌਰਾਨ ਲੋਕਾਂ ਵਲੋਂ ਕੀਤੀ ਜਾ ਰਹੀ ਬੇਲੋੜੀ ਮੂਵਮੈਂਟ ਨੂੰ ਰੋਕਣ ਲਈ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ’ਤੇ ਜੀ.ਟੀ...

