ਮੋਗਾ,19 ਅਪਰੈਲ (ਜਸ਼ਨ): ਮੋਗਾ ‘ਚ 92 ਕਰੋਨਾ ਮਾਮਲੇ ਆਉਣ ਨਾਲ ਜ਼ਿਲ੍ਹੇ ‘ਚ ਕੁੱਲ ਐਕਟਿਵ ਕੇਸਾਂ ਦੀ ਗਿਣਤੀ 619 ਹੋ ਗਈ ਹੈ। ਸਿਵਲ ਸਰਜਨ ਮੋਗਾ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਕਰੋਨਾ ਕੇਸਾਂ ਦੀ ਜਿਲੇ ਵਿੱਚ ਸਥਿਤੀ ਬਾਰੇ ਦੱਸਦਿਆਂ ਕਿਹਾ ਕਿ ਅੱਜ ਜਿਲੇ ਵਿੱਚ 92 ਨਵੇ ਕਰੋਨਾਂ ਦੇ ਮਾਮਲੇ ਸਾਹਮਣੇ ਆਏ ਹਨ । ਜ਼ਿਕਰਯੋਗ ਹੈ ਕਿ ਕਰੋਨਾ ਮਹਾਂਮਾਰੀ ਦੌਰਾਨ ਹੁਣ ਤਕ 113 ਵਿਅਕਤੀ ਜਾਨ ਗਵਾ ਚੁੱਕੇ ਨੇ
News
ਮੋਗਾ, 19 ਅਪ੍ਰੈਲ (ਜਸ਼ਨ) - ਮੋਗਾ ਦੇ ਡਿਪਟੀ ਕਮਿਸਨਰ ਸ੍ਰੀ ਸੰਦੀਪ ਹੰਸ ਤਿੰਨ ਹਫਤੇ ਦੀ ਮਿਡ ਟਰਮ ਸਿਖਲਾਈ ਲਈ ਮਸੂਰੀ ਰਵਾਨਾ ਹੋ ਗਏ ਹਨ। ਪੰਜਾਬ ਸਰਕਾਰ ਵੱਲੋਂ ਉਹਨਾਂ ਦੀ ਗੈਰ ਮੌਜੂਦਗੀ ਸਮੇਂ ਦੌਰਾਨ ਡਿਪਟੀ ਕਮਿਸਨਰ ਦਾ ਵਾਧੂ ਚਾਰਜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸਨਰ ਸ੍ਰੀ ਐਮ ਕੇ ਅਰਾਵਿੰਦ ਕੁਮਾਰ ਨੂੰ ਦਿੱਤਾ ਗਿਆ ਹੈ। ਸ੍ਰੀ ਅਰਾਵਿੰਦ ਕੁਮਾਰ ਨੇ ਅੱਜ ਸਵੇਰੇ ਇਹ ਕਾਰਜ ਭਾਰ ਸੰਭਾਲ ਲਿਆ। ਦੱਸਣਯੋਗ ਹੈ ਕਿ ਸ੍ਰੀ ਅਰਾਵਿੰਦ ਕੁਮਾਰ ਸਾਲ 2011 ਬੈਚ ਦੇ ਆਈ...
ਮੋਗਾ,18 ਅਪਰੈਲ (ਜਸ਼ਨ):ਅੱਜ ਐਤਵਾਰ ਨੂੰ ਮੋਗਾ ‘ਚ 91 ਕਰੋਨਾ ਮਾਮਲੇ ਆਉਣ ਅਤੇ ਇਕ ਵਿਅਕਤੀ ਦੀ ਮੌਤ ਨਾਲ ਜ਼ਿਲ੍ਹੇ ‘ਚ ਕੁੱਲ ਐਕਟਿਵ ਕੇਸਾਂ ਦੀ ਗਿਣਤੀ 546 ਹੋ ਗਈ ਹੈ। ਸਿਵਲ ਸਰਜਨ ਮੋਗਾ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਕਰੋਨਾ ਕੇਸਾਂ ਦੀ ਜਿਲੇ ਵਿੱਚ ਸਥਿਤੀ ਬਾਰੇ ਦੱਸਦਿਆਂ ਕਿਹਾ ਕਿ ਅੱਜ ਜਿਲੇ ਵਿੱਚ 91 ਨਵੇ ਕਰੋਨਾਂ ਦੇ ਮਾਮਲੇ ਸਾਹਮਣੇ ਆਏ ਹਨ । ਜ਼ਿਕਰਯੋਗ ਹੈ ਕਿ ਕਰੋਨਾ ਮਹਾਂਮਾਰੀ ਦੌਰਾਨ ਹੁਣ ਤਕ 113 ਵਿਅਕਤੀ ਜਾਨ ਗਵਾ ਚੁੱਕੇ ਨੇ
ਮੋਗਾ,18 ਅਪਰੈਲ(ਜਸ਼ਨ): ਧਰਮਕੋਟ ਇਲਾਕੇ ਦੀ ਸਿਆਸਤ ਦੇ ਆਕਾਸ਼ ਵਿਚ ਚਮਕਦੇ ਸੂਰਜ ਕੁਲਦੀਪ ਸਿੰਘ ਢੋਸ ਨਮਿੱਤ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਦਰਵੇਸ਼ ਸਿਆਸਤਦਾਨ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸ਼੍ਰੀ ਗੁਰੂ ਗ੍ਰਥ ਸਾਹਿਬ ਜੀ ਦੀ ਹਜ਼ੂਰੀ ਵਿਚ ਹੋਈ ਅੰਤਿਮ ਅਰਦਾਸ ਤੋਂ ਪਹਿਲਾਂ ਭਾਈ ਗੁਰਿੰਦਰ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮਿ੍ਰਤਸਰ ਦੇ ਜਥੇ ਨੇ ਵੈਰਾਗਮਈ ਕੀਰਤਨ ਕੀਤਾ। ਇਸ ਉਪਰੰਤ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਖਜਾਨਾ ਮੰਤਰੀ...
***ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਕੈਪਟਨ ਸੰਦੀਪ ਸੰਧੂ ਨੇ ਕੁਲਦੀਪ ਢੋਸ ਨੂੰ ਲੋਕ ਆਗੂ ਕਰਾਰ ਦਿੱਤਾ*** ਮੋਗਾ,18 ਅਪਰੈਲ(ਜਸ਼ਨ): ਧਰਮਕੋਟ ਇਲਾਕੇ ਦੀ ਸਿਆਸਤ ਦੇ ਆਕਾਸ਼ ਵਿਚ ਚਮਕਦੇ ਸੂਰਜ ਕੁਲਦੀਪ ਸਿੰਘ ਢੋਸ ਨਮਿੱਤ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਦਰਵੇਸ਼ ਸਿਆਸਤਦਾਨ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸ਼੍ਰੀ ਗੁਰੂ ਗ੍ਰਥ ਸਾਹਿਬ ਜੀ ਦੀ ਹਜ਼ੂਰੀ ਵਿਚ ਹੋਈ ਅੰਤਿਮ ਅਰਦਾਸ ਤੋਂ...
*****ਭੋਗ ਤੇ ਵਿਸ਼ੇਸ਼***** ਸ੍ਰ ਕੁਲਦੀਪ ਸਿੰਘ ਢੋਸ ਧਰਮਕੋਟ ਇਲਾਕੇ ਦੀ ਸਿਆਸਤ ਦਾ ਉਹ ਚਮਕਦਾ ਸੂਰਜ ਸੀ ਜਿਹੜਾ ਵਕਤ ਤੋਂ ਪਹਿਲਾਂ ਛਿਪ ਗਿਆ ਹੈ। ਪਿਛਲੇ 45 ਸਾਲਾਂ ਤੋਂ ਉਹ ਇਲਾਕੇ ਦੀ ਸਿਆਸਤ ਦੇ ਅਕਾਸ਼ 'ਤੇ ਆਪਣੇ ਪੂਰੇ ਜਾਹੋ ਜਲਾਲ ਨਾਲ ਚਮਕਦਾ ਰਿਹਾ। ਉਹ ਅਜਿਹਾ ਦਰਵੇਸ਼ ਇਨਸਾਨ ਸੀ ਜਿਸਨੇ ਸਾਢੇ ਚਾਰ ਦਹਾਕੇ ਸਿਆਸਤ ਦੇ ਪਿੜ 'ਚ ਵਿਚਰਨ ਦੇ ਬਾਵਜੂਦ ਆਪਣੀ ਚਿੱਟੀ ਚਾਦਰ 'ਤੇ ਕਿਸੇ ਕਿਸਮ ਦਾ ਦਾਗ ਨਹੀਂ ਲੱਗਣ ਦਿੱਤਾ। ਬਹੁਤੇ ਸਿਆਸਤਦਾਨਾਂ ਵਾਂਗ ਸਿਆਸਤ ਉਸ ਲਈ ਵਪਾਰ ਨਹੀਂ...
ਮੋਗਾ, 17 ਅਪਰੈਲ(ਜਸ਼ਨ): ਪ੍ਰੈੱਸ ਕਲੱਬ ਧਰਮਕੋਟ ਵੱਲੋਂ ਦਰਵੇਸ਼ ਸਿਆਸਤਦਾਨ ਕੁਲਦੀਪ ਸਿੰਘ ਢੋਸ ਦੀ ਬੇਵਕਤੀ ਮੌਤ ਤੇ ਦੁੱਖ ਪ੍ਰਗਟਾਇਆ ਅੱਜ ਧਰਮਕੋਟ ਪ੍ਰੈੱਸ ਕਲੱਬ ਦੀ ਮੀਟਿੰਗਪ੍ਰਧਾਨ ਸਤੀਸ਼ ਕੁਮਾਰ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸ੍ਰੀ ਸਿੰਘ ਸਭਾ ਪੁਰਾਣਾ ਬੱਸ ਅੱਡਾ ਵਿਖੇ ਹੋਈ ਜਿਸ ਦੇ ਵਿੱਚ ਪੱਤਰਕਾਰ ਪਰਮਜੀਤ ਸਿੰਘ ਸਤਨਾਮ ਸਿੰਘ ਘਾਰੂ ਦਵਿੰਦਰ ਬਿੱਟੂ ਪ੍ਰਦੀਪ ਧਵਨ ਅਮਰੀਕ ਸਿੰਘ ਛਾਬੜਾ ਜਸਬੀਰ ਸਿੰਘ ਨਸੀਰੇਵਾਲੀਆ ਰਤਨ ਸਿੰਘ ਰਿੱਕੀ ਕੈਲਵੀ ਗੁਰਮੁਖ ਸਿੰਘ ਯਸ਼ ਨੋਹਰੀਆ...
ਮੋਗਾ, 17 ਅਪਰੈਲ(ਜਸ਼ਨ): ਰਾਈਟਵੇ ਏਅਰਿਕਸ ਦੇ ਐੱਮ ਡੀ ਡਾਇਰੈਕਟਰ ਦੇਵਪ੍ਰਿਆ ਤਿਆਗੀ ਨੇ ਆਖਿਆ ਕਿ ਸੰਸਥਾ ਤੋਂ ਆਈਲਜ਼ ਦੀ ਟ੍ਰੇਨਿੰਗ ਲੈਣ ਵਾਲੇ ਵਿਦਿਆਰਥੀਆਂ ਨੇ ਇਸ ਵਾਰ ਹਾਈ ਬੈਂਡ ਹਾਸਲ ਕਰਕੇ ਸੰਸਥਾ ਅਤੇ ਮਾਪਿਆਂ ਦਾ ਨਾਮ ਰੌਸ਼ਨ ਕਰਨ ਦੇ ਨਾਲ ਨਾਲ ਆਪਣਾ ਵਿਦੇਸ਼ ਜਾਣ ਦਾ ਰਾਹ ਪੱਧਰਾ ਕਰ ਲਿਆ ਹੈ। ਤਿਆਗੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਜੇਕਰ ਕੋਈ ਵਿਦਿਆਰਥੀ ਆਪਣੀ ਪਹਿਲੀ ਕੋਸ਼ਿਸ਼ ਵਿਚ 6.5 ਬੈਂਡ ਜਾਂ ਇਸ ਤੋਂ ਵੱਧ ਬੈਂਡ ਲੈਣਾ ਚਾਹੁੰਦੇ ਹਨ ਤਾਂ ਉਹ...
ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਦੇ ਵਿਦਿਆਰਥੀ ਨੇ ਕੈਨੇਡਾ ਵਿੱਚ ਐਵੀਏਸ਼ਨ ਕਾਲਜ ਖੋਲ੍ਹ ਕੇ ਕੀਤਾ ਸਕੂਲ ਦਾ ਨਾ ਰੋਸ਼ਨ ਹਰਪ੍ਰੀਤ ਸਿੰਘ ਬਰਾੜ ਜੋ ਕਿ ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਤੋਂ ਵਿੱਦਿਆ ਪ੍ਰਾਪਤ ਕਰਕੇ ਕੈਨੇਡਾ ਪਹੁੰਚੀਆਂ ਨੇ ਇਨਸਿਗਨੀਆ ਕਾਲਜ ਡੈਲਟਾ ਬੀ. ਸੀ. ਕੈਨੇਡਾ ਖੋਲ੍ਹ ਕੇ ਜਿਥੇ ਮਾਤਾ-ਪਿਤਾ ਦਾ ਨਾਂ ਰੋਸ਼ਨ ਕੀਤਾ, ਓਥੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਨੂੰ ਵੀ ਚਾਰ ਚੰਨ ਲਾਏ। ਇਸ ਕਾਲਜ ਵਿਚ ਉਹ ਦੇਸ਼ਾਂ ਤੇ ਵਿਦੇਸ਼ਾਂ ਤੋਂ ਆਏ ਵਿਦਿਆਰਥੀਆਂ ਨੂੰ...
ਚੰਡੀਗੜ੍ਹ, 16 ਅਪਰੈਲ(ਇੰਟਰਨੈਸ਼ਨਲ ਪੰਜਾਬੀ ਨਿਊਜ਼ ) : ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਸਿਟੀ ਥਾਣਾ ਸਮਾਣਾ, ਜਿਲਾ ਪਟਿਆਲਾ ਵਿਖੇ ਤਾਇਨਾਤ ਐਸ.ਆਈ. ਕਰਨਵੀਰ ਸਿੰਘ, ਹੌਲਦਾਰ ਮੱਖਣ ਸਿੰਘ ਅਤੇ ਹੋਮ ਗਾਰਡ ਜਵਾਨ ਵਿਰਸਾ ਸਿੰਘ ਨੂੰ 13,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ ਜਦਕਿ ਇਸੇ ਕੇਸ ਵਿੱਚ ਦੋ ਹੋਰ ਪੁਲਿਸ ਮੁਲਾਜਮਾਂ ਨੂੰ ਵੀ ਨਾਮਜਦ ਕੀਤਾ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਪੁਲਿਸ...

