News

ਮੋਗਾ, 23 ਜੁਲਾਈ (ਜਸਨ): ਅੱਜ ਮੋਗਾ ਅਮਿ੍ਰਤਸਰ ਰੋਡ ’ਤੇ ਪਿੰਡ ਲੁਹਾਰੇ ਕੋਲ ਬੱਸ ਅਤੇ ਮਿੰਨੀ ਬੱਸ ਦੀ ਆਹਮੋ ਸਾਹਮਣੀ ਟੱਕਰ ਹੋਣ ਨਾਲ ਵੱਡੀ ਗਿਣਤੀ ਵਿਚ ਬੱਸਾਂ ’ਤੇ ਸਵਾਰ ਵਿਅਕਤੀ ਜ਼ਖਮੀ ਹੋ ਗਏ । ਅਪੁਸ਼ਟ ਸੂਤਰਾਂ ਮੁਤਾਬਕ ਇਸ ਹਾਦਸੇ ਵਿਚ ਪੰਜ ਮੌਤਾਂ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹੈ। ਮਿੰਨੀ ਬੱਸ ਵਿਚ ਕਾਂਗਰਸੀ ਵਰਕਰ ਸਵਾਰ ਸਨ ਜੋ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਤਾਜਪੋਸ਼ੀ ਸਮਾਗਮ ਵਿਚ ਸ਼ਾਮਲ ਹੋਣ ਲਈ ਜਾ ਰਹੇ ਸਨ। ਦੂਜੀ ਬੱਸ ਵਿਚ ਬਹੁਤੇ ਅਧਿਆਪਕ...
* ਦਾਨੀ ਸੱਜਣਾਂ ਦੇ ਸਹਿਯੋਗ ਨਾਲ 19 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਦਿੱਤੀਆਂ ਮੋਗਾ 22 ਜੁਲਾਈ (ਜਸ਼ਨ): ਜਦੋਂ ਤੋਂ ਸਮਾਜ ਸੇਵੀ ਅਤੇ ਹੈਲਥ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਨੇ ਸਿਵਲ ਸਰਜਨ ਦਫਤਰ ਮੋਗਾ ਵਿੱਚ ਅਹੁਦਾ ਸੰਭਾਲਿਆ ਹੈ, ਉਦੋਂ ਤੋਂ ਦਫਤਰ ਸਿਵਲ ਸਰਜਨ ਮੋਗਾ ਸਿਹਤ ਸੇਵਾਵਾਂ ਦੇ ਨਾਲ ਨਾਲ ਸਮਾਜ ਸੇਵੀ ਗਤੀਵਿਧੀਆਂ ਦਾ ਵੀ ਕੇਂਦਰ ਬਣ ਚੁੱਕਾ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਹਾਇਕ ਸਿਵਲ ਸਰਜਨ ਮੋਗਾ ਡਾ. ਜਸਵੰਤ ਸਿੰਘ ਨੇ ਮਹਿੰਦਰ ਪਾਲ ਲੂੰਬਾ ਦੁਆਰਾ...
*ਬਿਨਾਂ ਮਨਜੂਰੀ ਦਰੱਖਤ ਕੱਟਣ ਵਾਲਿਆਂ ਖਿਲਾਫ ਸਮਾਜ ਸੇਵੀਆਂ ਵੱਲੋਂ ਸਖਤ ਕਾਰਵਾਈ ਦੀ ਮੰਗ ਮੋਗਾ 22 ਜੁਲਾਈ (ਜਸ਼ਨ): ਉਘੇ ਸਮਾਜ ਸੇਵੀ ਚਰਨਜੀਤ ਸ਼ਰਮਾ, ਜੋ ਕਿ ਮੂਲ ਰੂਪ ਵਿੱਚ ਪਿੰਡ ਬੁੱਘੀਪੁਰਾ ਨਿਵਾਸੀ ਹਨ ਤੇ ਆਪਣੇ ਪਰਿਵਾਰ ਸਮੇਤ ਪਿਛਲੇ ਕਈ ਸਾਲਾਂ ਤੋਂ ਫਿਨਲੈਂਡ ਵਿਖੇ ਰਹਿ ਰਹੇ ਹਨ, ਦੀ ਪਿੰਡ ਸਮਾਲਸਰ ਵਿਖੇ 15 ਕਿੱਲੇ ਜਮੀਨ ਹੈ, ਜਿਸ ਵਿੱਚੋਂ ਡੇਢ ਕਿੱਲਾ ਜਮੀਨ ਵਿੱਚ ਡਿਪਟੀ ਕਮਿਸ਼ਨਰ ਕੁਲਦੀਪ ਸਿੰਘ ਵੈਦ ਜੀ ਵੱਲੋਂ ਮਿਸ਼ਨ ਆਈ ਹਰਿਆਲੀ ਤਹਿਤ ਵਣ ਵਿਭਾਗ ਦੀ ਮੱਦਦ ਨਾਲ...
ਮੋਗਾ, 22 ਜੁਲਾਈ (ਜਸ਼ਨ): ਰਾਸ਼ਟਰੀ ਉਪਲੱਬਧੀ ਸਰਵੇਖਣ ਦੇ ਮੱਦੇਨਜ਼ਰ ਸਕੂਲ ਮੁਖੀਆਂ ਦੀ ਇਕ ਰੋਜ਼ਾ ਟਰੇਨਿੰਗ ਮੋਗਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ‘ਲੜਕੀਆਂ’ ਵਿਖੇ ਕਰਵਾਈ ਗਈ । ਟਰੇਨਿੰਗ ਦੇ ਕੋਆਰਡੀਨੇਟਰ ਜ਼ਿਲ੍ਹਾ ਸਿੱਖਿਆ ਅਫਸਰ ਸੈ: ਸਿ: ਸ਼੍ਰੀ ਸੁਸ਼ੀਲ ਨਾਥ ਦੀ ਰਹਿਨੁਮਾਈ ਹੇਠ ਹੋਈ ਟਰੇਨਿੰਗ ਦੌਰਾਨ ਪੀ ਜੀ ਆਈ ਇੰਡੈਕਸ ‘ਚ ਪੰਜਾਬ ਦਾ ਨਾਮ ਪਹਿਲੇ ਨੰਬਰ ’ਤੇ ਆਉਣ ’ਤੇ ਸਮੂਹ ਸਕੂਲ ਮੁਖੀਆਂ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਨੈਸ ਵਿਚ ਵੀ ਪੰਜਾਬ ਨੂੰ ਮੋਹਰੀ ਸੂਬਾ...
*ਕੌਮੀਂ ਪੱਧਰ ਦੇ ਮੁਕਾਬਲਿਆਂ ਵਿਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ’ਤੇ ਸਮੁੱਚੇ ਜ਼ਿਲ੍ਹੇ ਨੂੰ ਮਾਣ: ਵਿਧਾਇਕ ਡਾ: ਹਰਜੋਤ ਕਮਲ ਮੋਗਾ, 22 ਜੁਲਾਈ (ਜਸ਼ਨ): ਕੌਮੀ ਪੱਧਰ ਦੀ ਐੱਨ ਐੱਮ ਐਮ ਐੱਸ ਪ੍ਰੀਖਿਆ ਵਿੱਚੋਂ ਝੰਡੇਆਣਾ ਪੱਛਮੀ ਦੇ ਮੈਰਿਟ ਵਿਚ ਆਏ ਵਿਦਿਆਰਥੀਆਂ ਨੂੰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਵਿਧਾਇਕ ਡਾ: ਹਰਜੋਤ ਕਮਲ ਨੇ ਸਨਮਾਨਿਤ ਕੀਤਾ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ)ਸ੍ਰੀ ਸੁਸ਼ੀਲ ਨਾਥ, ‘ਸਿੱਖਿਆ ਸੁਧਾਰ ਕਮੇਟੀ ਮੈਂਬਰ ਦਿਲਬਾਗ ਸਿੰਘ, ਸਰਪੰਚ...
ਮੋਗਾ,21 ਜੁਲਾਈ (ਜਸ਼ਨ): ਪ੍ਰਜਾਪਤ ਨੌਜਵਾਨ ਸਭਾ ਦੇ ਜਨਰਲ ਸਕੱਤਰ ਐਡਵੋਕੇਟ ਅਜੀਤ ਵਰਮਾ ਨੇ ਦੱਸਿਆ ਕਿ ਇਸ ਸਾਲ ਹੋਣ ਵਾਲੀ ਨੀਟ ਦੀ ਪ੍ਰੀਖਿਆ ਦੇ ਦਾਖਲੇ ਲਈ ਕੇਂਦਰ ਸਰਕਾਰ ਦੁਆਰਾ ਓ ਬੀ ਸੀ ਸਮਾਜ ਦਾ ਰਾਖਵਾਂਕਰਨ ਖਤਮ ਕਰ ਦਿੱਤਾ ਗਿਆ ਹੈ ਜੋ ਸਮੂਹ ਓ ਬੀ ਸੀ ਸਮਾਜ ਲਈ ਬਹੁਤ ਹੀ ਮੰਦਭਾਗਾ ਹੈ l ਸਮੂਹ ਪ੍ਰਜਾਪਤ ਸਮਾਜ ਨੇ ਕੇਂਦਰ ਸਰਕਾਰ ਦੇ ਇਸ ਫੈਸਲੇ ਦੀ ਨਿਖੇਧੀ ਕੀਤੀ l ਕੇਂਦਰ ਸਰਕਾਰ ਦੁਆਰਾ ਓ ਬੀ ਸੀ ਸਮਾਜ ਦਾ ਰਾਖਵਾਂਕਰਨ ਖਤਮ ਕਰਨ ਕਾਰਨ ਪੰਜਾਬ ਦੇ ਸਾਰੇ ਪ੍ਰਜਾਪਤ...
ਮੋਗਾ,21 ਜੁਲਾਈ (ਜਸ਼ਨ): : ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦਾ ਪ੍ਰਧਾਨ ਨਿਯੁਕਤ ਕਰਨ ’ਤੇ ਸੀਨੀਅਰ ਕਾਂਗਰਸੀ ਆਗੂ ਜਗਸੀਰ ਸਿੰਘ ਸੀਰਾ ਦੀ ਅਗਵਾਈ ਵਿਚ ਵਿਧਾਇਕ ਡਾ: ਹਰਜੋਤ ਕਮਲ ਦੇ ਦਫਤਰ ਵਿਖੇ ਕਾਂਗਰਸੀ ਵਰਕਰਾਂ ਦੀ ਵਿਸ਼ੇਸ਼ ਇਕੱਤਰਤਾ ਹੋਈ । ਇਸ ਮੌਕੇ ਸੀਰਾ ਚਕਰ ਨੇ ਆਖਿਆ ਕਿ ਹਾਈ ਕਮਾਂਡ ਇਸ ਨਿਵੇਕਲੇ ਫੈਸਲੇ ਨਾਲ ਹਰ ਕਾਂਗਰਸੀ ਵਰਕਰ ਦੇ ਚਿਹਰੇ ’ਤੇ ਰੌਣਕ ਦੇਖੀ ਜਾ ਰਹੀ ਹੈ। ਇਸ ਮੌਕੇ ਕਾਂਗਰਸ ਦੇ ਸਿਟੀ...
ਮੋਗਾ, 21 ਜੁਲਾਈ (ਜਸ਼ਨ): ਨਵਜੋਤ ਸਿੱਧੂ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਿਯੁਕਤ ਹੋਣ ’ਤੇ ਸਮੁੱਚੇ ਪੰਜਾਬ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਖੁਸ਼ੀ ਵਿਚ ਖੀਵੇ ਹੋਏ ਕਾਂਗਰਸੀ ਆਗੂ ਅਤੇ ਵਰਕਰ ਹਰ ਗਲੀ ਨੁਕਰੇ ਲੱਡੂ ਵੰਡ ਰਹੇ ਹਨ। ਅਜਿਹਾ ਹੀ ਮਾਹੌਲ ਮੋਗਾ ਹਲਕੇ ਦੇ ਪਿੰਡ ਘੱਲਕਲਾਂ ਵਿਖੇ ਦੇਖਣ ਨੂੰ ਮਿਲਿਆ ਜਦੋਂ ਸਰਪੰਚ ਸਿਮਰਨਜੀਤ ਸਿੰਘ ਰਿੱਕੀ ਦੀ ਅਗਵਾਈ ਵਿਚ ਹੋਏ ਇਕੱਠ ਦੌਰਾਨ ਕਾਂਗਰਸੀ ਵਰਕਰਾਂ ਨੇ ਰਿੱਕੀ ਸਰਪੰਚ ਦਾ ਮੂੰਹ ਮਿੱਠਾ ਕਰਵਾਇਆ ਅਤੇ ਮੌਕੇ ’ਤੇ ਮੌਜੂਦ...
ਮੋਗਾ,21 ਜੁਲਾਈ (ਜਸ਼ਨ): ਮਾਣਯੋਗ ਚੀਫ਼ ਸੈਕਟਰੀ ਪੰਜਾਬ, ਸ੍ਰੀਮਤੀ ਵਿੰਨੀ ਮਹਾਜਨ ਦੇ ਆਦੇਸ਼ਾਂ ਤੇ, ਸਮਾਜਿਕ ਨਿਆਂ ਅਤੇ ਭਲਾਈ ਮੋਰਚਾ ਪੰਜਾਬ ਦੇ ਪੰਜ ਮੈਂਬਰੀ ਵਫ਼ਦ ਦੀ ਪ੍ਰਮੁੱਖ ਸਕੱਤਰ, ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਸ੍ਰੀਮਤੀ ਰਾਜੀ ਪੀ ਸ੍ਰੀਵਾਸਤਵਾ ਨਾਲ, ਬਾਬਾ ਜੀਵਨ ਸਿੰਘ ਜੀ ਚੇਅਰ ਸਥਾਪਿਤ ਕਰਨ ਸੰਬੰਧੀ ਉਚੇਚੀ ਮੀਟਿੰਗ ਹੋਈ। ਪ੍ਰਮੁੱਖ ਸਕੱਤਰ ਵੱਲੋਂ ਤੁਰੰਤ ਕਾਰਵਾਈ ਆਰੰਭ ਕੇ 23 ਜੁਲਾਈ ਨੂੰ ਡਾਇਰੈਕਟਰ, ਸਮਾਜਿਕ ਨਿਆਂ ਨੂੰ ਰਿਪੋਰਟ ਦੇਣ ਲਈ...
*ਪਾਜੇਟਿਵਿਟੀ ਦਰ ਘਟ ਕੇ 0.3 ਫੀਸਦੀ ਹੋ ਜਾਣ ਕਾਰਨ ਅੰਦਰੂਨੀ ਇਕੱਠ ਕਰਨ ਦੀ ਗਿਣਤੀ ਵਧਾ ਕੇ 150 ਅਤੇ ਬਾਹਰੀ ਇਕੱਠ 300 ਵਿਅਕਤੀਆਂ ਤੱਕ ਕੀਤੀ ਚੰਡੀਗੜ੍ਹ, 20 ਜੁਲਾਈ (ਇੰਟਰਨੈਸ਼ਨਲ ਪੰਜਾਬੀ ਨਿਊਜ਼ ) :ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਸਬੰਧੀ ਰੋਕਾਂ ਵਿਚ ਕੁਝ ਹੋਰ ਢਿੱਲ ਦੇਣ ਦਾ ਐਲਾਨ ਕਰ ਦਿੱਤਾ ਹੈ। ਇਸ ਐਲਾਨ ਨਾਲ ਹੁਣ 26 ਜੁਲਾਈ ਤੋਂ ਦਸਵੀਂ, ਗਿਆਰਵੀਂ ਅਤੇ ਬਾਰ੍ਹਵੀਂ ਦੀਆਂ ਕਲਾਸਾਂ ਨਾਲ ਸਕੂਲ ਖੋਲ੍ਹੇ ਜਾ ਸਕਣਗੇ। ਇਸ ਦੇ ਨਾਲ ਹੀ ਅੰਦਰੂਨੀ...

Pages