News

ਮੋਗਾ,1 ਅਗਸਤ (ਜਸ਼ਨ): ਸ਼ਹਿਰ ਵਿਚ ਆਵਾਰਾ ਪਸ਼ੂਆਂ ਦੀ ਬਣੀ ਗੰਭੀਰ ਸਮੱਸਿਆ ਦੀਆਂ ਖਬਰਾਂ ਮੀਡੀਆ ‘ਚ ਆਉਣ ’ਤੇ ਮੋਗਾ ਨਗਰ ਨਿਗਮ ਅੱਜ ਹਰਕਤ ਵਿਚ ਆ ਗਿਆ ਅਤੇ ਸ਼ਹਿਰ ‘ਚ ਫਿਰਦੇ ਅਵਾਰਾ ਪਸ਼ੂਆਂ ਨੂੰ ਐਨੀਮਲ ਕੈਚਰ ਗੱਡੀ ‘ਚ ਭਰ ਕੇ ਗਊਸ਼ਾਲਾ ਵਿਚ ਛੱਡਣ ਦੀ ਪਰਿਕਿਰਿਆ ਆਰੰਭ ਕਰ ਦਿੱਤੀ । ਅੱਜ ਐਤਵਾਰ ਹੋਣ ਦੇ ਬਾਵਜੂਦ ਮੋਗਾ ਲੁਧਿਆਣਾ ਜੀ ਟੀ ਰੋਡ ’ਤੇ ਐਨਮਲ ਕੈਚਰਾਂ ਵੱਲੋਂ ਜਦੋ ਜਹਿਦ ਨਾਲ ਇਹਨਾਂ ਗਾਵਾਂ ਅਤੇ ਢੱਟਿਆਂ ਨੂੰ ਫੜ੍ਹਿਆ ਜਾ ਰਿਹਾ ਸੀ। ਭਰੋਸੇਯੋਗ ਸੂਤਰਾਂ ਮੁਤਾਬਕ...
ਮੋਗਾ, 31 ਜੁਲਾਈ (ਜਸ਼ਨ): ਮੋਗਾ ਅਮਿ੍ਰਤਸਰ ਰੋਡ ’ਤੇ ਗਲੀ ਨੰਬਰ 10 ‘ਚ ਸਥਿਤ ਦਸ਼ਮੇਸ਼ ਪਾਰਕ ‘ਚ ਦਸ਼ਮੇਸ਼ ਵੈਲਫੈਅਰ ਕਲੱਬ ਦੇ ਉੱਦਮਾਂ ਸਦਕਾ ਤੀਰਥ ਚੜਿੱਕ ਦੀ ਨਾਟਕ ਮੰਡਲੀ ਵਲੋਂ “ ਇਹ ਦੇਸ਼ ਕਿਸੇ ਦੇ ਬਾਪ ਦਾ ਨਹੀਂ “ ਨਾਟਕ ਦੀ ਸਫ਼ਲ ਪੇਸ਼ਕਾਰੀ ਕੀਤੀ ਗਈ। ਇਸ ਨਾਟਕ ਨੂੰ ਦੇਖਣ ਲਈ ਦਸ਼ਮੇਸ਼ ਪਾਰਕ ‘ਚ ਬਜ਼ੁਰਗਾਂ, ਮਾਤਾਵਾਂ ਭੈਣਾਂ ਅਤੇ ਬੱਚਿਆਂ ਨੇ ਵੱਡੀ ਗਿਣਤੀ ਵਿਚ ਸ਼ਿਕਰਤ ਕੀਤੀ। ਇਸ ਮੌਕੇ ਦਸ਼ਮੇਸ਼ ਵੈਲਫ਼ੇਅਰ ਕਲੱਬ ਦੇ ਪ੍ਰਧਾਨ ਸ਼੍ਰੀ ਬੇਦੀ ਨੇ ਦੱਸਿਆ ਕਿ ਕਲੱਬ ਵਲੋਂ ਇਸ ਤੋਂ...
ਮੋਗਾ, 31 ਜੁਲਾਈ (ਜਸ਼ਨ): ਮਾਲਵਾ ਖਿੱਤੇ ਦੀ ਪ੍ਸਿੱਧ ਸੰਸਥਾ ਗੋਲਡਨ ਐਜੂਕੇਸ਼ਨਸ ਦੀ ਇੱਕ ਹੋਰ ਉਪਲੱਬਧੀ ਜੋ ਵਧੇਰੇ ਲੋਕਾਂ ਦੇ ਵੱਖ-ਵੱਖ ਦੇਸ਼ਾਂ ਦੇ ਵੀਜ਼ੇ ਲਗਵਾ ਕੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰ ਰਹੀ ਹੈ। ਸੰਸਥਾ ਨੇ ਲਾਕਡਾਊਨ ਤੋਂ ਬਾਅਦ ਰਨਦੀਪ ਕੌਰ ਦਾ ਕੈਨੇਡਾ ਦਾ ਸਟੂਡੈਂਟ ਵੀਜ਼ਾ ਲਗਵਾ ਕੇ ਦਿੱਤਾ। ਅਮਿਤ ਪਲਤਾ,ਰਮਨ ਅਰੌੜਾ ਅਤੇ ਓਹਨਾ ਦੇ ਸਟਾਫ ਮੈਂਬਰਸ ਨੇ ਰਨਦੀਪ ਕੌਰ ਨੂੰ ਵੀਜ਼ਾ ਸੌਂਪਦਿਆਂ ਉਨ੍ਹਾਂ ਨੂੰ ਸ਼ੁੱਭ ਕਾਮਨਾਵਾਂ ਦਿਤੀਆਂ। ਅਮਿਤ ਪਲਤਾ ਨੇ ਕਿਹਾ ਕਿ ਹੁਣ...
ਮੋਗਾ, 31 ਜੁਲਾਈ (ਜਸ਼ਨ): ਭਾਰਤ ਦੇ ਮਹਾਨ ਆਜ਼ਾਦੀ ਘੁਲਾਟੀਏ ਅਤੇ ਜਲ੍ਹਿਆਂ ਵਾਲੇ ਬਾਗ ਦੇ ਸ਼ਹੀਦਾਂ ਦੀ ਸ਼ਹਾਦਤ ਦਾ ਬਦਲਾ ਲੈਣ ਵਾਲੇ ਸੂਰਮੇਂ ਸ. ਊਧਮ ਸਿੰਘ ਦੇ ਬਲੀਦਾਨ ਦਿਵਸ ਮੌਕੇ ਅੱਜ ਵਿਧਾਇਕ ਡਾ: ਹਰਜੋਤ ਕਮਲ ਦੇ ਦਫਤਰ ਵਿਖੇ ਵਿਸ਼ੇਸ਼ ਸਮਾਗਮ ਦੌਰਾਨ ਸ਼ਰਧਾ ਸੁਮਨ ਭੇਂਟ ਕਰਕੇ ਸ਼ਰਧਾਂਜਲੀਆਂ ਦਿੱਤੀਆਂ ਗਈਆਂ। ਵਿਧਾਇਕ ਡਾ: ਹਰਜੋਤ ਕਮਲ ਦੀ ਪਤਨੀ ਡਾ: ਰਜਿੰਦਰ ਦੀ ਅਗਵਾਈ ਵਿਚ ਹੋਏ ਸਮਾਗਮ ਦੌਰਾਨ ਮੇਅਰ ਨੀਤਿਕਾ ਭੱਲਾ, ‘ਨਈਂ ਉਡਾਨ ਸੋਸ਼ਲ ਐਂਡ ਵੈੱਲਫੇਅਰ ਸੁਸਾਇਟੀ’ ਦੇ ਪ੍ਰਧਾਨ...
ਮੋਗਾ, 31 ਜੁਲਾਈ (ਜਸ਼ਨ) : ਪਿਛਲੇ ਕੁੱਝ ਦਿਨਾਂ ਤੋਂ ਸ਼ੋਸ਼ਲ ਮੀਡੀਆ ਤੇ ਸਿੰਘ ਹਰਪ੍ਰੀਤ ਨਾਮ ਦੀ ਫੇਕ ਫੇਸਬੁੱਕ ਆਈ. ਡੀ. ਤੋਂ ਮੋਗਾ ਜਿਲ੍ਹੇ ਦੇ ਉਘੇ ਸਮਾਜ ਸੇਵੀ ਤੇ ਪਿੰਡ ਦੁਸਾਂਝ ਦੇ ਵਸਨੀਕ ਮਹਿੰਦਰ ਪਾਲ ਲੂੰਬਾ ਦੇ ਚਰਿੱਤਰ ਤੇ ਉਛਾਲੇ ਜਾ ਰਹੇ ਚਿੱਕੜ ਅਤੇ ਬਦਨਾਮ ਕਰਨ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਖਿਲਾਫ ਪਿੰਡ ਦੁਸਾਂਝ ਦੀ ਪੰਚਾਇਤ ਵੱਲੋਂ ਮਤੇ ਪਾਸ ਕੀਤੇ ਗਏ ਹਨ । ਇਸ ਸਬੰਧੀ ਅੱਜ ਪੰਚਾਇਤ ਦੀ ਮੀਟਿੰਗ ਸਰਪੰਚ ਗੁਰਤੇਜ ਕੌਰ ਦੇ ਘਰ ਬੁਲਾਈ ਗਈ, ਜਿਸ ਵਿੱਚ ਯੂਥ...
ਮੋਗਾ 31 ਜੁਲਾਈ (ਜਸ਼ਨ) :ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿੱਚ ਸਾਵਣ ਮਹੀਨੇ ਦਾ ਤਿਉਹਾਰ ਤੀਆਂ ਪੂਰੇ ਜੋਸ਼ੋ-ਖਰੋਸ਼ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਕੂਲ ਦੇ ਸਾਰੇ ਅਧਿਆਪਕ ਪੰਜਾਬੀ ਪਹਿਰਾਵੇ ਵਿਚ ਇੰਝ ਸੱਜ-ਧੱਜ ਕੇ ਆਏ ਜਿਵੇਂ ਪੁਰਾਣਾ ਸਭਿਆਚਾਰ ਦੋਬਾਰਾ ਜ਼ਿੰਦਾ ਹੋ ਗਿਆ ਹੋਵੇ। ਇਸ ਮੌਕੇ ਮਿਸ ਤੀਜ ਅਤੇ ਮਿੱਸਿਜ ਤੀਜ ਮੁਕਾਬਲੇ ਕਰਵਾਏ ਗਏ। ਜਿਸ ਵਿਚ ਮੈਡਮ ਯੂਰੀ ਚੋਪੜਾ ਸਾਇੰਸ ਅਧਿਆਪਕ ਮਿਸਿਜ ਤੀਜ ਚੁਣੀ ਗਈ। ਜੱਜਾਂ ਦੀ ਭੂਮਿਕਾ ਮੈਡਮ ਵਰਿੰਦਰ ਕੌਰ ਚੇਅਰਪਰਸਨ ਸੀ. ਡਬਲਿਊ...
Tags: CAMBRIDGE INTERNATIONAL SCHOOL
ਮੋਗਾ 31 ਜੁਲਾਈ (ਜਸ਼ਨ) : ਪਿਛਲੇ ਕੁੱਝ ਦਿਨਾਂ ਤੋਂ ਸ਼ੋਸ਼ਲ ਮੀਡੀਆ ਤੇ ਮੂਲ ਰੂਪ ਵਿੱਚ ਸੁਧਾਰ ਦੇ ਰਹਿਣ ਵਾਲੇ ਅਤੇ ਅੱਜਕੱਲ੍ਹ ਕੈਨੇਡਾ ਵਿੱਚ ਰਹਿ ਰਹੇ ਗੁਰਦਰਸ਼ਨ ਧਾਲੀਵਾਲ ਉਰਫ ਦਰਸ਼ਨ ਧਾਲੀਵਾਲ ਉਰਫ ਕੁੱਕੂ ਧਾਲੀਵਾਲ ਉਰਫ ਸਿੰਘ ਹਰਪ੍ਰੀਤ ਅਤੇ ਉਸਦੇ ਸਾਥੀਆਂ ਵੱਲੋਂ ਸਰਬੱਤ ਦਾ ਭਲਾ ਟਰੱਸਟ ਮੋਗਾ ਦੇ ਪ੍ਰਧਾਨ ਮਹਿੰਦਰ ਪਾਲ ਲੂੰਬਾ ਅਤੇ ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ ਦੇ ਚਰਿੱਤਰ ਤੇ ਮਨਘੜਤ ਦੋਸ਼ ਲਗਾ ਕੇ ਸੁੱਟੇ ਗਏ ਚਿੱਕੜ ਸਬੰਧੀ ਅੱਜ ਟਰੱਸਟ ਦੀ ਮੀਟਿੰਗ ਬਸਤੀ...
ਮੋਗਾ, 31 ਜੁਲਾਈ (): ਮੋਗਾ ਜ਼ਿਲ੍ਹੇ ‘ਚ ਅਵਾਰਾ ਪਸ਼ੂਆਂ ਦੀ ਸਮੱਸਿਆ ਦਿਨ-ਬ-ਦਿਨ ਗੰਭੀਰ ਹੰੁਦੀ ਜਾ ਰਹੀ ਹੈ । ਅਕਾਲੀਆਂ ਦਾ ਰਾਜ ਹੋਵੇ ਜਾਂ ਫਿਰ ਕਾਂਗਰਸ ਦਾ ਮੌਜੂਦਾ ਕਾਰਜਕਾਲ, ਅਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਕਿਸੇ ਵੀ ਸਰਕਾਰ ਨੇ ਗੰਭੀਰਤਾ ਨਾਲ ਯਤਨ ਨਹੀਂ ਕੀਤੇ ਅਤੇ ਇਸੇ ਅਣਗਹਿਲੀ ਦਾ ਨਤੀਜਾ ਇਹ ਹੈ ਕਿ ਸੜਕਾਂ ’ਤੇ ਤੁਰੇ ਫਿਰਦੇ ਇਹ ਜਾਨਵਰ ਮੌਤ ਦੇ ਸੌਦਾਗਰ ਸਿੱਧ ਰਹੇ ਰਹੇ ਹਨ ਅਤੇ ਆਏ ਦਿਨ ਨਾ ਸਿਰਫ਼ ਲੋਕਾਂ ਨੂੰ ਆਪਣੀਆਂ ਕੀਮਤੀ ਜਾਨਾਂ ਗਵਾਉਣੀਆਂ ਪੈ ਰਹੀਆਂ...
Tags: ਲੋਕ ਮਸਲੇ
ਚੰਡੀਗੜ੍ਹ, 30 ਜੁਲਾਈ: ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਇੱਥੇ ਐਲਾਨ ਕੀਤਾ ਕਿ ਟੋਕੀਉ ਉਲੰਪਿਕ ਵਿੱਚ ਹਿੱਸਾ ਲੈ ਰਹੀ ਭਾਰਤੀ ਹਾਕੀ ਟੀਮ ਵੱਲੋਂ ਸੋਨ ਤਮਗ਼ਾ ਜਿੱਤਣ 'ਤੇ ਪੰਜਾਬ ਦੇ ਹਰ ਖਿਡਾਰੀ ਨੂੰ ਵਿਅਕਤੀਗਤ ਤੌਰ 'ਤੇ 2.25 ਕਰੋੜ ਰੁਪਏ ਦੇ ਇਨਾਮ ਨਾਲ ਨਿਵਾਜਿਆ ਜਾਵੇਗਾ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੋਨ ਤਮਗ਼ਾ ਜਿੱਤਣ 'ਤੇ ਦਿੱਤੀ ਜਾਂਦੀ 2.25 ਕਰੋੜ ਰੁਪਏ ਦੀ ਰਾਸ਼ੀ ਪੂਰੀ ਟੀਮ ਵਾਸਤੇ ਹੁੰਦੀ ਸੀ।ਇੱਥੇ ਪੰਜਾਬ ਭਵਨ...
ਮੋਗਾ,30 ਜੁਲਾਈ (ਜਸ਼ਨ): ਸੀ.ਬੀ.ਐੱਸ.ਈ ਬੋਰਡ ਵੱਲੋਂ ਮਾਰਚ 2020 ਬਾਰ੍ਹਵੀਂ ਕਲਾਸ ਦੇ ਇਮਤਿਹਾਨ ਵਿੱਚ ਹੇਮਕੁੰਟ ਸਕੂਲ ਦਾ ਨਤੀਜਾ 100 ਫੀਸਦੀ ਰਿਹਾ ਕਮਾਰਸ ਗਰੁੱਪ ਵਿੱਚੋਂ ਮਨਪ੍ਰੀਤ ਕੌਰ ਤੂਰ ਪੁੱਤਰੀ ਹਰਦੇਵ ਸਿੰਘ ਪਿੰਡ ਭਿੰਡਰ ਖੁਰਦ ਨੇ 95.6% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ,ਗੁਰਜੀਤ ਕੌਰ ਪੁੱਤਰੀ ਸੁਬੇਗ ਸਿੰਘ ਪਿੰਡ ਅਟਾਰੀ ਨੇ 92.2 % ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਅਤੇ ਹਰਲੀਨ ਕੌਰ ਪੁੱਤਰੀ ਰਜਿੰਦਰ ਸਿੰਘ ਪਿੰਡ ਮੱਖੂ ਨੇ 92% ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ...
Tags: SRI HEMKUNT SEN SEC SCHOOL KOTISEKHAN

Pages