News

ਮੋਗਾ, 26 ਜੁਲਾਈ (ਜਸ਼ਨ): ਮੋਗਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ਼੍ਰੀ ਵਿਨੋਦ ਬਾਂਸਲ ਅੱਜ ਟਰੱਸਟ ਦੇ ਦਫਤਰ ਪੁੱਜੇ ਅਤੇ ਦਫਤਰੀ ਕੰਮਕਾਰ ਸਬੰਧੀ ਸਟਾਫ਼ ਨਾਲ ਵਿਚਾਰ ਚਰਚਾ ਕੀਤੀ। ਜ਼ਿਕਰਯੋਗ ਹੈ ਕਿ ਚੇਅਰਮੈਨ ਵਿਨੋਦ ਬਾਂਸਲ ਦਾ ਪਿਛਲੇ ਦਿਨੀਂ ਲੱਤ ਦਾ ਅਪ੍ਰੇਸ਼ਨ ਹੋਇਆ ਸੀ ਅਤੇ ਉਹ ਬੈੱਡ ਰੈਸਟ ’ਤੇ ਸਨ ਪਰ ਰਤਾ ਕੁ ਠੀਕ ਹੋਣ ਤੇ ਉਹਨਾਂ ਦਫਤਰ ਆਉਣਾ ਮੁਨਾਸਿਫ਼ ਸਮਝਿਆ । ਅੱਜ ਇੰਪਰੂਵਮੈਂਟ ਦੇ ਦਫਤਰ ਪਹੁੰਚਣ ’ਤੇ ਟਰੱਸਟ ਦੇ ਸਟਾਫ਼ ਨੇ ਉਹਨਾਂ ਨੂੰ ਫੁੱਲਾਂ ਦੇ ਬੁੱਕੇ ਦੇ ਕੇ ਜੀ...
*ਕਾਂਗਰਸ ਵੱਲੋਂ ਲੰਬੀ 'ਚ ਸਨ ਕੈਪਟਨ ਦੇ ਕਵਰਿੰਗ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਚੰਡੀਗੜ੍ਹ, 26 ਜੁਲਾਈ (ਇੰਟਰਨੈਸ਼ਨਲ ਪੰਜਾਬੀ ਨਿਊਜ਼ ) :ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਧਾਨ ਸਭਾ ਚੋਣਾ ਵਿੱਚ ਕਵਰਿੰਗ ਉਮੀਦਵਾਰ ਰਹੇ ਅਤੇ ਉੱਘੇ ਸਾਬਕਾ ਲੋਕ ਮੈਂਬਰ ਜਗਦੇਵ ਸਿੰਘ ਖੁੱਡੀਆਂ ਦੇ ਸਪੁੱਤਰ ਗੁਰਮੀਤ ਸਿੰਘ ਖੁੱਡੀਆਂ ਆਪਣੇ ਸੈਂਕੜੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਜਿੰਨਾ 'ਚ ਲੰਬੀ ਹਲਕੇ ਨਾਲ ਸੰਬੰਧਿਤ ਸਰਪੰਚ, ਪੰਚ, ਸਮਿਤੀ ਮੈਂਬਰ ਵੀ...
ਮੋਗਾ, 25 ਜੁਲਾਈ (ਜਸ਼ਨ -ਸ਼ਹਿਰ ਮੋਗਾ ਵਿੱਚ ਸਬਜ਼ੀ ਵਿਕਰੇਤਾ ਦੇ ਕਤਲ ਦੀ ਹੌਲਨਾਕ ਘਟਨਾ ਦੇ ਮਾਮਲੇ ਨੂੰ ਜ਼ਿਲ੍ਹਾ ਮੋਗਾ ਪੁਲਿਸ ਨੇ 48 ਘੰਟਿਆਂ ਵਿੱਚ ਹੱਲ ਕਰ ਲਿਆ ਹੈ। ਘਟਨਾ ਦੇ ਦੋਸ਼ੀਆਂ ਨੂੰ ਇਸ ਵਾਰਦਾਤ ਵਿਚ ਵਰਤੇ ਗਏ ਹਥਿਆਰ ਅਤੇ ਵਾਹਨ ਸਮੇਤ ਕਾਬੂ ਕੀਤਾ ਗਿਆ ਹੈ।ਸ੍ਰੀ ਹਰਮਨਬੀਰ ਸਿੰਘ ਗਿੱਲ ਸੀਨੀਅਰ ਪੁਲਿਸ ਕਪਤਾਨ ਨੇ ਦੱਸਿਆ ਕਿ ਮੋਗਾ ਪੁਲਿਸ (ਪੀ ਐਸ ਸਿਟੀ ਸਾਊਥ ਮੋਗਾ) ਨੂੰ ਸੂਚਨਾ ਮਿਲੀ ਸੀ ਕਿ ਇੱਕ ਸਬਜ਼ੀ ਵਿਕਰੇਤਾ ਸੁਖਵਿੰਦਰ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ...
* ਪੇਅ ਕਮਿਸ਼ਨ ਅਤੇ ਵਿਭਾਗ ਨਾਲ ਸਬੰਧਿਤ ਮੰਗਾਂ ਦਾ ਹੱਲ ਕਰਨ ਦੀ ਕੀਤੀ ਮੰਗ, 29 ਜੁਲਾਈ ਦੇ ਪਟਿਆਲਾ ਧਰਨੇ ਦੀਆਂ ਤਿਆਰੀਆਂ ਮੁਕੰਮਲ – ਢਿੱਲੋਂ ਮੋਗਾ 26 ਜੁਲਾਈ (ਜਸ਼ਨ): ਸਿਹਤ ਮੰਤਰੀ ਪੰਜਾਬ ਬਲਵੀਰ ਸਿੰਘ ਸਿੱਧੂ ਦੀ ਸਿਵਲ ਹਸਪਤਾਲ ਮੋਗਾ ਦੀ ਫੇਰੀ ਦੌਰਾਨ ਸਿਹਤ ਵਿਭਾਗ ਦੀ ਸਿਰਮੌਰ ਜੱਥੇਬੰਦੀ ਤਾਲਮੇਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਜਿਲ੍ਹਾ ਮੋਗਾ ਦਾ ਇੱਕ ਸੱਤ ਮੈਂਬਰੀ ਵਫਦ ਆਪਣੀਆਂ ਭਖਦੀਆਂ ਮੰਗਾਂ ਦੇ ਸਬੰਧ ਵਿੱਚ ਜਿਲ੍ਹਾ ਕਨਵੀਨਰ ਕੁਲਬੀਰ ਸਿੰਘ ਢਿੱਲੋਂ ਦੀ...
*ਕਿਹਾ, ਪਹਿਲੀਆਂ ਲਹਿਰਾਂ ਦੇ ਮੁਕਾਬਲੇ 25 ਫੀਸਦੀ ਵਧੇਰੇ ਮਰੀਜਾਂ ਨੂੰ ਸੰਭਾਲਣ ਦੇ ਸਮਰੱਥ ਹੈ ਵਿਭਾਗ, ਸਿਵਲ ਹਸਪਤਾਲ ਮੋਗਾ ਵਿਖੇ ਜਖਮੀ ਮਰੀਜਾਂ ਦਾ ਹਾਲ ਚਾਲ ਪੁੱਛਿਆ ਮੋਗਾ, 26 ਜੁਲਾਈ (ਜਸ਼ਨ): ਬੀਤੇ ਦਿਨੀਂ ਮੋਗਾ -ਕੋਟ ਇਸੇ ਖਾਂ ਸੜਕ ਉੱਤੇ ਹੋਏ ਹਾਦਸੇ ਵਿੱਚ ਜ਼ਖਮੀ ਹੋਏ ਮਰੀਜ਼ਾਂ ਦਾ ਹਾਲ ਚਾਲ ਪੁੱਛਣ ਲਈ ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰ ਬਲਬੀਰ ਸਿੰਘ ਸਿੱਧੂ ਅੱਜ ਵਿਸ਼ੇਸ਼ ਤੌਰ ਉੱਤੇ ਮੋਗਾ ਦੇ ਸਿਵਲ ਹਸਪਤਾਲ, ਮੈਡੀਸਿਟੀ ਅਤੇ ਸੰਧੂ ਹਸਪਤਾਲ...
ਮੋਗਾ,25 ਜੁਲਾਈ (ਜਸ਼ਨ): ਗੁਰੂ ਪੂਨੀਆ ਤੇ ਸਮੂਹ ਪ੍ਰਜਾਪਤ ਸਮਾਜ ਵਲੋਂ ਗੁਰੂ ਦਕਸ਼ ਮਹਾਰਾਜ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ l ਇਸ ਮੌਕੇ ਖੁਸ਼ੀ ਰਾਮ ਚੌਧਰੀ ਵਲੋਂ ਗੁਰੂ ਜੀ ਦੀ ਸਮੂਹ ਸੰਗਤ ਨਾਲ ਪੂਜਾ ਅਰਚਨਾ ਕੀਤੀ ਗਈ l ਪ੍ਰਜਾਪਤ ਨੌਜਵਾਨ ਸਭਾ ਦੇ ਪ੍ਰਧਾਨ ਵਿਜੈ ਕੁਮਾਰ ਵਲੋਂ ਆਈ ਸੰਗਤ ਨੂੰ ਪ੍ਰਜਾਪਤ ਸਮਾਜ ਦੇ ਪਿਛੋਕੜ ਬਾਰੇ ਜਾਣੂ ਕਰਵਾ ਗਿਆ l ਇਸ ਮੌਕੇ ਪ੍ਰਜਾਪਤ ਨੌਜਵਾਨ ਸਭਾ ਦੇ ਚੇਅਰਮੈਨ ਹੰਸ ਰਾਜ ਨੇ ਕਿਹਾ ਕਿ ਪ੍ਰਜਾਪਤ ਸਮਾਜ ਨੂੰ ਹਰੇਕ ਰਾਜਨੀਤਕ ਪਾਰਟੀਆਂ ਵਲੋਂ...
ਮੋਗਾ,25 ਜੁਲਾਈ (ਜਸ਼ਨ): ਦਸ਼ਮੇਸ਼ ਵੈਲਫ਼ੇਅਰ ਕਲੱਬ ਦੇ ਪ੍ਰਧਾਨ ਸ਼੍ਰੀ ਐਚ ਐੱਸ ਬੇਦੀ ਨੇ ਦੱਸਿਆ ਕਿ ਦਸ਼ਮੇਸ਼ ਵੈਲਫੈਅਰ ਕਲੱਬ ਵਲੋਂ ਦਸ਼ਮੇਸ਼ ਪਾਰਕ ਗਲੀ ਨ.10, ਅਮ੍ਰਿਤਸਰ ਰੋਡ ਮੋਗਾ ਵਿੱਚ ਯੋਗਾ ਕੈਂਪ 26 ਜੁਲਾਈ ਤੋਂ ਲਗਾਇਆ ਜਾ ਰਿਹਾ ਹੈ । ਇਹ ਕੈਂਪ ਸਵੇਰੇ 05.00 ਵਜੇ ਤੋਂ 06.30 ਵਜੇ ਤਕ ਹੋਇਆ ਕਰੇਗਾ। ਕਲੱਬ ਵਲੋਂ ਪਹਿਲਾ ਦਿਲ ਦੀਆਂ ਬਿਮਾਰੀਆਂ ਦਾ ਚੈੱਕ ਅਪ ਕੈੰਪ ਲਗਾਇਆ ਗਿਆ ਸੀ। ਜਿਸ ਨੂੰ ਬਹੁਤ ਵਧੀਆ ਹੁੰਗਾਰਾ ਮਿਲਿਆ ਸੀ। ਇਸ ਮੌਕੇ ਕਲੱਬ ਦੇ ਸੇਕ੍ਰੇਟਰੀ ਜਗਤਾਰ...
ਮੋਗਾ, 23 ਜੁਲਾਈ (ਜਸ਼ਨ): ਮੋਗਾ ਅਮਿ੍ਰਤਸਰ ਰੋਡ ’ਤੇ ਪਿੰਡ ਲੁਹਾਰੇ ਕੋਲ ਬੱਸ ਅਤੇ ਮਿੰਨੀ ਬੱਸ ਦੀ ਆਹਮੋ ਸਾਹਮਣੀ ਟੱਕਰ ਹੋਣ ਨਾਲ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 37 ਯਾਤਰੀ ਜ਼ਖਮੀ ਹੋ ਗਏ ਜਿਹਨਾਂ ਵਿਚੋਂ 9 ਬੇਹੱਦ ਗੰਭੀਰ ਹਨ, ਜਿਹਨਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਅਤੇ ਆਰਥੋ ਨਾਲ ਸਬੰਧਤ ਨਿੱਜੀ ਹਸਪਤਾਲਾਂ ਲਈ ਰੈਫਰ ਕੀਤਾ ਗਿਆ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਤੇਜ਼ ਰਫਤਾਰ ਨਾਲ ਜਾ ਰਹੀ ਮਿੰਨੀ ਬੱਸ, ਬਲੈਰੋ ਗੱਡੀ ਨੂੰ ਓਵਰਟੇਕ...
ਮੋਗਾ, 23 ਜੁਲਾਈ (ਜਸ਼ਨ )- ਕੁਝ ਪ੍ਰਬੰਧਕੀ ਕਾਰਨਾਂ ਦੇ ਚੱਲਦਿਆਂ ਜ਼ਿਲ੍ਹਾ ਪ੍ਰਸ਼ਾਸ਼ਨ, ਮੋਗਾ ਨੇ ਪਿੰਡ ਕਿਸ਼ਨਪੁਰਾ ਕਲਾਂ ਵਿਖੇ ਚਲਾਈ ਜਾ ਰਹੀ 'ਸਰਕਾਰੀ ਗਊਸ਼ਾਲਾ' ਨੂੰ ਸਿੱਧੇ ਤੌਰ ਉੱਤੇ ਆਪਣੇ ਹੱਥਾਂ ਵਿੱਚ ਲੈ ਲਿਆ ਹੈ। ਇਸ ਗਊਸ਼ਾਲਾ ਵਿੱਚ ਮੌਜੂਦਾ ਸਮੇਂ 283 ਪਸ਼ੂ (40 ਮੇਲ+195 ਫੀਮੇਲ+5 ਬਛੜੇ+23 ਦੁੱਧ ਵਾਲੀਆਂ ਗਊਆਂ+20 ਬਜ਼ੁਰਗ ਅਤੇ ਬਿਮਾਰ ਗਊਆਂ) ਹਨ, ਜਿਨ੍ਹਾਂ ਦੀ ਸੰਭਾਲ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਸਿੱਧੀ ਨਿਗਰਾਨੀ ਹੇਠ ਹੀ ਵਧੀਆ ਤਰੀਕੇ ਨਾਲ ਕੀਤੇ ਜਾਣ ਦੀ ਯੋਜਨਾ ਹੈ।...
ਮੋਗਾ, 23 ਜੁਲਾਈ (ਜਸ਼ਨ): ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਅੱਜ ਮੋਗਾ ਵਿਖੇ ਵਾਪਰੇ ਦਰਦਨਾਕ ਸੜਕ ਹਾਦਸੇ ‘ਚ ਜ਼ਖਮੀ ਹੋਏ ਮਰੀਜ਼ਾਂ ਦਾ ਹਾਲ ਜਾਣਨ ਲਈ ਦੇਰ ਸ਼ਾਮ ਮੋਗਾ ਦੇ ਸਿਵਲ ਹਸਪਤਾਲ ਵਿਖੇ ਪਹੁੰਚੇ ਅਤੇ ਸਥਿਤੀ ਦੀ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਉਹਨਾਂ ਨਾਲ ਸ੍ਰ ਸੁਖਜਿੰਦਰ ਸਿੰਘ ਰੰਧਾਵਾ, ਸ੍ਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸ੍ਰ ਸੁੱਖਬਿੰਦਰ ਸਿੰਘ ਸਰਕਾਰੀਆ (ਤਿੰਨੋਂ ਕੈਬਨਿਟ ਮੰਤਰੀ), ਡਾਕਟਰ ਹਰਜੋਤ ਕਮਲ, ਸ੍ਰ ਕੁਲਬੀਰ ਸਿੰਘ ਜ਼ੀਰਾ, ਸ੍ਰ ਦਵਿੰਦਰ ਸਿੰਘ...

Pages