*ਸਰਕਾਰੀ ਕਾਲਜਾਂ ਵਿੱਚ ਕੁੱਲ 1873 ਪ੍ਰੋਫ਼ੈਸਰਾਂ ਦੀ ਆਸਾਮੀਆਂ ਵਿੱਚੋਂ 1600 ਆਸਾਮੀਆਂ ਖ਼ਾਲੀ,ਸੂਬੇ 'ਚ 47 ਸਰਕਾਰੀ ਕਾਲਜਾਂ ਵਿੱਚ ਮਾਂ ਬੋਲੀ ਪੰਜਾਬੀ ਭਾਸ਼ਾ ਦੇ ਸਿਰਫ਼ 18 ਰੈਗੂਲਰ ਪ੍ਰੋਫ਼ੈਸਰ ਚੰਡੀਗੜ, 9 ਜੁਲਾਈ (ਜਸ਼ਨ): ਪੰਜਾਬ ਦੀ ਸੱਤਾ 'ਤੇ ਕਾਬਜ ਰਹੀਆਂ ਕੈਪਟਨ ਅਤੇ ਬਾਦਲ ਸਰਕਾਰਾਂ ਦੀਆਂ ਸਿੱਖਿਆ ਤੇ ਪੰਜਾਬੀ ਭਾਸ਼ਾ ਵਿਰੋਧੀ ਨੀਤੀਆਂ ਕਾਰਨ ਸਮੁੱਚਾ ਪੰਜਾਬ ਉਚੇਰੀ ਸਿੱਖਿਆ ਦੇ ਖੇਤਰ ਵਿੱਚ ਨਿਰੰਤਰ ਪਿੱਛੜਦਾ ਜਾ ਰਿਹਾ ਹੈ, ਕਿਉਂਕਿ 1996 ਤੋਂ ਬਾਅਦ ਪੰਜਾਬ ਦੇ ਸਰਕਾਰੀ...
News
ਬਾਘਾਪੁਰਾਣਾ, 8 ਜੁਲਾਈ (ਜਸ਼ਨ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਭਾਰਤੀ ਕਿਸਾਨ ਯੁੂਨੀਅਨ ਕਾਦੀਆਂ ਗਰੁੱਪ ਦੇ ਕਿਸਾਨਾਂ ਨੇ ਬਲਾਕ ਪ੍ਰਧਾਨ ਗੁਰਦਰਸ਼ਨ ਸਿੰਘ ਕਾਲੇਕੇ ਦੀ ਅਗਵਾਈ ਵਿੱਚ ਬਾਘਾਪੁਰਾਣਾ ਦੇ ਮੁੱਖ ਚੌਕ ਵਿੱਚ ਮਹਿਗਾਈ ਵਿਰੁੱਧ ਧਰਨਾ ਲਗਾ ਕੇ ਕੇਦਰ ਸਰਕਾਰ ਦਾ ਪਿੱਟ ਸਿਆਪਾ ਕੀਤਾ।ਦਸ ਵਜੇ ਦੇ ਕਰੀਬ ਉਕਤ ਇਕਾਈ ਦੇ ਵੱਖ ਵੱਖ ਪਿੰਡਾਂ ਤੋਂ ਕਿਸਾਨ ਬਾਘਾਪੁਰਾਣਾ ਦੀ ਕਚਹਿਰੀ ਵਿੱਚ ਇਕੱਤਰ ਹੋਏ, ਜਿੱਥੇ ਵੱਖ ਵੱਖ ਬੁਲਾਰਿਆਂ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ ।ਉਪਰੰਤ...
ਤਾਲਮੇਲ ਕਮੇਟੀ ਪੈਰਾਮੈਡੀਕਲ ਵੱਲੋਂ ਪੇਅ ਕਮਿਸ਼ਨ ਨਾਲ ਸਬੰਧਿਤ ਮੰਗਾਂ ਨੂੰ ਲੈ ਕੇ ਦੋ ਦਿਨ ਲਈ ਸਿਹਤ ਸੇਵਾਵਾਂ ਠੱਪ ਕੀਤੀਆਂ
*ਜੇ ਸਰਕਾਰ ਨੇ ਅੜੀਅਲ ਵਤੀਰਾ ਨਾ ਛੱਡਿਆ ਤਾਂ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ – ਢਿੱਲੋਂ ਮੋਗਾ 8 ਜੁਲਾਈ (ਜਸ਼ਨ): ਪੰਜਾਬ ਅਤੇ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਪੰਜਾਬ ਦੇ ਸੱਦੇ ਤੇ ਦੋ ਦਿਨਾਂ ਸੂਬਾ ਪੱਧਰੀ ਪੈਨ ਡਾਊਨ, ਟੂਲ ਡਾਊਨ ਸਟ੍ਰਾਈਕ ਅੱਜ ਤੋਂ ਸ਼ੁਰੂ ਹੋ ਗਈ ਹੈ, ਜਿਸ ਨਾਲ ਸਿਹਤ ਵਿਭਾਗ ਸਮੇਤ ਸਾਰੇ ਮਹਿਕਮਿਆਂ ਦਾ ਕੰਮ ਦੋ ਦਿਨ ਲਈ ਠੱਪ ਹੋ ਗਿਆ ਹੈ। ਇਸ ਸਬੰਧੀ ਅੱਜ ਤਾਲਮੇਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਜਿਲ੍ਹਾ ਮੋਗਾ ਦੀ ਅਗਵਾਈ ਵਿੱਚ...
ਮੋਗਾ, 8 ਜੁਲਾਈ (ਜਸ਼ਨ): ਮੋਗਾ ਸ਼ਹਿਰ ਦੇ ਭੀਮ ਨਗਰ ਕੈਂਪ ਦੇ ਰੇਡੀਮੇਡ ਐਸੋਸੀਏਸ਼ਨ ਵੱਲੋਂ ਕੀਤੀ ਵਿਸ਼ੇਸ਼ ਇਕੱਤਰਤਾ ਦੌਰਾਨ ਕਾਂਗਰਸ ਪਾਰਟੀ ਦੇ ਨਵ ਨਿਯੁਕਤ ਸਿਟੀ ਪ੍ਰਧਾਨ ਜਤਿੰਦਰ ਅਰੋੜਾ ਨੂੰ ਸਨਮਾਨਿਤ ਕੀਤਾ ਗਿਆ। ਸਿਟੀ ਪ੍ਰਧਾਨ ਜਤਿੰਦਰ ਅਰੋੜਾ ਨੂੰ ਸਨਮਾਨਿਤ ਕਰਨ ਮੌਕੇ ਰੇਡੀਮੇਡ ਐਸੋਸੀਏਸ਼ਨ ਦੇ ਪ੍ਰਧਾਨ ਅਮਨਦੀਪ ਗਰੋਵਰ, ਪਿ੍ਰੰਸ ਅਰੋੜਾ, ਹਰਵਿੰਦਰ ਸਿੰਘ, ਸੁਖਮਿੰਦਰ ਸਿੰਘ, ਸੁਰਜੀਤ ਕੁਮਾਰ ਜੀਤੀ, ਸੋਨੂੰ ਅਰੋੜਾ, ਗੁਲਸ਼ਨ ਗਾਬਾ, ਗਰੀਸ਼ ਬਜਾਜ, ਸੁਰਜੀਤ ਕੁਮਾਰ, ਸੰਜੀਵ...
ਮੋਗਾ, 8 ਜੁਲਾਈ (ਜਸ਼ਨ): ਗੁਰੂ ਨਾਨਕ ਕਾਲਜ ਮੋਗਾ ਵਿਖੇ ਵਿਧਾਇਕ ਡਾ: ਹਰਜੋਤ ਕਮਲ ਦੇ ਦਿਸ਼ਾ ਨਿਰਦੇਸ਼ਾਂ ’ਤੇ ਹੋਈ ਵਿਸ਼ੇਸ਼ ਇਕੱਤਰਤਾ ਦੌਰਾਨ ਯੂਥ ਕਾਂਗਰਸ ਦੇ ਸਿਟੀ ਪ੍ਰਧਾਨ ਵਿਕਰਮਜੀਤ ਸਿੰਘ ਪੱਤੋ ਨੇ ਸਪੋਰਟਮੈਨ ਅਕਸ਼ੇ ਨੂੰ ਮੋਗਾ ਸਪੋਰਟਸ ਵਿੰਗ ਦਾ ਇੰਚਾਰਜ ਥਾਪਦਿਆਂ ਨਿਯੁਕਤੀ ਪੱਤਰ ਸੌਂਪਦਿਆਂ ’ਟੀਮ ਹਰਜੋਤ’ ਵਿਚ ਸ਼ਾਮਲ ਕਰ ਲਿਆ । ਇਸ ਮੌਕੇ ਨਵਨਿਯੁਕਤ ਸਪੋਰਟਸ ਇੰਚਾਰਜ ਅਕਸ਼ੇ ਨੇ ਟੀਮ ਹਰਜੋਤ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਸ਼ਹਿਰ ਦੇ ਨੌਜਵਾਨ ਲੜਕੇ ਲੜਕੀਆਂ...
* ਖੁਲ੍ਹੀਆਂ ਅਤੇ ਖਾਲ੍ਹੀ ਥਾਵਾਂ ’ਤੇ ਵੱਧ ਤੋਂ ਵੱਧ ਪੌਦੇ ਲਗਾ ਕੇ ਧਰਤੀ ’ਤੇ ਆਈ ਦਰਖ਼ਤਾਂ ਦੀ ਘਾਟ ਨੂੰ ਛੇਤੀ ਪੂਰਾ ਕਰਨਾ ਹਰ ਮਨੁੱਖ ਦਾ ਫਰਜ਼: ਨਵੀਨ ਸਿੰਗਲਾ ਮੋਗਾ, 8 ਜੁਲਾਈ (ਜਸ਼ਨ): ‘ਨਈਂ ਉਡਾਨ ਸੋਸ਼ਲ ਐਂਡ ਵੈੱਲਫੇਅਰ ਸੁਸਾਇਟੀ’ ਦੇ ਪ੍ਰਧਾਨ ਨਵੀਨ ਸਿੰਗਲਾ ਵਾਤਾਵਰਨ ਬਚਾਓ ਮੁਹਿੰਮ ਤਹਿਤ ਸਿਰਫ਼ ਫਲਦਾਰ ਅਤੇ ਛਾਂਦਾਰ ਬੂਟੇ ਹੀ ਨਹੀਂ ਲਗਾ ਰਹੇ ਬਲਕਿ ਉਹਨਾਂ ਨੇ ਮੈਡੀਸਨਲ ਪਲਾਂਟ ਲਗਾਉਣ ਵੱਲ ਵੀ ਆਪਣਾ ਕਦਮ ਵਧਾਇਆ ਹੈ। ਸ਼ਹਿਰ ਦੀਆਂ ਖਾਲ੍ਹੀ ਥਾਵਾਂ ‘ਚ ਵੱਧ ਤੋਂ ਵੱਧ...
ਮੋਗਾ, 8 ਜੁਲਾਈ (ਜਸ਼ਨ): : ਵਿਧਾਇਕ ਡਾ: ਹਰਜੋਤ ਕਮਲ ਦੀ ਰਹਿਨਮੁਾਈ ਹੇਠ ਸਿਟੀ ਯੂਥ ਪ੍ਰਧਾਨ ਵਿਕਰਮਜੀਤ ਸਿੰਘ ਪੱਤੋ ਦੀ ਅਗਵਾਈ ਵਿਚ ਵਾਰਡ ਨੰਬਰ 49 ‘ਚ ਯੂਥ ਵਰਕਰਾਂ ਦੀ ਮੀਟਿੰਗ ਹੋਈ,ਜਿਸ ਵਿਚ ਜਗਸੀਰ ਸਿੰਘ ਸੀਰਾ ਚਕਰ ਅਤੇ ਸ਼ਹਿਰੀ ਕਾਂਗਰਸ ਪ੍ਰਧਾਨ ਜਤਿੰਦਰ ਅਰੋੜਾ ਵਿਸ਼ੇਸ਼ ਤੌਰ ’ਤੇ ਪਹੁੰਚੇ । ਇਸ ਮੌਕੇ ਵਿਕਰਮਜੀਤ ਸਿੰਘ ਪੱਤੋ ਵੱਲੋਂ ਲਾਡਵਿੰਦਰ ਸਿੰਘ ਲਾਡੀ ਨੂੰ ਵਾਰਡ ਨੰਬਰ 49 ਦਾ ਵਾਰਡ ਪ੍ਰਧਾਨ (ਯੂਥ ਵਿੰਗ) ਤੇ ਗਗਨਦੀਪ ਸਿੰਘ ਨੂੰ ਵਾਰਡ ਨੰਬਰ 48 ਦਾ ਵਾਰਡ ਪ੍ਰਧਾਨ...
ਮੋਗਾ 8 ਜੁਲਾਈ (ਜਸ਼ਨ): ਸੰਯੁਕਤ ਕਿਸਾਨ ਮੋਰਚੇ ਵੱਲੋਂ ਤੇਲ, ਗੈਸ ਅਤੇ ਖਾਣ ਪੀਣ ਦੀਆਂ ਚੀਜ਼ਾਂ ਦੀ ਮਹਿੰਗਾਈ ਦੇ ਵਿਰੋਧ ਵਿੱਚ ਪ੍ਰਦਰਸ਼ਨਾਂ ਦੇ ਸੱਦੇ ਤਹਿਤ ਅੱਜ ਮੋਗਾ ਫਿਰੋਜ਼ਪੁਰ ਰੋਡ ਉੱਤੇ ਪਿੰਡ ਖੁਖਰਾਣਾ- ਮਹੇਸਰੀ ਕੋਲ ਖੜੇ ਹੋ ਕੇ ਰੋਸ ਜਿਤਾਇਆ ਗਿਆ। ਪਿੰਡਾਂ ਦੇ ਲੋਕਾਂ ਨੇ ਆਪਣੇ ਟਰੈਕਟਰ, ਜੀਪਾਂ, ਮੋਟਰਸਾਈਕਲ ਰੋਡ ਉੱਤੇ ਖੜੇ ਕਰਕੇ ਅਤੇ ਸਿਲੰਡਰ, ਡਰੰਮ ਰੱਖ ਕੇ ਪ੍ਰਦਰਸ਼ਨ ਕੀਤਾ। ਕਿਸਾਨ ਜੱਥੇਬੰਦੀਆਂ ਵੱਲੋਂ ਮੁਖ਼ਤਿਆਰ ਸਿੰਘ ਕਾਹਨ ਸਿੰਘ ਵਾਲਾ, ਪਰਮਜੀਤ ਸਿੰਘ ਪੰਮਾ,...
ਮੋਗਾ,7 ਜੁਲਾਈ (ਜਸ਼ਨ):ਵਿਧਾਇਕ ਡਾ: ਹਰਜੋਤ ਕਮਲ ਦੀ ਅਗਵਾਈ ‘ਚ ਮੋਗਾ ਹਲਕੇ ਦੇ ਹੋ ਰਹੇ ਵਿਕਾਸ ਤੋਂ ਪ੍ਰਭਾਵਿਤ ਹੋ ਕੇ ਲਗਾਤਾਰ ਹੋਰਨਾਂ ਪਾਰਟੀਆਂ ਦੇ ਆਗੂ ਅਤੇ ਵਰਕਰ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ । ਅੱਜ ਕਾਂਗਰਸ ਦੇ ਸਿਟੀ ਪ੍ਰਧਾਨ ਜਤਿੰਦਰ ਅਰੋੜਾ ਦੀ ਪ੍ਰੇਰਨਾ ਸਦਕਾ ਸ਼੍ਰੋਮਣੀ ਅਕਾਲੀ ਦਲ ਤੋਂ ਸ਼ਰਮਾ ਟੈਂਟ ਹਾਊਸ ਵਾਲੇ, ਧੀਰਜ ਕੁਮਾਰ ਸ਼ਰਮਾ, ਆਪਣੇ ਸਾਥੀਆਂ ਸਮੇਤ ਕਾਂਗਰਸ ਵਿਚ ਸ਼ਾਮਲ ਹੋ ਗਏ। ਮੋਗਾ ਦਫਤਰ ਵਿਖੇ ਪਹੁੰਚੇ ਧੀਰਜ ਕੁਮਾਰ ਸ਼ਰਮਾ...
ਮੋਗਾ,7 ਜੁਲਾਈ (ਜਸ਼ਨ)- ਤਾਲਮੇਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਜਿਲ੍ਹਾ ਮੋਗਾ ਵੱਲੋਂ 8 ਅਤੇ 9 ਜੁਲਾਈ ਦੀ ਸੂਬਾ ਪੱਧਰੀ ਪੈਨ ਡਾਊਨ / ਟੂਲ ਡਾਊਨ ਸਟਰਾਈਕ ਵਿੱਚ ਪੂਰੇ ਜੋਸ਼ੋ ਖਰੋਸ਼ ਦੇ ਨਾਲ ਹਿੱਸਾ ਲੈਣ ਦਾ ਫੈਸਲਾ ਕੀਤਾ ਹੈ ਤੇ ਦੋ ਦਿਨ ਲਈ ਮੋਗਾ ਜਿਲ੍ਹੇ ਵਿੱਚ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਸਿਹਤ ਸੇਵਾਵਾਂ ਪੂਰੀ ਤਰ੍ਹਾਂ ਠੱਪ ਰਹਿਣਗੀਆਂ। ਇਸ ਸਬੰਧੀ ਸਿਵਲ ਸਰਜਨ ਮੋਗਾ ਨੂੰ ਨੋਟਿਸ ਦੇਣ ਉਪਰੰਤ ਪ੍ਰੈਸ ਨੂੰ ਇਹ ਜਾਣਕਾਰੀ ਦਿੰਦਿਆਂ ਤਾਲਮੇਲ ਕਮੇਟੀ...

