News

ਮੋਗਾ,30 ਜੁਲਾਈ (ਜਸ਼ਨ): ਮੋਗਾ ਦੇ ਵਾਰਡ ਨੰਬਰ 22 ਵਿਚ ਬੀਬੀ ਦੇ ਗੁਰਦੁਆਰਾ ਸਾਹਿਬ ਵਾਲੀ ਸੜਕ ’ਤੇ ਇੰਟਰਲਾਕ ਟਾਇਲਾਂ ਲਗਵਾਉਣ ਦੇ ਕਾਰਜ ਦਾ ਉਦਘਾਟਨ ਵਿਧਾਇਕ ਡਾ: ਹਰਜੋਤ ਕਮਲ ਨੇ ਕੀਤਾ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਕੁਮਾਰ ਪੀਨਾ,ਕੌਂਸਲਰ ਪ੍ਰਵੀਨ ਕੁਮਾਰ ਮੱਕੜ, ਕੌਂਸਲਰ ਸਾਹਿਲ ਅਰੋੜਾ , ਕੌਂਸਲਰ ਗੁਰਪ੍ਰੀਤ ਸੱਚਦੇਵਾ ਅਤੇ ਵਾਰਡ ਦੇ ਮੋਹਤਬਰ ਹਾਜ਼ਰ ਸਨ। ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਨਿਗਮ ਦੇ ਨਵੇਂ ਹਾਊਸ ਦਾ...
ਮੋਗਾ, 30 ਜੁਲਾਈ (ਜਸ਼ਨ): ਮੋਗਾ ਦੇ ਵਾਰਡ ਨੰਬਰ 27 ਅਤੇ 28 ਵਿਚ ਸੀਵਰੇਜ ਦੀ ਸਮੱਸਿਆ ਦੇ ਹੱਲ ਲਈ ਵਿਧਾਇਕ ਡਾ: ਹਰਜੋਤ ਕਮਲ ਦੀ ਪਤਨੀ ਡਾ: ਰਜਿੰਦਰ ਅਤੇ ਮੇਅਰ ਮੈਡਮ ਨੀਤਿਕਾ ਭੱਲਾ ਉਚੇਚੇ ਤੌਰ ’ਤੇ ਵਾਰਡ ਵਿਚ ਪਹੁੰਚੇ । ਇਸ ਮੌਕੇ ਉਹਨਾਂ ਨਾਲ ਸੀਨੀਅਰ ਇੰਜੀਨੀਅਰ , ਕੌਂਸਲਰ ਵਿਜੇ ਖੁਰਾਣਾ, ਦੀਪਕ ਭੱਲਾ ਅਤੇ ਕੌਂਸਲਰ ਗੁਰਪ੍ਰੀਤ ਸੱਚਦੇਵਾ ਵੀ ਮੌਕੇ ’ਤੇ ਮੌਜੂਦ ਸਨ। ਕੌਂਸਲਰ ਜਗਜੀਤ ਸਿੰਘ ਅਤੇ ਕੌਂਸਲਰ ਕੁਲਵਿੰਦਰ ਕੌਰ ਨੇ ਮੌਕੇ ’ਤੇ ਲੋਕਾਂ ਨੂੰ ਦਰਪੇਸ਼ ਸਮੱਸਿਆ ਬਾਰੇ...
*ਸੇਵਾ ਕੇਂਦਰਾਂ ਤੋਂ ਵੀ ਬਣ ਰਹੇ ਹਨ ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ ਮੋਗਾ, 30 ਜੁਲਾਈ (ਜਸ਼ਨ) -ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸਹੂਲਤ ਲਈ ਸਰਬਤ ਸਿਹਤ ਬੀਮਾ ਯੋਜਨਾ ਦੇ ਲਾਭਪਾਤਰੀ ਕਾਰਡ ਬਣਾਉਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਵਧੀਕ ਡਿਪਟੀ ਕਮਿਸ਼ਨਰ (ਜ) ਹਰਚਰਨ ਸਿੰਘ ਨੇ ਯੋਗ ਲਾਭਪਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਜਲਦ ਤੋਂ ਜਲਦ ਆਪਣੇ ਇਹ ਕਾਰਡ ਬਣਵਾਉਣੇ ਯਕੀਨੀ ਬਣਾਉਣ।ਉਹਨਾਂ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਵਿੱਚ ਇਸ ਵੇਲੇ 260 ਤੋਂ...
ਮੋਗਾ, 30 ਜੁਲਾਈ (ਜਸ਼ਨ) :ਸੀ. ਬੀ. ਐਸ. ਈ. ਵੱਲੋਂ ਐਲਾਨੇ ਗਏ ਬਾਰਵੀਂ ਜਮਾਤ ਦੇ ਨਤੀਜੇ ਵਿੱਚ ਸਕੂਲ ਦਾ ਬਾਰਵੀਂ ਜਮਾਤ ਦਾ ਨਤੀਜਾ 100% ਰਿਹਾ। ਨਾਨ-ਮੈਡੀਕਲ ਗਰੁੱਪ ਵਿੱਚ ਇਸ਼ੀਕਾ ਗਰਗ ਨੇ 96.2% ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ। ਮਹਿਕਪ੍ਰੀਤ ਕੌਰ ਨੇ 95.8% ਅੰਕ ਲੈ ਕੇ ਦੂਜਾ, ਜਤਿਨ ਨੇ 95.2% ਅੰਕ ਲੈ ਕੇ ਤੀਜਾ, ਈਸ਼ਾ ਪਾਸੀ ਨੇ 93.6% ਅੰਕ ਲੈ ਕੇ ਚੌਥਾ, ਪ੍ਰਭਜੋਤ ਕੌਰ ਨਿੱਜਰ ਨੇ 93.4% ਅੰਕ ਲੈ ਕੇ ਪੰਜਵਾਂ, ਪ੍ਰਭਜੀਤ ਕੌਰ ਸੈਂਭੀ ਨੇ 93.2% ਅੰਕ ਲੈ ਕੇ...
* ਕੌਂਸਲਰਾਂ ਨੇ ਜ਼ਰੂਰੀ ਕੰਮਾਂ ਨੂੰ ਏਜੰਡੇ ਵਿਚ ਸ਼ਾਮਲ ਕਰਨ ਲਈ ਮੇਅਰ ਨੂੰ ਸੌਂਪਿਆਂ ਮੰਗ ਪੱਤਰ ਮੋਗਾ, 30 ਜੁਲਾਈ (ਜਸ਼ਨ) : 2 ਅਗਸਤ ਨੂੰ ਨਿਗਮ ਹਾਊਸ ਦੀ ਹੋਣ ਵਾਲੀ ਪਹਿਲੀ ਮੀਟਿੰਗ ‘ਚ ਸ਼ਹਿਰ ਦੇ ਵਿਕਾਸ ਲਈ ਤਕਰੀਬਨ 21 ਕਰੋੜ ਦੇ ਬਜਟ ਦੇ ਤਿਆਰ ਕੀਤੇ ਏਜੰਡੇ ‘ਚ ਗੈਰ ਕਾਂਗਰਸੀ ਵਾਰਡਾਂ ਨਾਲ ਹੋਏ ਮਤਰੇਈ ਮਾਂ ਵਾਲੇ ਸਲੂਕ ’ਤੇ ਸ਼ੋ੍ਰਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਇਤਰਾਜ਼ ਜਤਾਇਆ ਹੈ। ਉਹਨਾਂ ਦਾ ਆਖਣਾ ਹੈ ਕਿ ਮੋਗਾ ਨਗਰ ਨਿਗਮ ਹਾਊਸ ਦੀ 2 ਅਗਸਤ...
Tags: NAGAR NIGAM MOGA
ਮੋਗਾ, 30 ਜੁਲਾਈ (ਜਸ਼ਨ) ਭੁਪਿੰਦਰਾ ਖਾਲਸਾ ਸਕੂਲ ਵਾਲੀ ਗਲੀ ਦੇ ਕੂਹਣੀ ਮੋੜ ’ਤੇ ਨਿਤ ਦਿਨ ਵਾਪਰਦੇ ਸੜਕ ਹਾਦਸਿਆਂ ਨੂੰ ਠੱਲ ਪਾਉਣ ਲਈ ਕੌਂਸਲਰ ਗੌਰਵ ਗੁੱਡੂ ਗੁਪਤਾ ਅਤੇ ਕੌਂਸਲਰ ਮਤਵਾਲ ਸਿੰਘ ਵੱਲੋਂ ਕਨਵੈਕਸ ਸ਼ੀਸ਼ੇ ਲਗਵਾ ਕੇ ਵਿਦਿਆਰਥੀਆਂ ਅਤੇ ਰਾਹਗੀਰਾਂ ਨੂੰ ਸੁਰੱਖਿਅਤ ਕਰਨ ਬਦਲੇ ਪਿ੍ਰੰਸੀਪਲ ਸੁਰਿੰਦਰ ਕੌਰ ਅਤੇ ਸਕੂਲ ਪ੍ਰਸ਼ਾਸਨ ਵੱਲੋਂ ਸਨਮਾਨਿਤ ਕੀਤਾ ਗਿਆ। ਅੱਜ ਭੁਪਿੰਦਰਾ ਖਾਲਸਾ ਸਕੂਲ ਵਿਖੇ ਹੋਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪਿ੍ਰੰਸੀਪਲ ਸੁਰਿੰਦਰ ਕੌਰ ਨੇ ਕੌਂਸਲਰ...
********...ਪਹਿਲਾ ਮੰਤਰੀ ਮੰਡਲ ਫਿਰ ਵਿਧਾਨ ਸਭਾ ਰਾਹੀਂ ਬਿਜਲੀ ਸਮਝੌਤੇ ਰੱਦ ਕਰਨ ਦੀ ਕੀਤੀ ਮੰਗ ********** ****** ਆਹਲੂਵਾਲੀਆ ਕਮੇਟੀ ਦੀਆਂ ਸਿਫ਼ਾਰਸ਼ਾਂ ਵੀ ਵਿਧਾਨ ਸਭਾ ਰਾਹੀਂ ਹਮੇਸ਼ਾਂ ਲਈ ਰੱਦ ਹੋਣ ******* ਚੰਡੀਗੜ, 29 ਜੁਲਾਈ (ਇੰਟਰਨੈਸ਼ਨਲ ਪੰਜਾਬੀ ਨਿਊਜ਼ ) :ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਿਜਲੀ ਖ਼ਰੀਦ ਸਮਝੌਤਿਆਂ ਦੀ ਸਮੀਖਿਆ ਜਾਂ ਰੱਦ ਕਰਨ ਪੀਐਸਪੀਸੀਐਲ ਨੂੰ ਲਿਖੀ ਚਿੱਠੀ ਬਾਰੇ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ...
ਮੋਗਾ 29 ਜੁਲਾਈ (ਜਸ਼ਨ): ਬਰਸਾਤ ਦੇ ਦਿਨਾਂ ਵਿੱਚ ਪਾਣੀ ਨਾਲ ਫੈਲਣ ਵਾਲੀਆਂ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈ ਕਿਉਂਕਿ ਬਰਸਾਤੀ ਪਾਣੀ ਵਾਟਰ ਸਪਲਾਈ ਦੀਆਂ ਪਾਈਪਾਂ ਵਿੱਚ ਚਲਾ ਜਾਂਦਾ ਹੈ, ਜਿਸ ਕਾਰਨ ਪਾਣੀ ਦੂਸ਼ਿਤ ਹੋ ਜਾਂਦਾ ਹੈ, ਜੋ ਬਹੁਤ ਸਾਰੇ ਪੇਟ ਦੇ ਰੋਗਾਂ ਜਿਵੇਂ ਉਲਟੀਆਂ, ਦਸਤ, ਟਾਈਫਾਈਡ, ਹੈਜਾ, ਪੇਚਸ ਅਤੇ ਪੀਲੀਆ ਆਦਿ ਨੂੰ ਜਨਮ ਦਿੰਦਾ ਹੈ। ਹਰ ਸਾਲ ਸੈਂਕੜੇ ਲੋਕ ਬਰਸਾਤੀ ਮੌਸਮ ਵਿੱਚ ਇਹਨਾਂ ਬਿਮਾਰੀਆਂ ਤੋਂ ਪ੍ਰਭਾਵਿਤ ਹੁੰਦੇ ਹਨ ਤੇ ਕਈ ਮੌਤਾਂ ਵੀ ਹੋ ਜਾਂਦੀਆ...
ਮੋਗਾ,29 ਜੁਲਾਈ (ਜਸ਼ਨ): ਮੋਗਾ ਫਿਰੋਜ਼ਪੁਰ ਰੋਡ ’ਤੇ ਲਾਲਾ ਲਾਜਪਤ ਰਾਏ ਕਾਲਜ ਨੇੜਲੇ ਪੁਲ ’ਤੇ ਬੱਸ ਅਤੇ ਬਲੈਰੋ ਪਿਕਅੱਪ ਵਿਚ ਹੋਈ ਆਹਮੋ ਸਾਹਮਣੀ ਟੱਕਰ ਵਿਚ ਬਲੈਰੋ ਦਾ ਡਰਾਈਵਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਜਿਸ ਨੂੰ ਸਰਕਾਰੀ ਹਸਪਤਾਲ ਮੋਗਾ ਵਿਖੇ ਲੈ ਜਾਇਆ ਗਿਆ ਪਰ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਡੀ ਐੱਮ ਸੀ ਲੁਧਿਆਣਾ ਲੈ ਜਾਇਆ ਗਿਆ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਆਲਮਗੀਰ (ਲੁਧਿਆਣਾ) ਵਾਸੀ ਭੁਪਿੰਦਰ ਸਿੰਘ, ਲੁਧਿਆਣਾ ਤੋਂ ਫਰੀਦਕੋਟ ਸਮਾਨ ਦੇਣ ਜਾ...
Tags: ACCIDENT
ਮੋਗਾ, 29 ਜੁਲਾਈ (ਜਸ਼ਨ): ਗੌਰਮਿੰਟ ਲੈਕਚਰਾਰ ਯੂਨੀਅਨ ਪੰਜਾਬ ਦੇ ਸੱਦੇ ’ਤੇ ਛੇਵੇਂ ਪੇ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਵਿਰੁੱਧ ਅੱਜ ਪਟਿਆਲਾ ਵਿਖੇ ਹੋਣ ਜਾ ਰਹੀ ਰੋਸ ਰੈਲੀ ਵਿਚ ਸ਼ਮੂਲੀਅਤ ਕਰਨ ਲਈ ਗੌਰਮਿੰਟ ਲੈਕਚਰਾਰ ਯੂਨੀਅਨ ਪੰਜਾਬ ਦੇ ਸਟੇਟ ਕਮੇਟੀ ਮੈਂਬਰ ਡਾ: ਅਜੀਤਪਾਲ ਸਿੰਘ ਜ਼ਿਲ੍ਹਾ ਪ੍ਰਧਾਨ ਮੋਗਾ ਦੀ ਅਗਵਾਈ ਵਿਚ ਮੋਗਾ ਤੋਂ ਸਮੂਹ ਲੈਕਚਰਾਰ ਰਵਾਨਾ ਹੋਏ। ਰਵਾਨਾ ਹੋਣ ਤੋਂ ਪਹਿਲਾਂ ਡਾ: ਅਜੀਤਪਾਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉਹਨਾਂ ਨੇ ਅੱਜ...

Pages