News

ਬਰਗਾੜੀ 9 ਅਗਸਤ (ਸਤਨਾਮ ਬੁਰਜ ਹਰੀਕਾ, ਮਨਪੀਤ ਸਿੰਘ ਬਰਗਾੜੀ)-ਕਸਬਾ ਬਰਗਾੜੀ ਤੋਂ ‘ਅਜੀਤ’ ਦੇ ਪੱਤਰਕਾਰ ਲਖਵਿੰਦਰ ਸ਼ਰਮਾ ਦੇ ਨੌਜਵਾਨ ਭਤੀਜੇ ਜਗਦੀਪ ਸ਼ਰਮਾ ਦੀ ਪਿਛਲੇ ਦਿਨੀ ਸੜਕ ਹਾਦਸੇ ਵਿੱਚ ਹੋੋਈ ਮੌਤ ਤੇ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਪ੍ਰਕਾਸ਼ ਸਿੰਘ ਭੱਟੀ ਨੇ ਉਨਾਂ ਦੇ ਗ੍ਰਹਿ ਦਸ਼ਮੇਸ ਨਗਰ ਬਰਗਾੜੀ ਵਿਖੇ ਪਹੁੰਚ ਕੇ ਲਖਵਿੰਦਰ ਸ਼ਰਮਾ ਅਤੇ ਸਮੂਹ ਸ਼ਰਮਾ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਦੁੱਖਦਾਈ ਘਟਨਾ ਹੈ ਅਤੇ ਇਸ ਨਾਲ...
* ਸ਼ਹਿਰ ’ਚ ਲੰਘਦੇ ਤਿੰਨ ਕਿਲੋਮੀਟਰ ਲੰਬੇ ਬਣਨ ਵਾਲੇ ਪੁਲ ਵਿਚ ਲੋੜੀਂਦੇ ਲਾਂਘੇ ਨਾ ਛੱਡਣ ਕਾਰਨ ਸ਼ਹਿਰਵਾਸੀਆਂ ਦੀ ਦਿੱਕਤਾ ’ਚ ਹੋਵੇਗਾ ਭਾਰੀ ਵਾਧਾ- ਪ੍ਰੋ: ਸਾਧੂ ਸਿੰਘ ਮੋਗਾ,8 ਅਗਸਤ (ਜਸ਼ਨ)-ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਪ੍ਰੋ: ਸਾਧੂ ਸਿੰਘ ਨੇ ਮੋਗਾ ਵਾਸੀਆਂ ਦੀਆਂ ਮੁਸ਼ਕਿਲਾਂ ਨੂੰ ਧਿਆਨ ਵਿਚ ਰੱਖਦਿਆਂ ਫੋਰ ਲੇਨ ਦੀ ਉਸਾਰੀ ਕਰਨ ਵਾਲੀ ਅਧਿਕਾਰਤ ਸੰਸਥਾ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਨੂੰ ਪੱਤਰ ਲਿਖ ਕੇ ਫੋਰ ਲੇਨ ਦੇ ਪ੍ਰੌਜੈਕਟ ਦੀਆਂ ਖਾਮੀਆਂ ਵੱਲ ਧਿਆਨ...
ਸਮਾਲਸਰ,8 ਅਗਸਤ (ਜਸਵੰਤ ਗਿੱਲ)-ਸਕੂਲੀ ਵਿਦਿਆਰਥੀਆਂ ਨੂੰ ਕਾਨੂਨੀ ਪੱਖਾ ਤੋਂ ਜਾਗਰੂਕ ਕਰਨ ਲਈ ਸਕੂਲ ਵਿੱਚ ਸਥਾਪਿਤ ਕੀਤੇ ਲੀਗਲ ਲਿਟਰੇਸੀ ਕਲੱਬ ਦੀ ਜਰੂਰੀ ਮੀਟਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਡੇ ਵਿਖੇ ਪਿ੍ਰੰਸੀਪਲ ਸ਼ੀ੍ਰਮਤੀ ਕਿ੍ਰਸ਼ਨਾ ਕੁਮਾਰੀ ਦੀ ਅਗਵਾਈ ਵਿੱਚ ਸਕੂਲ ਦੇ ਹਾਲ ਵਿੱਚ ਹੋਈ। ਇਸ ਮੀਟਿੰਗ ਵਿੱਚ ਗੁਰਜੀਤ ਸਿੰਘ ਇੰਚਾਰਜ ਲੀਗਲ ਲਿਟਰੇਸੀ ਕਲੱਬ ਚਮਕੌਰ ਸਿੰਘ ਲੈਕ. ਪੰਜਾਬੀ ਅਤੇ ਪ੍ਰੀਤਮ ਸਿੰਘ ਮੈਥ.ਮਾਸਟਰ ਨੇ ਸੰਬੋਧਨ ਕੀਤਾ। ਵਿਦਿਆਰਥੀਆਂ ਨੂੰ ਉਨਾਂ ਦੇ...
ਸਮਾਲਸਰ, 8 ਅਗਸਤ (ਜਸਵੰਤ ਗਿੱਲ)- ਕਸਬਾ ਨੱਥੁਵਾਲਾ ਗਰਬੀ ਦੇ ਸਿਰ ਕੱਢ ਅਕਾਲੀ ਆਗੂ ਸ਼ਮਸ਼ੇਰ ਸਿੰਘ ਸਾਬਕਾ ਡਾਇਰੈਕਟਰ ਸਟੇਟ ਐਗਰੀਕਲਚਰ ਡਿਵੈਲਪਮੈਂਟ ਬੋਰਡ ਪੰਜਾਬ,ਚੰਡੀਗੜ੍ਹ ਅਤੇ ਉਨਾ੍ਹ ਦੇ ਭਾਈ ਸਾਬਕਾ ਸਰਪੰਚ ਗੁਰਦਾਸ ਸਿੰਘ ਨੱਥੂਵਾਲਾ ਗਰਬੀ ਦੇ ਸਤਿਕਾਰਯੋਗ ਪਿਤਾ ਜੀ ਸ: ਮਲਕੀਤ ਸਿੰਘ ਸਾਬਕਾ ਸਰਪੰਚ (94 ਸਾਲ ) ਜੋ ਪਿਛਲੇ ਦਿਨੀ ਅਕਾਲ ਪੁਰਖ ਦੇ ਚਰਨਾ ਵਿੱਚ ਜਾ ਬਿਰਾਜੇ। ਉਨਾ੍ਹ ਦਾ ਅੰਤਿਮ ਸੰਸਕਾਰ ਨੱਥੂਵਾਲਾ ਗਰਬੀ ਦੇ ਸ਼ਮਸ਼ਾਨਘਾਟ ਵਿੱਚ ਕਰ ਦਿੱਤਾ ਗਿਆ ਹੈ। ਪਰਿਵਾਰਕ...
ਮੋਗਾ,8 ਅਗਸਤ (ਜਸ਼ਨ):-ਮੋਗਾ ਪੁਲਿਸ ਨੇ ਅੱਜ ਉਸ ਸਮੇਂ ਵੱਡੀ ਸਫਲਤਾ ਹਾਸਲ ਕੀਤੀ ਜਦੋਂ ਗੈਂਗਸਟਰ ਗਗਨਾ ਹਠੂਰ ਗਰੁੱਪ ਦੇ ਗੈਂਗਸਟਰ ਤਲਵਿੰਦਰ ਸਿੰਘ ਉਰਫ ਮਨਦੀਪ ਉਰਫ਼ ਨਿੱਕੂ ਨੂੰ ਗਿ੍ਰਫਤਾਰ ਕਰ ਲਿਆ ਗਿਆ। ਇਸ ਮੌਕੇ ਪੁਲਿਸ ਨੇ ਨਿੱਕੂ ਕੋਲੋਂ 1 ਕਿਲੋ ਨਸ਼ੀਲਾ ਪਾੳੂਡਰ ਅਤੇ 32 ਬੋਰ ਪਿਸਤੌਲ ਵੀ ਬਰਾਮਦ ਕੀਤਾ। ਮੋਗਾ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਸੀਨੀਅਰ ਕਪਤਾਨ ਪੁਲਿਸ ਮੋਗਾ ਸ: ਰਾਜਜੀਤ ਸਿੰਘ ਨੇ ਦੱਸਿਆ ਕਿ ਐੱਸ ਪੀ INVESTIGATION ਸ: ਵਜੀਰ ਸਿੰਘ ਅਤੇ ਡੀ ਐੱਸ ਪੀ...
ਮੋਗਾ 8 ਅਗਸਤ(ਜਸ਼ਨ)-ਸੁਤੰਤਰਤਾ ਦਿਵਸ ਸਬੰਧੀ ਜ਼ਿਲਾ ਪੱਧਰੀ ਸਮਾਰੋਹ ਮਨਾਉਣ ਲਈ ਸਕੂਲੀ ਵਿਦਿਆਰਥੀਆਂ ਵੱਲੋਂ ਸਥਾਨਕ ਅਨਾਜ ਮੰਡੀ ਦੀ ਗਰਾਊਂਡ ਵਿਖੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਅੱਜ ਇਸ ਸਮਾਰੋਹ ਸਬੰਧੀ ਵਿਦਿਆਰਥੀਆਂ ਵੱਲੋਂ ਪਹਿਲੇ ਦਿਨ ਮਾਰਚ ਪਾਸਟ, ਪੀ.ਟੀ.ਸ਼ੋਅ ਅਤੇ ਸੱਭਿਆਚਾਰਕ ਪ੍ਰੋਗਰਾਮ ਦੀਆਂ ਰੀਹਰਸਲਾਂ ਕੀਤੀਆਂ ਗਈਆਂ। ਇਸ ਮੌਕੇ ਸਹਾਇਕ ਕਮਿਸ਼ਨਰ (ਜਨਰਲ) ਸ. ਹਰਪ੍ਰੀਤ ਸਿੰਘ ਅਟਵਾਲ ਨੇ ਦੱਸਿਆ ਕਿ ਜ਼ਿਲਾ ਪੱਧਰੀ ਅਜ਼ਾਦੀ ਦਿਹਾੜਾ...
ਬੱਧਨੀ ਕਲਾਂ - 8 ਅਗਸਤ - (ਅਵਤਾਰ ਸਿੰਘ ਦੇਵਗੁਣ) ਤਾਇਕਵਾਂਡੋ ਦੇ ਖੇਡ ਮੁਕਾਬਲਿਆਂ ਵਿੱਚ ਜ਼ੋਨ, ਜ਼ਿਲ੍ਹਾ ਅਤੇ ਸਟੇਟ ਪੱਧਰ ਤੇ ਮੱਲਾਂ ਮਾਰਨ ਵਾਲੇ ਖਿਡਾਰੀ ਹਰਮਨਪ੍ਰੀਤ ਸਿੰਘ ਰਾਉਂਕੇ ਕਲਾਂ ਦੇ ਸਨਮਾਨ ਲਈ ਡੇਲੀ ਰਾਊਕੇ ਨਿਊਜ ਵੈੱਲਫੇਅਰ ਸੁਸਾਇਟੀ ਵੱਲੋਂ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਸੰਬੋਧਨ ਕਰਦਿਆਂ ਸੁਸਾਇਟੀ ਪ੍ਰਧਾਨ ਅਵਤਾਰ ਸਿੰਘ ਅਤੇ ਸੈਕਟਰੀ ਜਗਸੀਰ ਸਿੰਘ ਨੇ ਕਿਹਾ ਕਿ ਪਿੰਡ ਦੇ ਨੰਨੇ ਬੱਚੇ ਨੇ ਆਪਣੀ ਮਿਹਨਤ ਸਦਕਾ ਪਿੰਡ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ...
ਸਮਾਲਸਰ, 7 ਅਗਸਤ (ਜਸਵੰਤ ਗਿੱਲ)-ਪਿੰਡ ਭਲੂੁਰ ਦੇ ਇਤਿਹਾਸਕ ਗੁਰਦੁਆਰਾ ਨਾਨਕਸਰ ਸਰੋਵਰ ਸਾਹਿਬ ਵਿਖੇ ਰੱਖੜ ਪੁੰਨਿਆ ਦਾ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।ਇਸ ਮੌਕੇ ਤੇ ਪਿੰਡ ਦੇ ਸਰਪੰਚ ਗੁਰਦਾਸ ਸਿੰਘ,ਗੁਰਤੇਜ ਸਿੰਘ ਬਰਾੜ ਦੇ ਸਮੂਹ ਪਰਿਵਾਰ ਵੱਲੋਂ ਦਰਸ਼ਨ ਸਿੰਘ ਬਰਾੜ ਦੇ ਵਿਧਾਇਕ ਬਨਣ ਅਤੇ ਗੁਰਦਾਸ ਸਿੰਘ ਦੇ ਸਰਪੰਚ ਬਨਣ ਦੀ ਖੁਸ਼ੀ ਵਿੱਚ ਦੋ ਆਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਗਏ ਸਨ ।ਜਿੰਨਾ੍ਹ ਦੇ ਭੋਗ ਰੱਖੜ ਪੁੰਨਿਆ ਦੇ ਪਵਿੱਤਰ ਦਿਹਾੜੇ ਤੇ ਪਾਏ ਗਏ।ਇਸ...
ਸਮਾਲਸਰ 7 ਅਗਸਤ (ਜਸਵੰਤ ਗਿੱਲ) -ਸਾਹਿਤ ਸਭਾ ਬਾਘਾਪੁਰਾਣਾ (ਰਜਿ) ਦੀ ਮਹੀਨਾਵਾਰ ਇਕੱਤਰਤਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਬਾਘਾਪੁਰਾਣਾ ਵਿਖੇ ਸਭਾ ਦੇ ਪ੍ਰਧਾਨ ਚਰਨਜੀਤ ਸਮਾਲਸਰ ਦੀ ਪ੍ਰਧਾਨਗੀ ਹੇਠ ਹੋਈ।ਇਸ ਮੌਕੇ ਇਕੱਤਰ ਸਾਹਿਤਕਾਰਾ ਵਲੋਂ ਕਮੇਡੀ ਕਲਾਕਾਰ ਅਤੇ ਅਦਾਕਾਰ ਕਰਮਜੀਤ ਅਨਮੋਲ ਦੀ ਮਾਤਾ ਅਤੇ ਮਾ.ਹਰਜੰਗ ਸਿੰਘ ਲੰਡੇ ਦੀ ਹੋਈ ਬੇਵਕਤੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਸਾਹਿਤਕਾਰਾ ਨੇ ਵਿਚਾਰ ਚਰਚਾ ਕਰਦਿਆ ਕਿਹਾ ਕਿ ਲੋਕਾਂ ਦਾ ਸਾਹਿਤ ਤੋਂ...
ਮੋਗਾ,7 ਅਗਸਤਜਸ਼ਨ)-ਮੋਗਾ ਦੇ ਕਸਬੇ ਕੋਟ ਈਸੇ ਖਾਂ ਵਿਖੇ ਬੀਤੀ ਰਾਤ ਇਕ ਕਾਰ ਅਤੇ ਟਰੱਕ ਵਿਚਾਲੇ ਹੋਈ ਆਹਮੋ ਸਾਹਮਣੀ ਟੱਕਰ ਦੌਰਾਨ ਕਾਰ ਸਵਾਰ ਚਾਰ ਵਿਅਕਤੀਆਂ ਦੀ ਮੌਤ ਹੋ ਗਈ । ਘਟਨਾ ਉਸ ਸਮੇਂ ਵਾਪਰੀ ਜਦੋਂ ਕਾਰ ਸਵਾਰ 4 ਵਿਅਕਤੀ ਕੋਟ ਈਸੇ ਖਾਂ ਤੋਂ ਧਰਮਕੋਟ ਜਾ ਰਹੇ ਸਨ । ਜਦੋਂ ਕਾਰ ਨਸੀਰਪੁਰ ਜਾਨੀਆ ਪਿੰਡ ਕੋਲ ਪੁੱਜੀ ਤਾਂ ਸਾਹਮਣੇ ਤੋਂ ਆ ਰਿਹਾ ਤੇਜ਼ ਰਫਤਾਰ ਟਰੱਕ ਕਾਰ ਨਾਲ ਸਿੱਧਾ ਟੱਕਰਾ ਗਿਆ। ਇਸ ਟੱਕਰ ਦੌਰਾਨ ਕਾਰ ਸਵਾਰ ਚਾਰ ਵਿਅਕਤੀਆਂ ਦੀ ਮੌਤ ਹੋ ਗਈ । ਇਸ ਹਾਦਸੇ...

Pages