News

ਸਮਾਲਸਰ, 31 ਜੁਲਾਈ (ਗਗਨਦੀਪ)- ਪਿੰਡਾਂ ਦੀ ਆਮ ਭੋਲੀ ਭਾਲੀ ਜਨਤਾ ਨੂੰ ਚੁਸਤ ਚਲਾਕ ਲੋਕਾਂ ਦੁਆਰਾ ਗੁੰਮਰਾਹ ਕਰਨ ਦੀਆਂ ਘਟਨਾਵਾਂ ਅਕਸਰ ਹੀ ਸੁਣਾਈ ਦਿੰਦੀਆਂ ਹਨ। ਅਜਿਹੀ ਚਲਾਕੀ ਟੈਲੀਕਾਮ ਦੁਕਾਨਦਾਰ ਅੱਜ ਕੱਲ ਕਰਨ ਵਿੱਚ ਲੱਗੇ ਹੋਏ ਹਨ ਜੋ ਕਿ ਮੋਬਾਇਲ ਨੰਬਰ ਤੇ ਆਧਾਰ ਕਾਰਡ ਨੂੰ ਲਿੰਕ ਕਰਨ ਦੇ ਨਾਮ ‘ਤੇ ਹਰੇਕ ਵਿਅਕਤੀ ਕੋਲੋਂ 20-20 ਰੁਪਏ ਵਸੂਲ ਰਹੇ ਹਨ। ਸੁਣਨ ਨੂੰ ਇਹ ਰਕਮ ਛੋਟੀ ਜਿਹੀ ਲੱਗਦੀ ਹੈ ਲੇਕਿਨ ਅਗਰ ਸਮੂਹਿਕ ਤੌਰ ‘ਤੇ ਦੇਖਿਆ ਜਾਵੇ ਤਾਂ ਇਹ ਮਸਲਾ ਹਜਾਰਾਂ ਦੀ...
ਮੋਗਾ,31 ਜੁਲਾਈ (ਜਸ਼ਨ)- ਅੱਜ ਮੋਗਾ-ਕੋਟਕਪੁਰਾ ਰੋਡ ‘ਤੇ ਵਾਪਰੇ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਮਾਮੇ ਭੂਆ ਦੇ ਪੁੱਤ ਦੋ ਭਰਾਵਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਕਰਮਪ੍ਰੀਤ ਸਿੰਘ ਵਾਸੀ ਧੱਲੇਕੇ ਆਪਣੇ ਮਾਮੇ ਦੇ ਪੁੱਤਰ ਬਲਕਾਰ ਸਿੰਘ ਚੋਟੀਆਂ ਦੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਉਸਦੇ ਪਿੰਡ ਚੋਟੀਆਂ ਥੋਬਾ ਜਾ ਰਿਹਾ ਸੀ । ਸੜਕ ’ਤੇ ਜਾ ਰਹੇ ਪੱਥਰਾਂ ਨਾਲ ਭਰੇ ਟਿੱਪਰ ਟਰੱਕ ਤੋਂ ਅੱਗੇ ਲੰਘਣ ਦੀ ਕੋਸ਼ਿਸ ਕਰਦਿਆਂ ਮੋਟਰਸਾਈਕਲ ਦਾ ਸੰਤੁਲਨ ਵਿਗੜ ਜਾਣ ਕਾਰਨ ਦੋਵੇਂ ਨੌਜਵਾਨ...
ਮੋਗਾ,31 ਜੁਲਾਈ (ਜਸ਼ਨ)- ਕੈਂਬਰਿੱਜ ਇੰਟਨੈਸ਼ਨਲ ਸਕੂਲ ਵਿਖੇ ‘ਵਿਸ਼ਵ ਪੱਧਰੀ ਕੁਦਰਤ ਸੁਰੱਖਿਆ ਦਿਵਸ ’ਮਨਾਇਆ ਗਿਆ, ਜਿਸ ਦੇ ਤਹਿਤ ਵਿਦਿਆਰਥੀਆਂ ਨੇ ਇਕ ਹਫ਼ਤਾ ਪਹਿਲਾਂ ਪੌਦੇ ਉਗਾਏ ਅਤੇ ਉਹਨਾਂ ਦੀ ਨਿਗਰਾਨੀ ਅਤੇ ਸਾਂਭ ਸੰਭਾਲ ਵੀ ਕੀਤੀ । ਇਸ ੳਪਰੰਤ ਵਿਦਿਆਰਥੀਆਂ ਨੇ ਆਪਣੇ ਆਪਣੇ ਅਧਿਆਪਕਾਂ ਦੀ ਅਗਵਾਈ ਵਿਚ ਪੌਦਿਆਂ ਨੂੰ ਲਗਾਇਆ ਤੇ ਪੌਦਿਆਂ ਦੇ ਵਿਕਾਸ ਨੂੰ ਵੀ ਮਹਿਸੂਸ ਕੀਤਾ । ਇਸ ਸਬੰਧੀ ਪਿ੍ਰੰ: ਸਤਵਿੰਦਰ ਕੌਰ ਨੇ ‘ਸਾਡਾ ਮੋਗਾ ਡੌਟ ਕੌਮ’ ਦੇ ਪ੍ਰਤੀਨਿੱਧ ਨਾਲ ਵਿਚਾਰ...
ਮੋਗਾ 31 (ਜੁਲਾਈ) -ਅੱਜ ਮੋਗਾ ਗੁਰਦੁਆਰਾ ਬੀਬੀ ਕਾਹਨ ਕੋਰ ਵਿਖੇ ਅਕਾਲੀ ਦਲ ਜਿਲਾ ਮੋਗਾ ਦੇ ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਸਾਬਕਾ ਚੈਅਰਮੇਨ ਹੈਲਥ ਸਿਸਟਮ ਕਾਰਪੋਰੇਸ਼ਨ ਪੰਜਾਬ ਦੀ ਅਗਵਾਈ ਹੇਠ ਇੱਕ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਅਕਾਲੀ ਦਲ ਦੇ ਤਿੰਨ ਸੋ ਦੇ ਕਰੀਬ ਵਰਕਰਾਂ ਨੇ ਭਾਗ ਲਿਆ ਇਸ ਮੋਕੇ ਬਰਜਿੰਦਰ ਸਿੰਘ ਬਰਾੜ ਨੇ ਕਿਹਾ ਕੇ ਕਾਂਗਰਸ ਪਾਰਟੀ ਦੇ ਅਹੁਦੇਦਾਰਾਂ ਵਲੋਂ ਅਕਾਲੀ ਵਰਕਰਾਂ ਉੱਪਰ ਨਜਾਇਜ਼ ਪਰਚੇ ਕਰਵਾਏ ਜਾ ਰਹੇ ਹਨ ਅਤੇ ਸੌੜੀ...
ਮੋਗਾ, 31 ਜੁਲਾਈ (ਜਸ਼ਨ)-ਸਥਾਨਕ ਬੁੱਘੀਪੁਰਾ ਚੌਕ ਤੇ ਓਜ਼ੋਨ ਕੌਟੀ ਵਿਖੇ ਸਥਿਤ ਲਿਟਲ ਮਿਲੇਨੀਅਮ ਸਕੂਲ ਵਿਚ ਵਿਸ਼ਵ ਟਾਇਗਰ ਦਿਵਸ ਦਾ ਆਯੋਜਨ ਕੀਤਾ ਗਿਆ। ਸਮਾਗਮ ਵਿਚ ਛੋਟੇ ਬੱਚਿਆਂ ਨੇ ਟਾਇਗਰ ਦੀਆਂ ਪੌਸ਼ਾਕਾਂ ਪਾ ਕੇ ਦਰਸ਼ਕਾਂ ਨੂੰ ਖੂਬ ਪ੍ਰਭਾਵਿਤ ਕੀਤਾ । ਇਸ ਮੌਕੇ ਬੱਚੇ ਆਕਰਸ਼ਣ ਦਾ ਕੇਂਦਰ ਲੱਗ ਰਹੇ ਸਨ। ਸਕੂਲ ਡਾਇਰੈਕਟਰ ਅਨੁਜ ਗੁਪਤਾ ਨੇ ਦੱਸਿਆ ਕਿ ਸਕੂਲ ਵਿਚ ਅਜਿਹੇ ਦਿਵਸ ਦਾ ਮਨਾਉਣ ਦਾ ਮੁੱਖ ਮੰਤਵ ਬੱਚਿਆ ਨੂੰ ਪਸ਼ੂ ਪੰਛੀਆਂ ਸਬੰਧੀ ਮਹਤੱਵਪੂਰਨ ਜਾਣਕਾਰੀ ਪ੍ਰਦਾਨ ਕਰਨਾ...
ਚੰਡੀਗੜ 30 ਜੁਲਾਈ : (ਜਸ਼ਨ):ਪੰਜਾਬੀ ਕਲਚਰਲ ਕੌਂਸਲ ਨੇ ਬਰਤਾਨੀਆਂ ਦੇ ਪਹਿਲੇ ਦਸਤਾਰਧਾਰੀ ਸਿੱਖ ਸੰਸਦ ਮੈਂਬਰ ਸ. ਤਨਮਨਜੀਤ ਸਿੰਘ ਢੇਸੀ ਵੱਲੋਂ ਨਿਭਾਈਆਂ ਜਾ ਰਹੀਆਂ ਸਮਾਜ ਸੇਵਾਵਾਂ, ਪੰਜਾਬੀ ਮਾਂ-ਬੋਲੀ ਅਤੇ ਜੰਗਜੂ ਕਲਾ ਗੱਤਕੇ ਨੂੰ ਪ੍ਰਫੁੱਲਤ ਕਰਨ ਬਦਲੇ ਉਨਾਂ ਨੂੰ ‘ਪੰਜਾਬ ਗੌਰਵ ਐਵਾਰਡ’ ਨਾਲ ਸਨਮਾਨਿਤ ਕੀਤਾ। ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ ਦੇ ਸਹਿਯੋਗ ਨਾਲ ਪੰਜਾਬੀ ਕਲਚਰਲ ਕੌਂਸਲ ਵੱਲੋਂ ਇੱਥੇ ਰਾਜੀਵ ਗਾਂਧੀ ਆਈ.ਟੀ. ਪਾਰਕ ਵਿਖੇ ਕਰਵਾਏ ਆਪਣੇ ਸਲਾਨਾ ਸਮਾਗਮ...
ਮੋਗਾ,31 ਜੁਲਾਈ (ਜਸ਼ਨ)-ਰੋਟਰੀ ਕਲੱਬ ਮੋਗਾ ਰਾਇਲ ਵੱਲੋਂ ਪ੍ਰਦੋਸ਼ਣ ਮੁਕਤ ਵਾਤਾਵਰਨ ਦੀ ਸਿਰਜਣਾ ਲਈ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ। ਮੋਗਾ ਦੇ ਦੇਵ ਸਮਾਜ ਸਕੂਲ ਵਿਚ ਮਹਿਲਾ ਿਕਟਰ ਹਰਮਨਪ੍ਰੀਤ ਕੌਰ ਦੇ ਨਾਮ ’ਤੇ ਇਕ ਪੌਦਾ ਲਗਾਇਆ ਗਿਆ ਜਿਸ ਦੇ ਨਜ਼ਦੀਕ ਉਸਦੇ ਨਾਮ ਵਾਲੀ ਪਲੇਟ ਲਗਾਈ ਗਈ। ਇਸ ਮੌਕੇ ਕਲੱਬ ਦੇ ਪ੍ਰਧਾਨ ਰਾਜੇਸ਼ ਗੁਪਤਾ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਉਣ ਦੇ ਮਹੀਨੇ ਦੌਰਾਨ ਕਲੱਬ ਦੇ ਹਰ ਮੈਂਬਰ ਵੱਲੋਂ...
ਮੋਗਾ, 30 ਜੁਲਾਈ (ਜਸ਼ਨ):: ਮੋਗਾ ਹਲਕੇ ਦੇ ਵਿਧਾਇਕ ਡਾ. ਹਰਜੋਤ ਕਮਲ ਵਲੋਂ ਮੋਗਾ ਦੀ ਬੱਗਿਆਣਾ ਬਸਤੀ ਵਾਰਡ ਨੰਬਰ 34 ਵਿਖੇ ਨੀਲੇ ਕਾਰਡ ਧਾਰਕਾਂ ਨੂੰ ਸਸਤੀ ਕਣਕ ਦੀ ਵੰਡ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਤੇ 70 ਦੇ ਕਰੀਬ ਗਰੀਬ ਪਰਿਵਾਰਾਂ ਨੂੰ ਕਣਕ ਦੀ ਵੰਡ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦੇ ਹੋਏ ਹਲਕਾ ਵਿਧਾਇਕ ਡਾ. ਹਰਜੋਤ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰ ਵਲੋਂ ਲੋਕਾਂ ਨੂੰ ਗੁੰਮਰਾਹ ਕਰਨ ਲਈ ਇਹ ਅਫ਼ਵਾਹ ਫੈਲਾਈ ਗਈ ਸੀ ਕਿ ਕਾਂਗਰਸ ਦੀ ਸਰਕਾਰ ਆਉਣ ਤੇ...
ਚੰਡੀਗੜ੍ਹ, 30 ਜੁਲਾਈ(ਜਸ਼ਨ):ਪੰਜਾਬ ਦੇ ਸਿਹਤ ਵਿਭਾਗ ਨੇ ਇੱਕ ਵੱਡਾ ਕਦਮ ਚੁੱਕਦਿਆਂ ਸੂਬੇ ਅੰਦਰ ਗਰੀਬਾਂ ਤੇ ਲੋੜਵੰਦਾਂ ਨੂੰ ਮੁਫ਼ਤ ਦੰਦ ਇੰਪਲਾਂਟੇਸ਼ਨ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਹੈ। ਇਹ ਐਲਾਨ ਕਰਦਿਆਂ, ਸਿਹਤ, ਪਰਿਵਾਰ ਭਲਾਈ ਤੇ ਮੈਡੀਕਲ ਸਿੱਖਿਆ ਸਬੰਧੀ ਮੰਤਰੀ ਬ੍ਰਹਮ ਮੋਹਿੰਦਰਾ ਨੇ ਕਿਹਾ ਕਿ ਇਹ ਫੈਸਲਾ ਪੰਜਾਬ ਦੇ ਲੋਕਾਂ ਲਈ ਮੀਲ ਪੱਥਰ ਸਾਬਤ ਹੋਵੇਗਾ। ਸ੍ਰੀ ਮੋਹਿੰਦਰਾ ਪੰਜਾਬ ਸਿਵਲ ਮੈਡੀਕਲ ਸਰਵਿਸੇਜ ਡੇਂਟਲ ਐਸੋਸੀਏਸ਼ਨ ਵੱਲੋਂ ਅਯੋਜਿਤ ਦੂਜੀ ਪੰਜਾਬ ਨੈਸ਼ਨਲ...
* ਨਿਊ ਮੋਤੀ ਬਾਗ ਪੈਲੇਸ ’ਚ ਸ਼ਬਦ ਕੀਰਤਨ ਤੇ ਅੰਤਿਮ ਅਰਦਾਸ ਵਿੱਚ ਹਜ਼ਾਰਾਂ ਲੋਕਾਂ ਵੱਲੋਂ ਸ਼ਰਧਾ ਦੇ ਫੁੱਲ ਭੇਟ ਪਟਿਆਲਾ, 30 ਜੁਲਾਈ(ਜਸ਼ਨ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਾਤਾ ਰਾਜਮਾਤਾ ਮਹਿੰਦਰ ਕੌਰ ਨਮਿੱਤ ਭੋਗ ਦੀ ਰਸਮ ਮੌਕੇ ਵਿਛੜੀ ਰੂਹ ਦੀ ਅਰਦਾਸ ਲਈ ਅੱਜ ਦੁਪਹਿਰ ਨਿਊ ਮੋਤੀ ਬਾਗ ਪੈਲੇਸ ਵਿੱਚ ਸ਼ਬਦ ਕੀਰਤਨ ਦੇ ਪ੍ਰਵਾਹ ਦੌਰਾਨ ਹਜ਼ਾਰਾਂ ਲੋਕ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਇਕੱਤਰ ਹੋਏ। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਕੇਂਦਰੀ ਮੰਤਰੀ...

Pages