ਚੰਡੀਗੜ/ਮੋਗਾ, 2 ਅਗਸਤ (ਜਸ਼ਨ)- ਕਹਿਣੀ ਅਤੇ ਕਰਨੀ ’ਤੇ ਪੂਰੇ ਉਤਰਨ ਵਾਲੇ ਆਗੂ ਵਜੋਂ ਜਾਣੇ ਜਾਂਦੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮੋਗਾ ਦੀ ਲਾਡਲੀ ਧੀ ੳੁੱਘੀ ਕਰਿਕਟਰ ਹਰਮਨਪ੍ਰੀਤ ਕੌਰ ਨੂੰ ਪੰਜਾਬ ਪੁਲਿਸ ਵਿਚ ਡੀ ਐਸ ਪੀ ਵਜੋਂ ਨਿਯੁਕਤ ਕਰਨ ਦੀ ਪਰਿਕਿਰਿਆ ਵਿਹਾਰਕ ਤੌਰ ’ਤੇ ਆਰੰਭ ਦਿੱਤੀ। ਚੰਡੀਗੜ ਵਿਖੇ ਮੁੱਖ ਮੰਤਰੀ ਨੇ ਡੀ ਜੀ ਪੀ ਸੁਰੇਸ਼ ਅਰੋੜਾ ਨੂੰ ਹਰਮਨਪ੍ਰੀਤ ਦੀ ਨਿਯੁਕਤੀ ਲਈ ਲੋੜੀਂਦੀਆਂ ਉਪਚਾਰਿਕਤਾਂਵਾਂ ਪੂਰੀਆਂ ਕਰਨ ਦੇ ਨਿਰਦੇਸ਼...
News
ਚੰਡੀਗੜ੍ਹ, 1 ਅਗਸਤ:(ਜਸ਼ਨ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਲੰਧਰ ਦੇ ਮੁੱਖ ਖੇਤੀਬਾੜੀ ਅਫਸਰ (ਸੀ.ਏ.ਓ) ਜੁਗਰਾਜ ਸਿੰਘ ਨੂੰ ਬਰਖਾਸਤ ਕਰ ਦਿੱਤਾ ਹੈ। ਇਸ ਵੀਡੀਓ ਵਿਚ ਉਸ ਨੂੰ ਇੱਕ ਦੁਕਾਨਦਾਰ ਕੋਲੋਂ ਰਿਸ਼ਵਤ ਮੰਗਦੇ ਦਿਖਾਇਆ ਹੋਇਆ ਹੈ। ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਇੱਥੇ ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਲੰਧਰ ਦੇ ਦੁਕਾਨਦਾਰ ਬਿੱਕਰ ਸਿੰਘ...
* ਤਕਨੀਕੀ ਸਿੱਖਿਆ ਮੰਤਰੀ ਅਤੇ ਵਿਭਾਗ ਦੇ ਸੀਨੀਆਰ ਅਧਿਕਾਰੀ ਖੁਦ ਪ੍ਰੀਖਿਆ ਕੇਂਦਰਾਂ ਦੀ ਕਰਨਗੇ ਅਚਨਚੇਤ ਚੈਕਿੰਗ ਚੰਡੀਗੜ੍ਹ, 1 ਅਗਸਤ: (ਜਸ਼ਨ):ਪੰਜਾਬ ਵਿਚ ਚੱਲ ਰਹੀਆਂ ਆਈ.ਟੀ.ਆਈ ਦੀਆਂ ਪ੍ਰੀਖਿਆਵਾਂ ਦੌਰਾਨ ਨਕਲ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਸਰਕਾਰੀ ਕੰਮ ਕਾਜ ਵਿਚ ਵਿਘਨ ਪਾਉਣ ਵਾਲਿਆਂ ਅਤੇ ਨਕਲ ਕਰਵਾਉਣ ਵਾਲਿਆਂ ਖਿਲਾਫ ਵਿਭਾਗੀ ਕਾਰਵਾਈ ਦੇ ਨਾਲ ਨਾਲ ਪੁਲਿਸ ਕਾਰਵਾਈ ਵੀ ਕੀਤੀ ਜਾਵੇਗੀ।ਪਟਿਆਲਾ ਅਤੇ ਮੋਗਾ ਦੀਆਂ ਵਿਖੇ ਕੁਝ ਲੋਕਾਂ ਵਲੋਂ ਆਈ.ਟੀ.ਆਈ ਦੀਆਂ...
* ਕੈਪਟਨ ਅਮਰਿੰਦਰ ਸਿੰਘ ਨੇ ਕਰਜ਼ਾ ਮੁਆਫੀ ਲਈ ਸਪਸ਼ਟ ਰੂਪ-ਰੇਖਾ ਪੇਸ਼ ਕਰਨ ਲਈ ਵੀ ਆਖਿਆ ਚੰਡੀਗੜ੍ਹ, 1 ਅਗਸਤ: (ਜਸ਼ਨ):ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟੀ. ਹੱਕ ਕਮੇਟੀ ਨੂੰ ਆਪਣੀ ਰਿਪੋਰਟ ਪੇਸ਼ ਕਰਨ ਵਿਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਰਿਪੋਰਟ ਵਿਚ ਸੂਬੇ ਦੇ ਕਿਸਾਨਾਂ ਦੇ ਕਰਜੇ ਮੁਆਫ ਕਰਨ ਲਈ ਸਪਸ਼ਟ ਤੌਰ ’ਤੇ ਯੋਗਤਾ ਦੇ ਮਾਪਦੰਡਾਂ ਦੀ ਸਨਾਖਤ ਕਰਨ ਅਤੇ ਇਸ ਦੇ ਬਾਰੇ ਰੂਪ ਰੇਖਾ ਪੇਸ਼ ਕਰਨ ਲਈ ਵੀ ਆਖਿਆ ਹੈ। ਕਮੇਟੀ...
ਮੋਗਾ,1 ਅਗਸਤ (ਜਸ਼ਨ):ਅੱਜ ਸ਼ੋ੍ਰਮਣੀ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਟਕਸਾਲੀ ਅਕਾਲੀ ਆਗੂ ਦਵਿੰਦਰ ਸਿੰਘ ਰਣੀਆ ਅਕਾਲੀ ਦਲ ਛੱਡ ਕੇ ਕਾਂਗਰਸ ’ਚ ਸ਼ਾਮਲ ਹੋ ਗਏ। ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਦੇ ਅਤਿ ਕਰੀਬੀ ਸਾਥੀ ਮਰਹੂਮ ਟਕਸਾਲੀ ਅਕਾਲੀ ਆਗੂ ਅਤੇ ਮਾਰਕੀਟ ਕਮੇਟੀ ਮੋਗਾ ਦੇ ਸਾਬਕਾ ਚੇਅਰਮੈਨ ਜਥੇਦਾਰ ਮਲਕੀਤ ਸਿੰਘ ਰਣੀਆ ਦੇ ਸਪੁੱਤਰ ਦਵਿੰਦਰ ਸਿੰਘ ਰਣੀਆ ਵੱਲੋਂ ਕਾਂਗਰਸ ਵਿਚ ਸ਼ਾਮਲ ਹੋਣ ਦੀ ਖਬਰ ਮੋਗਾ ਜ਼ਿਲੇ ਵਿਚ ਜੰਗਲ ਦੀ ਅੱਗ ਵਾਂਗ ਫੈਲ ਗਈ...
ਮੋਗਾ, 1 ਅਗਸਤ (ਜਸ਼ਨ)-ਆਈ.ਐਸ.ਐਫ. ਕਾਲਜ ਆਫ ਫਾਰਮੇਸੀ ਵਿਖੇ ਇੰਟਲੈਕਚੁਅਲ ਪ੍ਰਾਪਟੀ ਰਾਈਟ ਵਿਦ ਆਫ ਫੋਕਸ ਆਨ ਪੈਟੇਂਟਸ ਸਰਚਿੰਗ ਟੂਲ ਿਏਟਿਵ ਇੰਡੀਆ, ਇਨੋਵੇਟਿਡ ਇੰਡੀਆ ਤਹਿਤ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਵਰਕਸ਼ਾਪ ਦੇ ਮੁੱਖ ਵਕਤਾ ਪੈਟੇਂਟਟ ਇੰਫਰਮੈਸ਼ ਸੈਂਟਰ ਹਰਿਆਣਾ ਦੇ ਸਾਇੰਟਿਸਟ ਰਾਹੁਲ ਤਨੇਜਾ ਦਾ ਸੁਆਗਤ ਡਾਇਰੈਕਟਰ ਡਾ. ਜੀ.ਡੀ. ਗੁਪਤਾ ਤੇ ਸਮੂਹ ਐਚ.ਓ.ਡੀ. ਨੇ ਗੁਲਦਸਤਾ ਦੇ ਕੇ ਕੀਤਾ। ਵਰਕਸ਼ਾਪ ਨੂੰ ਸੰਬੋਧਨ ਕਰਦੇ ਹੋਏ ਡਾ. ਜੀ.ਡੀ. ਗੁਪਤਾ ਨੇ ਦੱਸਿਆ ਕਿ...
ਸਮਾਲਸਰ, 1 ਅਗਸਤ (ਜਸਵੰਤ ਗਿੱਲ) -ਪੰਜਾਬ ਵਿੱਚ ਸਮੇਂ-ਸਮੇਂ ‘ਤੇ ਆਈਆ ਸਰਕਾਰ ਨੇ ਪੰਜਾਬ ਅੰਦਰ ਸਥਿਤ ਅਨੇਕਾਂ ਦੀ ਪੁਰਾਤਨ ਅਤੇ ਇਤਿਹਾਸਿਕ ਥਾਵਾਂ ਦੀ ਸਾਂਭ-ਸੰਭਾਲ ਤੋਂ ਪਾਸਾ ਵੱਟ ਕੇ ਨਵੀਆਂ ਇਮਾਰਤਾ ਉਸਾਰਨ ਵੱਲ ਜੋਰ ਦਿੱਤਾ ਹੈ ਤੇ ਸਾਡੇ ਵਿਰਸੇ ਦੀਆ ਯਾਦਾਂ ਨੂੰ ਆਪਣੀ ਬੁੱਕਲ ਵਿੱਚ ਸੰਭਾਲ ਕੇ ਰੱਖਣ ਵਾਲੀਆਂ ਥਾਵਾਂ ਨੂੰ ਖੰਡਰ ਬਣਨ ਲਈ ਛੱਡ ਦਿੱਤਾ।ਜਿਸ ਦੀ ਉਦਾਰਣ ਸਾਨੂੰ ਆਮ ਹੀ ਰਾਜਿਆਂ-ਮਹਾਰਾਜਿਆਂ ਦੇ ਮਹਿਲਾ,ਨਹਿਰਾਂ ਦੇ ਕੰਡਿਆ ‘ਤੇ ਅੰਗਰੇਜਾ ਦੁਆਰਾ ਉਸਾਰੇ ਗਏ...
ਸੁਨਾਮ ਊਧਮ ਸਿੰਘ ਵਾਲਾ (ਸੰਗਰੂਰ), 1 ਅਗਸਤ (ਜਸ਼ਨ)-ਦੇਸ਼ ਦੇ ਆਜ਼ਾਦੀ ਸੰਗਰਾਮ ਵਿੱਚ ਆਪਣੀਆਂ ਜਾਨਾਂ ਵਾਰਨ ਵਾਲੇ ਕੌਮ ਦੇ ਮਹਾਨ ਸ਼ਹੀਦਾਂ ਦੀ ਦੇਣ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਅਤੇ ਸੁਨਾਮ ਦੀ ਧਰਤੀ ’ਤੇ ਪੈਦਾ ਹੋ ਕੇ ਦੁਨੀਆਂ ਦੇ ਨਕਸ਼ੇ ’ਤੇ ਸੁਨਾਮ ਦਾ ਨਾਮ ਚਮਕਾਉਣ ਵਾਲੇ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਪੰਜਾਬ ਸਰਕਾਰ ਵੱਲੋਂ ਕਰਵਾਏ ਰਾਜ ਪੱਧਰੀ ਸਮਾਗਮ ਵਿੱਚ ਅੱਜ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਨੇ ਇਸ ਗੱਲ ਨੂੰ ਸਾਬਤ ਵੀ ਕਰ ਦਿੱਤਾ ਹੈ। ਇਨਾਂ...
ਮੋਗਾ,1 ਅਗਸਤ (ਜਸ਼ਨ)-ਨਸ਼ੀਲੀਆਂ ਦਵਾਈਆਂ ਦੀ ਵਿਕਰੀ ਨੂੰ ਸਖਤੀ ਨਾਲ ਰੋਕਣ ਲਈ ਜ਼ਿਲੇ ਦੇ ਡਰੱਗ ਇੰਸਪੈਕਟਰ ਵੱਲੋਂ ਸਬੰਧਤ ਡੀ.ਐਸ.ਪੀ ਨਾਲ ਤਾਲਮੇਲ ਕਰਕੇ ਮੈਡੀਕਲ ਸਟੋਰਾਂ ਤੇ ਨਜ਼ਰਸਾਨੀ ਰੱਖੀ ਜਾਵੇ ਤਾਂ ਜੋ ਨਸ਼ੀਲੀਆਂ ਦਵਾਈਆਂ ਦੀ ਵਿਕਰੀ ਦੇ ਧੰਦੇ ਨੂੰ ਠੱਲ ਪਾਈ ਜਾ ਸਕੇ। ਇਹ ਹਦਾਇਤਾਂ ਡਿਪਟੀ ਕਮਿਸ਼ਨਰ ਦਿਲਰਾਜ ਸਿੰਘ ਨੇ ਅੱਜ ਮੀਟਿੰਗ ਹਾਲ ਵਿਖੇ ਅਮਨ ਕਾਨੂੰਨ ਸਬੰਧੀ ਆਯੋਜਿਤ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਡਿਪਟੀ ਕਮਿਸ਼ਨਰ ਨੇ ਮੀਟਿੰਗ ‘ਚ ਹਾਜ਼ਰ ਸਿਵਲ ਸਰਜਨ ਮੋਗਾ ਡਾ...
ਮੋਗਾ, 31ਜੁਲਾਈ (ਜਸ਼ਨ):ਸਥਾਨਕ ਸਰਦਾਰ ਨਗਰ ਰੱਬ ਜੀ ਵਾਲੀ ਗਲੀ ਵਿਖੇ ਔਰਤਾਂ ਵੱਲੋਂ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਤੀਜ ਦੇ ਰੰਗ ਵਿਚ ਰੰਗੀਆਂ ਔਰਤਾਂ ਨੇ ਬੋਲੀਆਂ ਤੇ ਗਿੱਧਾ ਪਾ ਕੇ ਖੂਬ ਰੰਗ ਜਮਾਇਆ। ਇਸ ਮੌਕੇ ਕਈ ਖੇਡ ਪ੍ਰਤੀਯੋਗਤਾਵਾਂ ਵੀ ਕਰਵਾਈਆਂ ਗਈਆਂ। ਇਸ ਮੌਕੇ ਮਹਿਲਾ ਕਾਂਗਰਸ ਮੀਤ ਪ੍ਰਧਾਨ ਇੰਦਰਜੀਤ ਕੌਰ, ਕੁਲਵੰਤ ਕੌਰ, ਰਜਨੀ ਬਾਲਾ, ਅਨੂ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਤੀਜ ਦਾ ਤਿਉਹਾਰ ਦਾ ਮਕਸਦ...