News

ਮੋਗਾ,2 ਅਗਸਤ(ਜਸ਼ਨ):ਵੇਵਜ਼ ਓਵਰਸੀਜ਼ ਮੋਗਾ ਦੀ ਵਿਦਿਆਰਥਣ ਨਿਸ਼ਠਾ ਨੇ ਆਈਲੈਟਸ ਵਿਚੋਂ ਸ਼ਾਨਦਾਰ ਅੰਕ ਹਾਸਲ ਕਰਕੇ ਸੰਸਥਾ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ। ਸੰਸਥਾ ਦੇ ਡਾਇਰੈਕਟਰ ਗੌਰਵ ਗੁਪਤਾ ਨੇ ਦੱਸਿਆ ਕਿ ਉਹਨਾਂ ਵੱਲੋਂ ਮੋਗਾ ਜ਼ਿਲੇ ਵਿੱਚ ਦੋ ਸ਼ਾਖਾਵਾਂ ਇਕ ਆਰਾ ਰੋਡ ਤੇ ਜੀ.ਟੀ.ਰੋਡ ਜੀ.ਕੇ.ਪਲਾਜਾ ਦੀ ਦੂਸਰੀ ਮੰਜਿਲ ਤੇ ਚਲਾਈ ਜਾ ਰਹੀ ਹੈ। ਉਹਨਾਂ ਦੱਸਿਆ ਕਿ ਸੰਸਥਾ ਦੇ ਵਿਦਿਆਰਥਣ ਨਿਸ਼ਠਾ ਪੁੱਤਰੀ ਸੰਦੀਪ ਸ਼ਰਮਾ ਤੇ ਮਾਤਾ ਸੰਜੀਵ ਕੁਮਾਰੀ ਨਿਵਾਸੀ ਮੋਗਾ ਨੇ ਲਿਸਨਿੰਗ...
ਮੋਗਾ,12 ਅਗਸਤ(ਜਸ਼ਨ):ਕਾਂਗਰਸ ਪਾਰਟੀ ਦੇ ਅਣਥੱਕ ਮਿਹਨਤੀ ਤੇ ਹੋਣਹਾਰ ਸੀਨੀਅਰ ਕਾਂਗਰਸੀ ਆਗੂਆਂ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹਲਕੇ ਧਰਮਕੋਟ ਅੰਦਰ ਬਲਾਕ ਪ੍ਰਧਾਨਾਂ ਨੇ ਕਾਂਗਰਸ ਪਾਰਟੀ ਦੀ ਪਕੜ ਮਜ਼ਬੂਤ ਕਰਨ ਵਿਚ ਵੱਡਾ ਯੋਗਦਾਨ ਪਾਇਆ ਹੈ, ਜਿਸ ਵਿਚ ਗੁਰਬੀਰ ਸਿੰਘ ਗੋਗਾ ਬਲਾਕ ਪ੍ਰਧਾਨ ਧਰਮਕੋਟ, ਜਸਵਿੰਦਰ ਸਿੰਘ ਬਲਖੰਡੀ ਬਲਾਕ ਪ੍ਰਧਾਨ ਕੋਟ ਈਸੇ ਖਾਂ ਤੇ ਜਰਨੈਲ ਸਿੰਘ ਬਲਾਕ ਪ੍ਰਧਾਨ ਫਤਹਿਗੜ ਪੰਜਤੂਰ ਨੇੇ ਪਿਛਲੇ ਲੰਬੇ ਸਮੇਂ...
ਮੋਗਾ,12 ਅਗਸਤ (ਜਸ਼ਨ)-ਰਾਜਿੰਦਰਾ ਪਬਲਿਕ ਸੀ.ਸੈ. ਸਕੂਲ ਮੋਗਾ ਵਿਖੇ ਜਨਮ-ਅਸ਼ਟਮੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਭਗਵਾਨ ਸ਼੍ਰੀ ਕਿ੍ਰਸ਼ਨ ਨੂੰ ਭੋਗ ਲਗਾ ਕੇ ਝੁੂਲਾ ਝੁਲਾ ਕੇ ਕੀਤੀ ਗਈ। ਸਕੂਲ ਦੇ ਪਿੰ੍ਰਸੀਪਲ ਨੇ ਬੱਚਿਆਂ ਨੂੰ ਜਨਮ-ਅਸ਼ਟਮੀ ਦੇ ਤਿਉਹਾਰ ਦਾ ਮਹਤੱਵ ਦੱਸਦਿਆਂ ਆਪਣੇ ਵਿਚਾਰ ਬੱਚਿਆਂ ਨਾਲ ਸਾਂਝੇ ਕੀਤੇ। ਸਕੂਲ ਦੇ ਡਾਇਰੈਕਟਰ ਮੈਡਮ ਸੀਮਾ ਸ਼ਰਮਾ ਨੇ ਬੱਚਿਆਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਸਾਨੂੰ ਜਨਮ-ਅਸ਼ਟਮੀ ਦੇ ਤਿਉਹਾਰ ਦੀ...
ਕੋਟ ਈਸੇ ਖਾਂ,12 ਅਗਸਤ (ਪੱਤਰ ਪਰੇਰਕ)-ਸ੍ਰੀ ਹੇਮਕੁੰਟ ਸੀਨੀ.ਸੈਕੰ.ਸਕੂਲ ਵਿਖੇ ਅੱਜ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਨੰਨੇ-ਮੁਂੰਨੇ ਬੱਚੇ ਸ੍ਰੀ ਕਿ੍ਰਸ਼ਨ ਅਤੇ ਰਾਧਾ ਦੇ ਰੂਪ ਵਿੱਚ ਸਜੇ ਹੋਏ ਸਨ। ਸੰਸਿਤਕ ਪੌਸ਼ਾਕਾਂ ਵਿਚ ਸੱਜੇ ਨੰਨੇ ਮੁੰਨੇ ਬੱਚਿਆਂ ਨੇ ਬਹੁਤ ਹੀ ਮਨਮੋਹਕ ਕੋਰਿਉਗ੍ਰਾਫੀਆਂ ’ਮਈਆਂ ਯਸ਼ੋਧਾ ਯੇ ਤੇਰਾ ਕਨਈਆ ਪਨਘਟ ਪੇ ਮੇਰੀ ਪਕੜੇ ਹੈ ਬਈਆਂ ਅਤੇ ’ਬਾਂਕਾਂ ਕਨਈਆ ਨਿਆਰਾ ਕਨੱਈਆ ਗੋਕੁਲ ਮੇਂ ਸਭ ਕਾ ਪਿਆਰਾ ਕਨਈਆ...
ਬਿਲਾਸਪੁਰ,12 ਅਗਸਤ (ਜਸ਼ਨ)-ਸਥਾਨਕ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਵਿਖੇ ਚੱਲ ਰਹੇ ਜ਼ੋਨਲ ਬੈਡਮਿੰਟਨ ਟੂਰਨਾਮੈਂਟ ਦਾ ਪਹਿਲਾ ਦਿਨ ਕਾਫ਼ੀ ਸ਼ਾਨਦਾਰ ਰਿਹਾ। ਵੱਖ-ਵੱਖ ਸਕੂਲਾਂ ਤੋਂ ਆਏ ਬੱਚਿਆਂ ਨੇ ਬਹੁਤ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ। ਇਨਾਂ ਮੁਕਾਬਲਿਆਂ ਵਿੱਚ ਗੁਰੂ ਨਾਨਕ ਸਕੂਲ ਬਿਲਾਸਪੁਰ ਦੇ ਵਿਦਿਆਰਥੀਆਂ ਨੇ ਅੰਡਰ-14 ਅਤੇ ਅੰਡਰ-19 ਵਿੱਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਫ਼ਾਈਨਲ ਵਿੱਚ ਆਪਣੀ ਜਗਾ ਪੱਕੀ ਕੀਤੀ। ਇਸ ਮੌਕੇ ਪਿ੍ਰੰਸੀਪਲ ਹਰਪ੍ਰੀਤ...
ਕੋਟ ਈਸੇ ਖਾਂ,12 ਅਗਸਤ (ਪੱਤਰ ਪਰੇਰਕ)-13 ਪੰਜਾਬ ਬਟਾਲੀਅਨ ਫਿਰੋਜ਼ਪੁਰ ਕਰਨਲ ਪੁਨੀਤ ਦੱਤ ਅਤੇ ਐਡਮ ਆਸ਼ੀਸ ਕੋਹਲੀ ਦੀ ਯੋਗ ਅਗਵਾਈ ਹੇਠ ਮਲੋਟ ਵਿਖੇ ਐੱਨ.ਸੀ.ਸੀ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਸ਼੍ਰੀ ਹੇਮਕੁੰਟ ਸੀਨੀ.ਸੈਕੰ. ਸਕੂਲ ਕੋਟ ਈਸੇ ਖਾਂ ਐੱਨ.ਸੀ.ਸੀ ਦੇ 22 ਕੈਡਿਟਸ ਦੇ ਨਾਲ ਕੇਅਰ ਟੇਕਰ ਅਰਵਿੰਦਰ ਸਿੰਘ ਕੈਂਪ ਲਈ ਰਵਾਨਾ ਹੋਏ। ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ, ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਅਤੇ ਸਕੂਲ ਸਟਾਫ ਨੇ ਕੈਡਿਟਸ ਨੂੰ...
ਮੋਗਾ,12 ਅਗਸਤ (ਜਸ਼ਨ)-ਪੰਜਾਬ ਤੇ ਕੈਨੇਡਾ ਸਰਕਾਰ ਤੋਂ ਮਾਨਤਾ ਪ੍ਰਾਪਤ ਇੰਮੀਗ੍ਰੇਸ਼ਨ ਦੀ ਵਿਸ਼ਵ ਪੱਧਰ ਦੀ ਸੰਸਥਾ ਮੈਕਰੋ ਗਲੋਬਲ ਇੰਮੀਗ੍ਰੇਸ਼ਨ ਸਰਵਿਸਜ਼ ਅਕਾਲਸਰ ਚੌਂਕ ਜੀਟੀ ਰੋਡ ਮੋਗਾ ਵਿਦਿਆਰਥੀਆਂ ਦੇ ਵਿਦੇਸ਼ ਜਾਣ ਦੇ ਸੁਪਨੇ ਨੂੰ ਸਾਕਾਰ ਕਰਨ ’ਚ ਅਹਿਮ ਭੂਮਿਕਾ ਨਿਭਾਅ ਰਹੀ ਹੈ। ਮੈਕਰੋ ਗਲੋਬਲ ਇੰਮੀਗ੍ਰੇਸ਼ਨ ਸਰਵਿਸਜ਼ ਵੱਲੋਂ ਇਕ ਹੋਰ ਵਿਦਿਆਰਥੀ ਗੁਰਦੀਪ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਧਰਮਕੋਟ ਦਾ ਕੈਨੇਡਾ ਦੇ ਉੱਚ ਕੋਟੀ ਦੇ ਕਾਲਜ ਫੈਨਸ਼ਾਹ ਦਾ ਸਟੂਡੈਂਟ ਵੀਜ਼ਾ ਲਗਵਾ ਕੇ...
ਮੋਗਾ,12 ਅਗਸਤ (ਜਸ਼ਨ)- ਜ਼ਿਲ੍ਹੇ ਅੰਦਰ 2 ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ ਪੇਟ ਦੇ ਕੀੜੇ ਮਾਰਨ ਲਈ ਐਲਬੈਡਾਂਜੋਲ ਦੀਆਂ ਗੋਲੀਆਂ ਖਵਾਈਆਂ ਜਾਣਗੀਆਂ ਅਤੇ 1-2 ਸਾਲ ਤੱਕ ਦੇ ਬੱਚਿਆਂ ਨੂੰ ਪੀਣ ਵਾਲੀ ਦਵਾਈ ਪਿਲਾਈ ਜਾਵੇਗੀ। ਇਸੇ ਤਹਿਤ ਅੱਜ ਰਜਿੰਦਰਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਨੈਸ਼ਨਲ ਡੀ ਵਾਰਮਿਗ ਦਿਵਸ ਦੀ ਸ਼ੁਰੂਆਤ ਕੀਤੀ। ਇਸ ਮੌਕੇ ਬੱਚਿਆਂ ਨੂੰ ਐਲਬੈਡਾਂਜੋਲ ਪੇਟ ਦੇ ਕੀੜੇ ਖਤਮ ਕਰਨ ਵਾਲੀਆਂ ਗੋਲੀਆਂ ਦਿੱਤੀਆਂ ਗਈਆਂ। ਇਸ ਮੌਕੇ ਡਾ. ਸੇਤੀਆ ਨੇ ਬੱਚਿਆਂ ਨੂੰ...
ਚੰਡੀਗੜ, 11 ਅਗਸਤ:(ਜਸ਼ਨ):ਬਰਤਾਨਵੀ ਹਾਈ ਕਮਿਸ਼ਨਰ ਅਤੇ ਡਿਪਟੀ ਹਾਈ ਕਮਿਸ਼ਨਰ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਖੇਤੀਬਾੜੀ ਅਤੇ ਹੋਰ ਸਹਾਇਕ ਕਿੱਤਿਆਂ ਨੂੰ ਹੁਲਾਰਾ ਦੇਣ ਲਈ ਸੂਬਾ ਸਰਕਾਰ ਨਾਲ ਸਹਿਯੋਗ ਕਰਨ ’ਤੇ ਵਿਚਾਰ-ਚਰਚਾ ਕੀਤੀ।ਕੈਪਟਨ ਅਮਰਿੰਦਰ ਸਿੰਘ ਦੀ ਇੱਥੇ ਸਥਿਤ ਸਰਕਾਰੀ ਰਿਹਾਇਸ਼ ’ਤੇ ਹੋਈ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਦਫਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਹਾਈ ਕਮਿਸ਼ਨਰ ਸਰ ਡੋਮਿਨਿਕ ਐਸਕਿਊਥ ਅਤੇ ਡਿਪਟੀ ਹਾਈ...
ਕੋਟ ਈਸੇ ਖਾਂ : 11 ਅਗਸਤ(ਨਛੱਤਰ ਸਿੰਘ ਲਾਲੀ):ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਖਿਲਾਫ ਕੱਸੇ ਸ਼ਿਕੰਜੇ ਦੇ ਚੱਲਦਿਆਂ ਐੱਸ.ਐੱਸ.ਪੀ. ਮੋਗਾ ਰਾਜਜੀਤ ਸਿੰਘ ਹੁੰਦਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਥਾਣਾ ਕੋਟ ਈਸੇ ਖਾਂ ਦੇ ਮੁਖੀ ਇੰਸਪੈਕਟਰ ਜਸਬੀਰ ਸਿੰਘ ਵੱਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਲੋਕ ਲਹਿਰ ਖੜੀ ਕਰ ਲਈ ਪਿੰਡਾਂ ਅੰਦਰ ਮੀਟਿੰਗਾਂ ਕਰਕੇ ਲੋਕਾਂ ਤੋਂ ਸਹਿਯੋਗ ਪ੍ਰਾਪਤ ਕੀਤਾ ਜਾ ਰਿਹਾ ਹੈ। ਇਸੇ ਹੀ ਕੜੀ ਤਹਿਤ ਥਾਣਾ ਮੁਖੀ ਵੱਲੋਂ ਪਿੰਡ ਲੌਂਗੀਵਿੰਡ ਵਾਸੀਆਂ ਨਾਲ...

Pages