News

ਮੋਗਾ 15 ਨਵੰਬਰ: (ਜਸ਼ਨ):ਭਵਨ ਨਿਰਮਾਣ ਵਿੱਚ ਇਸਤੇਮਾਲ ਕੀਤੀਆਂ ਜਾ ਰਹੀਆਂ ਨਵੀਆਂ ਤਕਨੀਕਾਂ ਬਾਰੇ ਜਾਗਰੂਕ ਕਰਨ ਦੀ ਦਿਸ਼ਾ ਵਿੱਚ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ (ਪੇਡਾ) ਅਤੇ ਭਾਰਤ ਸਰਕਾਰ ਦੇ ਊੁਰਜਾ ਮੰਤਰਾਲੇ ਦੀ ਇਕਾਈ ਬਿਯੂਰੋ ਆਫ਼ ਐਨਰਜੀ ਐਫ਼ੀਸੀਐਂਸੀ (ਬੀਈਈ) ਵੱਲੋਂ ਸਰਕਾਰੀ ਬਹੁ-ਤਕਨੀਕੀ ਕਾਲਜ ਗੂਰੁ ਤੇਗ ਬਹਾਦਰਗੜ (ਮੋਗਾ) ਵਿਖੇ ਜ਼ਿਲਾ ਪੱਧਰੀ ਵਰਕਸ਼ਾਪ ਅਤੇ ਨੁਮਾਇਸ਼ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਜ਼ਿਲੇ ਦੇ ਕਰੀਬ 100 ਆਰਕੀਟੈਕਟਾਂ, ਇੰਜਨੀਅਰਾਂ ਅਤੇ...
ਚੰਡੀਗੜ, 15 ਨਵੰਬਰ(ਪੱਤਰ ਪਰੇਰਕ): ਪੰਜਾਬ ਰਾਜ ਦੇ ਸਕੂਲਾਂ ਵਿੱਚ ਪੜਨ ਵਾਲੇ ਬੱਚਿਆਂ ਨੂੰ ਮਿਡ-ਡੇਅ ਮੀਲ ਯੋਜਨਾ ਅਧੀਨ ਮਿਆਰੀ ਅਤੇ ਗੁਣਵੱਤਾ ਭਰਪੂਰ ਭੋਜਨ ਮੁਹੱਈਆ ਕਰਵਾਉਣ ਲਈ ਪੰਜਾਬ ਰਾਜ ਖੁਰਾਕ ਕਮਿਸ਼ਨ ਵੱਲੋਂ ਮਾਰਕਫੈਡ ਨਾਲ ਤਾਲਮੇਲ ਕੀਤਾ ਗਿਆ। ਮੁੱਢਲੇ ਦੌਰ ਵਿੱਚ ਇਹ ਯੋਜਨਾ ਪਾਇਲਟ ਸਕੀਮ ਅਧੀਨ ਸ਼ੁਰੂ ਕੀਤੀ ਜਾਵੇਗੀ। ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਸ੍ਰੀ ਡੀ.ਪੀ. ਰੈਡੀ ਨੇ ਕਿਹਾ ਕਿ ਜੇ ਇਹ ਤਜਰਬਾ ਸਫ਼ਲ ਰਿਹਾ ਤਾਂ ਇਸ ਨੂੰ ਪੰਜਾਬ ਭਰ ਵਿੱਚ ਲਾਗੂ ਕੀਤਾ...
ਕੋਟਕਪੂਰਾ, 15 ਨਵੰਬਰ (ਟਿੰਕੂ) :- ਲਾਇਨਜ਼ ਕਲੱਬ ਕੋਟਕਪੂਰਾ ਰਾਇਲ ਵਲੋਂ ਗੋਦ ਲਏ ਗਏ ਆਰੀਆ ਹਾਈ ਸਕੂਲ ’ਚ ਬਾਲ ਦਿਵਸ ਮੌਕੇ ਕੀਤੇ ਗਏ ਸਮਾਗਮ ਦੌਰਾਨ ਜਿੱਥੇ ਇਸ ਦਿਨ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਗਿਆ, ਉੱਥੇ ਲੋੜਵੰਦ ਬੱਚਿਆਂ ਨੂੰ ਸਰਦੀ ਰੁੱਤ ਦੀਆਂ ਵਰਦੀਆਂ ਵੀ ਵੰਡੀਆਂ ਗਈਆਂ। ਅਮਰਦੀਪ ਸਿੰਘ ਮੱਕੜ ਦੀ ਪ੍ਰਧਾਨਗੀ ਹੇਠ ਹੋਏ ਉਕਤ ਸਮਾਗਮ ਦੀ ਜਾਣਕਾਰੀ ਦਿੰਦਿਆਂ ਮਨਜੀਤ ਸਿੰਘ ਲਵਲੀ ਅਤੇ ਵਿਜੈ ਝਾਂਜੀ ਨੇ ਦੱਸਿਆ ਕਿ ਉੱਘੇ ਸਮਾਜਸੇਵੀ ਗੁਰਤੇਜ ਸਿੰਘ ਬਰਾੜ ਯੂਐਸਏ ਵਲੋਂ...
ਕੋਟਕਪੂਰਾ, 15 ਨਵੰਬਰ (ਟਿੰਕੂ) :- ਸਥਾਨਕ ਬਾਬਾ ਫਰੀਦ ਨਰਸਿੰਗ ਕਾਲਜ ਵਿਖੇ ਕਰਵਾਏ ਗਏ ਨਸ਼ਾ ਵਿਰੋਧੀ ਸੈਮੀਨਾਰ ਮੌਕੇ ਮਨੁੱਖੀ ਅਧਿਕਾਰ ਕਮਿਸ਼ਨ ਸਵੀਡਨ (ਯੂਰਪ) ਦੀ ਪ੍ਰਧਾਨ ਡਾ ਸੋਨੀਆ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਨਸ਼ਿਆਂ ਨਾਲ ਹੋ ਰਹੀ ਬਰਬਾਦੀ ਬਾਰੇ ਵਿਸਥਾਰ ਸਹਿਤ ਵਿਚਾਰ ਸਾਂਝੇ ਕਰਦਿਆਂ ਆਖਿਆ ਕਿ ਕਿਸੇ ਸਮੇਂ ਪੰਜਾਬੀ ਨੌਜਵਾਨ ਆਪਣੀ ਅਣਖ ਤੇ ਗੈਰਤ ਕਰਕੇ ਜਾਨ ਕੁਰਬਾਨ ਕਰਨ ਤੋਂ ਪਿੱਛੇ ਨਹੀਂ ਸਨ ਹਟਦੇ ਪਰ ਅੱਜ ਪੰਜਾਬੀਆਂ ਦੀ ਅਣਖ, ਗੈਰਤ ਤੇ ਜਮੀਰ ਨਸ਼ਿਆਂ ਦੀ...
ਚੰਡੀਗੜ, 14 ਨਵੰਬਰ(ਪੱਤਰ ਪਰੇਰਕ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਰੱਖਿਆ ਸੈਨਾਵਾਂ ਦੇ ਸਿਆਸੀਕਰਨ ਦੀਆਂ ਕੋਸ਼ਿਸ਼ਾਂ ’ਤੇ ਦੁੱਖ ਜ਼ਾਹਰ ਕਰਦਿਆਂ ਆਖਿਆ ਕਿ ਹਥਿਆਰਬੰਦ ਫੌਜ ਸਿਰਫ ਰੈਜੀਮੈਂਟਲ ਮੁਖੀਆਂ ਨੂੰ ਜੁਆਬਦੇਹ ਹੁੰਦੀ ਹੈ ਨਾ ਕਿ ਸਿਆਸੀ ਨਿਜ਼ਾਮ ਦੇ ਇਸ਼ਾਰਿਆਂ ’ਤੇ ਕੰਮ ਕਰਨਾ ਹੁੰਦਾ ਹੈ। ਮੁੱਖ ਮੰਤਰੀ ਨੇ ਰੱਖਿਆ ਸੈਨਾਵਾਂ ਦੇ ਕੰਮਕਾਜ ਵਿੱਚ ਸਿਆਸੀ ਦਖ਼ਲਅੰਦਾਜ਼ੀ ਦੀ ਮੌਜੂਦਾ ਰੀਤ ਦਾ ਫੌਰੀ ਅੰਤ ਕਰਨ ਦਾ ਸੱਦਾ ਦਿੱਤਾ ਤਾਂ ਕਿ ਫੌਜ ਦੇ ਅਫਸਰ ਤੇ...
ਕੋਟਕਪੁਰਾ,15 ਨਵੰਬਰ (ਟਿੰਕੂ ਕੁਮਾਰ): ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਮਾਲਵੇ ਦੀ ਉੱਘੀ ਸੰਸਥਾਂ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਜਿੱਥੇ ਲੋੜਵੰਦ ਮਰੀਜ਼ਾ ਦੀ ਮੱਦਦ ਲਈ ਹਮੇਸ਼ਾ ਤਤਪਰ ਰਹਿੰਦੀ ਹੈ ਉਥੇ ਹੀ ਸਰਕਾਰੀ ਸਕੂਲਾਂ ਚ ਪੜਣ ਵਾਲੇ ਹੁਸ਼ਿਆਰ ਅਤੇ ਲੋੜਵੰਦ ਬੱਚਿਆਂ ਦੀ ਹੌਂਸਲਾ ਅਫਸਾਈ ਲਈ ਵੀ ਗਾਹੇ ਬਗਾਹੇ ਕਦਮ ਚੁੱਕਦੀ ਰਹਿੰਦੀਂ ਹੈ, ਟੀਮ ਮੈਂਬਰ ਮਨਪਰੀਤ ਸਿੰਘ ਮਨੀ ਧਾਲੀਵਾਲ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਬੱਚਿਆਂ ਨੂੰ ਸਟੇਸ਼ਨਰੀ ਵੰਡਣ ਦਾ ਕਾਰਜ ਮੁੜ ਆਰੰਭ...
ਮੋਗਾ, 15 ਨਵੰਬਰ (ਜਸ਼ਨ): ਮੋਗਾ ਹਲਕੇ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਨੇ ਜਗਜੀਤ ਸਿੰਘ ਜੀਤਾ ਨੂੰ ਜਿਲਾ ਮੋਗਾ ਦਾ ਐਸ.ਸੀ. ਡਿਪਾਰਟਮੈਂਟ ਦਾ ਚੇਅਰਮੈਨ ਬਣਨ ਤੇ ਵਧਾਈ ਦਿੱਤੀ ਅਤੇ ਐਸ.ਸੀ. ਡਿਪਾਰਟਮੈਂਟ ਪੰਜਾਬ ਦੇ ਚੇਅਰਮੈਨ ਅਤੇ ਐਮ.ਐਲ.ਏ. ਡਾ. ਰਾਜ ਕੁਮਾਰ ਚੱਬੇਵਾਲ ਦਾ ਇਸ ਨਿਯੁਕਤੀ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਤੇ ਨਵ ਨਿਯੁਕਤ ਚੇਅਰਮੈਨ ਦਾ ਮੂੰਹ ਮਿੱਠਾ ਕਰਵਾਉਦੇ ਹੋਏ ਐਮ.ਐਲ.ਏ. ਡਾ. ਹਰਜੋਤ ਕਮਲ ਨੇ ਕਿਹਾ ਕਿ ਇਸ ਨਿਯੁਕਤੀ ਨਾਲ ਐਸ.ਸੀ ਭਾਈਚਾਰੇ ਨੂੰ...
ਮੋਗਾ,15 ਨਵੰਬਰ (ਜਸ਼ਨ):ਬੀਤੀ ਰਾਤ ਮੋਗਾ ਦੇ ਦੁਸਾਂਝ ਪਿੰਡ ਨਜ਼ਦੀਕ ਇਕ ਤੇਜ਼ ਰਫਤਾਰ ਕਾਰ ਦੇ ਡਿਵਾਈਡਰ ਨਾਲ ਵੱਜਣ ਕਾਰਨ ਕਾਰ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ 2 ਵਿਅਕਤੀ ਜ਼ਖਮੀ ਹੋ ਗਏ। ਕਾਰ ਸਵਾਰ ਤਿੰਨ ਵਿਅਕਤੀ ਵਲਟੋਹਾ ਪਿੰਡ ਦੇ ਸਨ ਅਤੇ 55 ਸਾਲਾ ਮਿ੍ਰਤਕ ਸੁਖਦੇਵ ਸਿੰਘ ਵਲਟੋਹਾ ਪਿੰਡ ਦਾ ਸਾਬਕਾ ਸਰਪੰਚ ਅਤੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਦਾ ਰਿਸ਼ਤੇਦਾਰ ਸੀ । ਇਸ ਗੱਡੀ ਨੂੰ ਵਲਟੋਹੇ ਦਾ ਮੌਜੂਦਾ ਸਰਪੰਚ ਜਰਮਨ ਸਿੰਘ ਚਲਾ ਰਿਹਾ ਸੀ ਅਤੇ ਮੈਂਬਰ ਪੰਚਾਇਤ...
ਨਿਹਾਲ ਸਿੰਘ ਵਾਲਾ,14 ਨਵੰਬਰ (SARGAM RAUNTA):ਬੀਤੇ ਦਿਨ ਪਿੰਡ ਮਾਣੂੰਕੇ ਦੇ ਤੀਹ ਸਾਲਾ ਨੌਜਵਾਨ ਦਵਿੰਦਰ ਸਿੰਘ ਦੀ ਸ਼ੱਕੀ ਹਾਲਤਾਂ ਵਿੱਚ ਹੋਈ ਮੌਤ ਤੋਂ ਬਾਅਦ ਅੱਜ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਸੜਕ ‘ਤੇ ਰੱਖ ਕੇ ਰੋਸ ਧਰਨਾ ਲਗਾ ਕੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ।ਮ੍ਰਿਤਕ ਦੇ ਭਰਾ ਹਰਜੀਤ ਸਿੰਘ ,ਭੈਣ ਅਮਨਦੀਪ ਕੌਰ ਤੇ ਸੰਦੀਪ ਸਿੰਘ ਆਦਿ ਨੇ ਦੱਸਿਆ ਕਿ ਦਵਿੰਦਰ ਸਿੰਘ ਜੋ ਲੱਕੜ ਦੇ ਮਿਸਤਰੀ ਦਾ ਕੰੰਮ ਕਰਦਾ ਸੀ ਬਠਿੰਡਾ ਦੇ ਜੰਡ ਵਾਲਾ ਪਿੰਡ ਵਿਖੇ ਆਪਣੇ...
ਚੰਡੀਗੜ, 14(ਜਸ਼ਨ): ਨਵੰਬਰ ਸੂਬੇ ਦੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਇਆ ਕਰਵਾਉਣ ਦੀ ਦਿਸ਼ਾ ਵੱਲ ਇੱਕ ਹੋਰ ਮੀਲ ਪੱਥਰ ਸਥਾਪਿਤ ਕਰਦਿਆਂ ਅੱਜ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ, ਐਸ.ਏ.ਐਸ. ਨਗਰ ਦੇ ਆਡੀਟੋਰੀਅਮ ਵਿਖੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਵੱਲੋਂ 306 ਨਵ-ਨਿਯੁਕਤ ਐਮ.ਬੀ.ਬੀ.ਐਸ. ਡਾਕਟਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ। ਸ੍ਰੀ ਬ੍ਰਹਮ ਮਹਿੰਦਰਾ ਨੇ ਨਵ-ਨਿਯੁਕਤ ਡਾਕਟਰਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਉਹ ਅੱਜ ਬਹੁਤ ਖੁਸ਼ੀ...

Pages