News

ਮੋਗਾ,8 ਅਗਸਤ (ਜਸ਼ਨ)-ਇਤਿਹਾਸਿਕ ਨਿਵਾਸ ਸਥਾਨ ਪਾਤਸ਼ਾਹੀ ਛੇਵੀਂ, ਸੱਤਵੀਂ, ਨੌਂਵੀ ਗੁਰਦੁਆਰਾ ਗੁਰੂ ਕੇ ਮਹਿਲ ਡਰੋਲੀ ਭਾਈ ਵਿਖੇ ਅੱਠਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਿਕਰਿਸ਼ਨ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਸ਼ਰਧਾ, ਪਿਆਰ ਤੇ ਸਤਿਕਾਰ ਸਹਿਤ ਮਨਾਇਆ ਗਿਆ, ਜਿੱਥੇ ਡਾ: ਸੰਤ ਬਾਬਾ ਗੁਰਨਾਮ ਸਿੰਘ ਜੀ ਡਰੋਲੀ ਭਾਈ ਕਾਰ ਸੇਵਾ ਵਾਲੇ ਤੇ ਸੇਵਾਦਾਰਾਂ ਦੀ ਦੇਖ ਰੇਖ ਹੇਠ ਵੱਖ ਵੱਖ ਜੱਥਿਆਂ ਵੱਲੋਂ ਗੁਰਬਾਣੀ ਕੀਰਤਨ ਉਪਰੰਤ ਗਿਆਨੀ ਜਗਦੇਵ ਸਿੰਘ ਹੈੱਡ ਪ੍ਰਚਾਰਕ ਸ਼ੋ੍ਰਮਣੀ ਕਮੇਟੀ...
ਮੋਗਾ 1 ਅਗਸਤ (ਜਸ਼ਨ): ਮੋਗਾ ਜਿਲੇ ਦੇ ਹਲਕਾ ਧਰਮਕੋਟ ਦੇ ਪਿੰਡ ਇੰਦਗੜ ਦੇ 24 ਸਾਲਾ ਨੌਜਵਾਨ ਨੇ ਅੱਜ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਕਿਸ਼ਨਪੁਰਾ ਚੌਂਕੀ ਦੇ ਸਹਾਇਕ ਥਾਣੇਦਾਰ ਸੁਰੀਜਤ ਸਿੰਘ ਨੇ ‘ਸਾਡਾ ਮੋਗਾ ਡਾਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿਧ ਨੂੰ ਦੱਸਿਆ ਕਿ ਸੁਖਦੀਪ ਸਿੰਘ ਪੁੱਤਰ ਅਜੀਤ ਸਿੰਘ ਬੇਰੋਜ਼ਗਾਰ ਹੋਣ ਕਰਕੇ ਕਾਫੀ ਸਮੇਂ ਤੋਂ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿੰਦਾ ਸੀ, ਪਰ ਬੀਤੀ ਅੱਧੀ ਰਾਤ ਤੋਂ ਬਾਅਦ ਉਸ ਨੇ ਘਰ ਵਿਚ ਹੀ ਛੱਤ ਵਾਲੇ ਪੱਖੇ ਦੀ ਹੁੱਕ ਨਾਲ ਲਟਕ...
ਮੋਗਾ,8 ਅਗਸਤ (ਜਸ਼ਨ)-‘ਟਾਈਮਜ਼ ਆਫ਼ ਇੰਡੀਆ’ ਵੱਲੋਂ ਮਾਉਟ ਲਿਟਰਾ ਜ਼ੀ ਸਕੂਲ ਨੂੰ ਮਿਲਿਆ ‘ਮੋਸਟ ਐਕਟਿਵ ਸਕੂਲ ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਮੋਗਾ ਸ਼ਹਿਰ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਮਾਉਟ ਲਿਟਰਾ ਜ਼ੀ ਸਕੂਲ ਸਿਰਫ਼ ਬੱਚਿਆਂ ਨੂੰ ਅਕਾਦਮਿਕ ਸਿੱਖਿਆ ਹੀ ਨਹੀਂ ਦੇ ਰਿਹਾ ਬਲਕਿ ਬੱਚਿਆਂ ਦੇ ਸਰਬਪੱਖੀ ਵਿਕਾਸ ਦੇ ਨਾਲ ਨਾਲ ਅਜਿਹਾ ਮੰਚ ਮੁਹੱਈਆ ਕਰਵਾ ਰਿਹਾ ਹੈ ਜਿਥੇ ਬੱਚੇ ਆਪਣੀ ਪ੍ਰਤਿਭਾ ਨੂੰ ਉਜਾਗਰ ਕਰਦਿਆਂ ਦੇਸ਼ ਦੇ ਵਧੀਆ ਨਾਗਰਿਕ ਬਣਨ ਦੇ ਸਮਰੱਥ ਹੋ ਰਹੇ ਹਨ । ਸਕੂਲ...
ਫਿਰੋਜ਼ਪੁਰ,8 ਅਗਸਤ (ਪੰਕਜ ਕੁਮਾਰ): ਜ਼ਿਲਾ ਫਿਰੋਜ਼ਪੁਰ ਦੇ ਸਰਹੱਦੀ ਪਿੰਡ ਹੁਸੈਨੀਵਾਲਾ ਵਰਕਸ਼ਾਪ ‘ਚ ਸਭ ਤੋਂ ਵੱਧ ਕੈਂਸਰ ਤੋਂ ਪੀੜਤ ਲੋਕ ਮੌਜੂਦ ਸਨ ਜੋ ਕੈਂਸਰ ਦੇ ਖੌਫ ਵਿੱਚ ਆਪਣੀ ਜ਼ਿੰਦਗੀ ਗੁਜ਼ਾਰ ਰਹੇ ਹਨ। ਪਿਛਲੇ ਕੁੱਝ ਹੀ ਸਮੇਂ ਦੌਰਾਨ ਇਸ ਪਿੰਡ ਦੇ 15 - 16 ਲੋਕ ਕੈਂਸਰ ਹੋਣ ਦੀ ਵਜਾ ਨਾਲ ਆਪਣੀਆਂ ਜਾਨਾ ਗਵਾ ਚੁੱਕੇ ਹਨ ਅਤੇ ਹੁਣੇ ਵੀ ਕਿੰਨੇ ਲੋਕ ਕੈਂਸਰ ਵਰਗੀ ਭਿਆਨਕ ਬਿਮਾਰੀ ਤੋਂ ਪੀੜਤ ਹਨ ਅਤੇ ਉਹ ਇਲਾਜ ਲਈ ਦਰ ਦਰ ਦੀਆ ਠੋਕਰਾਂ ਖਾ ਰਹੇ ਹਨ । ਹੈਰਾਨੀ ਦੀ ਗੱਲ ਤਾਂ...
ਬਰਗਾੜੀ,8 ਅਗਸਤ( ਸਤਨਾਮ ਬੁਰਜ ਹਰੀਕਾ/ ਮਨਪ੍ਰੀਤ ਸਿੰਘ ਬਰਗਾੜੀ) 'ਅਾਪ ਦੀ ਦਿੱਲੀ ਹਾੲੀਕਮਾਂਡ ਵੱਲੋ ਵਧਾੲਿਕ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦੇ ਅਾਗੂ ਦੀ ਕੁਰਸੀ ਤੋ ਸਿਰਫ ਟਵੀਟ ਕਰਕੇ ਲਾਂਭੇ ਕਰਨ ਨਾਲ ਪਾਰਟੀ ਚ ਪੈਦਾ ਹੋੲਿਅਾ ਸਿਅਾਸੀ ਘਮਸਾਨ ਹੁਣ ਰੁਕਣ ਦਾ ਨਾਂ ਨਹੀ ਲੈ ਰਿਹਾ ਜਿਸ ਦੀ ਚਰਚਾ ਪੰਜਾਬ ਸਮੇਤ ਦੇਸ਼ਾ - ਵਿਦੇਸ਼ਾ ਚ ਖੂਬ ਸੁਣਾੲੀ ਦੇ ਰਹੀ ਹੈ l ਪੱਤਰਕਾਰਾ ਨਾਲ ਵਿਸ਼ੇਸ਼ ਗੱਲਬਾਤ ਕਰਦਿਅਾ ੳੁਘੇ ਸਮਾਜ ਸੇਵੀ ਤੇ ਅਾਪ ਵਲੰਟੀਅਰ ਅੱਕੀ ਗਿੱਲ ਘੱਲ ਖੁਰਦ ਨੇ...
ਬਰਗਾੜੀ. 8 ਅਗਸਤ ( ਸਤਨਾਮ ਬੁਰਜ ਹਰੀਕਾ/ ਮਨਪ੍ਰੀਤ ਸਿੰਘ ਬਰਗਾੜੀ) ਪੰਜਾਬ ਵਿੱਚ ਅੱਜ ਨਸ਼ਿਆਂ ਦੀ ਮਾਰ ਬਹੁਤਾਤ ਹੈ ਪੰਜਾਬ ਦੇ ਬਹਾਦੁਰ ਨੌਜਵਾਨ ਅੱਜ ਨਸ਼ਿਆ ਨੇ ਕਮਜ਼ੋਰ ਕਰਕੇ ਰੱਖ ਦਿੱਤੇ ਹਨ ਇਸ ਲਈ ਭਿ੍ਸਟ ਸਿਆਸੀ ਲੋਕ ਅਤੇ ਭਿ੍ਸਟ ਅਫਸ਼ਰਸ਼ਾਹੀ ਪੂਰੀ ਤਰਾਂ ਜ਼ਿੰਮੇਵਾਰ ਹੈ ਜਿਸ ਨੇ ਚੰਦ ਦਮੜਿਆ ਦੀ ਖਾਤਰ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਦਿੱਤਾ ਹੈ ਜਿਸ ਪੰਜਾਬ ਦੀ ਜਵਾਨੀ ਬਹਾਦਰੀ ਦੀਆਂ ਬਾਤਾਂ ਕਾਬਲ ਕੰਧਾਰ ਤੱਕ ਪੈਂਦੀਆਂ ਸਨ ਅੱਜ ਉਸਦੇ ਨਸ਼ਿਆਂ ਕਾਰਣ ਇਹ ਹਾਲਾਤ ਹਨ...
ਮੋਗਾ 8 ਅਗਸਤ: (ਜਸ਼ਨ):ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਤਕਨੀਕੀ ਤੇ ਕਿੱਤਾਮੁਖੀ ਸਿਖਲਾਈ ਦੇਣ ਤੋਂ ਇਲਾਵਾ ਨੌਜਵਾਨਾਂ ਨੂੰ ਡੇਅਰੀ ਕਿੱਤੇ ਨਾਲ ਜੁੜੇ ਵੱਖ-ਵੱਖ ਪਹਿਲੂਆਂ ਦੀ ਜਾਣਕਾਰੀ ਦੇਣ ਲਈ ਡੇਅਰੀ ਵਿਕਾਸ ਵਿਭਾਗ ਤੇ ਪੰਜਾਬ ਡੇਅਰੀ ਵਿਕਾਸ ਬੋਰਡ ਰਾਹੀਂ ਵਿਸੇਸ਼ ਉਪਰਾਲੇ ਕੀਤੇ ਜਾ ਰਹੇ ਹਨ। ‘ਮਿਸ਼ਨ ਤੰਦਰੁਸਤ ਪੰਜਾਬ‘ ਤਹਿਤ ਖੇਤੀਬਾੜੀ ਦੇ ਪ੍ਰਚੱਲਿਤ ਢੰਗ ਵਿੱਚ ਵੰਨ-ਸੁਵੰਨਤਾ ਲਿਆਉਣ ਅਤੇ ਕਿਸਾਨਾਂ ਨੂੰ...
ਕੋਟਕਪੂਰਾ, 8 ਅਗਸਤ (ਟਿੰਕੂ ਪਰਜਾਪਤੀ) :- ਰਾਮ ਮੁਹੰਮਦ ਸਿੰਘ ਅਜਾਦ ਵੈਲੇਫਅਰ ਸੁਸਾਇਟੀ ਨੇ ਅੱਜ ਵੱਡੀਆਂ ਕਲਾਸਾਂ ’ਚ ਪੜਦੇ ਬੱਚਿਆਂ ਦੇ ਨਾਲ-ਨਾਲ ਪ੍ਰਾਇਮਰੀ ਸਕੂਲ ਦੇ ਅਰਥਾਤ ਪਹਿਲੀ ਤੋਂ ਪੰਜਵੀਂ ਜਮਾਤ ’ਚ ਪੁਜੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਵੀ ਸ਼ਾਮਲ ਕਰ ਲਿਆ। ਅੱਜ ਸਥਾਨਕ ਪੁਰਾਣਾ ਸ਼ਹਿਰ ਦੇ ਕਿਲਾ ਪਾਰਕ ਸਾਹਮਣੇ ਸਥਿੱਤ ਸਰਕਾਰੀ ਮਿਡਲ ਅਤੇ ਪ੍ਰਾਇਮਰੀ ਸਕੂਲ ਦੇ 24 ਅਜਿਹੇ ਬੱਚਿਆਂ ਨੂੰ ਸਨਮਾਨਿਤ ਕੀਤਾ, ਜਿੰਨਾ ਨੇ ਆਪੋ ਆਪਣੀਆਂ ਕਲਾਸਾਂ ’ਚ ਪਹਿਲਾ, ਦੂਜਾ ਅਤੇ...
ਮੋਗਾ 8 ਅਗਸਤ:(ਜਸ਼ਨ)- ਡਿਪਟੀ ਕਮਿਸ਼ਨਰ ਮੋਗਾ ਸ. ਦਿਲਰਾਜ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਚੱਲ ਰਹੇ ਕੈਂਪਾਂ ਦੀ ਲੜੀ ਅਧੀਨ ਵਿਧਾਇਕ ਮੋਗਾ ਡਾ: ਹਰਜੋਤ ਕਮਲ ਅਤੇ ਉਪ ਮੰਡਲ ਮੈਜਿਸਟ੍ਰੇਟ ਮੋਗਾ ਸ਼੍ਰੀ ਲਾਲ ਵਿਸ਼ਵਾਸ ਦੀ ਅਗਵਾਈ ਹੇਠ ਪਿੰਡ ਥੰਮਣਵਾਲ ਵਿਖੇ ਕੈਂਪ ਆਯੋਜਿਤ ਕੀਤਾ ਗਿਆ, ਜਿਸ ਵਿੱਚ ਥੰਮਣਵਾਲ ਅਤੇ ਝੰਡੇਆਣਾ ਗਰਬੀ ਦੇ ਲੋਕਾਂ ਨੇ ਭਾਗ ਲਿਆ। ਕੈਂਪ ਦੌਰਾਨ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਹਾਜ਼ਰ ਹੋਏ ਅਤੇ...
ਮੋਗਾ 8 ਅਗਸਤ:(ਜਸ਼ਨ)-‘ਮਿਸ਼ਨ ਤੰਦਰੁਸਤ ਪੰਜਾਬ‘ ਤਹਿਤ ਜੂਨੀਅਰ ਇੰਜੀਨੀਅਰ ਵਿਜੇ ਕੁਮਾਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਅਗਵਾਈ ਹੇਠ ਸਟੋਰ ਪਾਵਰਕਾਮ ਵਿਖੇ ਵਾਤਾਵਰਨ ਸ਼ੁੱਧਤਾ ਲਈ ਬੂਟੇ ਲਗਾਏ ਗਏ। ਇਸ ਮੌਕੇ ਮਨਪ੍ਰੀਤ ਸਿੰਘ, ਹਿਮਾਂਸ਼ੂ ਜੋਸ਼ੀ ਅਤੇ ਜਸਵੰਤ ਸਿੰਘ ਸਮੇਤ ਦਫ਼ਤਰੀ ਸਟਾਫ਼ ਹਾਜ਼ਰ ਸੀ। ਇਸ ਮੌਕੇ ਵਿਜੇ ਕੁਮਾਰ ਨੇ ਕਿਹਾ ਕਿ ਸਾਡਾ ਸਰਿਆਂ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਵਾਤਾਵਰਨ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਪੌਦੇ ਲਗਾਈਏ, ਕਿਉਂਕਿ ਇਨਾਂ ਪੌਦਿਆਂ ਦੁਆਰਾ...

Pages