News

ਮੋਗਾ ,14 ਅਗਸਤ (ਜਸ਼ਨ): ਮੋਗਾ ਵਿਖੇ ਧੀ ਰਾਣੀ ਕਲੱਬ ਵੱਲੋਂ ਪਹਿਲਾ ਤੀਜ ਮੇਲਾ ਚੋਖਾ ਪੈਲੇਸ ਵਿਚ ਕਰਵਾਇਆ ਗਿਆ। ਇਸ ਮੇਲੇ ਵਿਚ ਵੱਖ ਵੱਖ ਸਕੂਲਾਂ ਕਾਲਜਾਂ ਦੀਆਂ ਗਿੱਧੇ ਦੀਆਂ ਲੜਕੀਆਂ ਦਾ ਗਿੱਧਾ ਮੁਕਾਬਲਾ ਵੀ ਕਰਵਾਇਆ ਗਿਆ। ਇਸ ਮੌਕੇ ਕਿਰਨਜੋਤ ਕੌਰ ਸ਼ਰਮਾ ਅਤੇ ਸਾਬਕਾ ਮਿਸ ਪੰਜਾਬਣ ਜਸਮੀਤ ਸੰਘਾ ਨੇ ਦੱਸਿਆ ਕਿ ਧੀ ਰਾਣੀ ਕਲੱਬ ਵੱਲੋਂ ਪਹਿਲੀ ਵਾਰ ਮੋਗਾ ਵਿਖੇ ਤੀਜ ਮੇਲਾ ਲਾਇਆ ਗਿਆ। ਉਹਨਾਂ ਆਖਿਆ ਕਿ ਇਸ ਪ੍ਰੋਗਰਾਮ ਨੂੰ ਸਫ਼ਲ ਕਰਨ ਲਈ ਮੋਗਾ ਵਾਸੀਆਂ ਦਾ ਕਾਫੀ ਸਹਿਯੋਗ...
ਨੱਥੂਵਾਲਾ ਗਰਬੀ , 14 ਅਗਸਤ (ਪੱਤਰ ਪਰੇਰਕ)-ਨਜ਼ਦੀਕੀ ਪਿੰਡ ਭਲੂਰ ‘ਚ ਸਥਿਤ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਜੀ.ਐਨ.ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੇ ਵਿਹੜੇ ਵਿੱਚ ਤੀਆਂ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। ਪੁਰਾਤਨ ਅਮੀਰ ਪੰਜਾਬੀ ਸੱਭਿਆਚਾਰ ਦੇ ਇਸ ਤਿਉਹਾਰ ਬਾਰੇ ਸਕੂਲ ਵਾਈਸ ਪਿ੍ਰੰਸੀਪਲ ਮੈਡਮ ਰਾਜਵਿੰਦਰ ਕੌਰ ਨੇ ਚਾਨਣਾ ਪਾਉਦਿਆਂ ਦੱਸਿਆ ਕਿ ਇਹ ਤਿਉਹਾਰ ਪੁਰੀ ਦੁਨੀਆਂ ਵਿੱਚ ਜਿੱਥੇ ਕਿਤੇ ਵੀ ਪੰਜਾਬੀ ਵੱਸਦੇ ਹਨ ਉੱਥੇ ਹੀ ਸਾਉਣ ਦੇ ਮਹੀਨੇ ਬਹੁਤ...
ਮੋਗਾ 14 ਅਗਸਤ(ਜਸ਼ਨ)-ਪੰਜਾਬ ਨੂੰ ਸਵੱਛ, ਹਰਿਆ ਭਰਿਆ ਅਤੇ ਸਿਹਤਮੰਦ ਰੱਖਣ ਲਈ ਚਲਾਈ ਗਈ ‘ਤੰਦਰੁਸਤ ਪੰਜਾਬ‘ ਮੁਹਿੰਮ ਤਹਿਤ ਅੱਜ ਕੋਰਟ ਕੰਪਲੈਕਸ, ਮੋਗਾ ਵਿਖੇ ਮਾਣਯੋਗ ਸ੍ਰੀ ਤਰਸੇਮ ਮੰਗਲਾ ਇੰਚਾਰਜ਼ ਜ਼ਿਲਾ ਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਵੱਲੋ ਪੌਦਾ ਲਗਾ ਕੇ ਵੱਧ ਤੋ ਵੱਧ ਰੁੱਖ ਲਗਾਉਣ ਦੀ ਸੁ ਕੀਤੀ ਗਈ। ਇਸ ਮੌਕੇ ਸ੍ਰੀ ਰਣਧੀਰ ਵਰਮਾ ਜ਼ਿਲਾ ਜੱਜ ਫ਼ੈਮਲੀ ਕੋਰਟ, ਸ੍ਰੀਮਤੀ ਲਖਵਿੰਦਰ ਕੌਰ ਦੁੱਗਲ ਵਧੀਕ ਜ਼ਿਲਾ ਤੇ ਸੈਸ਼ਨ ਜੱਜ, ਸ੍ਰੀ...
ਮੋਗਾ 14 ਅਗਸਤ (ਜਸ਼ਨ): ਸ੍ਰੀ ਹੇਮਕੁੰਟ ਸੀਨੀ.ਸੈਕੰ.ਸਕੂਲ ਵਿੱਚ ਸੁਤੰਤਰਾ ਦਿਵਸ ਦੀ ਵਰੇਗੰਢ ਪ੍ਰਰਾਥਨਾ ਸਭਾ ਵਿੱਚ ਬੜੇ ਹੀ ਵਧੀਆ ਤਰੀਕੇ ਨਾਲ ਮਨਾਈ ਗਈ । ਪਹਿਲੀ ਤੋਂ ਲੈ ਕੇ ਬਾਰ੍ਹਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ।ਮੈਡਮ ਅੰਮ੍ਰਿਤਨੀਰ ਕੌਰ ਨੇ 15 ਅਗਸਤ ਨਾਲ ਸਬੰਧਿਤ ਲੈਕਚਰ ਦਿੱਤਾ। ਵਿਦਿਆਰਥੀਆ ਨੇ ਬਹੁਤ ਹੀ ਧਿਆਨਪੂਰਵਕ ਲੈਕਚਰ ਨੂੰ ਸੁਣਿਆ ।ਇਸ ਟੌਪਿਕ ਨਾਲ ਸਬੰਧਿਤ ਕੁਇਜ਼ ਕੰਪੀਟਿਸ਼ਨ ਕਰਵਾਇਆ ਗਿਆ।ਇਸ ਸਮੇਂ ਵਿਦਿਆਰਥੀਆਂ ਨੰੁੂ ਚਾਕਲੇਟ ਦਿੱਤੇ ਗਏ।ਇਸ...
ਮੋਗਾ,14 ਅਗਸਤ (ਜਸ਼ਨ)-ਸ਼ਹਿਰ ਦੇ ਬੁੱਘੀਪੁਰਾ ਚੌਂਕ ਤੇ ਓਜ਼ੋਨ ਕੌਂਟੀ ਕਾਲੋਨੀ ਵਿਖੇ ਸਥਿਤ ਲਿਟਲ ਮਿਲੇਨੀਅਮ ਸਕੂਲ ਵਿਚ ਆਜ਼ਾਦੀ ਦਿਹਾੜੇ ‘ਤੇ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸਕੂਲ ਡਾਇਰੈਕਟਰ ਅਨੁਜ ਗੁਪਤਾ, ਪਿ੍ਰੰਸੀਪਲ ਪੂਨਮ ਸ਼ਰਮਾ ਨੇ ਰਾਸ਼ਟਰੀ ਝੰਡੇ ਨੂੰ ਸਲਾਮੀ ਦੇ ਕੇ ਕੀਤੀ। ਸਮਾਗਮ ਦੌਰਾਨ ਬੱਚੇ ਸਫੇਦ, ਹਰੇ ਅਤੇ ਕੇਸਰੀ ਰੰਗ ਦੇ ਕਪੜੇ ਪਾ ਕੇ ਆਏ, ਜੋ ਆਕਰਸ਼ਣ ਦਾ ਕੇਂਦਰ ਲੱਗ ਰਹੇ ਸਨ। ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ ਤੇ ਕਵਿਤਾ ਸੁਣਾ ਕੇ ਦੇਸ਼ ਭਗਤੀ ਦੇ...
ਮੋਗਾ,14 ਅਗਸਤ (ਜਸ਼ਨ): - ਚੰਦ ਛਿੱਲੜਾਂ ਦੀ ਭੀਖ ਦੇ ਕੇ ਦਾਤਾ ਬਣਨ ਦਾ ਭਰਮ ਪਾਲਣ ਦੀ ਬਜਾਏ ਕਿਸੇ ਗਰੀਬ ਪਰਿਵਾਰ ਨੂੰ ਗੋਦ ਲੈ ਕੇ ਉਨਾਂ ਦਾ ਭਵਿੱਖ ਸਵਾਰੋ ਤਾਂ ਜੋ ਉਹ ਤਰਸ ਦੇ ਪਾਤਰ ਬਣਨ ਦੀ ਥਾਂ ਸਵੈਮਾਣ ਭਰਪੂਰ ਜ਼ਿੰਦਗੀ ਜਿਉਣ ਦੇ ਕਾਬਲ ਬਣ ਸਕਣ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਬੀਬੀ ਵੀਰਪਾਲ ਕੌਰ ਥਰਾਜ, ਮੈਂਬਰ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਪੰਜਾਬ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕੀਤਾ। ਉਨਾਂ ਕਿਹਾ ਕਿ ਭੀਖ ਮੰਗਣੀ ਅਤੇ ਭੀਖ ਮੰਗਣ ਲਈ ਉਤਸ਼ਾਹਿਤ ਕਰਨਾ ਗੈਰ...
ਬਰਗਾੜੀ, 14 ਅਗਸਤ ( ਸਤਨਾਮ ਬੁਰਜ ਹਰੀਕਾ/ ਮਨਪ੍ਰੀਤ ਬਰਗਾੜੀ) :ਕਸਬਾ ਬਰਗਾੜੀ ਅਤੇ ਥਾਣਾ ਬਾਜਾਖਾਨਾ ਅਧੀਨ ਆੳਂੁਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਜਿਸ ਦੇ ਗੁਰਦੁਆਰਾ ਸਾਹਿਬ ‘ਚ ਦਿਨ ਦਿਹਾੜੇ 1 ਜੂਨ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸ਼ਰਾਰਤੀ ਅਨਸਰਾਂ ਵੱਲੋਂ ਚੋਰੀ ਕਰ ਲਏ ਗਏ ਸਨ ਉਸ ਤੋਂ ਬਾਅਦ ਕਸਬਾ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਣ ਅੰਗਾਂ ਦੀ ਬੇਅਦਬੀ ਕਰਦਿਆਂ ਉਹਨਾਂ ਨੂੰ ਗਲੀਆਂ, ਨਾਲੀਆਂ ਅਤੇ ਰੂੜੀਆਂ ਤੇ ਖਿਲਾਰਿਆ ਗਿਆ ਤੇ...
ਮੋਗਾ ,14 ਅਗਸਤ (ਜਸ਼ਨ) : ਸੰਤ ਬਾਬਾ ਹਜੂਰਾ ਸਿੰਘ ਦੀ ਰਹਿਨੁਮਾਈ ਹੇਠ ਚੱਲ ਰਹੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ (ਮੋਗਾ) ਵਿੱਚ ਸਿੱਖਿਅਕ ਅਤੇ ਸਹਿ ਸਿੱਖਿਅਕ ਗਤੀਵਿਧੀਆਂ ਵਿੱਚ ਹਮੇਸ਼ਾਂ ਤੋਂ ਹੀ ਤਾਲਮੇਲ ਕਾਇਮ ਰਿਹਾ ਹੈ। ਬੀਤੇ ਦਿਨੀਂ ਕਾਲਜ ਦੀਆਂ ਚਾਰ ਵਿਦਿਆਰਥਣਾਂ ਰਾਮਪ੍ਰੀਤ ਕੌਰ, ਨਵਜੋਤ ਕੌਰ, ਨਵਪ੍ਰੀਤ ਕੌਰ ਅਤੇ ਰਮਜ਼ਾਨ ਬੀਬੀ ਨੇ ਸਹਾਇਕ ਪ੍ਰੋਫ਼ੈਸਰ ਪਾਇਲ ਭਾਰਤੀ ਦੀ ਅਗਵਾਈ ਹੇਠ ਹਾਈਕਿੰਗ ਟਰੈਕਿੰਗ ਕੈਂਪ ਜੋ ਕਿ ਹਿਮਾਲਿਆ ਦੀ ਖ਼ੂਬਸੂਰਤ...
ਕੋਟਕਪੂਰਾ,14 ਅਗਸਤ (ਟਿੰਕੂ ਪਰਜਾਪਤੀ) :- ਸੂਬੇ ਭਰ ’ਚ ਅੰਗਹੀਣਾਂ ਨੂੰ ਉਨਾ ਦੇ ਬਣਦੇ ਹੱਕ ਦਿਵਾਉਣ ਲਈ ਹੋਂਦ ’ਚ ਆਈ ਜਥੇਬੰਦੀ ‘ਅਪੰਗ ਸੁਅੰਗ ਅਸੂਲ ਮੰਚ’ ਵੱਲੋਂ ਜਿਲਾ ਫਰੀਦਕੋਟ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ’ਚ ਨੁੱਕੜ ਮੀਟਿੰਗਾਂ ਕਰਕੇ 15 ਤੋਂ 20 ਅਗਸਤ ਤੱਕ ਕੀਤੇ ਜਾ ਰਹੇ ਥਾਲੀ ਖੜਕਾਉਣ ਅੰਦੋਲਨ ਸਬੰਧੀ ਲੋਕਾਂ ਤੋਂ ਸਹਿਯੋਗ ਮੰਗਿਆ ਜਾ ਰਿਹਾ ਹੈ। ਸੂਬਾਈ ਆਗੂ ਬਲਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਥੇਬੰਦੀ ਦੇ ਆਗੂਆਂ ਨੇ ਨੇੜਲੇ ਪਿੰਡਾਂ ਕੋਹਾਰਵਾਲਾ,...
ਮੋਗਾ,14 ਅਗਸਤ(ਜਸ਼ਨ): ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਵਿਚ 71ਵਾਂ ਆਜ਼ਾਦੀ ਦਿਹਾੜਾ ਪੂਰੇ ਜੋਸ਼ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਕੂਲ ਵਿਚ ਵਿਸ਼ੇਸ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ। ਸਕੂਲ ਦੇ ਪਿ੍ਰੰ: ਮੈਡਮ ਸਤਵਿੰਦਰ ਕੌਰ ਨੇ ਸਾਰੇ ਵਿਦਿਆਰਥੀਆਂ ਅਤੇ ਸਟਾਫ ਨੂੰ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ ਦਿੰਦਿਆਂ ਆਜ਼ਾਦੀ ਦਾ ਸਹੀ ਅਰਥ ਦੱਸਦੇ ਹੋਏ ਦੇਸ਼ ਦੀ ਤਰੱਕੀ, ਖੁਸ਼ਹਾਲੀ ਲਈ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਦੇਸ਼ ਭਗਤੀ ਦੇ ਭਾਵ ਨਾਲ ਭਰੀ ਹੋਈ ਕੋਰੀਓਗ੍ਰਾਫੀ ਵਿਚ ਨੰਨੇ ਮੰੁਨੇ...

Pages